ਬਿੰਦਰ ਸਿੰਘ ਖੁੱਡੀ ਕਲਾਂ
ਮੋਬ:98786-05965
ਕੋਰੋਨਾ ਵਾਇਰਸ ਲਾਗ (ਮਹਾਮਾਰੀ) ਦੇ ਖਤਰੇ ਦੀ ਦਹਿਸ਼ਤ ਅਤੇ ਮਾਰ ਕੋਈ ਆਮ ਨਹੀਂ। ਇਸ ਦਾ ਕਹਿਰ ਦੇਸ਼ ਵਿਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿਚ ਦੇਖਣ ਨੂੰ ਮਿਲ ਰਿਹਾ ਹੈ। ਅੱਜ ਤੋਂ ਕਰੀਬ 100 ਸਾਲ ਪਹਿਲਾਂ ਪਲੇਗ ਨੇ ਮਹਾਮਾਰੀ ਦੇ ਰੂਪ 'ਚ ਮਨੁੱਖਤਾ ਨੂੰ ਖੌਫ਼ਜ਼ੁਦਾ ਕੀਤਾ ਸੀ ਪਰ ਸੰਸਾਰ ਪੱਧਰ 'ਤੇ ਲੋਕਾਂ ਨੂੰ ਘਰਾਂ 'ਚ ਵੜਨ ਲਈ ਮਜ਼ਬੂਰ ਕਰ ਦੇਣ ਦੀ ਕੋਰੋਨਾ ਵਾਇਰਸ ਜਿਹੀ ਦਹਿਸ਼ਤ ਕਦੇ ਵੀ ਮਨੁੱਖੀ ਇਤਿਹਾਸ ਦਾ ਹਿੱਸਾ ਨਹੀਂ ਰਹੀ। ਕੋਰੋਨਾ ਵਾਇਰਸ ਦੇ ਕਾਰਨ ਹੋਣ ਵਾਲੇ ਖਤਰੇ ਜਿਥੇ ਮਨੁੱਖਾਂ ਦੀਆਂ ਜਾਨਾਂ ਲੈ ਰਹੇ ਹਨ, ਉਥੇ ਹੀ ਇਹ ਵਾਇਰਸ ਆਰਥਿਕਤਾ ਲਈ ਮਾਰੂ ਹੋ ਰਿਹਾ ਹੈ। ਮਾਹਿਰਾਂ ਅਨੁਸਾਰ ਕੋਰੋਨਾ ਕਾਲ ਨਾਲੋਂ ਕੋਰੋਨਾ ਤੋਂ ਬਾਅਦ ਦਾ ਕਾਲ ਕਿਤੇ ਜ਼ਿਆਦਾ ਭਿਆਨਕਤਾ ਪੈਦਾ ਕਰਨ ਵਾਲਾ ਹੈ।
ਕੋਰੋਨਾ ਵਾਇਰਸ ਨਾਲ ਲੜਾਈ ਲੜਨ ਦੇ ਲਈ ਜਿੱਥੇ ਆਮ ਲੋਕਾਂ ਨੂੰ ਆਪੋ-ਆਪਣੇ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਗਿਆ, ਉੱਥੇ ਡਾਕਟਰ, ਪੁਲਸ, ਸਫਾਈ ਕਰਮਚਾਰੀ ਅਤੇ ਹੋਰ ਕਈ ਤਰ੍ਹਾਂ ਦੇ ਕਰਮਚਾਰੀਆਂ ਨੂੰ ਕੋਰੋਨਾ ਵਾਇਰਸ ਦੇ ਖਤਰੇ ਦੌਰਾਨ ਵੀ ਡਿਊਟੀਆਂ ਕਰਨੀਆਂ ਪੈ ਰਹੀਆਂ ਹਨ। ਉਕਤ ਡਿਊਟੀਕਾਰਾਂ ਨੂੰ ਕੋਰੋਨਾ ਦੇ ਸਮੇਂ ਵੀ ਫਰੰਟ ਲਾਈਨ 'ਤੇ ਆ ਕੇ ਲੋਕਾਂ ਦਾ ਬਚਾਅ ਕਰਨਾ ਪੈਂਦਾ ਹੈ। ਇਸ ਦੌਰਾਨ ਜਿੱਥੇ ਕੋਰੋਨਾ ਮਰੀਜ਼ ਨੂੰ ਆਮ ਲੋਕਾਂ ਨਾਲੋਂ ਵੱਖ ਕਰਕੇ ਬਾਕੀ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉੱਥੇ ਹੀ ਡਾਕਟਰਾਂ ਨੂੰ ਕੋਰੋਨਾ ਮਰੀਜ਼ ਨਾਲ ਸਿੱਧਾ ਵਾਹ ਪਾਉਣਾ ਪੈਂਦਾ ਹੈ। ਬਿਨਾਂ ਸ਼ੱਕ ਡਾਕਟਰਾਂ ਵੱਲੋਂ ਇਸ ਦੌਰਾਨ ਪੂਰੀ ਤਰ੍ਹਾਂ ਸਾਵਧਾਨੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਜਾਨ ਦੇ ਦਰਪੇਸ਼ ਖਤਰੇ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਸੰਸਾਰ ਪੱਧਰ 'ਤੇ ਡਾਕਟਰਾਂ ਦੇ ਕੋਰੋਨਾ ਪੀੜਤ ਹੋਣ ਅਤੇ ਅਨੇਕਾਂ ਦਾ ਮੌਤ ਦੇ ਮੂੰਹ ਜਾ ਪੈਣਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਫਰੰਟ ਲਾਈਨ ਦੇ ਲੜਾਕੂਆਂ ਦੀ ਜਾਨ ਹਮੇਸ਼ਾ ਖਤਰੇ 'ਚ ਰਹਿੰਦੀ ਹੈ। ਪੁਲਸ, ਸਫਾਈ ਕਰਮਚਾਰੀ ਅਤੇ ਕੋਰੋਨਾ ਦੌਰਾਨ ਡਿਊਟੀਆਂ ਕਰਨ ਵਾਲੇ ਅਨੇਕਾਂ ਮੁਲਾਜ਼ਮਾਂ ਦੇ ਹਾਲਾਤ ਵੀ ਇਸ ਤੋਂ ਵੱਖਰੇ ਨਹੀਂ ਹਨ।
ਪੜ੍ਹੋ ਇਹ ਵੀ ਖਬਰ - ‘ਸਾਊਦੀ ਅਰਬ ''ਚ ਖੋਲ੍ਹੀਆਂ ਗਈਆਂ 90 ਹਜ਼ਾਰ ਮਸੀਤਾਂ’ (ਵੀਡੀਓ)
ਫਰੰਟ ਲਾਈਨ ’ਤੇ ਖੜ੍ਹੇ ਇਨ੍ਹਾਂ ਲੜਾਕੂਆਂ ਦਾ ਯੋਗਦਾਨ ਵਿਲੱਖਣ ਹੈ। ਇਨ੍ਹਾਂ ਦੀ ਜਾਨ ਨੂੰ ਪੈਰ ਪੈਰ 'ਤੇ ਖਤਰਾ ਵੇਖਦਿਆਂ ਸਰਕਾਰਾਂ ਵੱਲੋਂ ਇਨ੍ਹਾਂ ਲਈ ਸਿਹਤ ਬੀਮਾ ਸਕੀਮਾਂ ਸਮੇਤ ਕਈ ਪ੍ਰਕਾਰ ਦੀਆਂ ਹੋਰ ਸਕੀਮਾਂ ਅਮਲ ਵਿੱਚ ਲਿਆਂਦੀਆਂ ਗਈਆਂ ਹਨ। ਫਰੰਟ ਲਾਈਨ ਦੇ ਇਨ੍ਹਾਂ ਲੜਾਕੂਆਂ ਨਾਲ ਕਿਸੇ ਕਿਸਮ ਦੀ ਅਣਹੋਣੀ ਵਾਪਰ ਜਾਣ ਦੀ ਸੂਰਤ 'ਚ ਮਾਲੀ ਮਦਦ ਦੇ ਪ੍ਰਬੰਧ ਕੀਤੇ ਗਏ ਹਨ। ਉਕਤ ਲੋਕਾਂ ਦੇ ਪਰਿਵਾਰਕ ਮੈਂਬਰਾਂ ਲਈ ਨੌਕਰੀ ਆਦਿ ਦੀਆਂ ਵਿਵਸਥਾਵਾਂ ਸਰਕਾਰਾਂ ਵੱਲੋਂ ਪਹਿਲਾਂ ਹੀ ਲਾਗੂ ਕਰ ਦਿੱਤੀਆਂ ਗਈਆਂ ਹਨ। ਸਮੇਂ ਦੀ ਜਰੂਰਤ ਅਨੁਸਾਰ ਇਨ੍ਹਾਂ ਸਾਰੀਆਂ ਵਿਵਸਥਾਵਾਂ ਦੀ ਸਥਾਪਨਾ ਲਈ ਹਕੂਮਤਾਂ ਪ੍ਰਸੰਸ਼ਾਂ ਦੀਆਂ ਪਾਤਰ ਹਨ।
ਪੜ੍ਹੋ ਇਹ ਵੀ ਖਬਰ - ਖਟਕੜ ਕਲਾਂ ’ਚ ਗੁੰਡਾਗਰਦੀ ਦਾ ਨੰਗਾ ਨਾਚ, ਹਥਿਆਰਾਂ ਨਾਲ ਕੀਤਾ ਨੌਜਵਾਨ ’ਤੇ ਹਮਲਾ
ਜੇਕਰ ਕੋਰੋਨਾ ਖਿਲਾਫ ਲੜਾਈ ਵਿੱਚ ਪੱਤਰਕਾਰ ਭਾਈਚਾਰੇ ਦੇ ਯੋਗਦਾਨ ਵੱਲ ਨਜ਼ਰ ਮਾਰੀ ਜਾਵੇ ਤਾਂ ਇਹ ਕਿਸੇ ਗੱਲੋਂ ਘੱਟ ਨਹੀਂ। ਪੱਤਰਕਾਰਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਵਗੈਰ ਉਸ ਸਮੇਂ ਘਰਾਂ ਤੋਂ ਬਾਹਰ ਨਿੱਕਲ ਕੇ ਕੰਮ ਕੀਤਾ, ਜਦੋਂ ਪ੍ਰਸ਼ਾਸਨ ਵੱਲੋਂ ਸਭ ਲੋਕਾਂ ਨੂੰ ਘਰਾਂ 'ਚ ਰੱਖ ਕੇ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪੱਤਰਕਾਰਾਂ ਨੇ ਜਿਥੇ ਵੱਖਰੇ ਤੌਰ 'ਤੇ ਆਪਣੇ ਫਰਜ਼ ਨਿਭਾਏ ਹਨ, ਉੱਥੇ ਹੀ ਪ੍ਰਸ਼ਾਸਨ ਦੇ ਸਹਿਯੋਗੀ ਵਜੋਂ ਵੀ ਕੰਮ ਕੀਤਾ। ਕਰਫਿਊ ਅਤੇ ਤਾਲਾਬੰਦੀ ਦੀ ਉਲੰਘਣਾ ਕਰਕੇ ਘਰਾਂ ਤੋਂ ਬਾਹਰ ਨਿੱਕਲਣ ਵਾਲੇ ਲੋਕਾਂ ਨੂੰ ਘਰਾਂ 'ਚ ਰਹਿਣ ਦੀਆਂ ਅਪੀਲਾਂ ਕੀਤੀਆਂ ਅਤੇ ਦਲੀਲਾਂ ਦਿੱਤੀਆਂ। ਆਮ ਲੋਕਾਂ ਦੀ ਜਿੰਦਗੀ 'ਤੇ ਭਾਰੂ ਪੈਣ ਵਾਲੀ ਹਰ ਉਲੰਘਣਾ 'ਤੇ ਪੱਤਰਕਾਰਾਂ ਨੇ ਬਾਜ਼ ਅੱਖ ਰੱਖੀ।
ਪੜ੍ਹੋ ਇਹ ਵੀ ਖਬਰ - ਅਧਿਆਪਕਾਂ ਦੀਆਂ ਬਦਲੀਆਂ ਲਈ ਆਨਲਾਈਨ ਅਪਲਾਈ ਕਰਨ ਦੀ ਮਿਤੀ 'ਚ ਹੋਇਆ ਵਾਧਾ
ਪੱਤਰਕਾਰਾਂ ਨੇ ਕੋਰੋਨਾ ਨਾਲ ਜੁੜੀ ਹਰ ਅਫਵਾਹ ਨੂੰ ਜਾਨ ਜੋਖਮ 'ਚ ਪਾ ਕੇ ਪੜਤਾਲਿਆ ਅਤੇ ਆਮ ਲੋਕਾਂ ਤੱਕ ਸਟੀਕ ਜਾਣਕਾਰੀ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਅਤਿ ਨਾਜ਼ੁਕ ਅਤੇ ਖਤਰੇ ਭਰਪੂਰ ਕੋਰੋਨਾ ਪੀੜਤ ਕਈ ਖੇਤਰਾਂ ਵਿੱਚ, ਜਿੱਥੇ ਸਿਰਫ ਸਿਹਤ ਅਤੇ ਪੁਲਸ ਵਿਭਾਗ ਨੁੰ ਹੀ ਜਾਣ ਦੀ ਇਜਾਜ਼ਤ ਸੀ ਪਰ ਪੱਤਰਕਾਰਾਂ ਨੇ ਉੱਥੇ ਵੀ ਜਾਣ ਤੋਂ ਪਰਵਾਹ ਨਹੀਂ ਕੀਤੀ। ਪ੍ਰਸ਼ਾਸਨਿਕ ਮਨਜੂਰੀ ਨਾਲ ਅਜਿਹੇ ਖੇਤਰਾਂ 'ਚ ਪੁੱਜ ਕੇ ਵੀ ਆਮ ਲੋਕਾਂ ਨੂੰ ਹਕੀਕਤ ਦੇ ਰੂਬਰੂ ਕਰਵਾਇਆ। ਹੋਰ ਤਾਂ ਹੋਰ ਪੱਤਰਕਾਰਾਂ ਨੇ ਤਾਂ ਕੋਰੋਨਾ ਮਰੀਜ਼ਾਂ ਦਾ ਹੌਸਲਾ ਵੀ ਵਧਾਉਣ ਤੋਂ ਪਿੱਠ ਨਹੀਂ ਵਿਖਾਈ। ਪੱਤਰਕਾਰਾਂ ਨੇ ਕੋਰੋਨਾ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਦੀ ਆਵਾਜ਼ ਵੀ ਪ੍ਰਸ਼ਾਸਨ ਤੱਕ ਪਹੁੰਚਦੀ ਕੀਤੀ।
ਪੜ੍ਹੋ ਇਹ ਵੀ ਖਬਰ - ਕੋਰੋਨਾ ਨਾਲ ਨਜਿੱਠਣ ਵਾਲੇ "ਪੰਜਾਬ ਮਾਡਲ" ਦੀ ਚਰਚਾ ਅਮਰੀਕਾ ਤੱਕ, ਜਾਣੋਂ ਕਿਉਂ (ਵੀਡੀਓ)
ਕੋਰੋਨਾ ਖਿਲਾਫ ਲੜਾਈ 'ਚ ਪੱਤਰਕਾਰਾਂ ਦਾ ਯੋਗਦਾਨ ਬਹੁਤ ਵਿਸ਼ਾਲ ਰਿਹਾ ਅਤੇ ਜਾਰੀ ਵੀ ਹੈ। ਪੱਤਰਕਾਰਾਂ ਨੇ ਜਿੱਥੇ ਆਮ ਲੋਕਾਂ ਨੂੰ ਘਰ ਬੈਠਿਆਂ ਹੀ ਕੋਰੋਨਾ ਨਾਲ ਜੁੜੀ ਸਹੀ ਜਾਣਕਾਰੀ ਮੁਹੱਈਆ ਕਰਵਾਈ, ਉੱਥੇ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਆਮ ਲੋਕਾਂ ਨੂੰ ਤਾਲਾਬੰਦੀ ਅਤੇ ਕਰਫਿਊ ਦੀਆਂ ਪਾਬੰਦੀਆਂ ਲਈ ਆਮ ਲੋਕਾਂ ਨੂੰ ਮਾਨਸਿਕ ਤੌਰ 'ਤੇ ਤਿਆਰ ਵੀ ਕੀਤਾ। ਦੂਜੇ ਪਾਸੇ ਪੱਤਰਕਾਰਾਂ ਨੇ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਵੀ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ। ਕਿੰਨ੍ਹੇ ਹੀ ਲੋਕਾਂ ਦੀਆਂ ਖਾਣੇ ਨਾਲ ਜੁੜੀਆਂ ਅਤੇ ਹੋਰ ਸਮੱਸਿਆਵਾਂ ਪੱਤਰਕਾਰਾਂ ਵੱਲੋਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਨਾਲ ਹੱਲ ਹੋਈਆਂ ਹਨ। ਪ੍ਰਵਾਸੀ ਮਜਦੂਰਾਂ ਦੀਆਂ ਤਮਾਮ ਸਮੱਸਿਆਵਾਂ ਵੀ ਪੱਤਰਕਾਰਾਂ ਦੀ ਬਦੌਲ਼ਤ ਹੀ ਹੱਲ ਹੋਈਆਂ ਹਨ। ਪੱਤਰਕਾਰਾਂ ਵੱਲੋਂ ਉਨ੍ਹਾਂ ਖੇਤਰਾਂ ਤੱਕ ਵੀ ਪਹੁੰਚ ਬਣਾਈ, ਜਿੱਥੇ ਹਕੂਮਤਾਂ ਲਈ ਪਹੁੰਚਣਾ ਆਸਾਨ ਨਹੀਂ ਸੀ। ਇਸ ਦੌਰਾਨ ਪੱਤਰਕਾਰਾਂ ਨੇ ਸਮਾਜ ਸੇਵਾਂ ਦੇ ਫਰਜ਼ ਨੂੰ ਵੀ ਨਹੀਂ ਵਿਸਾਰਿਆ। ਬਹੁਤ ਸਾਰੀਆਂ ਪੱਤਰਕਾਰ ਸੰਸਥਾਵਾਂ ਅਤੇ ਅਖਬਾਰੀ ਅਦਾਰਿਆਂ ਨੇ ਲੋੜਵੰਦਾਂ ਲਈ ਖਾਣਾ ਅਤੇ ਹੋਰ ਸਮੱਗਰੀ ਪਹੁੰਚਾਈ।
ਪੜ੍ਹੋ ਇਹ ਵੀ ਖਬਰ - ਮਾਂ ਬਾਪ ਦਾ ਜ਼ਿੰਦਗੀ ਵਿੱਚ ਅਹਿਮ ਰੋਲ, ਆਓ ਇੱਜ਼ਤ ਕਰਨਾ ਸਿੱਖੀਏ
ਪਰ ਕੋਰੋਨਾ ਖਿਲਾਫ ਲੜਾਈ 'ਚ ਬਹੁਪੱਖੀ ਯੋਗਦਾਨ ਦੇਣ ਵਾਲਾ ਪੱਤਰਕਾਰ ਭਾਈਚਾਰਾ ਸਹੂਲਤਾਂ ਪ੍ਰਦਾਨ ਕਰਨ ਸਮੇਂ ਹਾਸ਼ੀਏ 'ਤੇ ਧਕੇਲਿਆ ਪ੍ਰਤੀਤ ਹੁੰਦਾ ਹੈ। ਜਾਨ ਜੋਖਮ 'ਚ ਪਾ ਕੇ ਕੋਰੋਨਾ ਖਿਲਾਫ ਜੰਗ ਦੇ ਫਰੰਟ ਲਾਈਨ ਲੜਾਕੂਆਂ ਦੇ ਮੋਢੇ ਨਾਲ ਮੋਢਾ ਜੋੜਕੇ ਅੱਗੇ ਵਧਣ ਵਾਲੇ ਪੱਤਰਕਾਰਾਂ ਲਈ ਕਿਸੇ ਕਿਸਮ ਦੀ ਬੀਮਾ ਯੋਜਨਾ ਜਾਂ ਕੋਈ ਹੋਰ ਸਹਾਇਤਾ ਸਕੀਮ ਅਮਲ ਵਿੱਚ ਨਹੀਂ ਲਿਆਂਦੀ ਗਈ। ਪ੍ਰਸ਼ਾਸਨ ਦੇ ਸਹਿਯੋਗੀ ਅਤੇ ਆਮ ਲੋਕਾਂ ਦੀ ਆਵਾਜ਼ ਬਣਨ ਵਾਲੇ ਪੱਤਰਕਾਰ ਭਾਈਚਾਰੇ ਲਈ ਵੀ ਸਿਹਤ ਬੀਮਾ ਯੋਜਨਾ ਪ੍ਰਵਾਨ ਕੀਤੀ ਜਾਣੀ ਬਣਦੀ ਹੈ। ਇਸ ਲੜਾਈ ਬਦਲੇ ਪੱਤਰਕਾਰ ਭਾਈਚਾਰਾ ਵੀ ਬਾਕੀ ਲੜਾਕੂਆਂ ਵਾਂਗ ਹੀ ਫੁੱਲਾਂ ਦੀ ਵਰਖਾ ਦਾ ਹੱਕਦਾਰ ਹੈ।
ਪੜ੍ਹੋ ਇਹ ਵੀ ਖਬਰ - ਪਸੀਨੇ ਦੀ ਬਦਬੂ ਤੋਂ ਜੇਕਰ ਤੁਸੀਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਦੇਸੀ ਨੁਸਖੇ
ਦੇਸ਼ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 2 ਲੱਖ ਦੇ ਪਾਰ, ਹੁਣ ਤੱਕ 5,815 ਲੋਕਾਂ ਦੀ ਹੋਈ ਮੌਤ
NEXT STORY