ਕੋਲਕਾਤਾ— ਸਥਾਨਕ ਖਿਡਾਰੀ ਯੂਬਰਾਨੀ ਬੈਨਰਜੀ ਨੇ ਰਾਸ਼ਟਰੀ ਰੈਂਕਿੰਗ ਟੈਨਿਸ ਟੂਰਨਾਮੈਂਟ ਦੇ ਟਾਪ ਦੀ ਤੇਲੰਗਾਨਾ ਦੀ ਨਿਧੀ ਚਿਲੁਮੁਲਾ ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਤੀਜੇ ਦਰਜੇ ਦੀ ਯੁਬਰਾਨੀ ਨੇ ਮਹਿਲਾ ਸਿੰਗਲ ਦੇ ਸੈਮੀਫਾਈਨਲ 'ਚ ਚਿਲੁਮੁਲਾ ਨੂੰ 6-3, 6-4 ਤੋਂ ਹਾਰ ਦਿੱਤੀ। ਖਿਤਾਬੀ ਮੁਕਾਬਲੇ 'ਚ ਉਨ੍ਹਾਂ ਦਾ ਸਾਹਮਣਾ ਸ਼ੇਖ ਹੁਮੈਰਾ ਨਾਲ ਹੋਵੇਗਾ। ਜਿਨ੍ਹਾਂ ਨੇ ਇਕ ਹੋਰ ਮੁਕਾਬਲੇ 'ਚ ਨਿਤਿਆਰਾਜ ਬਾਬੂਰਾਜ ਨੂੰ 6-2, 3-6, 6-3 ਨਾਲ ਮਾਤ ਦਿੱਤੀ। ਪੁਰਸ਼ ਡਬਲ ਦੇ ਫਾਈਨਲ 'ਚ ਟਾਪ ਦਰਜੇ ਦੇ ਮੋਹਿਤ ਮੋਰ ਜੈਪ੍ਰਕਾਸ਼ ਤੇ ਪਰੀਸ਼ਿਤ ਸੋਮਾਨੀ ਨੇ ਨਿਕਿ ਪੂਨਾਚਾ ਤੇ ਦਕਸ਼ਿਣੇਸ਼ਵਰ ਸੁਰੇਸ਼ ਦੀ ਜੋੜੀ ਨੂੰ ਹਰਾਇਆ ਮੋਰ ਤੇ ਪਰੀਸ਼ਿਤ ਨੇ ਦੂਜੀ ਦਰਜੇ ਦੀ ਜੋੜੀ ਨੂੰ 6-4,7-6 ਨਾਲ ਹਾਰ ਦਿੱਤੀ।
RCB ਦੀ ਹਾਰ 'ਤੇ ਲਗਾਮ ਲਾਵੇਗਾ ਇਹ ਤੇਜ਼ ਗੇਂਦਬਾਜ਼, ਨਾਂ ਤੋਂ 'ਖੌਫ' ਖਾਂਦੇ ਹਨ ਬੱਲੇਬਾਜ਼
NEXT STORY