ਸਪੋਰਟਸ ਡੈਸਕ- ਭਾਰਤੀ ਲੈੱਗ ਸਪਿਨਰ ਯੁਜਵੇਂਦਰ ਚਾਹਲ ਆਪਣੀ ਗੇਂਦਬਾਜ਼ੀ ਲਈ ਜਾਣੇ ਜਾਂਦੇ ਹਨ ਪਰ ਹਾਲਹੀ 'ਚ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਇਕ ਵੱਖਰਾ ਹੀ ਰੂਪ ਦੇਖਣ ਨੂੰ ਮਿਲ ਰਿਹਾ ਹੈ। ਚਾਹਲ ਨੇ ਇੰਗਲੈਂਡ ਦੇ ਸਾਬਕਾ ਦਿੱਗਜ ਕ੍ਰਿਕਟਰ ਕੇਵਿਨ ਪੀਟਰਸਨ ਦੇ ਇਕ ਅਨੋਖੇ ਬੈਟਿੰਗ ਚੈਲੇਂਜ ਨੂੰ ਸਵੀਕਾਰ ਕੀਤਾ ਅਤੇ ਮੈਦਾਨ 'ਤੇ ਬੱਲੇ ਨਾਲ ਗਦਰ ਮਚਾਉਂਦੇ ਹੋਏ ਸਿਰਫ 29 ਗੇਂਦਾਂ 'ਚ ਸੈਂਕੜਾ ਠੋਕ ਦਿੱਤਾ। ਹਾਲਾਂਕਿ, ਚਾਹਲ ਦੇ ਇਸ ਤੂਫਾਨੀ ਸੈਂਕੜੇ ਦੇ ਪਿੱਛੇ ਇਕ ਬਹੁਤ ਵੱਡਾ ਟਵਿਸਟ ਵੀ ਸੀ।
ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਆਪਣੇ ਯੂਟਿਊਬ ਚੈਨਲ 'ਤੇ ਇਸ ਚੈਲੇਂਜ ਦੀ ਵੀਡੀਓ ਸਾਂਝੀ ਕੀਤੀ ਹੈ। ਇਸ ਖਾਸ ਬੈਟਿੰਗ 'ਚ ਯੁਜਵੇਂਦਰ ਚਾਹਲ ਨੂੰ 50 ਗੇਂਦਾਂ 'ਚ 100 ਦੌੜਾਂ ਬਣਾਉਣ ਦਾ ਟੀਚਾ ਮਿਲਿਆ ਸੀ। ਇਸ ਚੈਲੇਂਜ ਦੀ ਸਭ ਤੋਂ ਵੱਡੀ ਸ਼ਰਤ ਇਹ ਸੀ ਕਿ ਹਰ ਗੇਂਦ ਤੋਂ ਬਾਅਦ ਗੇਂਦਬਾਜ਼ੀ ਮਸ਼ੀਨ ਦੀ ਰਫਤਾਰ 1 ਮੀਲ ਪ੍ਰਤੀ ਘੰਟਾ ਵੱਧ ਰਹੀ ਸੀ। ਸ਼ੁਰੂਆਤ 51 mph ਦੀ ਰਫਤਾਰ ਤੋਂ ਹੋਈ। ਹਾਲਾਂਕਿ, ਚਾਹਲ ਇਕ ਗੇਂਦਬਾਜ਼ ਹਨ, ਅਜਿਹੇ 'ਚ ਕੇਵਿਨ ਪੀਟਰਸਨ ਨੇ ਉਨ੍ਹਾਂ ਲਈ ਬਾਊਂਡਰੀ ਨੂੰ ਛੋਟਾ ਕਰ ਦਿੱਤਾ। ਇਸ ਚੈਲੇਂਜ ਲਈ ਬਾਊਂਡਰੀ ਸਿਰਫ 40 ਮੀਟਰ ਦੀ ਰੱਖੀ ਗਈ ਤਾਂ ਜੋ ਚਾਹਲ ਆਸਾਨੀ ਨਾਲ ਵੱਡੇ ਸ਼ਾਟਸ ਖੇਡ ਸਕਣ।
ਚਾਹਲ ਨੇ ਇਸ ਚੁਣੌਤੀ ਦੀ ਸ਼ੁਰੂਆਤ ਧਮਾਕੇਦਾਰ ਅੰਦਾਜ਼ 'ਚ ਕੀਤੀ ਅਤੇ ਪਹਿਲੀਆਂ ਦੋ ਗੇਂਦਾਂ 'ਤੇ ਲਗਾਤਾਰ ਦੋ ਛੱਕੇ ਜੜ ਦਿੱਤੇ। ਇਸ ਦਮਦਾਰ ਸ਼ੁਰੂਆਤ ਤੋਂ ਬਾਅਦ 14 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ, ਜਿਸਦਾ ਜਸ਼ਨ ਉਨ੍ਹਾਂ ਨੇ ਖਾਸ ਅੰਦਾਜ਼ 'ਚ ਮਨਾਇਆ ਅਤੇ ਪੀਟਰਸਨ ਨੇ ਵੀ ਉਨ੍ਹਾਂ ਨੂੰ ਗਲੇ ਲਗਾਇਆ। 16ਵੀਂ ਅਤੇ 20ਵੀਂ ਗੇਂਦ 'ਤੇ ਆਊਟ ਹੋਣ ਦੇ ਬਾਵਜੂਦ ਚਾਹਲ ਨੇ ਛੱਕੇ ਮਾਰਨੇ ਜਾਰੀ ਰੱਖੇ ਅਤੇ 25 ਗੇਂਦਾਂ 'ਚ 90 ਦੌੜਾਂ ਤਕ ਪਹੁੰਚ ਗਏ। ਆਖਿਰਕਾਰ 29ਵੀਂ ਗੇਂਦ 'ਤੇ ਇਕ ਹੋਰ ਸ਼ਾਨਦਾਰ ਛੱਕਾ ਜੜ ਕੇ ਉਨ੍ਹਾਂ ਨੇ ਆਪਣਾ ਸੈਂਕੜਾ ਪੂਰਾ ਕਰ ਲਿਆ। ਨਿਯਮਾਂ ਮੁਤਾਬਕ, ਆਊਟ ਹੋਣ 'ਤੇ ਉਨ੍ਹਾਂ ਦੇ ਸਕੋਰ 'ਤੋਂ ਦੌੜਾਂ ਘਟਾਈਆਂ ਵੀ ਗਈਆਂ, ਇਸਦੇ ਬਾਵਜੂਦ ਉਹ 29 ਗੇਂਦਾਂ 'ਚ 100 ਦੌੜਾਂ ਦਾ ਅੰਕੜਾ ਛੂਹਣ 'ਚ ਕਾਮਯਾ6ਬ ਰਹੇ। ਇਸ ਚੈਲੇਂਜ ਨੂੰ ਪੂਰਾ ਕਰਨ ਲਈ ਚਾਹਲ ਨੇ ਕੁੱਲ 17 ਛੱਕੇ ਜੜੇ ਅਤੇ ਪੀਟਰਸਨ ਦਾ ਇਹ ਟਾਸਕ ਪੂਰਾ ਕਰ ਲਿਆ।
ਓਲੀ ਰੌਬਿਨਸਨ ਗੋਡੇ ਦੇ ਦਰਦ ਕਾਰਨ ਓਵਲ ਟੈਸਟ ਤੋਂ ਬਾਹਰ
NEXT STORY