ਜਲੰਧਰ : ਸੁਪਰ ਮਾਰੀਓ ਰਨ ਨੂੰ 15 ਦਸੰਬਰ ਨੂੰ ਆਈ. ਓ. ਐੱਸ. ਡਿਵਾਈਸਿਸ ਲਈ ਲਾਂਚ ਕੀਤੀ ਗਈ ਸੀ। ਆਈ. ਓ. ਐੱਸ. ਐਪ ਸਟੋਰ ਸੁਪਰ ਮਾਰੀਓ ਰਨ ਲੋਕਪ੍ਰਿਅ ਗੇਮਸ ਦੀ ਲਿਸਟ 'ਚ ਸ਼ਾਮਿਲ ਹੈ। ਹਾਲਾਂਕਿ ਐਂਡ੍ਰਾਇਡ ਯੂਜ਼ਰਸ ਨੂੰ ਇਸ ਗੇਮ ਨੂੰ ਖੇਡਣ ਲਈ ਅਜੇ ਇੰਤਜ਼ਾਰ ਕਰਨਾ ਪਵੇਗਾ। ਸਾਇਬਰ ਐਕਸਪਰਟਸ ਨੇ ਐਂਡ੍ਰਾਇਡ ਯੂਜ਼ਰਸ ਨੂੰ ਚੇਤਾਵਨੀ ਦਿੱਤੀ ਹੈ ਕਿ ਸੁਪਰ ਮਾਰੀਏ ਰਨ ਤੋਂ ਸਾਵਧਾਨ ਰਹਿਣ। ਕਿਉਂਕਿ ਸੁਪਰ ਮਾਰੀਓ ਰਨ (ਨਕਲੀ ਐਪ) ਦੀ ਜਗ੍ਹਾ 'ਤੇ ਮਾਲੇਵਰ ਨੂੰ ਵੀ ਫੋਨ 'ਚ ਪਾਇਆ ਜਾ ਸਕਦਾ ਹੈ।
ਸਕਿਓਰਿਟੀ ਫਰਮ “rend Micro ਨੇ ਪਾਇਆ ਹੈ ਕਿ ਸੁਪਰ ਮਾਰੀਓ ਰਨ ਅਤੇ ਇਸ ਨਾਲ ਜੁੜੇ ਐਪਸ ਅਤੇ ਗੇਮਸ 'ਚ ਮਾਲਵੇਅਰ ਹੈ। ਕੰਪਨੀ ਨੇ 9,000 ਅਜਿਹੇ ਥਰਡ ਪਾਰਟੀ ਐਪਸ ਪਾਏ ਹਨ ਜੋ ਸੁਪਰ ਮਾਰੀਓ ਦੇ ਨਾਮ ਨਾਲ ਤੁਹਾਡੇ ਫੋਨ 'ਚ ਮਾਲਵੇਅਰ ਭੇਜ ਰਹੇ ਹਨ। ਖਾਸ ਗੱਲ ਤਾਂ ਇਹ ਹੈ ਕਿ ਇਸ 'ਚ ਥਰਡ ਪਾਰਟੀ ਐਪ ਸਟੋਰ ਮੁੱਖ ਤੋਰ 'ਤੇ ਸ਼ਮਿਲ ਹਨ। ਸਕਿਓਰਿਟੀ ਫਰਮ ਦੇ ਮੁਤਾਬਕ ਇਹ ਐਪਸ ਪਰੇਸ਼ਾਨ ਕਰਨ ਵਾਲੀ ਐਡਸ ਆਦਿ ਨੂੰ ਦਿਖਾਉਂਦੇ ਹਨ। ਇਸ ਤੋਂ ਇਲਾਵਾ ਸੁਪਰ ਮਾਰੀਓ ਰਨ ਜਿਹੇ ਕੁੱਝ ਐਪਸ ਫੋਨ 'ਚ ਅਨਵਾਂਟੈਡ ਐਪਸ ਨੂੰ ਵੀ ਇੰਸਟਾਲ ਕਰ ਰਹੇ ਹਨ।
ਜਦ ਤੱਕ ਸੁਪਰ ਮਾਰੀਓ ਰਨ ਦਾ ਆਧਿਕਾਰਕ ਵਰਜਨ ਐਂਡ੍ਰਾਇਡ ਫੋਨਸ ਲਈ ਨਹੀਂ ਆ ਜਾਂਦਾ ਤੱਦ ਤੱਕ ਏ. ਪੀ. ਕੇ. ਫਾਇਲ ਦੇ ਰੂਪ 'ਚ ਸੁਪਰ ਮਾਰੀਓ ਰਨ ਨਾਲ ਜੁੜੇ ਕਿਸੇ ਵੀ ਐਪ ਅਤੇ ਗੇਮ ਨੂੰ ਆਪਣੇ ਐਂਡ੍ਰਾਇਡ ਫੋਨ 'ਚ ਇੰਸਟਾਲ ਨਾਂ ਕਰੋ।
ਨਾਸਾ ਨੇ ਸੂਰਜ ਅੱਗੋਂ ਲੰਘ ਰਹੇ ISS ਦੀ ਤਸਵੀਰ ਕੀਤੀ ਕੈਦ
NEXT STORY