ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਸੋਸ਼ਲ ਮੀਡੀਆ ’ਤੇ ਜ਼ਿਆਦਾਤਰ ਆਪਣੇ ਸਾਥੀਆਂ ਨੂੰ ਟਰੋਲ ਕਰਦੇ ਹੋਏ ਦਿਖਾਈ ਦਿੰਦੇ ਹਨ ਪਰ ਇਸ ਵਾਰ ਯੁਵੀ ਨੂੰ ਖੁਦ ਟਰੋਲ ਹੋਣਾ ਪਿਆ। ਦਰਅਸਲ, ਯੁਵਰਾਜ ਨੇ ਆਪਣਾ ਇਕ ਫਿਟਨੈੱਸ ਵੀਡੀਓ ਸ਼ੇਅਰ ਕੀਤਾ ਸੀ ਜਿਸ ਤੋਂ ਬਾਅਦ ਮੁਹੰਮਦ ਕੈਫ ਨੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਯੁਵੀ ਨੂੰ ਟਰੋਲ ਕਰ ਦਿੱਤਾ। ਇਸ ਵੀਡੀਓ ਨੂੰ ਉਸਦੀ ਪਤਨੀ ਹੇਜ਼ਲ ਕੀਚ ਨੇ ਬਣਾਇਆ ਹੈ।
ਯੁਵਰਾਜ ਨੇ ਇੰਸਟਾਗ੍ਰਾਮ ’ਤੇ ਜਿਮ ’ਚ ਕਸਰਤ ਕਰਦੇ ਹੋਏ ਵੀਡੀਓ ਸ਼ੇਅਰ ਕੀਤਾ ਹੈ ਤਾਂ ਕੈਫ ਨੇ ਉਸ ਨੂੰ ਟਰੋਲ ਕਰਦੇ ਹੋਏ ਲਿਖਿਆ- ‘ਭਾਈ ਹੁਣ ਤੁਮ ਫਿਟਨੈੱਸ ਚੈਲੰਜ਼ ਭੇਜੋ ਮੇਰੇ ਲਈ।’ ਯੁਵਰਾਜ ਦੀ ਇਸ ਵੀਡੀਓ ਦੇ ਨਾਲ ਹੀ ਲੋਕਾਂ ਨੇ ਕੈਫ ਦੇ ਕੁਮੈਂਟ ਨੂੰ ਵੀ ਲਾਈਕ ਕੀਤਾ ਹੈ। ਯੁਵਰਾਜ ਦੀ ਇਸ ਵੀਡੀਓ ਨੂੰ 2 ਲੱਖ ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕੀਤਾ। ਇਸ ਵੀਡੀਓ ’ਤੇ ਯੁਵਰਾਜ ਦੀ ਪਤਨੀ ਹੇਜ਼ਲ ਨੇ ਵੀ ਕੁਮੈਂਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ- ਉਹ ਯਾਰ! ਮੈਂ ਬੈਕਗਰਾਊਂਡ ’ਚ ਹੋਣ ਦੇ ਕਾਰਨ ਖੁਸ਼ ਨਹੀਂ ਹਾਂ।
2021 ਵਿਚ ਓਲੰਪਿਕ ਖੇਡਾਂ ਦਾ ਹੋਵੇਗਾ ਆਯੋਜਨ
NEXT STORY