ਮੁੰਬਈ- ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਨੇ ਕਿਹਾ ਕਿ ਮੁੰਬਈ ਇੰਡੀਅਨਜ਼ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਦੀ ਨਿਲਾਮੀ ਦੇ ਦੌਰਾਨ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ਾਂ ਨੂੰ ਟੀਮ 'ਚ ਜੋੜਨਾ ਚਾਹੁੰਦਾ ਸੀ ਤੇ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਟੀਮ ਇਸ 'ਚ ਸਫਲ ਰਹੀ। ਬੈਂਗਲੁਰੂ 'ਚ ਦੋ ਰੋਜ਼ਾ ਮੇਗਾ ਨਿਲਾਮੀ 'ਚ ਪੰਜ ਵਾਰ ਦੇ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਇੰਗਲੈਂਡ ਦੇ ਟਾਈਮਲ ਮਿਲਸ ਤੇ ਭਾਰਤ ਦੇ ਜੈਦੇਵ ਉਨਾਦਕਟ ਦੇ ਰੂਪ 'ਚ ਖੱਬੇ ਹੱਥ ਦੇ ਦੋ ਤੇਜ਼ ਗੇਂਦਬਾਜ਼ ਆਪਣੀ ਟੀਮ ਨਾਲ ਜੋੜੇ।
ਇਹ ਵੀ ਪੜ੍ਹੋ : ਪ੍ਰਸਿੱਧ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਦੇ ਦਿਹਾਂਤ 'ਤੇ ਕ੍ਰਿਕਟਰ ਯੁਵਰਾਜ ਸਿੰਘ ਨੇ ਸਾਂਝਾ ਕੀਤਾ ਦੁੱਖ
ਮੁੰਬਈ ਇੰਡੀਅਨਜ਼ ਦੇ ਕ੍ਰਿਕਟ ਸੰਚਾਲਨ ਨਿਰਦੇਸ਼ਕ ਜ਼ਹੀਰ ਖ਼ਾਨ ਨੇ ਕਿਹਾ ਕਿ ਦੇਖੋ, ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਅਲਗ ਕੋਣ ਤੋਂ ਗੇਂਦਬਾਜ਼ੀ ਕਰਦਾ ਹੈ ਤੇ ਇਸ ਦਾ ਵਾਧੂ ਫਾਇਦਾ ਮਿਲਦਾ ਹੈ, ਇਸ ਲਈ ਅਸੀਂ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ਾਂ ਨੂੰ ਲੈਣਾ ਚਾਹੁੰਦੇ ਸੀ ਤੇ ਮੈਨੂੰ ਖ਼ੁਸ਼ੀ ਹੈ ਕਿ ਅਸੀਂ ਇਸ 'ਚ ਸਫਲ ਰਹੇ। ਮਿਲਸ ਤੇ ਉਨਾਦਕਟ ਦੇ ਇਲਾਵਾ ਮੁੰਬਈ ਨੇ ਆਸਟਰੇਲੀਆ ਦੇ ਖੱਬੇ ਹੱਥ ਤੇਜ਼ ਗੇਂਦਬਾਜ਼ ਡੈਨੀਅਲ ਸੈਮਸ ਤੇ ਅਰਜੁਨ ਤੇਂਦੁਲਕਰ ਨੂੰ ਵੀ ਟੀਮ ਨਾਲ ਜੋੜਿਆ। ਧਾਕੜ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਵੀ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਫ੍ਰੈਂਚ ਓਪਨ ਤੇ ਵਿੰਬਲਡਨ ਤੋਂ ਬਾਹਰ ਹੋ ਸਕਦੇ ਹਨ ਨੋਵਾਕ ਜੋਕੋਵਿਚ
NEXT STORY