ਸਪੋਰਟਸ ਡੈਸਕ— ਬੈਂਗਲੁਰੂ ਦੇ ਮੈਦਾਨ 'ਤੇ ਭਾਵੇਂ ਹੀ ਯੁਜਵੇਂਦਰ ਚਾਹਲ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਯੁਵਰਾਜ ਸਿੰਘ ਦੇ ਹੱਥੋਂ ਤਿੰਨ ਛੱਕੇ ਖਾਣ ਦੇ ਬਾਅਦ ਸੋਸ਼ਲ ਸਾਈਟਸ 'ਤੇ ਖੂਬ ਟਰੋਲ ਹੋਏ ਪਰ ਮੈਚ ਦੌਰਾਨ ਉਨ੍ਹਾਂ ਨੇ ਇਕ ਅਜਿਹੀ ਉਪਲਬਧੀ ਹਾਸਲ ਕੀਤੀ ਹੈ ਜੋ ਆਈ.ਪੀ.ਐੱਲ. 'ਚ ਹਰਭਜਨ ਸਿੰਘ ਅਤੇ ਅਮਿਤ ਮਿਸ਼ਰਾ ਦੇ ਨਾਂ ਹੀ ਸੀ। ਦਰਅਸਲ ਚਾਹਲ ਨੇ ਕਿਸੇ ਇਕ ਮੈਦਾਨ 'ਤੇ ਆਪਣੇ 50 ਵਿਕਟ ਪੂਰੇ ਕੀਤੇ ਹਨ। ਇਸ ਤੋਂ ਪਹਿਲਾਂ ਵਾਨਖੇੜੇ ਦੇ ਮੈਦਾਨ 'ਤੇ ਹਰਭਜਨ ਸਿੰਘ ਤਾਂ ਫਿਰੋਜ਼ ਸ਼ਾਹ ਕੋਟਲਾ ਦੇ ਮੈਦਾਨ 'ਤੇ ਅਮਿਤ ਮਿਸ਼ਰਾ ਇਹ ਉਪਲਬਧੀ ਹਾਸਲ ਕਰ ਚੁੱਕੇ ਹਨ।

ਮੁੰਬਈ ਖਿਲਾਫ ਚਾਹਲ ਨੇ ਇਸ ਤਰ੍ਹਾਂ ਝਟਕਾਈਆਂ 4 ਵਿਕਟਾਂ
6.3 ਓਵਰ ਪਹਿਲੀ ਵਿਕਟ : ਚਾਹਲ ਨੇ ਡਿਕਾਕ ਨੂੰ ਬੋਲਡ ਕਰਕੇ ਬੈਂਗਲੁਰੂ ਸਟੇਡੀਅਮ 'ਚ ਆਪਣੀ 50ਵੀਂ ਵਿਕਟ ਪੂਰੀ ਕੀਤੀ।
13.4 ਓਵਰ ਦੂਜੀ ਵਿਕਟ : ਯੁਵਰਾਜ ਨੇ ਚਾਹਲ ਨੂੰ ਤਿੰਨ ਛੱਕੇ ਮਾਰਨ ਦੇ ਬਾਅਦ ਅਗਲੀ ਹੀ ਗੇਂਦ ਫਿਰ ਤੋਂ ਹਵਾ 'ਚ ਮਾਰੀ ਪਰ ਇਸ ਨੂੰ ਬਾਊਂਡਰੀ 'ਤੇ ਸਿਰਾਜ ਨੇ ਫੜ ਲਿਆ।
15.3 ਓਵਰ ਤੀਜੀ ਵਿਕਟ : ਯੁਵਰਾਜ ਦੀ ਵਿਕਟ ਝਟਕਾਉਣ ਦੇ ਬਾਅਦ ਚਾਹਲ ਨੇ ਸੂਰਯ ਕੁਮਾਰ ਯਾਦਵ ਨੂੰ ਮੋਈਨ ਦੇ ਹੱਥੋਂ ਕੈਚ ਆਊਟ ਕਰਾਇਆ।
15.6 ਓਵਰ ਚੌਥੀ ਵਿਕਟ : ਚਾਹਲ ਨੇ ਪੋਲਾਰਡ ਨੂੰ ਸਿਰਫ 5 ਦੌੜਾਂ 'ਤੇ ਆਊਟ ਕਰਕੇ ਆਰ.ਸੀ.ਬੀ. ਨੂੰ ਰਾਹਤ ਦਿੱਤੀ। ਪੋਲਾਰਡ ਕ੍ਰੀਜ਼ 'ਤੇ ਰਹਿੰਦੇ ਤਾਂ ਮੁੰਬਈ ਵੱਡਾ ਸਕੋਰ ਬਣਾ ਸਕਦੀ ਸੀ।
72 ਲੱਖ ਰੁਪਏ 'ਚ ਵਿਕ ਰਹੀ ਹੈ ਵਿੰਬਲਡਨ ਦੀ ਟਿਕਟ
NEXT STORY