ਨਵੀਂ ਦਿੱਲੀ - ਦਿੱਲੀ ਦੇ ਇਕ 26 ਸਾਲਾ ਨੌਜਵਾਨ ਦੇ ਪਿਤਾ ਨਾ ਬਣ ਸਕਣ ਦੀ ਸ਼ਿਕਾਇਤ ’ਤੇ ਜਾਂਚ ਦੌਰਾਨ ਉਸ ਦੇ ਪੇਟ ਅੰਦਰ ਇਕ ਬੱਚੇਦਾਨੀ ਮਿਲੀ। ਦੋਵੇਂ ਅੰਡਕੋਸ਼ ਵੀ ਪੇਟ ਦੇ ਅੰਦਰ ਹੀ ਸਨ। ਉਕਤ ਨੌਜਵਾਨ ਰਾਜੌਰੀ ਗਾਰਡਨ ਦੇ ਆਰ. ਜੀ. ਹਸਪਤਾਲ ’ਚ ਆਪਣੇ ਮੁਢਲੇ ਬਾਂਝਪਨ ਦੇ ਇਲਾਜ ਲਈ ਆਇਆ ਸੀ। ਜਾਂਚ ਦੌਰਾਨ ਉਸ ਦੇ ਵੀਰਜ ’ਚ ਕੋਈ ਸ਼ੁਕਰਾਣੂ ਨਹੀਂ ਮਿਲਿਆ। ਐੱਮ. ਆਰ. ਆਈ. ਦੌਰਾਨ ਬੱਚੇਦਾਨੀ ਵਰਗੀ ਬਣਤਰ ਦਾ ਖੁਲਾਸਾ ਹੋਇਆ।
ਡਾਕਟਰਾਂ ਦਾ ਮੰਨਣਾ ਹੈ ਕਿ ਇਹ ਇਕ ਦੁਰਲੱਭ ਜਮਾਂਦਰੂ ਸਥਿਤੀ ਹੋ ਸਕਦੀ ਹੈ ਜਿਸ ਨੂੰ ‘ਪਰਸਿਸਟੈਂਟ ਮਲੇਰੀਅਨ ਡਕਟ ਸਿੰਡਰੋਮ’ ਭਾਵ ਪੀ. ਐੱਮ. ਡੀ. ਐੱਸ. ਕਿਹਾ ਜਾਂਦਾ ਹੈ। ਪੂਰੀ ਦੁਨੀਆ ’ਚ ਇਸ ਤਰ੍ਹਾਂ ਦੇ ਸਿਰਫ਼ 300 ਮਾਮਲੇ ਹਨ।
ਨੌਜਵਾਨ ਦੇ ਦੋਵੇਂ ਅੰਡਕੋਸ਼ ਹੇਠਾਂ ਨਹੀਂ ਆਏ ਸਨ। ਉਹ ਲੰਬੇ ਸਮੇਂ ਤੋਂ ਪੇਟ ’ਚ ਸਨ ਅਤੇ ਕਾਫ਼ੀ ਸੁੰਗੜ ਗਏ ਸਨ। ਸਰੀਰ ਦਾ ਉੱਚ ਤਾਪਮਾਨ ਸਮੇਂ ਦੇ ਨਾਲ ਸ਼ੁਕਰਾਣੂ ਤਿਆਰ ਕਰਨ ’ਚ ਰੁਕਾਵਟ ਪੈਦਾ ਕਰ ਸਕਦਾ ਹੈ। ਨੌਜਵਾਨ ਦੇ ਅੰਡਕੋਸ਼ ਪਹਿਲਾਂ ਹੀ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ। ਇਸ ਕਾਰਨ ‘ਅਜ਼ੂਸਪਰਮੀਆ’ ਹੁੰਦਾ ਹੈ। ਕੁਝ ਮਰਦਾਂ ’ਚ ਬਚੇ ਅੰਡਕੋਸ਼ ਦੇ ਕੰਮ ਕਰਨ ਦੇ ਢੰਗ ’ਤੇ ਸਹਾਇਕ ਜਣੇਪਾ ਤਕਨੀਕਾਂ ਇਕ ਬਦਲ ਹੋ ਸਕਦੀਆਂ ਹਨ।
ਅੰਡਕੋਸ਼ ਦੀ ਥਾਂ ਅਤੇ ਕਾਰਜ ਦੇ ਆਧਾਰ ’ਤੇ ਫਰਟਿਲਟੀ ਸ਼ਕਤੀ ਦੇ ਨਤੀਜੇ ਵਿਅਕਤੀ ਤੋਂ ਵਿਅਕਤੀ ’ਚ ਵੱਖੋ-ਵੱਖਰੇ ਹੁੰਦੇ ਹਨ। ਹੋਰ ਜਣੇਪਾ ਸਬੰਧੀ ਨਾ-ਬਰਾਬਰੀਆਂ ਵੀ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ।
ਗੁਜਰਾਤ ਤੱਟ ਨੇੜੇ 2 ਵੱਡੇ ਵਪਾਰਕ ਜਹਾਜ਼ਾਂ ਦੀ ਭਿਆਨਕ ਟੱਕਰ, ਕੋਸਟ ਗਾਰਡ ਨੇ 21 ਲੋਕਾਂ ਨੂੰ ਬਚਾਇਆ
NEXT STORY