ਜਲੰਧਰ— ਕ੍ਰਿਕਟ ਕਰੀਅਰ ਤੋਂ ਸੰਨਿਆਸ ਲੈ ਚੁੱਕੇ ਯੁਵਰਾਜ ਸਿੰਘ ਨੇ 25 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਗਲੋਬਲ ਟੀ-20 ਕੈਨੇਡਾ ਲੀਗ 'ਚ ਧਮਾਲ ਮਚਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਯੁਵਰਾਜ ਨੇ ਟੀ-20 ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਇਕ ਟਵੀਟ ਕੀਤਾ ਹੈ। ਇਸ 'ਚ ਉਨ੍ਹਾਂ ਨੇ ਲਿਖਿਆ ਹੈ- ਹੈਲੋ ਟੋਰੰਟੋ ਮੈਂ ਇੱਥੇ ਪਹੁੰਚ ਗਿਆ ਹਾਂ। ਸੀ. ਏ. ਏ. ਸੇਂਟਰ 'ਚ ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ। ਹੁਣ ਛੱਕੇ ਲਗਾਉਣ ਦਾ ਸਮਾਂ ਆ ਗਿਆ ਹੈ। ਕ੍ਰਿਸ ਗੇਲ ਤੁਹਾਡਾ ਕੀ ਕਹਿਣਾ ਹੈ? ਯੁਵਰਾਜ ਦੇ ਪੁੱਛੇ ਸਵਾਲ 'ਤੇ ਗੇਲ ਨੇ ਵੀ ਰਿਪਲਾਈ ਕਰਦੇ ਹੋਏ ਕਿਹਾ- ਮੈਂ ਵੀ ਤਿਆਰ ਹਾਂ।

ਯੁਵਰਾਜ ਗਲੋਬਲ ਟੀ-20 ਟੂਰਨਾਮੈਂਟ 'ਚ ਟੋਰੰਟੋ ਨੈਸ਼ਨਲਸ ਟੀਮ ਦਾ ਹਿੱਸਾ ਹੈ। ਯੁਵਰਾਜ ਇਸ ਟੀਮ ਦੇ ਮਾਰਕੀ ਖਿਡਾਰੀ ਹਨ। ਇਸ ਟੀਮ 'ਚ ਬ੍ਰੈਂਡਨ ਮੈੱਕਲਮ, ਪੋਲਾਰਡ ਤੇ ਟ੍ਰੇਂਟ ਬੋਲਟ ਵਰਗੇ ਖਿਡਾਰੀ ਵੀ ਹਨ। ਨਾਲ ਹੀ ਚੇਨਈ ਸੁਪਰਕਿੰਗਸ ਦੇ ਲਈ ਆਈ. ਪੀ. ਐੱਲ. 'ਚ ਖੇਡਣ ਵਾਲੇ ਮਨਪ੍ਰੀਤ ਗੋਨੀ ਵੀ ਟੋਰੰਟੋ ਨੈਸ਼ਨਲਸ ਦਾ ਹਿੱਸਾ ਹੈ।

ਗਲੋਬਲ ਟੀ-20 ਟੂਰਨਾਮੈਂਟ ਨੇ ਵਿਨਿਪੈਗ ਹਾਕਸ, ਐਂਡਮਾਂਟਨ ਰਾਇਲਸ, ਟੋਰੰਟੋ, ਨੈਸ਼ਨਲਸ, ਬ੍ਰੈਂਪਟਨ ਵੂਲਵਸ, ਵੈਂਕੂਵਰ ਨਾਈਟਸ, ਮਾਂਟਰੀਅਲ ਟਾਇਗਰਸ ਵਰਗੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਲੀਗ ਦੀ ਸ਼ੁਰੂਆਤ 25 ਜੁਲਾਈ ਤੋਂ ਹੋਵੇਗੀ। ਪਹਿਲੇ ਮੈਚ 'ਚ ਯੁਵਰਾਜ ਤੇ ਗੇਲ ਇਕ-ਦੂਜੇ ਵਿਰੁੱਧ ਖੇਡਣਗੇ। ਲੀਗ 'ਚ ਕੁਲ 22 ਮੈਚ ਹੋਣੇ ਹਨ। 11 ਅਗਸਤ ਨੂੰ ਫਾਈਨਲ ਮੈਚ ਖੇਡਿਆ ਜਾਵੇਗਾ।
ਸਾਬਕਾ ਪਾਕਿ ਕ੍ਰਿਕਟਰ ਵਸੀਮ ਦਾ ਹੋਇਆ ਮਾਨਚੈਸਟਰ ਏਅਰ ਪੋਰਟ 'ਤੇ ਅਪਮਾਨ, ਜਾਣੋਂ ਕਾਰਨ
NEXT STORY