ਸਪੋਰਟਸ ਡੈਸਕ— ਸਾਲ 2020 ਕਾਫੀ ਨਿਰਾਸ਼ ਕਰਨ ਵਾਲਾ ਸੀ। ਕੋਰੋਨਾ ਮਹਾਮਾਰੀ ਦਾ ਅਸਰ ਪੂਰੀ ਦੁਨੀਆ ’ਤੇ ਰਿਹਾ। ਦੂਜੇ ਪਾਸੇ ਇਹ ਸਾਲ ਖੇਡ ਜਗਤ ਲਈ ਵੀ ਚੰਗੀ ਨਹੀਂ ਰਿਹਾ, ਕਿਉਂਕਿ ਖੇਡ ਜਗਤ ਨੇ ਕੁਝ ਵੱਡੇ ਖਿਡਾਰੀਆਂ ਨੂੰ ਵੀ ਗੁਆਇਆ ਹੈ। ਅਜਿਹੇ ’ਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਨ੍ਹਾਂ ਪੰਜ ਖੇਡ ਦੇ ਧਾਕੜ ਖਿਡਾਰੀਆਂ ਬਾਰੇ ਜੋ ਇਸ ਸਾਲ ਦੁਨੀਆ ਨੂੰ ਕਹਿ ਗਏ ਅਲਵਿਦਾ।
ਇਹ ਵੀ ਪੜ੍ਹੋ :ਬੱਚੇ ਦੇ ਜਨਮ ਤੋਂ ਪਹਿਲਾਂ ਵਿਰਾਟ-ਅਨੁਸ਼ਕਾ ਨੇ ਲਿਆ ਅਹਿਮ ਫ਼ੈਸਲਾ
1. ਡਿਏਗੋ ਮਾਰਾਡੋਨਾ
ਦੁਨੀਆ ਦੇ ਸਭ ਤੋਂ ਮਹਾਨ ਫ਼ੁੱਟਬਾਲ ਖਿਡਾਰੀਆਂ ’ਚ ਸ਼ੁਮਾਰ ਤੇ 1986 ਵਰਲਡ ਕੱਪ ’ਚ ਅਰਜਨਟੀਨਾ ਦੀ ਜਿੱਤ ਦੇ ਨਾਇਕ ਡਿਏਗੋ ਮਾਰਾਡੋਨਾ ਦਾ 25 ਨਵੰਬਰ 2020 ਨੂੰ ਦਿਹਾਂਤ ਹੋ ਗਿਆ। ਪੇਲੇ ਨਾਲ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ ’ਚ ਗਿਣੇ ਜਾਣ ਵਾਲੇ ਮਾਰਾਡੋਨਾ 60 ਸਾਲਾਂ ਦੇ ਸਨ। ਪਿਛਲੇ ਲੰਬੇ ਸਮੇਂ ਤੋਂ ਉਹ ਬੀਮਾਰ ਸਨ। ਮੌਤ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਦਿਮਾਗ ਦਾ ਆਪਰੇਸ਼ਨ ਹੋਇਆ ਸੀ।
2. ਚੇਤਨ ਚੌਹਾਨ
ਟੀਮ ਇੰਡੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਤੇ ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਚੇਤਨ ਚੌਹਾਨ ਦਾ 16 ਅਗਸਤ 2020 ਨੂੰ 73 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਕੋਰੋਨਾ ਨਾਲ ਇਨਫੈਕਟਿਡ ਹੋਏ ਚੌਹਾਨ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਸੀ। ਉਹ ਗੁਰੂਗ੍ਰਾਮ ਦੇ ਹਸਪਤਾਲ ’ਚ ਦਾਖਲ ਸਨ ਤੇ ਉੱਥੇ ਹੀ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਚੇਤਨ ਚੌਹਾਨ ਆਪਣੇ ਜ਼ਮਾਨੇ ਦੇ ਧਾਕੜ ਬੱਲੇਬਾਜ਼ਾਂ ’ਚ ਸ਼ਾਮਲ ਰਹੇ ਸਨ। ਭਾਰਤ ਦੇ ਇਸ ਸਾਬਕਾ ਸਲਾਮੀ ਬੱਲੇਬਾਜ਼ ਨੇ 40 ਟੈਸਟ ਮੈਚਾਂ ’ਚ 2084 ਦੌੜਾਂ ਬਣਾਈਆਂ ਤੇ ਉਨ੍ਹਾਂ ਦਾ ਸਰਵਉੱਚ ਸਕੋਰ 97 ਰਿਹਾ। ਇਸ ਤੋਂ ਇਲਾਵਾ ਉਨ੍ਹਾਂ ਨੇ 7 ਵਨ-ਡੇ ਕੌਮਾਂਤਰੀ ਮੈਚ ਵੀ ਖੇਡੇ ਸਨ। ਕਰੀਅਰ ’ਚ ਬਿਨਾ ਸੈਂਕੜਾ ਲਾਏ ਦੋ ਹਜ਼ਾਰ ਦੌੜਾਂ ਬਣਾਉਣ ਵਾਲੇ ਉਹ ਦੁਨੀਆ ਦੇ ਪਹਿਲੇ ਕ੍ਰਿਕਟਰ ਸਨ।
3. ਕੋਬੀ ਬ੍ਰਾਇੰਟ
ਪੰਜ ਵਾਰ ਦੇ ਐੱਨ. ਬੀ. ਏ. ਚੈਂਪੀਅਨ ਤੇ ਦੋ ਵਾਰ ਓਲੰਪਿਕ ਗੋਲਡ ਜਿੱਤਣ ਵਾਲੇ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਦਾ ਦਿਹਾਂਤ 26 ਜਨਵਰੀ 2020 ਨੂੰ ਹੋਇਆ ਸੀ। ਬਾਸਕਟਬਾਲ ਦੇ ਇਤਿਹਾਸ ’ਚ ਉਨ੍ਹਾਂ ਨੂੰ ਸਰਵਸ੍ਰੇਸ਼ਠ ਖਿਡਾਰੀ ਮੰਨਿਆ ਜਾਂਦਾ ਹੈ। ਲੀਜੈਂਡ ਕੋਬੀ ਬ੍ਰਾਇੰਟ ਤੇ ਉਨ੍ਹਾਂ ਦੀ 13 ਸਾਲਾ ਧੀ ਦੀ ਹੈਲੀਕਾਪਟਰ ਹਾਦਸੇ ’ਚ ਮੌਤ ਹੋਈ ਸੀ। ਜ਼ਿਕਰਯੋਗ ਹੈ ਕਿ ਇਸ ਹਾਦਸੇ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗਾ ਹੈ, ਕਿਉਂਕਿ ਹੈਲੀਕਾਪਟਰ ’ਚ ਬਲੈਕ ਬਾਕਸ ਨਹੀਂ ਸੀ।
ਇਹ ਵੀ ਪੜ੍ਹੋ :Bye Bye 2020: ਕ੍ਰਿਕਟ ਦੀਆਂ ਉਹ 5 ਵੱਡੀਆਂ ਕੰਟਰੋਵਰਸੀਆਂ ਜਿਨ੍ਹਾਂ ਨੇ ਖੇਡ ਜਗਤ ਦਾ ਧਿਆਨ ਆਪਣੇ ਵੱਲ ਖਿੱਚਿਆ
4. ਡੀਨ ਜੋਂਸ
24 ਸਤੰਬਰ 2020 ਨੂੰ ਸਾਬਕਾ ਆਸਟਰੇਲੀਆਈ ਧਾਕੜ ਬੱਲੇਬਾਜ਼ ਡੀਨ ਜੋਂਸ ਦੀ ਅਚਨਚੇਤ ਹੀ ਮੌਤ ਹੋ ਗਈ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਲਈ ਸਟਾਰ ਸਪੋਰਟਸ ਦੀ ਕੁਮੈਂਟਰੀ ਟੀਮ ਦਾ ਹਿੱਸਾ ਰਹੇ ਜੋਂਸ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। 1980 ਤੇ 90 ਦੇ ਦਹਾਕੇ ’ਚ ਉਨ੍ਹਾਂ ਨੂੰ ਦੁਨੀਆ ਦਾ ਸਰਵਸ੍ਰੇਸ਼ਠ ਬੱਲੇਬਾਜ਼ ਮੰਨਿਆ ਜਾਂਦਾ ਸੀ। ਉਨ੍ਹਾਂ ਨੇ 52 ਟੈਸਟ ਮੈਚਾਂ ’ਚ 46.55 ਦੀ ਔਸਤ ਨਾਲ 3,631 ਦੌੜਾਂ ਬਣਾਈਆਂ। ਉਨ੍ਹਾਂ ਨੇ 164 ਵਨ-ਡੇ ਕੌਮਾਂਤਰੀ ਮੈਚਾਂ ’ਚ 6,068 ਦੌੜਾਂ ਬਣਾਈਆਂ। ਉਨ੍ਹਾਂ ਨੇ ਵਨ-ਡੇ ’ਚ 7 ਸੈਂਕੜੇ ਤੇ 46 ਅਰਧ ਸੈਕੜੇ ਲਾਏ ਹਨ।
ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਟੋਕੀਓ ਓਲੰਪਿਕ : ਇਤਿਹਾਸ ’ਚ ਪਹਿਲੀ ਵਾਰ ਇਲੈਕਟ੍ਰਾਨਿਕ ਕਚਰੇ ਨਾਲ ਬਣੇ ਮੈਡਲ
NEXT STORY