Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 22, 2026

    11:20:06 PM

  • rcb vs srh hyderabad set a target of 256 runs for bangalore

    RCB vs SRH :ਹੈਦਰਾਬਾਦ ਨੇ ਬੈਂਗਲੁਰੂ ਨੂੰ ਦਿੱਤਾ...

  • h 1b registrations decline in fy27

    ਭਾਰਤੀਆਂ ਲਈ US ਵੀਜ਼ਾ ਹੋਇਆ ਔਖਾ! H-1B ਵੀਜ਼ਾ...

  • rcb vs srh hyderabad won the toss and invited bengaluru to bowl

    RCB vs SRH : ਹੈਦਰਾਬਾਦ ਨੇ ਟਾਸ ਜਿੱਤ ਕੇ...

  • major accident in punjab private school bus

    ਪੰਜਾਬ 'ਚ ਵੱਡਾ ਹਾਦਸਾ! ਨਿੱਜੀ ਸਕੂਲ ਬੱਸ ਤੇ ਟਿੱਪਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Top News News
  • Jalandhar
  • ਜਨਮ ਦਿਹਾੜੇ ’ਤੇ ਵਿਸ਼ੇਸ਼ : ਪ੍ਰਸਿੱਧ ਗੀਤਕਾਰ ਸਾਹਿਰ ਲੁਧਿਆਣਵੀ ਨੂੰ ਚੇਤੇ ਕਰਦਿਆਂ...

TOP News Punjabi(ਮੁੱਖ ਖ਼ਬਰਾਂ)

ਜਨਮ ਦਿਹਾੜੇ ’ਤੇ ਵਿਸ਼ੇਸ਼ : ਪ੍ਰਸਿੱਧ ਗੀਤਕਾਰ ਸਾਹਿਰ ਲੁਧਿਆਣਵੀ ਨੂੰ ਚੇਤੇ ਕਰਦਿਆਂ...

  • Edited By Rajwinder Kaur,
  • Updated: 08 Mar, 2021 06:43 PM
Jalandhar
famous lyricist  sahir ludhianvi birthday
  • Share
    • Facebook
    • Tumblr
    • Linkedin
    • Twitter
  • Comment

ਅੱਬਾਸ ਧਾਲੀਵਾਲ 
ਮਲੇਰਕੋਟਲਾ ।
ਸੰਪਰਕ ਨੰਬਰ 9855259650 
Abbasdhaliwal72@gmail.com 

ਪ੍ਰਗਤੀਵਾਦੀ ਸ਼ਾਇਰ ਤੇ ਹਿੰਦੀ ਫਿਲਮਾਂ ਦੇ ਗੀਤਕਾਰ ਸਾਹਿਰ ਲੁਧਿਆਣਵੀ ਦਾ ਜਨਮ 8 ਮਾਰਚ 1921 ਨੂੰ ਪੰਜਾਬ ਦੇ ਸ਼ਹਿਰ ਲੁਧਿਆਣਾ ਵਿਖੇ ਇੱਕ ਵੱਡੇ ਜਾਗੀਰਦਾਰ ਚੌਧਰੀ ਫਜ਼ਲ ਮੁਹੰਮਦ ਦੀ ਬੀਵੀ ਸਰਦਾਰ ਬੇਗ਼ਮ ਦੀ ਕੁੱਖੋ ਹੋਇਆ। (ਸਾਹਿਰ ਦਾ ਅਸਲ ਨਾਂ ਅਬਦੁਲ ਹੱਈ ਸੀ ਤੇ ਸ਼ਾਇਰੀ ’ਚ ਤਖਲੱਸ ਦੇ ਰੂਪ ਸਾਹਿਰ ਇਸਤੇਮਾਲ ਕਰਦੇ ਸਨ)। ਸਾਹਿਰ ਹੁਰਾਂ ਦੇ ਮਾਤਾ ਪਿਤਾ ਵਿਚਕਾਰ ਰਿਸ਼ਤੇ ਸੁਖਾਵੇਂ ਨਹੀਂ ਸਨ, ਜਿਸ ਦੇ ਨਤੀਜੇ ਵਜੋਂ ਉਹ ਇਕ ਦੂਜੇ ਨਾਲੋਂ ਅਲੱਗ ਰਹਿਣ ਲੱਗੇ ਸਨ ਤੇ ਸਾਹਿਰ ਆਪਣੀ ਮਾਤਾ ਨਾਲ ਰਹਿੰਦੇ ਸਨ। ਉਨ੍ਹਾਂ ਨੇ ਆਪਣੀ ਮਾਤਾ ਨੂੰ ਦੁੱਖਾਂ ਅਤੇ ਤੰਗੀਆਂ ਤੁਰਸ਼ੀਆਂ ’ਚ ਜ਼ਿੰਦਗੀ ਬਸਰ ਕਰਦਿਆਂ ਵੇਖਿਆ, ਜਿਸ ਦਾ ਅੱਗੇ ਚੱਲ ਕੇ ਉਨ੍ਹਾਂ ਦੀ ਜ਼ਿੰਦਗੀ ਤੇ ਡੂੰਘਾ ਅਸਰ ਪਿਆ। ਇਸ ਦੀ ਝਲਕ ਉਨ੍ਹਾਂ ਦੀ ਕਵਿਤਾਵਾਂ ਵਿੱਚ ਥਾਂ-ਥਾਂ ਸਹਿਜੇ ਹੀ ਵੇਖੀ ਜਾ ਸਕਦੀ ਹੈ। ਇਕ ਥਾਂ ਖੁਦ ਆਖਦੇ ਹਨ ਕਿ :
ਦੁਨੀਆਂ ਨੇ ਤਜਰਬਾਤ-ਓ-ਹਵਾਦਿਸ ਕੀ ਸ਼ਕਲ ਮੇਂ। 
ਜੋ ਕੁੱਛ ਮੁਝੇ ਦੀਆ ਵੋਹ ਲੋਟਾ ਰਹਾ ਹੂੰ ਮੈਂ।।

ਸਾਹਿਰ ਨੇ ਦਸਵੀਂ ਜਮਾਤ ਦਾ ਇਮਤਿਹਾਨ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਤੋਂ 1937 ਵਿੱਚ ਪਾਸ ਕੀਤਾ। ਫਿਰ ਉਹ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ, ਲੁਧਿਆਣਾ ਵਿੱਚ ਦਾਖਲ ਹੋ ਗਿਆ। ਕਾਲਜ ਵਿੱਚ ਆਪਣੀ ਸ਼ਾਇਰੀ ਲਈ ਉਹ ਬਹੁਤ ਮਸ਼ਹੂਰ ਸੀ। ਪਹਿਲੇ ਸਾਲ ਹੀ ਉਸਨੂੰ ਆਪਣੀ ਜਮਾਤਣ ਕੁੜੀ ਨਾਲ ਪ੍ਰਿੰਸੀਪਲ ਦੇ ਲਾਨ ਵਿੱਚ ਬੈਠਣ ਕਰਕੇ ਕਾਲਜ ਵਿੱਚੋਂ ਕੱਢ ਦਿੱਤਾ ਸੀ। (ਜ਼ਿਕਰਯੋਗ ਹੈ ਕਿ ਜਿਸ ਕਾਲਜ ਨੇ ਸਾਹਿਰ ਨੂੰ ਕੱਢਿਆ ਸੀ ਉਸੇ ਕਾਲਜ ਨੇ ਉਨ੍ਹਾਂ ਨੂੰ ਜਦੋਂ ਉਹ ਇੱਕ ਸ਼ਾਇਰ ਵਜੋਂ ਦੁਨੀਆ ਭਰ ਵਿਚ ਮਸ਼ਹੂਰ ਹੋ ਗਏ ਤਾਂ ਆਪਣੇ ਡਿਗਰੀ ਵੰਡ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਬੁਲਾਇਆ ਸੀ) 
ਇਸ ਉਪਰੰਤ ਉਹ ਲਹੌਰ ਜਾ ਕੇ ਸਾਹਿਰ ਦਿਆਲ ਸਿੰਘ ਕਾਲਜ, ਵਿੱਚ ਦਾਖਲ ਹੋ ਗਏ ਪਰ ਉੱਥੋਂ ਵੀ ਉਨ੍ਹਾਂ ਨੂੰ ਉਨ੍ਹਾਂ ਦੀ ਇਨਕਲਾਬੀ ਸ਼ਾਇਰੀ ਦੇ ਚਲਦਿਆਂ ਕੱਢ ਦਿੱਤਾ ਗਿਆ। ਇਸ ਉਪਰੰਤ ਉਹ ਇਸਲਾਮੀਆ ਕਾਲਜ, ਲਾਹੌਰ ਵਿੱਚ ਦਾਖਲ ਹੋ ਗਏ।
ਜ਼ਿਕਰਯੋਗ ਹੈ ਕਿ ਸਾਹਿਰ ਇਸਲਾਮਿਕ ਪਾਕਿ ਦੀ ਬਜਾਏ ਸੈਕੂਲਰ ਭਾਰਤ ਚਾਹੁੰਦੇ ਸਨ। ਉਹ ਪਹਿਲਾਂ ਪਾਕਿ ਚਲੇ ਗਏ ਬਾਅਦ ਵਿਚ ਭਾਰਤ ਆ ਗਏ ਪਰ ਇਥੋਂ ਦੇ ਹਾਲਾਤ ਦੇਖ ਕੇ ਫਿਰ ਪਾਕਿ ਚਲੇ ਗਏ । 
1944 ਵਿੱਚ ਉਸ ਦੀ ਕਿਤਾਬ ‘ਤਲਖ਼ੀਆਂ’ ਛਪੀ ਤਾਂ ਉਹ ਰਾਤੋ-ਰਾਤ ਸਟਾਰ ਬਣ ਗਏ। ਉਨ੍ਹਾਂ ਸਮਿਆਂ ਵਿੱਚ ਅੰਮ੍ਰਿਤਾ ਪ੍ਰੀਤਮ ਵੀ ਲਾਹੌਰ ਹੀ ਰਹਿੰਦੀ ਸੀ। ਉਹ ਸਾਹਿਰ ’ਤੇ ਫਿਦਾ ਸੀ। ਆਪਣੇ ਤੇ ਸਾਹਿਰ ਵਿਚਕਾਰ ਇਸ਼ਕ ਦੀ ਕਹਾਣੀ ਦਾ ਜ਼ਿਕਰ ਅੰਮ੍ਰਿਤਾ ਪ੍ਰੀਤਮ ਨੇ ਬੜੀ ਬੇਬਾਕੀ ਨਾਲ ਆਪਣੀ ਸਵੈ-ਜੀਵਨੀ ‘ਰਸੀਦੀ ਟਿਕਟ’ ਵਿੱਚ ਕੀਤਾ ਹੈ। ਇਸ ਦਾ ਜ਼ਿਕਰ ‘ਇਕ ਸੀ ਅਨੀਤਾ’ ਵਿੱਚ ਲਿਖਿਆ ਹੈ । ‘ਸੁਨੇਹੜੇ’ ਜਿਸ ’ਤੇ ਅੰਮ੍ਰਿਤਾ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਦੀਆਂ ਤਕਰੀਬਨ ਸਾਰੀਆਂ ਨਜ਼ਮਾਂ ਸਾਹਿਰ ਨੂੰ ਹੀ ਮੁਖ਼ਾਤਿਬ ਹਨ। ਇਸੇ ਤਰ੍ਹਾਂ ਸਾਹਿਰ ਦੇ ਕਾਵਿ ਸੰਗ੍ਰਹਿ ‘ਤਲਖ਼ੀਆਂ’ ਵਿੱਚ ‘ਮਾਦਾਮ’, ‘ਮਤਾਆਏ ਗ਼ੈਰ’, ‘ਏਕ ਤਸਵੀਰ-ਏ-ਰੰਗ’ ਆਦਿ ਨਜ਼ਮਾਂ ਵਿੱਚ ਅੰਮ੍ਰਿਤਾ ਪ੍ਰੀਤਮ ਦੀ ਝਲਕ ਦਿਖਾਈ ਦਿੰਦੀ ਹੈ। 
ਲਾਹੌਰ ਤੋਂ ਸਾਹਿਰ ਫ਼ਿਲਮੀ ਦੁਨੀਆ ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਮੁੰਬਈ ਆ ਗਿਆ, ਜਿੱਥੇ ਪਹਿਲਾਂ ਉਸ ਦੇ ਪੈਰ ਨਾ ਜੰਮੇ। ਇਸ ਤੋਂ ਕਾਫੀ ਸੰਘਰਸ਼ ਪਿੱਛੋਂ 1950 ਵਿੱਚ ਰੀਲੀਜ਼ ਹੋਈ ਫ਼ਿਲਮ ‘ਬਾਜ਼ੀ’ ਦੀ ਕਾਮਯਾਬੀ ਨੇ ਸਾਹਿਰ ਨੂੰ ਫ਼ਿਲਮੀ ਨਗ਼ਮਾ ਨਿਗਾਰੀ ਵਿੱਚ ਉਸੇ ਤਰ੍ਹਾਂ ਮਸ਼ਹੂਰ ਕਰ ਦਿੱਤਾ, ਜਿਸ ਤਰ੍ਹਾਂ ‘ਤਲਖ਼ੀਆਂ’ ਨੇ ਸਾਹਿਤਕ ਖੇਤਰ ਵਿੱਚ ਕੀਤਾ ਸੀ। 
ਸਾਹਿਰ ਨੇ ਫ਼ਿਲਮਾਂ ਦੇ ਹਿੱਟ ਗੀਤ ਲਿਖ ਕੇ ਨਾਮਾਂ ਤੇ ਨਾਮਣਾ ਦੋਨੋਂ ਖੱਟੇ। ਆਪਣੇ ਵੇਲੇ ਦਾ ਉਹ ਸਭ ਤੋਂ ਵੱਧ ਪੈਸੇ ਕਮਾਉਣ ਵਾਲਾ ਨਗ਼ਮਾ ਨਿਗਾਰ ਸੀ। ਫ਼ਿਲਮ ਰਾਈਟਰਜ਼ ਐਸੋਸੀਏਸ਼ਨ ਦਾ ਬਿਨਾਂ ਮੁਕਾਬਲਾ ਪ੍ਰਧਾਨ ਵੀ ਬਣਿਆ। ਇਸ ਪਦਵੀ ’ਤੇ ਹੁੰਦਿਆਂ ਉਸ ਨੇ ਨਗ਼ਮਾਂ ਨਿਗਾਰਾਂ ਨੂੰ ਫ਼ਿਲਮੀ ਦੁਨੀਆ ਅਤੇ ਰੇਡੀਓ ਵਿੱਚ ਬੜੀ ਸਤਿਕਾਰ ਵਾਲੀ ਥਾਂ ਦਿਵਾਈ। ਜਿਵੇਂ ਫ਼ਿਲਮ ਦੀ ਕਾਸਟ ਦਿਖਾਉਣ ਵੇਲੇ ਨਗ਼ਮਾ ਨਿਗਾਰ ਦਾ ਨਾਂ ਸੰਗੀਤਕਾਰ ਤੋਂ ਪਹਿਲਾਂ ਆਵੇ, ਰੇਡੀਓ ’ਤੇ ਫ਼ਰਮਾਇਸ਼ੀ ਪ੍ਰੋਗਰਾਮ ਵਿੱਚ ਨਗ਼ਮਾ ਨਿਗਾਰ ਦਾ ਨਾਂ ਵੀ ਦੱਸਿਆ ਜਾਵੇ। ਇਸੇ ਤਰ੍ਹਾਂ ਗਰਾਮੋਫ਼ੋਨ ਕੰਪਨੀਆਂ ਨੂੰ ਰਿਕਾਰਡਾਂ ’ਤੇ ਨਗ਼ਮਾਂ ਨਿਗਾਰਾਂ ਦਾ ਨਾਂ ਵੀ ਦੇਣ ਲਈ ਮਜਬੂਰ ਕੀਤਾ। ਇੱਕ ਸੰਗੀਤ ਡਾਇਰੈਕਟਰ ਨੇ ਮੇਹਣਾ ਮਾਰਿਆ ਕਿ ਸਾਹਿਰ ਦੇ ਗਾਣੇ ਇਸ ਕਰਕੇ ਮਸ਼ਹੂਰ ਹਨ, ਕਿਉਂਕਿ ਉਨ੍ਹਾਂ ਨੂੰ ਲਤਾ ਗਾਉਂਦੀ ਹੈ। ਸਾਹਿਰ ਬੜਾ ਅਣਖੀ ਸੀ। ਉਸ ਨੇ ਸ਼ਰਤ ਰੱਖੀ ਕਿ ਦੋ ਸਾਲ ਉਹ ਸਿਰਫ਼ ਉਸ ਫ਼ਿਲਮ ਲਈ ਗਾਣੇ ਲਿਖੇਗਾ, ਜਿਸ ਵਿੱਚ ਲਤਾ ਤੋਂ ਨਾ ਗਵਾਏ ਜਾਣ। ਸਾਹਿਰ ਦੀ ਲਤਾ ਬਾਰੇ ਸਭ ਤੋਂ ਮਸ਼ਹੂਰ ਨਜ਼ਮ ਹੈ ‘ਤੇਰੀ ਆਵਾਜ਼’।
ਸ਼ਾਇਰੀ ਦਾ ਸ਼ੌਕ ਉਨ੍ਹਾਂ ਨੂੰ ਸਕੂਲ ਵਿੱਚ ਹੀ ਸੀ। ਕਾਲਜ ਦੇ ਸਾਹਿਤਕ ਮਾਹੌਲ ਵਿੱਚ ਇਸ ਵਿੱਚ ਚੋਖਾ ਨਿਖਾਰ ਆਇਆ। ਉਹ ਸਾਹਿਰ ਕਿਵੇਂ ਬਣਿਆ? ਅਲਾਮਾ ਇਕਬਾਲ ਦੇ ਹਜ਼ਰਤ ਦਾਗ਼ ਬਾਰੇ ਲਿਖੇ ਮਰਸੀਏ ਦਾ ਜਦ ਉਸ ਨੇ ਇਹ ਸ਼ਿਅਰ ਪੜ੍ਹਿਆ ਇਸ ਚਮਨ ਮੇਂ ਹੋਂਗੇ ਪੈਦਾ ਬੁਲਬੁਲ-ਏ-ਸ਼ਿਰਾਜ਼ ਭੀ ਸੈਂਕੜੋਂ ਸਾਹਿਰ ਭੀ ਹੋਂਗੇ ਸਾਹਿਬ-ਏ-ਇਜਾਜ਼ ਭੀ ਤਾਂ ਉਸ ਨੇ ਆਪਣਾ ਤਖੱਲਸ ‘ਸਾਹਿਰ’ ਰੱਖ ਲਿਆ। ਉਨ੍ਹਾਂ ਦਾ ਤਖੱਲਸ ਉਨ੍ਹਾਂ ਦੀ ਸ਼ਖ਼ਸੀਅਤ ’ਤੇ ਪੂਰਾ ਢੁਕਦਾ ਸੀ। ਸਾਹਿਰ ਹਰ ਮੁਸ਼ਾਇਰੇ ਵਿੱਚ ਖਿਚ ਦਾ ਕੇਂਦਰ ਹੋਇਆ ਕਰਦੇ ਸਨ । ਉਨ੍ਹਾਂ ਦੀਆਂ ਰੁਮਾਂਚਕ ਨਜ਼ਮਾਂ ਨੌਜਵਾਨ ਦਿਲਾਂ ਦੀ ਧੜਕਣਾਂ ਦੀ ਤਰਜਮਾਨੀ ਕਰਦੀਆਂ ਸਨ। ਇਹੋ ਵਜ੍ਹਾ ਹੈ ਕਿ ਨੌਜਵਾਨ ਮੁੰਡੇ-ਕੁੜੀਆਂ ਚ ਬੇਹੱਦ ਹਰਮਨ ਪਿਆਰੇ ਸਨ ।
ਜ਼ਿਕਰਯੋਗ ਹੈ ਕਿ ਸਾਹਿਰ ਦੇ ਸਾਰੇ ਇਸ਼ਕ ਜਜ਼ਬਾਤੀ ਕਿਸਮ ਦੇ ਰਹੇ। ਉਨ੍ਹਾਂ ਨਾ ਇਨ੍ਹਾਂ ਨੂੰ ਸਰੀਰਕ ਸਬੰਧਾਂ ਵਿੱਚ ਅਤੇ ਨਾ ਹੀ ਸ਼ਾਦੀ ਦੇ ਰਿਸ਼ਤੇ ਵਿੱਚ ਬਦਲਿਆ ਸਗੋਂ ਇਨ੍ਹਾਂ ਤੋਂ ਸਿਰਫ਼ ਆਪਣੀ ਸ਼ਾਇਰੀ ਲਈ ਪ੍ਰੇਰਣਾ ਲਈ। ਭਾਵੇਂ ਸਾਹਿਰ ਨੇ ਕੁਝ ਗ਼ਜ਼ਲਾਂ ਵੀ ਲਿਖੀਆਂ ਪਰ ਉਸ ਦੀ ਨਜ਼ਮ ਦੇ ਸ਼ਾਇਰ ਵਜੋਂ ਹੋਈ। ਉਸ ਦੀਆਂ ਨਜ਼ਮਾਂ ਦਾ ਪੱਧਰ ਬਹੁਤ ਉੱਚਾ ਹੈ। ਬਹੁਤੀਆਂ ਰੁਮਾਂਸ ਦੀ ਚਾਸ਼ਨੀ ਚ ਲਬਰੇਜ ਹਨ ਜਦਕਿ ਕੁਝ ਕੁ ਵਿੱਚ ਇਨਕਲਾਬੀ ਰੰਗ ਦੀ ਝਲਕ ਮਿਲਦੀ ਹੈ। ਉਨ੍ਹਾਂ ਦੀ ਨਜ਼ਮ ‘ਪਰਛਾਈਆਂ’ ਅਮਨ ਬਾਰੇ ਹੈ। ਉਥੇ ਹੀ ਉਨ੍ਹਾਂ ਦੀਆਂ ਨਜ਼ਮ ’ਚ 'ਐ ਸ਼ਰੀਫ ਇਨਸਾਨੋਂ' ਤੇ ਵਿਸ਼ੇਸ਼ ਤੌਰ ’ਤੇ ‘ਤਾਜ ਮਹਿਲ' ਇਕ ਸ਼ਾਹਕਾਰ ਰਚਨਾ ਹੈ। ਉਨ੍ਹਾਂ ਦੇ ਇਕ ਗੀਤ ਕੁਝ ਪੰਕਤੀਆਂ ਵੇਖੋ:
ਚਲੋ ਇੱਕ ਬਾਰ ਫਿਰ ਸੇ ਅਜਨਬੀ ਬਨ ਜਾਏਂ ਹਮ ਦੋਨੋਂ
ਤੁਮੇਂ ਭੀ ਕੋਈ ਉਲਝਨ ਰੋਕਤੀ ਹੈ ਪੇਸ਼ਕਦਮੀ ਸੇ
ਮੁਝੇ ਭੀ ਲੋਗ ਕਹਿਤੇ ਹੈਂ ਕਿ ਯਹ ਜਲਵੇ ਪਰਾਏ ਹੈਂ
ਮੇਰੇ ਹਮਰਾਹ ਭੀ ਰੁਸਵਾਈਆਂ ਹੈਂ ਮੇਰੇ ਮਾਜ਼ੀ ਕੀ
ਤੁਮਹਾਰੇ ਸਾਥ ਭੀ ਗੁਜ਼ਰੀ ਹੂਈ ਰਾਤੋਂ ਕੇ ਸਾਏ ਹੈਂ। 
ਜੇਕਰ ਸਾਹਿਰ ਦੇ ਫ਼ਿਲਮੀ ਗੀਤਾਂ ਦੀ ਕਰੀਏ ਤਾਂ ਇਨ੍ਹਾਂ ਦੀ ਗਿਣਤੀ ਸੈਂਕੜਿਆਂ ਵਿਚ ਹੈ। ਉਨ੍ਹਾਂ ਫਿਲਮੀ ਗੀਤਾਂ ਨੂੰ ਤੁਕਬੰਦੀ ਤੋਂ ਆਜ਼ਾਦੀ ਦਿਵਾਉਂਦਿਆਂ ਹਕੀਕੀ ਰੂਪ ਸ਼ਾਇਰੀ ਦਾ ਜਾਮਾ ਪਹਿਨਾਇਆ। ਆਓ ਹੁਣ ਸਾਹਿਰ ਦੇ ਓਸ ਗੀਤ ਨੂੰ ਵੇਖਦੇ ਹਾਂ ਜਿਸ ਵਿਚ ਸਾਹਿਰ ਨੇ ਇਸ ਪੁਰਸ਼ ਪ੍ਰਧਾਨ ਸਮਾਜ ਵਿੱਚ ਇਸਤਰੀ ਦੀ ਜ਼ਿੰਦਗੀ ਦੇ ਦੁਖਾਂਤ ਨੂੰ ਬਹੁਤ ਬੇਬਾਕ ਅੰਦਾਜ਼ ਚ ਪੇਸ਼ ਕੀਤਾ ਹੈ। ਉਸ ਗਾਣੇ ਦੀਆਂ ਕੁਝ ਕੁ ਪੰਕਤੀਆਂ ਵੇਖੋ :
ਔਰਤ ਨੇ ਜਨਮ ਦੀਆ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਆ। 
ਜਬ ਜੀ ਚਾਹਾ ਮਸਲਾ, ਖੇਲਾ, ਜਬ ਜੀ ਚਾਹਾ ਧਿੱਕਾਰ ਦੀਆ। 
ਤੁਲਤੀ ਹੈ ਕਹੀਂ ਦੀਨਾਰੋਂ ਮੇਂ, ਬਿਕਤੀ ਹੈ ਕਹੀਂ ਬਾਜ਼ਾਰੋਂ ਮੇਂ। 
ਨੰਗੀ ਨਚਵਾਈ ਜਾਤੀ ਹੈ, ਅਯਾਸ਼ੋਂ ਕੇ ਦਰਬਾਰੋਂ ਮੇਂ। 
ਯੇ ਵੋਹ ਬੇਇੱਜ਼ਤ ਚੀਜ਼ ਹੈ ਜੋ, ਬੰਟ ਜਾਤੀ ਹੈ ਇੱਜ਼ਤਦਾਰੋਂ ਮੇਂ।

ਸਾਹਿਰ ਲਾਹੌਰ ਵਿੱਚ ਚਾਰ ਉਰਦੂ ਪੱਤਰਕਾਵਾਂ ਦਾ ਸੰਪਾਦਨ (1948 ਤੱਕ) ਕੀਤਾ ਅਤੇ ਮੁੰਬਈ (1949 ਦੇ ਬਾਅਦ) ਉਨ੍ਹਾਂ ਦੀ ਕਰਮਭੂਮੀ ਰਹੀ।
ਸਾਹਿਰ ਨੂੰ 1958 ਫਿਲਮ ਫੇਅਰ ਅਵਾਰਡ ਲਈ ਨੋਮੀਨੇਟਡ ਕੀਤਾ ਗਿਆ। ਇਸ ਗੀਤ ਦੇ ਬੋਲ ਸਨ "ਔਰਤ ਨੇ ਜਨਮ ਦਿਤਾ ਮਰਦਾ ਨੂੰ ਫਿਲਮ ਸਾਧਨਾ" 
ਜਦੋਂ ਕਿ ਉਨ੍ਹਾਂ ਨੂੰ 1964 ਫਿਲਮ ਫੇਅਰ ਦਾ ਵਧੀਆ ਗੀਤਕਾਰ ਦਾ ਇਨਾਮ "ਜੋ ਵਾਧਾ ਕੀਆ ਫਿਲਮ ਤਾਜ ਮਹਿਲ।" 
ਸਾਹਿਰ ਨੇ 1977 ਵਿੱਚ ਫਿਲਮ ਫੇਅਰ ਦੇ ਵਧੀਆ ਗੀਤਕਾਰ ਵਜੋਂ "ਕਭੀ ਕਭੀ ਮੇਰੇ ਦਿਲ ਮੇਂ ਫਿਲਮ ਕਭੀ ਕਭੀ" ਲਈ ਇਨਾਮ ਹਾਸਲ ਕੀਤਾ। 
ਇਸ ਤਰ੍ਹਾਂ ਆਪਣੇ ਫਿਲਮੀ ਕੈਰੀਅਰ ਦੌਰਾਨ ਉਨ੍ਹਾਂ ਨੇ ਦੋ ਵਾਰ ਫਿਲਮਫੇਅਰ ਅਵਾਰਡ (1964 ਅਤੇ 1977 ਵਿੱਚ) ਹਾਸਲ ਕੀਤਾ । ਜਦੋਂ ਕਿ 1971 ਵਿੱਚ ਉਨ੍ਹਾਂ ਭਾਰਤ ਸਰਕਾਰ ਦੁਆਰਾ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਮਰਨ ਉਪਰੰਤ (ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਪ੍ਰਣਾਬ ਮੁਖਰਜੀ ਨੇ 8 ਮਾਰਚ 2013 ਨੂੰ ਰਾਸ਼ਟਰਪਤੀ ਭਵਨ ਵਿਖੇ ਉਸ ਦੀ ਜਨਮ ਸ਼ਤਾਬਦੀ ਤੇ ਯਾਦਗਾਰੀ ਸਟੈਂਪ ਜਾਰੀ ਕੀਤੀ ਸੀ) 
ਸਾਹਿਰ ਦੀ ਮਾਂ ਜੋ ਉਨ੍ਹਾਂ ਨਾਲ ਸਾਰੀ ਉਮਰ ਰਹੀ ਅਖੀਰ 1976 ਵਿੱਚ ਉਹ ਚਲ ਵਸੀ, ਜਿਸ ਦੇ ਫਲਸਰੂਪ ਸਾਹਿਰ ਬੇਹੱਦ ਉਦਾਸ ਰਹਿਣ ਲੱਗੇ ਤੇ ਅਖੀਰ 25 ਅਕਤੂਬਰ 1980 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹ ਆਪ ਵੀ ਇਸ ਫਾਨੀ ਦੁਨੀਆ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਏ। 
 

  • Famous lyricist
  • Sahir Ludhianvi
  • Birthday
  • ਜਨਮ
  • ਪ੍ਰਸਿੱਧ ਗੀਤਕਾਰ
  • ਸਾਹਿਰ ਲੁਧਿਆਣਵੀ
  • ਅੱਬਾਸ ਧਾਲੀਵਾਲ

HDFC ਬੈਂਕ ਜਨਾਨੀ ਉਦਮੀਆਂ ਦੀ ਕਾਰੋਬਾਰ ਵਧਾਉਣ 'ਚ ਕਰੇਗਾ ਸਹਾਇਤਾ, ਲਾਂਚ ਕੀਤਾ ਸਪੈਸ਼ਲ ਪ੍ਰੋਗਰਾਮ

NEXT STORY

Stories You May Like

  • mizo lyricistpasses away
    ਸੰਗੀਤ ਜਗਤ ਨੂੰ ਵੱਡਾ ਘਾਟਾ, ਉੱਘੇ ਗੀਤਕਾਰ ਵੀ. ਥਾਂਗਜ਼ਾਮਾ ਦਾ 91 ਸਾਲ ਦੀ ਉਮਰ 'ਚ ਦਿਹਾਂਤ
  • theft from creta car on the highway in broad daylight
    ਜਲੰਧਰ 'ਚ ਦਿਨ-ਦਿਹਾੜੇ ਹਾਈਵੇਅ 'ਤੇ ਵੱਡੀ ਵਾਰਦਾਤ! ਕ੍ਰੇਟਾ ਕਾਰ ਕੋਲ ਆਇਆ ਮੁੰਡਾ ਕਰ ਗਿਆ...
  • shubh rajyog lakshmi narayan lucky zodiac signs
    15 ਮਈ ਨੂੰ ਬਣਨ ਵਾਲਾ ਹੈ ਵਿਸ਼ੇਸ਼ ਰਾਜਯੋਗ! 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ
  • these shops will remain closed on the 20th
    20 ਤਾਰੀਖ਼ ਨੂੰ ਇਹ ਦੁਕਾਨਾਂ ਰਹਿਣਗੀਆਂ ਬੰਦ, ਐਮਰਜੈਂਸੀ ਪੈਣ 'ਤੇ ਪ੍ਰਸ਼ਾਸਨ ਨੇ ਦਿੱਤੀ ਵਿਸ਼ੇਸ਼ ਸਹੂਲਤ
  • robbery in sangrur
    ਪਿਸਤੌਲ ਦੀ ਨੋਕ ’ਤੇ 40 ਹਜ਼ਾਰ ਦੀ ਨਕਦੀ ਲੁੱਟੀ, ਦਿਨ-ਦਿਹਾੜੇ ਦਿੱਤਾ ਵਾਰਦਾਤ ਨੂੰ ਅੰਜਾਮ
  • ludhiana husband wife
    ਪਤਨੀ ਨੇ ਕੱਢੀਆਂ ਗਾਲ੍ਹਾਂ ਤੇ ਮਾਰਿਆ ਥੱਪੜ! ਸ਼ਰਮਿੰਦਗੀ ਮਹਿਸੂਸ ਕਰਦਿਆਂ ਪਤੀ ਨੇ ਦੇ ਦਿੱਤੀ ਜਾਨ
  • 2 youths die while crossing river near pakistan border
    ਪਾਕਿਸਤਾਨ ਸਰਹੱਦ ਨੇੜੇ ਦਰਿਆ ਪਾਰ ਕਰਦਿਆਂ 2 ਨੌਜਵਾਨਾਂ ਦੀ ਮੌਤ
  • sgpc will celebrate the 650th birth centenary of ravidas ji maharaj
    SGPC ਮਨਾਏਗੀ ਰਵਿਦਾਸ ਮਹਾਰਾਜ ਜੀ ਦੀ 650ਵੀਂ ਜਨਮ ਸ਼ਤਾਬਦੀ, 18 ਤੋਂ 20 ਫਰਵਰੀ ਨੂੰ ਹੋਣਗੇ ਵਿਸ਼ਾਲ ਸਮਾਗਮ
  • big on punjab s weather
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਵਿਭਾਗ ਵੱਲੋਂ 26 ਮਈ...
  • jalandhar  social workers pour cold water near bsf chowk
    ਜਲੰਧਰ: BSF ਚੌਕ ਨੇੜੇ ਸਮਾਜ ਸੇਵੀਆਂ ਵੱਲੋਂ ਲਗਾਈ ਗਈ ਠੰਡੇ ਜਲ ਦੀ ਛਬੀਲ
  • dispute between two parties over installation of transformer in jalandhar
    ਜਲੰਧਰ: ਟਰਾਂਸਫਾਰਮਰ ਲਗਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਇਆ ਝਗੜਾ
  • punjab schools timing
    ਪੰਜਾਬ 'ਚ ਗਰਮੀ ਵਿਚਾਲੇ ਵੱਡਾ ਫ਼ੈਸਲਾ, ਸਾਰੇ ਸਕੂਲਾਂ ਤੇ ਦਫ਼ਤਰਾਂ ਦਾ ਸਮਾਂ...
  • anand sweet shop targeted by thieves in jalandhar
    ਜਲੰਧਰ: ਚੋਰਾਂ ਨੇ ਆਨੰਦ ਸਵੀਟ ਸ਼ਾਪ ਨੂੰ ਨਿਸ਼ਾਨਾ ਬਣਾਇਆ, 38,000 ਦੀ ਨਕਦੀ ਲੈ...
  • massive fire breaks out in jassal market
    ਢਿੱਲਵਾਂ ਰੋਡ ’ਤੇ ਜੱਸਲ ਮਾਰਕੀਟ ’ਚ ਲੱਗੀ ਭਿਆਨਕ ਅੱਗ
  • pspcl outsourced employees announce indefinite strike
    PSPCL ਦੇ ਆਊਟਸੋਰਸ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ
  • 2 brothers arrested with 5 5 kg heroin and 4 pistols
    2 ਭਰਾ ਸਾਢੇ 5 ਕਿਲੋ ਹੈਰੋਇਨ ਤੇ 4 ਪਿਸਤੌਲਾਂ ਸਣੇ ਗ੍ਰਿਫ਼ਤਾਰ
Trending
Ek Nazar
ipl 2026 kkr

KKR ਨੂੰ ਲੱਗਾ ਵੱਡਾ ਝਟਕਾ, ਟੂਰਨਾਮੈਂਟ 'ਚੋਂ ਬਾਹਰ ਹੋਇਆ ਧਾਕੜ ਖ਼ਿਡਾਰੀ

pakistan odi squad

ਪਾਕਿ ਵਨਡੇ ਟੀਮ 'ਚ ਵੱਡਾ ਫੇਰਬਦਲ: ਬਾਬਰ ਆਜ਼ਮ ਦੀ ਵਾਪਸੀ, ਮੁਹੰਮਦ ਰਿਜ਼ਵਾਨ ਦੀ...

demand for holidays in schools due to extreme heat

ਅੱਤ ਦੀ ਗਰਮੀ ਕਾਰਨ ਸਕੂਲਾਂ ’ਚ ਛੁੱਟੀਆਂ ਕਰਨ ਦੀ ਮੰਗ

cockroach awami party formed in pakistan

ਭਾਰਤ ਦੀ ਤਰਜ਼ 'ਤੇ ਪਾਕਿਸਤਾਨ 'ਚ ਬਣੀ 'ਕਾਕਰੋਚ ਅਵਾਮੀ ਪਾਰਟੀ'

gunisha kaur appointed federal commissioner

ਡਾ. ਗੁਣੀਸ਼ਾ ਕੌਰ ਯੂ.ਐਸ. ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜੀਅਸ ਫ੍ਰੀਡਮ 'ਚ ਫੈਡਰਲ...

pakistan to issue commemorative coin

ਪਾਕਿਸਤਾਨ ਚੀਨ ਨਾਲ ਸਬੰਧਾਂ ਦੇ 75 ਸਾਲ ਪੂਰੇ ਹੋਣ 'ਤੇ ਜਾਰੀ ਕਰੇਗਾ ਯਾਦਗਾਰੀ...

government bus free travel women

1 ਜੂਨ ਤੋਂ ਸਰਕਾਰੀ ਬੱਸਾਂ 'ਚ ਮੁਫ਼ਤ ਸਫ਼ਰ ਕਰ ਸਕਣਗੀਆਂ ਔਰਤਾਂ, ਬੰਗਾਲ ਸਰਕਾਰ...

shehnaaz gill opens up about the one who has her heart

ਕਿਸ ਦੇ ਕੋਲ ਹੈ ਸ਼ਹਿਨਾਜ਼ ਗਿੱਲ ਦਾ ਦਿਲ ? ਅਦਾਕਾਰਾ ਨੇ ਵੀਡੀਓ ਸਾਂਝੀ ਕਰਕੇ ਖੁਦ...

amritsar bsf seizes huge consignment of heroin in 7 days

ਅੰਮ੍ਰਿਤਸਰ: BSF ਨੇ 7 ਦਿਨਾਂ ’ਚ ਫੜੀ ਹੈਰੋਇਨ ਦੀ ਵੱਡੀ ਖੇਪ; ਖੇਪ ਸੁੱਟ ਕੇ ਵਾਪਸ...

punjab s daughter harleen kaur shines in italy

ਪੰਜਾਬ ਦੀ ਧੀ ਹਰਲੀਨ ਕੌਰ ਨੇ ਇਟਲੀ 'ਚ ਚਮਕਾਇਆ ਮਾਪਿਆਂ ਦਾ ਨਾਮ

madhuri shot dola re dola while she was 4 months pregnant

4 ਮਹੀਨੇ ਦੀ ਪ੍ਰੈਗਨੈਂਸੀ ਦੌਰਾਨ ਮਾਧੁਰੀ ਨੇ ਸ਼ੂਟ ਕੀਤਾ ਸੀ 'ਡੋਲਾ ਰੇ ਡੋਲਾ',...

massive explosion in power bank

ਪਾਵਰ ਬੈਂਕ 'ਚ ਹੋਇਆ ਜ਼ਬਰਦਸਤ ਧਮਾਕਾ; ਲਿਫਟ 'ਚ ਫਸੀ ਕੁੜੀ ਦਾ ਘੁਟਿਆ ਦਮ

lottery prize worth rs 57 crore found in old pants

ਕਿਸਮਤ ਹੋਵੇ ਤਾਂ ਅਜਿਹੀ! ਪੁਰਾਣੀ ਪੈਂਟ ਦੀ ਜੇਬ 'ਚੋਂ ਮਿਲੀ 57 ਕਰੋੜ ਦੀ ਲਾਟਰੀ

cockroach janata party  account closed  cockroach is back  new account

ਕਾਕਰੋਚ ਜਨਤਾ ਪਾਰਟੀ ਦੇ ‘X’ ਹੈਂਡਲ ’ਤੇ ਰੋਕ, Cockroach Is Back ਨਾਲ ਨਵਾਂ...

ahmedabad crime branch arrests actor who jumped parole 12 years ago

ਆਮਿਰ ਖਾਨ ਤੇ ਰਣਵੀਰ ਸਿੰਘ ਨਾਲ ਕੰਮ ਕਰ ਰਿਹਾ ਸਾਥੀ ਅਦਾਕਾਰ ਨਿਕਲਿਆ ਕਾਤਲ, ਜੇਲ੍ਹ...

kangana ranaut

ਕੀ ਕੰਗਨਾ ਰਣੌਤ ਨੇ ਕਰਵਾ ਲਿਆ ਹੈ ਵਿਆਹ? ਗਲੇ 'ਚ ਮੰਗਲਸੂਤਰ, ਹੱਥਾਂ 'ਚ ਹਰੀਆਂ...

2 indian players banned

2 ਭਾਰਤੀ ਖਿਡਾਰੀਆਂ 'ਤੇ ਲੱਗ ਗਿਆ ਬੈਨ! ਇਸ ਮਾਮਲੇ 'ਚ ਹੋਈ ਵੱਡੀ ਕਾਰਵਾਈ

200mp camera smartphone

200MP ਕੈਮਰਾ ਤੇ 8000mAh ਬੈਟਰੀ ਨਾਲ ਲਾਂਚ ਹੋਇਆ ਇਹ ਧਾਕੜ ਫੋਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮੁੱਖ ਖ਼ਬਰਾਂ ਦੀਆਂ ਖਬਰਾਂ
    • modi s 5 nation tour sealed important deals for india
      ਰੱਖਿਆ ਤੋਂ ਲੈ ਕੇ ਸੈਮੀਕੰਡਕਟਰ ਤੱਕ, ਮੋਦੀ ਦੇ 5 ਦੇਸ਼ਾਂ ਦੇ ਦੌਰੇ ਨੇ ਭਾਰਤ ਲਈ...
    • punjab big incident
      ਪੰਜਾਬ 'ਚ ਵੱਜਿਆ ਵੱਡਾ ਡਾਕਾ! ਕੈਮਰੇ 'ਚ ਕੈਦ ਹੋਇਆ ਖ਼ੌਫ਼ਨਾਕ ਮੰਜ਼ਰ
    • residents of punjab advisory issued
      ਪੰਜਾਬ ਵਾਸੀਆਂ ਲਈ ਜਾਰੀ ਹੋਈ ਐਡਵਾਈਜ਼ਰੀ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
    • salary cut punjab employees education department
      ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਲਈ ਖ਼ਤਰੇ ਦੀ ਘੰਟੀ, ਤਨਖਾਹ ਕਟੌਤੀ ਕਾਰਣ ਖੜ੍ਹਾ...
    • big on punjab s weather
      ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਵਿਭਾਗ ਵੱਲੋਂ 26 ਮਈ...
    • weather update  imd  heat alert  warning  states
      24 ਤੋਂ 27 ਮਈ ਤੱਕ ਅਲਰਟ ਜਾਰੀ! ਇਨ੍ਹਾਂ ਸੂਬਿਆਂ ਲਈ IMD ਨੇ ਦੇ'ਤੀ ਵਾਰਨਿੰਗ
    • father and son  sirhind feeder canal
      ਪਹਿਲਾਂ ਪੁੱਤ ਤੇ ਫਿਰ ਮਿਲੀ ਪਿਓ ਦੀ ਲਾਸ਼, ਦੋਵਾਂ ਦਾ ਇਕੱਠਿਆਂ ਹੋਇਆ ਸਸਕਾਰ
    • two day nationwide bank strike announced services may be affected
      ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ...
    • punjabi truck driver arrested in us
      ਅਮਰੀਕਾ 'ਚ ਹਿੱਟ ਐਂਡ ਰਨ ਮਾਮਲੇ 'ਚ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ, 2 ਲੋਕਾਂ...
    • 8th pay commission there may be big changes in salary and increment
      8th Pay Commission: ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸੈਲਰੀ ਅਤੇ ਇੰਕਰੀਮੈਂਟ 'ਚ ਹੋ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +