ਪਿਓਂਗਯਾਂਗ (ਉੱਤਰੀ ਕੋਰੀਆ) (ਏਐਨਆਈ): ਉੱਤਰੀ ਕੋਰੀਆ ਦੇ ਤਾਨਾਸ਼ਾਹ ਨੇਤਾ ਕਿਮ ਜੋਂਗ-ਉਨ ਦੀ ਭੈਣ ਕਿਮ ਯੋ-ਜੋਂਗ ਦੀ ਰਾਜਨੀਤੀ ਵਿਚ ਐਂਟਰੀ ਹੋ ਗਈ ਹੈ। ਹਾਲ ਹੀ ਵਿਚ ਕਿਮ ਯੋ-ਜੋਂਗ ਨੇ ਚੇਤਾਵਨੀ ਦਿੱਤੀ ਹੈ ਕਿ ਪਿਓਂਗਯਾਂਗ ਆਪਣੀ ਦੱਖਣੀ ਸਰਹੱਦ 'ਤੇ 'ਨਵੇਂ ਜਵਾਬੀ ਉਪਾਅ' ਤਾਇਨਾਤ ਕਰੇਗਾ ਅਤੇ ਦੱਖਣੀ ਕੋਰੀਆ ਨੂੰ ਨਿਸ਼ਾਨਾ ਬਣਾਉਣ ਵਾਲੇ ਪ੍ਰਚਾਰ-ਲਾਊਡਸਪੀਕਰਾਂ ਨੂੰ ਕੁਝ ਹੀ ਦਿਨਾਂ ਵਿੱਚ ਤਿਆਰ ਮਤਲਬ ਸਟੈਂਡਬਾਏ 'ਤੇ ਰੱਖੇਗਾ।
'ਯੋਨਹਾਪ ਨਿਊਜ਼ ਏਜੰਸੀ' ਅਨੁਸਾਰ ਉੱਤਰੀ ਕੋਰੀਆਈ ਸਰਕਾਰੀ ਨਿਊਜ਼ ਏਜੰਸੀ (KCNA) ਦੁਆਰਾ ਜਾਰੀ ਬਿਆਨ ਵਿੱਚ ਕਿਮ ਯੋ-ਜੋਂਗ ਨੇ ਕਿਹਾ ਕਿ ਉਨ੍ਹਾਂ ਦੇ ਨਵੇਂ ਜਵਾਬੀ ਸਾਧਨ ਸਰਹੱਦ 'ਤੇ ਅਲਰਟ 'ਤੇ ਰਹਿਣਗੇ ਅਤੇ ਦੱਖਣੀ ਕੋਰੀਆ ਵਿਰੁੱਧ ਲਾਊਡਸਪੀਕਰ ਬ੍ਰਾਡਕਾਸਟ ਇਸੇ ਮਹੀਨੇ ਦੇ ਅੰਤ ਤੱਕ ਮੁੜ ਸ਼ੁਰੂ ਕੀਤੇ ਜਾਣਗੇ। ਕਿਮ ਯੋ-ਜੋਂਗ ਨੇ ਆਪਣੀ ਦੱਖਣੀ ਸਰਹੱਦ ਨੂੰ ਮਜ਼ਬੂਤ ਅਤੇ ਕਿਲਾਬੰਦ ਕਰਨ ਦੇ ਉੱਤਰੀ ਕੋਰੀਆ ਦੇ ਨਿਰਮਾਣ ਕੰਮ ਦਾ ਬਚਾਅ ਕਰਦਿਆਂ ਕਿਹਾ ਕਿ ਆਪਣੀ ਪ੍ਰਭੂਸੱਤਾ ਵਾਲੇ ਖੇਤਰ ਵਿੱਚ ਸਾਡਾ ਇਹ ਸਥਾਈ ਪ੍ਰੋਜੈਕਟ ਸਫ਼ਲਤਾਪੂਰਵਕ ਜਾਰੀ ਰਹੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਥਾਈ ਸਰਹੱਦੀ ਪ੍ਰੋਜੈਕਟ ਨਾਲ ਉੱਤਰੀ ਕੋਰੀਆ (DPRK) ਅਤੇ ਦੱਖਣੀ ਕੋਰੀਆ (ROK) ਦਰਮਿਆਨ ਫੌਜੀ ਸੰਘਰਸ਼ ਦਾ ਖ਼ਤਰਾ ਕਾਫ਼ੀ ਘੱਟ ਜਾਵੇਗਾ ਅਤੇ ਕਈ ਉਲਝੇ ਹੋਏ ਮਸਲੇ ਹੱਲ ਹੋ ਜਾਣਗੇ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਦੀਵਾਲੀ ਮੌਕੇ 'ਰੰਗੋਲੀ' ਦੀ ਆਕ੍ਰਿਤੀ ਵਾਲਾ 'ਡਾਕ ਟਿਕਟ' ਜਾਰੀ
ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਸੋਸ਼ਲ ਮੀਡੀਆ 'ਤੇ ਉੱਤਰੀ ਕੋਰੀਆਈ ਲੀਡਰ ਕਿਮ ਜੋਂਗ-ਉਨ ਦੀ ਦਿਮਾਗੀ ਨਾੜੀ ਫਟਣ (cerebral haemorrhage)ਕਾਰਨ ਮੌਤ ਹੋਣ ਦੀਆਂ ਅਣ-ਪ੍ਰਮਾਣਿਤ ਅਫ਼ਵਾਹਾਂ ਫੈਲ ਰਹੀਆਂ ਹਨ। ਅਮਰੀਕਾ ਸਥਿਤ ਚੀਨੀ ਅਸੰਤੁਸ਼ਟ ਵਾਨਜੁਨ ਸ਼ੀਏ ਨੇ ਦਾਅਵਾ ਕੀਤਾ ਹੈ ਕਿ ਕਿਮ ਹਸਪਤਾਲ ਵਿੱਚ ਭਰਤੀ ਹਨ ਅਤੇ ਚੀਨ ਨੇ ਪਿਓਂਗਯਾਂਗ ਵਿੱਚ ਫੌਜ ਭੇਜੀ ਹੈ, ਪਰ ਇਨ੍ਹਾਂ ਦਾਅਵਿਆਂ ਦਾ ਕੋਈ ਸੁਤੰਤਰ ਸਬੂਤ ਨਹੀਂ ਮਿਲਿਆ। ਦੂਜੇ ਪਾਸੇ ਉੱਤਰੀ ਕੋਰੀਆਈ ਸਰਕਾਰੀ ਮੀਡੀਆ ਨੇ ਕਿਮ ਜੋਂਗ-ਉਨ ਦੀਆਂ ਇੱਕ ਪ੍ਰਦਰਸ਼ਨੀ ਦੌਰਾਨ ਜੁੱਤੀਆਂ ਅਤੇ ਔਰਤਾਂ ਦੇ ਕੱਪੜਿਆਂ ਦਾ ਨਿਰੀਖਣ ਕਰਦਿਆਂ ਦੀਆਂ ਨਵੀਂਆਂ ਤਸਵੀਰਾਂ ਜਾਰੀ ਕੀਤੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Meta 'ਤੇ ਲੱਗਾ 25 ਅਰਬ ਡਾਲਰ ਦਾ ਭਾਰੀ ਜੁਰਮਾਨਾ, ਟਰੰਪ ਕਨੈਕਸ਼ਨ ਸਮੇਤ ਲੱਗੇ ਇਹ ਦੋਸ਼
NEXT STORY