ਮੰਡੀ- ਵਿਨੇਸ਼ ਫੋਗਾਟ ਨੂੰ ਜ਼ਿਆਦਾ ਭਾਰ ਹੋਣ ਕਾਰਨ ਪੈਰਿਸ 2024 ਓਲੰਪਿਕ ਤੋਂ ਬਾਹਰ ਕਰ ਦਿੱਤਾ ਗਿਆ ਹੈ, ਜਿਸ ਨਾਲ ਦੇਸ਼ ਭਰ 'ਚ ਉਨ੍ਹਾਂ ਦੇ ਪ੍ਰਸ਼ੰਸਕ ਨਿਰਾਸ਼ ਹਨ। ਕੰਗਨਾ ਨੇ ਵਿਨੇਸ਼ ਦੇ ਅਯੋਗ ਹੋਣ 'ਤੇ ਪ੍ਰਤੀਕਿਰਿਆ ਦਿੱਤੀ ਹੈ। ਵਿਨੇਸ਼ ਫੋਗਾਟ, ਜਿਸ ਨੂੰ ਮਹਿਲਾਵਾਂ ਦੇ 50 ਕਿਲੋਗ੍ਰਾਮ ਵਰਗ 'ਚ ਮੁਕਾਬਲਾ ਕਰਨਾ ਸੀ, ਨੂੰ ਵੀਰਵਾਰ ਨੂੰ ਸੋਨ ਤਗਮੇ ਦੇ ਮੈਚ ਦੀ ਸਵੇਰ ਨੂੰ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ।
ਵਿਨੇਸ਼ ਫੋਗਾਟ 'ਤੇ ਤੰਜ ਕੱਸਣ ਤੋਂ ਬਾਅਦ ਹੁਣ ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਉਨ੍ਹਾਂ ਦੀ ਤਾਰੀਫ ਕੀਤੀ ਹੈ। ਕੰਗਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਟੋਰੀ ਸ਼ੇਅਰ ਕਰਦੇ ਹੋਏ ਵਿਨੇਸ਼ ਨੂੰ 'ਸ਼ੇਰਨੀ' ਕਿਹਾ ਹੈ। ਇਸ ਤੋਂ ਪਹਿਲਾਂ ਸੈਮੀਫਾਈਨਲ ਮੈਚ 'ਚ ਵਿਨੇਸ਼ ਦੀ ਜਿੱਤ ਤੋਂ ਬਾਅਦ ਕੰਗਨਾ ਨੇ ਵਿਨੇਸ਼ ਨੂੰ ਵਧਾਈ ਦਿੱਤੀ ਸੀ। ਹੁਣ ਉਨ੍ਹਾਂ ਨੇ ਇਸ ਮਾਮਲੇ 'ਚ ਯੂ-ਟਰਨ ਲੈ ਲਿਆ ਹੈ ਅਤੇ ਵਿਨੇਸ਼ ਦੀ ਤਾਰੀਫ ਕੀਤੀ ਹੈ।
ਕੰਗਨਾ ਨੇ ਪਹਿਲਾਂ ਲਿਖਿਆ ਸੀ ਕਿ ਭਾਰਤ ਦੇ ਪਹਿਲੇ ਸੋਨ ਤਗਮੇ ਲਈ ਫਿੰਗਰ ਕਰਾਸ। ਵਿਨੇਸ਼ ਫੋਗਾਟ ਨੇ ਇੱਕ ਵਾਰ ਵਿਰੋਧ ਪ੍ਰਦਰਸ਼ਨਾਂ 'ਚ ਹਿੱਸਾ ਲਿਆ ਸੀ, ਜਿਸ 'ਚ 'ਮੋਦੀ, ਤੁਹਾਡੀ ਕਬਰ ਖੋਦਾਂਗੇ' ਵਰਗੇ ਨਾਅਰੇ ਲਗਾਉਣ ਤੋਂ ਬਾਅਦ ਵੀ ਉਸ ਨੂੰ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਦਿੱਤਾ ਗਿਆ ਹੈ। ਉਸ ਨੂੰ ਵਧੀਆ ਸਿਖਲਾਈ, ਕੋਚ ਅਤੇ ਸਹੂਲਤਾਂ ਮਿਲੀਆਂ। ਇਹ ਲੋਕਤੰਤਰ ਅਤੇ ਮਹਾਨ ਨੇਤਾ ਦੀ ਸੁੰਦਰਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਹਰਸਿਮਰਤ ਬਾਦਲ ਵੱਲੋਂ Finance Bill 2024 ਦਾ ਵਿਰੋਧ, ਕਿਸਾਨਾਂ ਲਈ ਇਹ ਸੋਧ ਕਰਨ ਦੀ ਰੱਖੀ ਮੰਗ
NEXT STORY