ਬੈਂਗਲੁਰੂ : ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਅਤੇ ਗੁਜਰਾਤ ਟਾਈਟਨਜ਼ ਦੀ ਟੀਮ ਸ਼ੁੱਕਰਵਾਰ ਨੂੰ ਇਥੇ ਜਦੋਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੈਚ ’ਚ ਆਹਮੋ-ਸਾਹਮਣੇ ਹੋਵੇਗੀ ਤਾਂ ਉਸ ਦਾ ਟੀਚਾ ਬੱਲੇਬਾਜ਼ੀ ’ਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ। ਚਿੰਨਾਸਵਾਮੀ ਦੀ ਥੋੜ੍ਹੀ ਚਿਪਚਿਪੀ ਪਿੱਚ ’ਤੇ ਦਿੱਲੀ ਕੈਪੀਟਲਸ ਵਿਰੁੱਧ ਪਿਛਲੇ ਮੈਚ ’ਚ ਆਰ. ਸੀ. ਬੀ. ਦੇ ਬੱਲੇਬਾਜ਼ ਨਹੀਂ ਚੱਲ ਸਕੇ ਸਨ, ਜਿਸ ਨਾਲ ਉਸ ਦੀ ਟੀਮ ਨੂੰ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਰ. ਸੀ. ਬੀ. ਦੀ ਇਹ ਇਸ ਸੈਸ਼ਨ ’ਚ ਦੂਜੀ ਹਾਰ ਸੀ, ਜਿਸ ਨਾਲ ਉਸ ਨੇ ਟਾਪ 4 ’ਚ ਆਪਣੀ ਸਥਿਤੀ ਮਜ਼ਬੂਤ ਕਰਨ ਦਾ ਮੌਕਾ ਗੁਆ ਦਿੱਤਾ ਸੀ। ਉਹ ਹੁਣ ਅੰਕ ਸੂਚੀ ’ਚ 8 ਅੰਕਾਂ ਦੇ ਨਾਲ ਤੀਜੇ ਸਥਾਨ ’ਤੇ ਹੈ। ਉਸ ਤੋਂ ਬਾਅਦ ਸਨਰਾਈਜ਼ਰਜ਼ ਹੈਦਰਾਬਾਦ (8 ਅੰਕ), ਦਿੱਲੀ ਕੈਪੀਟਲਸ ਤੇ ਟਾਈਟਨਜ਼ (ਹਰੇਕ 6 ਅੰਕ) ਦਾ ਨੰਬਰ ਆਉਂਦਾ ਹੈ।
ਮੌਜੂਦਾ ਚੈਂਪੀਅਨ ਆਰ. ਸੀ. ਬੀ. ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੋਵੇਗੀ ਕਿ ਗੁਜਰਾਤ ਟਾਈਟਨਜ਼ ਵਿਰੁੱਧ ਕਮਜ਼ੋਰ ਪ੍ਰਦਰਸ਼ਨ ਨਾਲ ਉਸ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ ਕਿਉਂਕਿ ਉਸ ਨੂੰ ਹੁਣ ਆਪਣੇ ਜ਼ਿਆਦਾਤਰ ਮੈਚ ਵਿਰੋਧੀ ਟੀਮ ਦੇ ਮੈਦਾਨ ’ਤੇ ਖੇਡਣੇ ਹਨ। ਇੰਨਾ ਹੀ ਨਹੀਂ, ਉਹ ਹੁਣ ਆਪਣੇ 2 ਘਰੇਲੂ ਮੈਚ ਵੀ ਰਾਏਪੁਰ ’ਚ ਖੇਡੇਗਾ। ਆਰ. ਸੀ. ਬੀ. ਹੁਣ ਚਿੰਨਾਸਵਾਮੀ ਸਟੇਡੀਅਮ ’ਚ ਜਿੱਤ ਹਾਸਲ ਕਰ ਕੇ ਆਪਣੇ ਪ੍ਰਸ਼ੰਸਕਾਂ ਨੂੰ ਸ਼ਾਨਦਾਰ ਵਿਦਾਈ ਦੇਣੀ ਚਾਹੇਗਾ ਪਰ ਇਸ ਦੇ ਲਈ ਉਸ ਦੇ ਬੱਲੇਬਾਜ਼ਾਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ ਤੇ ਉਲਟ ਹਾਲਾਤ ’ਚ ਵੀ ਵੱਡਾ ਸਕੋਰ ਬਣਾਉਣ ਦਾ ਤਰੀਕਾ ਲੱਭਣਾ ਪਵੇਗਾ। ਦਿੱਲੀ ਕੈਪੀਟਲਸ ਵਿਰੁੱਧ ਫਿਲ ਸਾਲਟ ਨੂੰ ਛੱਡ ਕੇ ਕੋਈ ਵੀ ਹੋਰ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਸੀ। ਕਪਤਾਨ ਰਜਤ ਪਾਟੀਦਾਰ ਤੇ ਟਿਮ ਡੇਵਿਡ ਵਰਗੇ ਛੱਕੇ ਲਾਉਣ ’ਚ ਮਾਹਿਰ ਬੱਲੇਬਾਜ਼ਾਂ ਨੂੰ ਵੀ ਦੌੜਾਂ ਬਣਾਉਣ ਦੇ ਬਦਲ ਤਰੀਕੇ ਖੋਜਣੇ ਪਏ, ਹਾਲਾਂਕਿ ਉਸ ਨੂੰ ਇਸ ’ਚ ਬਹੁਤ ਜ਼ਿਆਦਾ ਸਫਲਤਾ ਨਹੀਂ ਮਿਲੀ।
ਇਸੇ ਤਰ੍ਹਾਂ ਗੁਜਰਾਤ ਟਾਈਟਨਜ਼ ਵੀ ਆਪਣੇ ਬੱਲੇਬਾਜ਼ਾਂ ਦੇ ਪ੍ਰਦਰਸ਼ਨ ਤੋਂ ਚਿੰਤਤ ਹੈ। ਮੁੰਬਈ ਇੰਡੀਅਨਜ਼ ਵਿਰੁੱਧ ਪਿਛਲੇ ਮੈਚ ’ਚ ਉਸ ਦੀ ਪੂਰੀ ਟੀਮ 100 ਦੌੜਾਂ ’ਤੇ ਆਊਟ ਹੋ ਗਈ ਸੀ ਤੇ ਉਸ ਨੂੰ 99 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਨਾਲ ਉਸ ਦੇ ਨੈੱਟ ਰਨ ਰੇਟ ’ਤੇ ਵੀ ਉਲਟ ਪ੍ਰਭਾਵ ਪਿਆ ਹੈ। ਕਪਤਾਨ ਸ਼ੁਭਮਨ ਗਿੱਲ ਅਤੇ ਜੋਸ ਬਟਲਰ ਨੇ ਕੁਝ ਹੱਦ ਤੱਕ ਨਿਰੰਤਰਤਾ ਦਿਖਾਈ ਹੈ ਪਰ ਬੀ ਸਾਈ ਸੁਦਰਸ਼ਨ, ਗਲੇਨ ਫਿਲਿਪਸ ਤੇ ਰਾਹੁਲ ਤੇਵਤੀਆ ਵਰਗੇ ਖਿਡਾਰੀ ਅਜੇ ਤੱਕ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਗੁਜਰਾਤ ਟਾਈਟਨਜ਼ ਕੋਲ ਪ੍ਰਸਿੱਧ ਕ੍ਰਿਸ਼ਨਾ, ਕਾਗਿਸੋ ਰਬਾਡਾ, ਮੁਹੰਮਦ ਸਿਰਾਜ ਤੇ ਰਾਸ਼ਿਦ ਖਾਨ ਵਰਗੇ ਚੰਗੇ ਗੇਂਦਬਾਜ਼ ਹਨ ਪਰ ਉਨ੍ਹਾਂ ਨੂੰ ਬੱਲੇਬਾਜ਼ਾਂ ਤੋਂ ਲੋੜੀਂਦਾ ਸਹਿਯੋਗ ਨਹੀਂ ਮਿਲ ਪਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਫੀਫਾ ਵਰਲਡ ਕੱਪ: ਵੈਨਕੂਵਰ ਦੇ ਬੀ.ਸੀ. ਪਲੇਸ ਸਟੇਡੀਅਮ 'ਚ ਹੋਣਗੇ 7 ਮੁਕਾਬਲੇ
NEXT STORY