ਮੁੰਬਈ— ਰੇਡਰ ਰੋਹਿਤ ਗੁਲੀਆ ਤੇ ਜੀ ਬੀ ਮੋਰੇ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਗੁਜਰਾਤ ਫਾਰਚੂਨ ਜਾਇੰਟਸ ਨੇ ਵੀਰਵਾਰ ਨੂੰ ਇੱਥੇ ਪੇਸ਼ੇਵਰ ਕਬੱਡੀ ਲੀਗ 'ਚ ਦਬੰਗ ਦਿੱਲੀ ਕੇਸੀ ਨੂੰ 31-26 ਨਾਲ ਹਰਾਇਆ। ਮੋਰੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੁਜਰਾਤ ਦੀ ਟੀਮ ਵਲੋਂ 9 ਅੰਕ ਹਾਸਲ ਕੀਤੇ ਜਦਕਿ ਗੁਲੀਆ ਨੇ 7 ਅੰਕ ਹਾਸਲ ਕੀਤੇ। ਗੁਜਰਾਤ ਦੀ ਇਹ ਲਗਾਤਾਰ ਤੀਜੀ ਜਿੱਤੀ ਹੈ ਤੇ ਉਹ 15 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। ਚਾਰ ਮੈਚਾਂ 'ਚ ਦਬੰਗ ਦਿੱਲੀ ਦੀ ਇਹ ਪਹਿਲੀ ਹਾਰ ਹੈ ਪਰ ਉਹ 16 ਅੰਕਾਂ ਦੇ ਨਾਲ ਚੋਟੀ ਦੇ ਸਥਾਨ 'ਤੇ ਬਰਕਰਾਰ ਹੈ। ਪਿਛਲੇ ਸੀਜ਼ਨ 'ਚ ਦੋਵਾਂ ਦੇ ਵਿਚ ਤਿੰਨ ਮੈਚ ਹੋਏ ਸਨ ਤੇ ਦੋਵਾਂ ਨੇ 1-1 ਮੈਚ ਜਿੱਤਿਆ ਸੀ। ਇਕ ਮੈਚ ਟਾਈ ਰਿਹਾ ਸੀ ਪਰ ਇਸ ਵਾਰ ਗੁਜਰਾਤ ਨੇ ਦਿੱਲੀ ਨੂੰ ਪਹਿਲੇ ਹੀ ਮੁਕਾਬਲੇ 'ਚ ਹਰਾ ਦਿੱਤਾ।
ਸ਼ਾਸਤਰੀ ਨਹੀਂ, ਕਰਸਟਨ ਅਤੇ ਕੁੰਬਲੇ ਹਨ ਭਾਰਤ ਦੇ ਸਭ ਤੋਂ ਸਫਲ ਕੋਚ
NEXT STORY