ਹਰਾਰੇ– ਜ਼ਿੰਬਬਾਵੇ ਕ੍ਰਿਕਟ ਨੇ ਅਫਗਾਨਿਸਤਾਨ ਨਾਲ ਘਰੇਲੂ ਮੈਦਾਨ 'ਤੇ ਇਸ ਸਾਲ ਅਗਸਤ ਵਿਚ ਹੋਣ ਵਾਲੀ ਟੀ-20 ਸੀਰੀਜ਼ ਨੂੰ ਦੇਸ਼ ਵਿਚ ਵਧਦੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਕਾਰਣ ਰੱਦ ਕਰ ਦਿੱਤਾ ਹੈ। ਇਹ ਫੈਸਲਾ ਦੇਸ਼ ਵਿਚ ਅਚਾਨਕ ਤੋਂ ਵੱਧ ਗਏ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਲਿਆ ਗਿਆ ਹੈ।
ਇਹ ਟੀ-20 ਸੀਰੀਜ਼ ਅਗਸਤ 'ਚ ਹੋਣੀ ਸੀ ਤੇ ਜ਼ਿੰਬਾਬਵੇ ਕ੍ਰਿਕਟ ਨੇ ਆਪਣੀ ਸਰਕਾਰ ਨਾਲ ਨਿਯੰਤਰਿਤ ਮਾਹੌਲ 'ਚ ਇਸ ਸੀਰੀਜ਼ ਦੇ ਆਯੋਜਨ ਦੀ ਆਗਿਆ ਮੰਗੀ ਸੀ ਪਰ ਸਪੋਰਟਸ ਐਂਡ ਮਨੋਰੰਜਨ ਕਮਿਸ਼ਨ ਨੇ ਸੁਝਾਅ ਦਿੱਤਾ ਕਿ ਦੇਸ਼ 'ਚ ਅਚਾਨਕ ਕੋਵਿਡ-19 ਮਾਮਲਿਆਂ ਦੇ ਵੱਧਦੇ ਕਾਰਨ ਦੌਰਾ ਕਰਨ ਵਾਲੀ ਟੀਮਾਂ ਦੀ ਮੇਜ਼ਬਾਨੀ ਦੇ ਲਈ ਹੁਣ ਤਿਆਰ ਨਹੀਂ ਹੈ। ਜ਼ਿਬਾਬਵੇ ਕ੍ਰਿਕਟ ਨੇ ਟਵੀਟ ਕੀਤਾ-ਜ਼ਿੰਬਾਬਵੇ ਕ੍ਰਿਕਟ ਨੇ ਅਫਗਾਨਿਸਤਾਨ ਵਿਰੁੱਧ ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਰੱਦ ਕਰ ਦਿੱਤੀ ਹੈ, ਜੋ ਅਗਸਤ ਵਿਚ ਹਰਾਰੇ 'ਚ ਖੇਡੀ ਜਾਣੀ ਸੀ।
ਆਰਥਿਕ ਪ੍ਰੇਸ਼ਾਨੀ ਨਾਲ ਘਿਰੀ ਜੂਨੀਅਰ ਟੇਬਲ ਟੈਨਿਸ ਖਿਡਾਰਨ ਸਵਸਤਿਕਾ
NEXT STORY