ਆਸ਼ੀਆ ਪੰਜਾਬੀ
ਕੋਵਿਡ-19 ਮਹਾਮਾਰੀ ਦੇ ਚਲਦਿਆਂ ਦੇਸ਼ ਭਰ ਵਿੱਚ ਰਾਸ਼ਟਰੀ ਪੱਧਰ ’ਤੇ ਹੋਣ ਵਾਲੀਆਂ ਪ੍ਰਵੇਸ਼ ਪ੍ਰੀਖਿਆਵਾਂ NEET ਅਤੇ JEE ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ। ਜਿੱਥੇ ਖੋਜ ਵਿਦਿਆਰਥੀਆਂ ਅਤੇ ਸੂਬਾ ਪੱਧਰ ਦੀਆਂ ਸਰਕਾਰਾਂ ਵੱਲੋਂ ਵੱਲੋਂ ਇਸ ਪ੍ਰੀਖਿਆ ਦਾ ਵਿਰੋਧ ਕੀਤਾ ਜਾ ਰਿਹਾ ਹੈ, ਓਥੇ ਹੀ National Testing Agency ਦਾ ਕਹਿਣਾ ਹੈ ਕਿ ਜੇਕਰ ਉਹ ਪ੍ਰੀਖਿਆਵਾਂ ਨਹੀਂ ਲਈਆਂ ਜਾਂਦੀਆਂ ਵਿਦਿਆਰਥੀਆਂ ਦੀ ਮਿਹਨਤ ਬੇਕਾਰ ਚਲੀ ਜਾਵੇਗੀ।
ਕੋਵਿਡ ਮਹਾਮਾਰੀ ਦੇ ਸਮੇਂ ਦੌਰਾਨ ਨੀਟ/ਜੇ.ਈ.ਈ. ਪ੍ਰੀਖਿਆ ਵਿੱਚ ਕੁਝ ਹੀ ਦਿਨ ਰਹਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਬੁੱਧਵਾਰ ਨੂੰ ਸੂਬੇ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਨਿਰਦੇਸ਼ ਦਿੱਤੇ ਕਿ ਵਿਰੋਧੀ ਪਾਰਟੀਆਂ ਦੇ ਹਕੂਮਤ ਵਾਲੇ ਹੋਰ ਸੂਬਿਆਂ ਵਿਚਲੇ ਆਪਣੇ ਹਮਰੁਤਬਾ ਅਫਸਰਾਂ ਨਾਲ ਤਾਲਮੇਲ ਕਰ ਕੇ ਸੁਪਰੀਮ ਕੋਰਟ ਵਿੱਚ ਇਕ ਸਮੂਹਿਕ ਰਿਵਿਊ ਪਟੀਸ਼ਨ ਦਾਇਰ ਕਰ ਕੇ ਪ੍ਰੀਖਿਆਵਾਂ ਅੱਗੇ ਪਾਉਣ ਦੀ ਗੁਜਾਰਿਸ਼ ਕੀਤੀ ਜਾਵੇ। ਆਓ ਜਾਣੀਏ ਹੁਣ ਇਨ੍ਹਾਂ ਪ੍ਰੀਖਿਆਵਾਂ ਬਾਰੇ....
NEET- National Eligibility Cum Entrance Test
ਭਾਰਤ ਵਿੱਚ ਮੈਡੀਕਲ ਖੇਤਰ 'ਚ M.B.B.S ਅਤੇ B.D.S ਕੋਰਸ 'ਚ ਦਾਖ਼ਲਾ ਲੈਣ ਲਈ ਇਹ ਪ੍ਰੀਖਿਆ ਦਿੱਤੀ ਜਾਂਦੀ ਹੈ। ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲਿਆਂ ਨੂੰ ਇਨ੍ਹਾਂ ਕੋਰਸਾਂ 'ਚ ਦਾਖ਼ਲਾ ਮਿਲ ਜਾਂਦਾ ਹੈ। National Testing Agency ਦੁਆਰਾ ਇਹ ਟੈਸਟ ਲਿਆ ਜਾਂਦਾ ਹੈ।
. NEET ਪ੍ਰੀਖਿਆ ਦੋ ਪੜਾਵਾਂ 'ਚ ਹੁੰਦੀ ਹੈ।
. UG ਤੇ PG.
. UG-M.B.B.S ਤੇ B.D.S ਲਈ ਟੈਸਟ ਹੁੰਦਾ ਹੈ।
. PG-M.S &MD ਲਈ ਪ੍ਰਵੇਸ਼ ਪ੍ਰੀਖਿਆ ਹੁੰਦੀ ਹੈ।
. ਇਹ ਪ੍ਰੀਖਿਆ ਪ੍ਰਵੇਸ਼ ਹਰ ਸਾਲ ਦੇਸ਼ ਦੇ 479 ਮੈਡੀਕਲ ਕਾਲਜਾਂ ਵਿੱਚ ਲਿਆ ਜਾਂਦਾ ਹੈ।
. ਹਾਲਾਂਕਿ ਪਹਿਲਾਂ ਸੂਬਾ ਪੱਧਰ ’ਤੇ ਪ੍ਰੀਖਿਆਵਾਂ ਲਈਆਂ ਜਾਂਦੀਆਂ ਸਨ। ਪਰ ਉਸ ਨਾਲ ਵਿਦਿਆਰਥੀਆਂ ਤੇ ਬੇਹੱਦ ਬੋਝ ਪੈਂਦਾ ਸੀ। ਇਹ ਇੱਕ Single Stage ਪ੍ਰੀਖਿਆ ਹੈ ਜੋ ਕਿ ਆਨਲਾਈਨ ਹੁੰਦਾ ਹੈ।
JEE-Joint Entrance Examination:
ਇੰਜੀਨੀਅਰਿੰਗ ਦੀ ਪੜ੍ਹਾਈ ਲਈ B.E.ਯਾਨੀ Bachelor of Engineering ਜਾਂ ਫਿਰ B.Tech ਯਾਨੀ Bachelor of Technology ਕਰਨੀ ਪੈਂਦੀ ਹੈ। ਜਿਸ 'ਚ ਦਾਖ਼ਲਾ ਲੈਣ ਲਈ ਰਾਸ਼ਟਰੀ ਪੱਧਰ ਦੀ ਪ੍ਰਵੇਸ਼ ਪ੍ਰੀਖਿਆ ਲਈ JEE ਦਾ ਟੈਸਟ ਲਿਆ ਜਾਂਦਾ ਹੈ। ਇਸਨੂੰ Joint Entrance Examination ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
JEE ਦੋ ਪ੍ਰਕਾਰ ਦੇ ਹੁੰਦੇ ਹਨ:-
1.JEE Main
2.JEE Advanced
JEE Main : ਰਾਸ਼ਟਰੀ ਪੱਧਰ ’ਤੇ ਲਈ ਜਾਣ ਵਾਲੀ ਪ੍ਰਵੇਸ਼ ਪ੍ਰੀਖਿਆ ਹੈ। ਜੋ CBSE ਦੁਆਰਾ ਸਾਲ 'ਚ ਦੋ ਵਾਰ ਲਈ ਜਾਂਦੀ ਹੈ। 11ਵੀਂ,12ਵੀਂ ਸ਼੍ਰੇਣੀ 'ਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਤੇ ਗਣਿਤ ਪੜ੍ਹਨ ਵਾਲੇ ਵਿਦਿਆਰਥੀ ਇਹ ਪ੍ਰੀਖਿਆ ਦੇਣ ਦੇ ਯੋਗ ਹਨ।
JEE Advanced-JEE Main : JEE Advanced ਅਤੇ JEE Main ਵਿਚ ਬਹੁਤ ਜ਼ਿਆਦਾ ਫ਼ਰਕ ਹੈ। JEE Main ਪ੍ਰੀਖਿਆ ਪਾਸ ਕਰਨ ਵਾਲੇ ਪਹਿਲੇ ਡੇਢ ਲੱਖ ਵਿਦਿਆਰਥੀ ਹੀ ਇਸ ਪ੍ਰੀਖਿਆ ਵਿਚ ਬੈਠ ਸਕਦੇ ਹਨ।
ਦਿੱਲੀ ਸਮੇਤ 9 ਸ਼ਹਿਰਾਂ ਵਿਚ ਮੈਟਰੋ ਸੇਵਾ ਸ਼ਰੂ, ਯਾਤਰਾ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
NEXT STORY