ਸਪੋਰਟਸ ਡੈਸਕ— ਜੇਕਰ ਤੁਸੀਂ ਮਸ਼ਹੂਰ ਗ੍ਰੈਂਡ ਸਲੈਮ ਵਿੰਬਲਡਨ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਵਿੰਬਲਡਨ ਪ੍ਰਬੰਧਨ ਨੇ ਨਵਾਂ ਆਫਰ ਦਿੱਤਾ ਹੈ। ਹੁਣ ਤੁਸੀਂ ਪੰਜ ਸਾਲਾਂ ਦਾ ਪਾਸ ਸਿਰਫ 80 ਹਜ਼ਾਰ ਪੌਂਡ (ਲਗਭਗ 72 ਲੱਖ ਰੁਪਏ) 'ਚ ਖਰੀਦ ਸਕਦੇ ਹੋ। ਅਜੇ 2,520 ਸੀਟਾਂ ਸੇਲ 'ਤੇ ਰੱਖੀਆਂ ਗਈਆਂ ਹਨ। ਇਸ ਦੇ ਤਹਿਤ 2021 ਤੋਂ 2025 ਤੱਕ ਤੁਸੀਂ ਕਿਸੇ ਵੀ ਸੈਂਟਰ ਕੋਰਟ 'ਚ ਗਾਰੰਟਿਡ ਐਂਟਰੀ ਪ੍ਰਾਪਤ ਕਰ ਸਕਦੇ ਹੋ। ਇੰਨਾ ਹੀ ਨਹੀਂ ਇਹ ਆਫਰ ਖਰੀਦਾਰਾਂ ਲਈ ਨਿਵੇਸ਼ ਦੇ ਮੌਕੇ ਵੀ ਪ੍ਰਦਾਨ ਕਰੇਗਾ ਭਾਵ ਕਿ ਤੁਸੀਂ ਇਸ ਆਫਰ ਨੂੰ ਇਕ ਨਿਸ਼ਚਿਤ ਰਕਮ 'ਚ ਅੱਗੇ ਵੇਚ ਵੀ ਸਕਦੇ ਹੋ।
ਵਿੰਬਲਡਨ ਦੇ ਆਫੀਸ਼ੀਅਲੀ ਟਿਕਟਾਂ ਵੇਚਣ ਵਾਲੀ ਕੰਪਨੀ ਵਿੰਬਲਡਨ ਡਿਬੈਂਟਰ ਹੋਲਡਰਜ਼ ਦੇ ਮਾਰਕਿਟਿੰਗ ਐਡ ਕਮਿਊਨਿਕੇਸ਼ਨ ਮੈਨੇਜਰ ਕਲੇਅਰ ਐਸਟਲੇ ਬਟਰੂਰੇਂਡ ਦਾ ਕਹਿਣਾ ਹੈ ਕਿ ਜੋ ਲੋਕ ਟੈਨਿਸ ਦੇਖਣਾ ਪਸੰਦ ਕਰਦੇ ਹਨ। ਉਨ੍ਹਾਂ ਲਈ ਵਿੰਬਲਡਨ ਮੱਕੇ ਦੀ ਤਰ੍ਹਾਂ ਹੈ। ਇਹ ਦੁਰਲਭ ਹੈ ਅਤੇ ਸਭ ਤੋਂ ਵੱਡੀ ਗੱਲ ਵਕਾਰ ਹੈ। ਮੈਨੂੰ ਨਿੱਜੀ ਤੌਰ 'ਤੇ ਲਗਦਾ ਹੈ ਕਿ ਇਹ ਸੀਟਾਂ ਉਨ੍ਹਾਂ ਲੋਕਾਂ ਲਈ ਮੌਕਾ ਹੈ ਜੋ ਆਪਣੇ ਪਰਿਵਾਰ ਦੇ ਨਾਲ ਜਾਂ ਸ਼ਾਹੀ ਬਾਕਸ 'ਚ ਬੈਠਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਪਾਸ ਹੋਲਡਰਾਂ ਦੇ ਕੋਲ ਆਊਟਸਾਈਡ ਕੋਰਟ 'ਚ ਟੈਨਿਸ ਸਟਾਰ ਦੇ ਐਕਸਕਲੂਸਿਵ ਸਪੇਸ ਨੂੰ ਵੀ ਦੇਖਣ ਦਾ ਮੌਕਾ ਮਿਲੇਗਾ।
ਟਿਕਟ ਸੇਲ 10 ਮਈ ਤਕ ਜਾਰੀ ਰਹੇਗੀ। ਜੋ 2,520 ਪਾਸ ਵੰਡੇ ਜਾਣਗੇ ਉਹ ਸੈਂਟਰਲ ਕੋਰਟ ਦਾ 16.8 ਫੀਸਦੀ ਹੈ। ਸਟੇਡੀਅਮ 'ਚ ਵੈਸੇ 15,000 ਸੀਟਾਂ ਦਰਸ਼ਕਾਂ ਦੇ ਲਈ ਉਪਲਬਧ ਰਹਿੰਦੀਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵਿੰਬਲਡਨ ਨੇ 2016 ਤੋਂ 2020 ਤੱਕ ਦੀਆਂ ਸੀਟਾਂ ਦੀ ਇਸੇ ਤਰ੍ਹਾਂ ਸੇਲ ਕੀਤੀਆਂ ਸਨ। ਉਦੋਂ ਉਨ੍ਹਾਂ ਨੇ ਹਰੇਕ ਸੀਟ 66 ਹਜ਼ਾਰ ਡਾਲਰ 'ਚ ਵੇਚੀ ਸੀ। ਅਜਿਹਾ ਕਰਕੇ ਉਨ੍ਹਾਂ ਨੇ 138.5 ਡਾਲਰ ਕਮਾਏ ਸਨ।
ਸੁਪਰ ਕੱਪ 'ਚ ਹਿੱਸਾ ਨਹੀਂ ਲਵੇਗਾ ਈਸਟ ਬੰਗਾਲ
NEXT STORY