ਨਵੀਂ ਦਿੱਲੀ— ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਹੇ ਯੁਵਰਾਜ ਸਿੰਘ ਨੇ ਆਪਣੀ ਮਾਂ ਸ਼ਬਨਮ ਸਿੰਘ ਦਾ ਜਨਮਦਿਨ ਮਨਾਇਆ। ਜਨਮਦਿਨ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੈ ਜਿਸ 'ਚ ਯੁਵਰਾਜ ਸਿੰਘ ਆਪਣੀ ਮਾਂ ਦੇ ਚਿਹਰੇ 'ਤੇ ਕੇਕ ਲਗਾ ਰਹੇ ਹਨ। ਇਹ ਵੀਡੀਓ ਯੁਵਰਾਜ ਸਿੰਘ ਦੇ ਘਰ ਦੀ ਹੈ। ਯੁਵਰਾਜ ਸਭ ਤੋਂ ਪਹਿਲਾਂ ਦੋ ਕੇਕ ਦੀ ਮੋਮਬੱਤੀ ਨੂੰ ਜਲਾਉਂਦੇ ਹਨ ਤਾਂ ਬਾਕੀ ਘਰ ਦੇ ਮੈਂਬਰ 'ਹੈਪੀ ਬਰਥਡੇ' ਬੋਲ ਕੇ ਸ਼ਬਨਮ ਸਿੰਘ ਨੂੰ ਮੁਬਾਰਕਾਂ ਦਿੰਦੇ ਹਨ।
ਕੇਕ ਕੱਟਣ ਤੋਂ ਬਾਅਦ ਯੁਵਰਾਜ ਸਿੰਘ ਜਦੋਂ ਆਪਣੀ ਮਾਂ ਦੇ ਚਿਹਰੇ 'ਤੇ ਕੇਕ ਲਗਾ ਰਿਹਾ ਸੀ ਤਾਂ ਉਸਦੇ ਚਿਹਰੇ 'ਤੇ ਖੁਸ਼ੀ ਦੇਖਦੇ ਹੀ ਬਣਦੀ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਆਪਣੀ ਮਾਂ ਦੇ ਹਰ ਪਲ ਨੂੰ ਜੀਣਾ ਚਾਹੁੰਦੇ ਹਨ। ਉਸ ਨੇ ਠੀਕ ਉਸੇ ਤਰ੍ਹਾਂ ਕੀਤਾ, ਜਿਸ ਤਰ੍ਹਾਂ ਛੋਟਾ ਬੱਚਾ ਆਪਣੀ ਮਾਂ ਦੇ ਨਾਲ ਕਰਦਾ ਹੈ।
ਮੋਮਿਨੁਲ ਹੱਕ ਟੈਸਟ ਕਪਤਾਨ, ਮਹਿਮੂਦੁੱਲਾ ਟੀ-20 ਕਪਤਾਨ
NEXT STORY