ਨਵੀਂ ਦਿੱਲੀ— ਟੀਮ ਇੰਡੀਆ ਨੂੰ ਵਰਲਡ ਕੱਪ 2019 ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਦੇ ਹੱਥੋਂ ਮਿਲੀ ਹਾਰ ਦੇ ਬਾਅਦ ਆਲੋਚਨਾਵਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਆਲੋਚਨਾ ਇਸ ਸਮੇਂ ਟੀਮ ਇੰਡੀਆ ਨਹੀਂ ਸਗੋਂ ਟੀਮ ਮੈਨੇਜਮੈਂਟ ਦੇ ਫੈਸਲਿਆਂ ਦੀ ਹੋ ਰਹੀ ਹੈ, ਜਿਸ 'ਚ ਹੁਣ ਯੁਵਰਾਜ ਸਿੰਘ ਵੀ ਸ਼ਾਮਲ ਹੋ ਗਏ ਹਨ। ਯੁਵਰਾਜ ਸਿੰਘ ਨੇ ਨੰਬਰ ਚਾਰ ਨੂੰ ਲੈ ਕੇ ਟੀਮ ਮੈਨੇਜਮੈਂਟ ਨੂੰ ਘੇਰਿਆ ਹੈ। ਯੁਵਰਾਜ ਸਿੰਘ ਨੇ ਅੰਬਾਇਤੀ ਰਾਇਡੂ ਨੂੰ ਲੈ ਕੇ ਕਿਹਾ ਹੈ ਕਿ ਟੀਮ ਮੈਨੈਜਮੈਂਟ ਨੇ ਉਸ ਨਾਲ ਚੰਗਾ ਨਹੀਂ ਕੀਤਾ। ਵਰਲਡ ਕੱਪ 2019 ਲਈ ਟੀਮ ਦਾ ਐਲਾਨ ਹੋਣ ਤੋਂ ਪਹਿਲਾਂ ਅੰਬਾਇਤੀ ਰਾਇਡੂ ਨੰਬਰ ਚਾਰ ਲਈ ਸਭ ਤੋਂ ਵੱਡੇ ਬਦਲ ਸਨ ਪਰ ਉਨ੍ਹਾਂ ਦਾ ਨਾਂ 15 ਮੈਂਬਰੀ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ। ਅੰਬਾਇਤੀ ਰਾਇਡੂ ਦੀ ਜਗ੍ਹਾ ਵਿਜੇ ਸ਼ੰਕਰ ਨੂੰ ਟੀਮ 'ਚ ਜਗ੍ਹਾ ਦਿੱਤੀ ਗਈ ਅਤੇ ਉਨ੍ਹਾਂ ਨੂੰ ਸਟੈਂਡਬਾਏ ਪਲੇਅਰ ਰੱਖਿਆ ਗਿਆ। ਪਰ ਸ਼ਿਖਰ ਧਵਨ ਅਤੇ ਖੁਦ ਵਿਜੇ ਸ਼ੰਕਰ ਦੇ ਸੱਟ ਦੀ ਵਜ੍ਹਾ ਨਾਲ ਟੀਮ ਤੋਂ ਬਾਹਰ ਹੋਣ ਦੇ ਬਾਅਦ ਰਾਇਡੂ ਨੂੰ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ।
ਯੁਵਰਾਜ ਸਿੰਘ ਨੇ ਕਿਹਾ ਕਿ ਟੀਮ ਮੈਨੇਜਮੈਂਟ ਨੂੰ ਪਹਿਲਾਂ ਹੀ ਇਸ ਗੱਲ ਲਈ ਖਿਡਾਰੀਆਂ ਨੂੰ ਸਪੱਸ਼ਟ ਕਰ ਦੇਣਾ ਚਾਹੀਦਾ ਸੀ ਕਿ ਉਨ੍ਹਾਂ ਨੂੰ ਨੰਬਰ ਚਾਰ 'ਤੇ ਖੇਡਣਾ ਅਤੇ ਵਰਲਡ ਕੱਪ 'ਚ ਮੌਕਾ ਮਿਲੇਗਾ। ਅੰਬਾਤੀ ਰਾਇਡੂ ਵੀ ਚਾਰ ਨੰਬਰ ਲਈ ਵਿਰਾਟ ਕੋਹਲੀ ਦੀ ਪਹਿਲੀ ਪਸੰਦ ਸਨ, ਫਿਰ ਵੀ ਉਨ੍ਹਾਂ ਦੇ ਹੱਥ ਨਿਰਾਸ਼ਾ ਲੱਗੀ। ਅੰਬਾਤੀ ਰਾਇਡੂ ਇਕ ਦੋ ਮੈਚਾਂ 'ਚ ਫੇਲ ਹੋ ਗਏ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਅੱਗੇ ਵੀ ਫੇਲ ਸਾਬਤ ਹੁੰਦੇ ਪਰ ਟੀਮ ਮੈਨੇਜਮੈਂਟ ਨੇ ਇਸ ਨੂੰ ਠੀਕ ਨਹੀਂ ਸਮਝਿਆ ਅਤੇ ਟੀਮ ਹਾਰ ਗਈ। ਯੁਵਰਾਜ ਸਿੰਘ ਨੇ ਕਿਹਾ, ''ਇਹ ਗੱਲ ਬਹੁਤ ਨਿਰਾਸ਼ ਕਰਨ ਵਾਲੀ ਹੈ ਜੋ ਅੰਬਾਇਤੀ ਰਾਇਡੂ ਦੇ ਨਾਲ ਟੀਮ ਮੈਨੇਜਮੈਂਟ ਨੇ ਕੀਤੀ। ਉਹ ਵਰਲਡ ਕੱਪ ਲਈ ਤਿਆਰ ਸਨ। ਅੰਬਾਤੀ ਰਾਇਡੂ ਨੇ ਨਿਊਜ਼ੀਲੈਂਡ 'ਚ ਦੌੜਾਂ ਬਣਾਈਆਂ ਪਰ ਇਸ ਤੋਂ ਬਾਅਦ ਉਹ ਤਿੰਨ-ਚਾਰ ਪਾਰੀਆਂ 'ਚ ਦੌੜਾਂ ਨਹੀਂ ਬਣਾ ਸਕੇ ਤਾਂ ਉਨ੍ਹਾਂ ਨੂੰ ਡਰਾਪ ਕੀਤਾ ਗਿਆ। ਉਨ੍ਹਾਂ ਦੀ ਜਗ੍ਹਾ ਰਿਸ਼ਭ ਪੰਤ ਨੂੰ ਲਿਆ ਗਿਆ ਅਤੇ ਉਨ੍ਹਾਂ ਨੂੰ ਡਰਾਪ ਕਰ ਦਿੱਤਾ ਗਿਆ। ਜੇਕਰ ਨੰਬਰ ਚਾਰ ਵਨ-ਡੇ ਕ੍ਰਿਕਟ 'ਚ ਮਹੱਤਵਪੂਰਨ ਪੁਜ਼ੀਸ਼ਨ ਹੈ ਤਾਂ ਫਿਰ ਖਿਡਾਰੀਆਂ ਨੂੰ ਬੈਕ ਕਰਨਾ ਹੋਵੇਗਾ।
ਗੋਲਡਨ ਗਰਲ ਹਿਮਾ ਦਾਸ ਦਾ ਕਮਾਲ, 2 ਹਫਤਿਆਂ 'ਚ ਜਿੱਤਿਆ ਤੀਜਾ ਸੋਨ ਤਮਗਾ
NEXT STORY