Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 18, 2026

    9:35:32 AM

  • fire canadian military base in alberta

    ਕੈਨੇਡਾ 'ਚ ਵੱਡਾ ਹਾਦਸਾ : ਅਲਬਰਟਾ ਦੇ ਆਰਮੀ ਬੇਸ...

  • delhi to dubai  emirates flight  bird  igi airport

    ਦਿੱਲੀ ਤੋਂ ਦੁਬਈ ਜਾਣ ਵਾਲੀ ਫਲਾਈਟ ਹਾਦਸੇ ਦਾ...

  • patiala  food order 4 friends beaten

    ਪਟਿਆਲਾ ’ਚ ਖਾਣੇ ਦੇ ਆਰਡਰ ’ਚ ਦੇਰੀ ’ਤੇ ਹੰਗਾਮਾ :...

  • sachin pilot  pargat singh  vijay chopra

    ਸਚਿਨ ਪਾਇਲਟ ਤੇ ਪਰਗਟ ਸਿੰਘ ਨੇ ਵਿਜੇ ਚੋਪੜਾ ਨਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Top News News
  • Jalandhar
  • ਇਕ ਜਿਸਮਾਨੀ ਅਤੇ ਰੂਹਾਨੀ ਇਬਾਦਤ ਦਾ ਨਾਂ ਹੈ 'ਰੋਜ਼ਾ'

TOP News Punjabi(ਮੁੱਖ ਖ਼ਬਰਾਂ)

ਇਕ ਜਿਸਮਾਨੀ ਅਤੇ ਰੂਹਾਨੀ ਇਬਾਦਤ ਦਾ ਨਾਂ ਹੈ 'ਰੋਜ਼ਾ'

  • Updated: 14 Apr, 2021 12:21 PM
Jalandhar
roza islam muslims
  • Share
    • Facebook
    • Tumblr
    • Linkedin
    • Twitter
  • Comment

ਅੱਲ੍ਹਾ ਪਾਕ ਨੇ ਆਪਣੇ ਬੰਦਿਆਂ ਦੇ ਜੀਵਨ ਗੁਜ਼ਾਰਨ  ਲਈ, ਜੋ ਕਾਇਦੇ ਤੇ ਕਾਨੂੰਨ ਬਣਾਏ ਨੇ, ਯਕੀਨਨ ਉਨ੍ਹਾਂ ਵਿਚ ਸਮੁੱਚੀ ਮਨੁੱਖਤਾ ਲਈ ਆਸਾਨੀਆਂ ਤੇ ਭਲਾਈਆਂ ਹਨ । ਇਹੋ ਵਜ੍ਹਾ ਹੈ ਕਿ ਇਨ੍ਹਾਂ ਦੀ ਪੈਰਵੀ ਕਰਨ ਤੇ' ਹਰ ਪੈਗੰਬਰ, ਨਬੀ ਅਤੇ ਉਨ੍ਹਾਂ ਦੇ ਨਕਸ਼ੇ ਕਦਮ ਤੇ ਚੱਲਣ ਵਾਲੇ ਅਨੁਆਈਆਂ ਨੇ ਜ਼ੋਰ ਦਿੱਤਾ ਹੈ। ਕੁਰਆਨ-ਮਜੀਦ ਵਿਚ, ਜੋ ਦਿਸ਼ਾ-ਨਿਰਦੇਸ਼ ਦਰਜ ਹਨ, ਉਨ੍ਹਾਂ ਦਾ ਸਹੀ ਢੰਗ ਨਾਲ ਅਧਿਐਨ ਕਰਦਿਆਂ ਜੇਕਰ ਉਨ੍ਹਾਂ ਅਸੂਲਾਂ ’ਤੇ ਚੱਲਿਆ ਜਾਵੇ ਤਾਂ ਨਿਰਸੰਦੇਹ ਮਨੁੱਖਾਂ ਦੀਆਂ ਬਹੁਤ ਸਾਰੀਆਂ ਔਕੜਾਂ ਆਪਣੇ ਆਪ ਹੀ ਹਲ ਹੋ ਜਾਣ। ਜਿਨ੍ਹਾਂ ਇਬਾਦਤਾਂ ਨੂੰ ਕੁਰਾਨ ਨੇ ਰੋਜ਼ਾਨਾ ਜੀਵਨ 'ਚ ਕਰਨ ਦੀ ਤਾਕੀਦ ਤੇ ਜੋਰ ਦਿੱਤਾ ਹੈ, ਜੇਕਰ ਉਨ੍ਹਾਂ ’ਤੇ ਗੋਹ ਨਾਲ ਵਿਚਾਰ ਕਰੀਏ ਤਾਂ ਯਕੀਨਨ ਉਨ੍ਹਾਂ ਵਿਚ ਮਨੁੱਖਤਾ ਲਈ ਬਹੁਤ ਸਾਰੀਆਂ ਭਲਾਈਆਂ ਮੌਜੂਦ ਹਨ।

ਇਸਲਾਮ ਦੀ ਬੁਨਿਆਦ ਮੂਲ ਰੂਪ 'ਚ ਪੰਜ ਸਿਧਾਂਤਾਂ - ਕਲਮਾ, ਨਮਾਜ਼, ਰੋਜ਼ਾ, ਜ਼ਕਾਤ, ਹੱਜ 'ਤੇ ਕਾਇਮ ਹੈ। ਭਾਵ, ਇਸਲਾਮ ਦੇ ਅਨੁਯਾਈ ਦਾ ਈਮਾਨ ਉਦੋਂ ਤਕ ਮੁਕੰਮਲ ਨਹੀਂ ਸਮਝਿਆ ਜਾਂਦਾ ਜਦੋਂ ਤੱਕ ਉਹ ਇਨ੍ਹਾਂ ਦੱਸੇ ਗਏ ਸਿਧਾਂਤਾਂ ਨੂੰ ਜ਼ਿੰਦਗੀ ਵਿਚ ਅਮਲੀ ਰੂਪ 'ਚ ਨਹੀਂ ਉਤਾਰਦਾ ।
ਇਸ ਤੋਂ ਪਹਿਲਾਂ ਕਿ ਅਸੀਂ ਰੋਜ਼ਾ ਦੇ ਜਿਸਮਾਨੀ ਅਤੇ ਰੂਹਾਨੀ ਫ਼ਾਇਦਿਆਂ ਦੀ ਗੱਲ ਕਰੀਏ ਆਓ ਪਹਿਲਾਂ ਇਸਲਾਮ ਦੇ ਇਨ੍ਹਾਂ ਪੰਜਾਂ ਸਿਧਾਂਤਾਂ ਬਾਰੇ ਮੁਖਤਸਰਨ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ।

ਕਲਮਾ:- ਕਲਮੇ ਦਾ ਅਰਥ ਹੈ ਕਿ ਰੱਬ ਇਕ ਹੈ, ਉਸ ਦਾ ਕੋਈ ਸ਼ਰੀਕ ਨਹੀਂ। ਰੱਬ ਤੋਂ ਇਲਾਵਾ ਕੋਈ ਵੀ ਇਬਾਦਤ ਜਾਂ ਬੰਦਗੀ ਦੇ ਲਾਇਕ ਨਹੀਂ ਅਤੇ ਹਜ਼ਰਤ ਮੁਹੰਮਦ ਸਾਹਿਬ (ਸ:) ਉਸ ਦੇ ਸੱਚੇ ਪੈਗ਼ੰਬਰ ਅਤੇ ਰਸੂਲ ਹਨ।

ਨਮਾਜ਼:- ਜਦ ਕੋਈ ਬੰਦਾ ਸੱਚੇ ਦਿਲੋਂ ਕਲਮਾ ਪੜ੍ਹਦਾ ਹੈ, ਭਾਵ ਸਾਰੇ ਜਹਾਨਾਂ ਦਾ ਰੱਬ ਇਕ ਹੋਣ ਦਾ ਇਕਰਾਰ ਕਰਦਾ ਹੈ ਤਾਂ ਉਸ ਉੱਪਰ ਇਕ ਦਿਨ 'ਚ ਪੰਜ ਨਮਾਜ਼ (ਫਜ਼ਰ, ਜ਼ੁਹਰ, ਅਸਰ, ਮਗ਼ਰਿਬ ਤੇ ਇਸ਼ਾ) ਨਿਸ਼ਚਿਤ ਸਮੇਂ ਦੌਰਾਨ ਪੜ੍ਹਨਾ ਫਰਜ਼ ਹੋ ਜਾਂਦੀਆਂ ਹਨ।

ਰੋਜ਼ਾ :- ਰਮਜ਼ਾਨ ਮਹੀਨੇ ਦੌਰਾਨ ਰੱਖੇ ਜਾਂਦੇ ਰੋਜ਼ੇ ਇਸਲਾਮ ਦੇ ਪੰਜ ਸਿਧਾਂਤਾਂ 'ਚੋਂ ਇਕ ਹਨ। ਰੋਜ਼ਾ ਜਿਸਮਾਨੀ ਦੇ ਨਾਲ-ਨਾਲ ਰੂਹਾਨੀ ਇਬਾਦਤ ਵੀ ਹੈ। ਕੁਰਆਨ ਮਜੀਦ 'ਚ ਅੱਲ੍ਹਾਂ ਪਾਕ ਫਰਮਾਉਂਦੇ ਹਨ, 'ਐ ਈਮਾਨ ਵਾਲਿਉ! ਤੁਹਾਡੇ ਉੱਪਰ ਉਸੇ ਤਰ੍ਹਾਂ ਰੋਜ਼ੇ ਫ਼ਰਜ਼ ਕੀਤੇ ਗਏ ਹਨ, ਜਿਵੇਂ ਤੁਹਾਡੇ ਤੋਂ ਪਹਿਲੇ ਲੋਕਾਂ ਉੱਪਰ ਫ਼ਰਜ਼ ਕੀਤੇ ਗਏ ਸਨ ਤਾਂ ਕਿ ਤੁਸੀਂ ਪਰਹੇਜ਼ਗਾਰ (ਬੁਰਾਈਆਂ ਤੋਂ ਬਚਣ ਵਾਲੇ) ਬਣੋ।' ਇਕ ਹੋਰ ਥਾਂ ਅੱਲ੍ਹਾ ਪਾਕ ਫਰਮਾਉਂਦੇ ਨੇ ਕਿ 'ਰੋਜ਼ਾ ਮੇਰੇ ਲਈ ਹੈ ਤੇ ਮੈਂ ਇਸ ਦੀ ਜਜ਼ਾ (ਇਨਾਮ) ਵੀ ਖ਼ੁਦ ਹੀ ਦੇਵਾਂਗਾ। ਹਜ਼ਰਤ ਮੁਹੰਮਦ ਸਾਹਿਬ ਫਰਮਾਉਂਦੇ ਹਨ ਕਿ 'ਰੋਜ਼ਾ ਨਰਕ ਦੀ ਅੱਗ ਤੋਂ ਢਾਲ ਹੈ।'

ਜ਼ਕਾਤ:- ਜ਼ਕਾਤ ਉਨ੍ਹਾਂ ਮਾਲਦਾਰਾਂ ਜਾਂ ਧਨਵਾਨ ਲੋਕਾਂ 'ਤੇ ਫਰਜ਼ ਹੈ, ਜਿਨ੍ਹਾਂ ਕੋਲ ਸਾਢੇ ਸੱਤ ਤੋਲੇ ਸੋਨਾ ਜਾਂ ਬਵੰਜਾ ਤੋਲੇ ਚਾਂਦੀ ਜਾਂ ਇਸ ਦੀ ਕੀਮਤ ਦੇ ਬਰਾਬਰ ਨਕਦੀ ਹੋਵੇ ਜਾਂ ਚਾਂਦੀ ਅਤੇ ਸੋਨੇ ਦੋਵਾਂ ਦੀ ਸਮੁੱਚੀ ਮਾਲੀਅਤ ਸਾਢੇ ਬਵੰਜਾ ਤੋਲੇ ਚਾਂਦੀ ਦੇ ਬਰਾਬਰ ਹੋਵੇ। ਇਸ ਤੋਂ ਵਧੇਰੇ ਚਾਂਦੀ ਜਾਂ ਨਕਦੀ ਆਦਿ ਮੌਜੂਦ ਹੋਵੇ ਤਾਂ ਇਸ ਸੂਰਤ 'ਚ ਜ਼ਕਾਤ ਅਦਾ ਕਰਨਾ ਉਸ ਮੁਸਲਮਾਨ ਲਈ ਫਰਜ ਜਾਂ ਵਾਜ਼ਿਬ ਹੋ ਜਾਂਦਾ ਹੈ। ਭਾਵ ਅਜਿਹੇ ਰੱਜੇ-ਪੁਜੇ ਸਾਹਿਬ-ਏ-ਦੌਲਤ ਵਿਅਕਤੀ ਲਈ ਜ਼ਰੂਰੀ ਹੈ ਕਿ ਉਹ ਸਾਲ ਦੀ ਮੁੱਦਤ ਲੰਘਣ ਉਪਰੰਤ ਅਪਣੀ ਇਸ ਰਕਮ 'ਚੋਂ ਢਾਈ ਫ਼ੀਸਦੀ ਦੇ ਹਿਸਾਬ ਨਾਲ ਬਣਦੀ ਜ਼ਕਾਤ ਗ਼ਰੀਬਾਂ 'ਚ ਵੰਡੇ। ਇਹ ਵੀ ਲਾਜ਼ਮੀ ਹੈ ਕਿ ਜਦ ਕਿਸੇ ਗ਼ਰੀਬ ਲੋੜਵੰਦ ਨੂੰ ਜ਼ਕਾਤ ਦਿੱਤੀ ਜਾਵੇ ਤਾਂ ਇਸ ਦਾ ਵਿਖਾਵਾ ਨਾ ਕੀਤਾ ਜਾਵੇ। ਭਾਵ ਜੇਕਰ ਸੱਜੇ ਹੱਥ ਨਾਲ ਦਿੰਦਾ ਹੈ ਤਾਂ ਖੱਬੇ ਹੱਥ ਨੂੰ ਵੀ ਪਤਾ ਨਾ ਲੱਗੇ। ਬਾਕੀ ਉਹ ਰੱਬ ਤਾਂ ਮਨੁੱਖ ਦੇ ਅੰਦਰ ਉੱਠਣ ਵਾਲੇ ਵਸਵਸਿਆਂ ਤੋਂ ਵੀ ਜਾਣੂ ਹੈ।

ਹੱਜ: - ਇਸੇ ਪ੍ਰਕਾਰ ਹਰ ਸਾਹਿਬ-ਏ–ਦੌਲਤ ਮੁਸਲਮਾਨ 'ਤੇ, ਭਾਵ ਹੱਜ ਦੇ ਸਫ਼ਰ ਦਾ ਖ਼ਰਚਾ ਚੁੱਕਣ ਵਾਲੇ ਉੱਪਰ ਪੂਰੀ ਉਮਰ ਵਿਚ ਇਕ ਵਾਰ 'ਹੱਜ' ਕਰਨਾ ਵੀ ਵਾਜਬ ਹੈ।

ਆਓ ਹੁਣ ਆਪਾਂ ਰੋਜ਼ਾ ਦੇ ਸੰਦਰਭ ਵਿਚ ਕੁਝ ਮੁੱਖ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ। ਰੋਜਾ ਸੂਰਜ ਨਿਕਲਣ ਤੋਂ ਕੋਈ ਸਵਾ-ਡੇਢ ਘੰਟਾ ਪਹਿਲਾਂ ਰੱਖਿਆ ਜਾਂਦਾ ਹੈ ਅਰਥਾਤ ਪਹੁ-ਫੁੱਟਣ ਤੋਂ ਪਹਿਲਾਂ-ਪਹਿਲਾਂ ਇਕ ਰੋਜ਼ੇਦਾਰ ਨੂੰ ਆਪਣੀ ਜ਼ਰੂਰਤ ਅਨੁਸਾਰ ਖਾ-ਪੀ ਲੈਣਾ ਜਰੂਰੀ ਹੈ। ਸਰਘੀ ਵੇਲੇ ਦੇ ਇਸ ਖਾਣੇ ਨੂੰ 'ਸਿਹਰੀ' ਆਖਦੇ ਹਨ। ਸਿਹਰੀ ਕਰਨਾ ਸੁੰਨਤ ਹੈ ( ਸੁੱਨਤ ਉਸ ਕੰਮ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਹਜ਼ਰਤ ਮੁਹੰਮਦ ਸਲੱਲਾ ਹੋ ਅਲੈਹਵ ਸਲੱਮ ਨੇ ਅਪਣੇ ਜੀਵਨ 'ਚ ਕੀਤਾ ਹੋਵੇ) ਇਥੇ ਜਿਕਰਯੋਗ ਹੈ ਕਿ ਸਿਹਰੀ ਦਾ ਖਾਣਾ ਬਹੁਤ ਸਾਰੀਆਂ ਬਰਕਤਾਂ ਨਾਲ ਭਰਿਆ ਹੁੰਦਾ ਹੈ। ਸਿਹਰੀ ਕਰਨ ਉਪਰੰਤ ਇਕ ਰੋਜ਼ੇਦਾਰ ਪੂਰਾ ਦਿਨ ਨਾ ਹੀ ਕੁਝ ਖਾਂਦਾ ਹੈ ਅਤੇ ਨਾ ਹੀ ਪੀਂਦਾ ਹੈ।

ਜਦੋਂ ਕਿ ਸੂਰਜ ਛਿਪਣ ਨਾਲ ਰੋਜ਼ਾ ਅਫ਼ਤਾਰ ਕੀਤਾ ਜਾਂਦਾ ਹੈ ਭਾਵ ਰੋਜ਼ਾ ਖੋਲ੍ਹਿਆ ਜਾਂਦਾ ਹੈ। ਰੋਜ਼ੇ ਨੂੰ ਖਜ਼ੂਰ ਨਾਲ ਖੋਲ੍ਹਣਾ ਸੁੰਨਤ ਤੇ ਅਫਜ਼ਲ ਸਮਝਿਆ ਜਾਂਦਾ ਹੈ। ਇਥੇ ਜਿਕਰਯੋਗ ਹੈ ਕਿ ਖਜੂਰ ਕਾਰਬੋਹਾਈਡਰੇਟਸ ਨਾਲ ਇਕ ਭਰਪੂਰ ਗ਼ਿਜ਼ਾ ਹੈ। ਇਹ ਖ਼ਾਲੀ ਪੇਟ ਨੂੰ ਦੂਜੇ ਖਾਣੇ ਹਜ਼ਮ ਕਰਨ ਅਤੇ ਮਿਹਦੇ ਨੂੰ ਤਾਕਤ ਬਖ਼ਸ਼ਣ ਦੇ ਨਾਲ-ਨਾਲ ਭੋਜਨ ਕਰਨ ਦੇ ਯੋਗ ਬਣਾਉਂਦੀ ਹੈ।ਰੋਜ਼ਿਆਂ ਦੌਰਾਨ ਪੰਜ ਫਰਜ਼ ਨਮਾਜ਼ਾਂ ਤੋਂ ਇਲਾਵਾ ਇਸ਼ਾ ਦੀ ਨਮਾਜ਼ ਤੋਂ ਬਾਅਦ ਵਿਸ਼ੇਸ਼ ਤੌਰ 'ਤੇ ਮਸਜਿਦ ਵਿਚ ਤਰਾਵੀਹ ਦੀ ਨਮਾਜ਼ ਅਦਾ ਕਰਨ ਦਾ ਅਹਿਤਮਾਮ ਕੀਤਾ ਜਾਂਦਾ ਹੈ । ਜ਼ਿਕਰਯੋਗ ਹੈ ਕਿ ਤਰਾਵੀਹ ਦੀ ਨਮਾਜ਼ ਮੌਕੇ ਮੁਸਲਿਮ ਪੂਰਾ ਕੁਰਾਨ ਸੁਣਦੇ ਹਨ ਪਰ ਜੇਕਰ ਕੋਈ ਹਾਫਿਜ਼ (ਜਿਸ ਦੇ ਕੁਰਾਨ ਜੁਬਾਨੀ ਯਾਦ ਹੋਵੇ) ਨਾ ਹੋਵੇ ਤਾਂ ਤਰਾਵੀਹ ਦੀ ਨਮਾਜ਼ ਸੂਰਤਾਂ ਨਾਲ ਵੀ ਕਰਵਾਈ ਜਾ ਸਕਦੀ ਹੈ।

ਗੌਰਤਲਬ ਕਿ ਰੋਜ਼ਾ ਮਹਿਜ਼ ਪੂਰਾ ਦਿਨ ਭੁੱਖੇ ਪਿਆਸੇ ਰਹਿਣ ਦਾ ਨਾਂ ਨਹੀਂ ਹੈ। ਸਗੋਂ ਰੋਜ਼ੇ ਦੌਰਾਨ ਸਾਡੇ ਸਰੀਰ, ਦਿਲ-ਓ-ਦਿਮਾਗ਼ ਅਤੇ ਇਖਲਾਕ 'ਚੋਂ ਵੀ ਰੋਜ਼ੇ ਦੀ ਝਲਕ ਪ੍ਰਤੱਖ ਵਿਖਾਈ ਦੇਣੀ ਚਾਹੀਦੀ ਹੈ। ਰੋਜ਼ੇ ਦੌਰਾਨ ਜਿੱਥੇ ਖਾਣ-ਪੀਣ ਦੀ ਮਨਾਹੀ ਹੈ, ਉੱਥੇ ਆਪਣੀ ਦੇਹ ਨੂੰ ਵੀ ਪਵਿੱਤਰ ਰੱਖਣਾ ਹੁੰਦਾ ਹੈ। ਅੱਖਾਂ ਦਾ ਵੀ ਰੋਜ਼ਾ ਹੁੰਦਾ ਹੈ ਤੇ ਅਸੀਂ ਕੋਈ ਮੰਦੀ ਚੀਜ਼ ਨਾ ਵੇਖੀਏ। ਕੰਨਾਂ ਦਾ ਰੋਜ਼ਾ ਇਹ ਹੈ ਕਿਸੇ ਦੀ ਚੁਗਲੀ-ਨਿੰਦਿਆ ਨਾ ਸੁਣਨੀ ਤੇ ਨਾ ਹੀ ਕਿਸੇ ਨੂੰ ਕੁਰਾਹੇ ਪਾਉਣ ਵਾਲੀਆਂ ਆਵਾਜ਼ਾਂ ਸੁਨਣੀਆਂ ਹਨ। ਇਸੇ ਪ੍ਰਕਾਰ ਜ਼ੁਬਾਨ ਦਾ ਰੋਜ਼ਾ ਇਹ ਹੈ ਕਿ ਕਿਸੇ ਨਾਲ ਮੰਦਾ ਨਾ ਬੋਲਿਆ ਜਾਵੇ, ਜ਼ੁਬਾਨ ਤੋਂ ਉਸ ਅੱਲ੍ਹਾ ਪਾਕ ਦੀ ਸਿਫ਼ਤ ਹੀ ਨਿਕਲੇ ਜਿਸ ਨੇ ਇਸ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੈ । ਇਸੇ ਤਰ੍ਹਾਂ ਹੱਥਾਂ ਤੇ ਪੈਰਾਂ ਦਾ ਵੀ ਰੋਜ਼ਾ ਹੈ ਕਿ ਇਨ੍ਹਾਂ ਹੱਥਾਂ ਨਾਲ ਅਸੀਂ ਕੋਈ ਮਾੜਾ ਕਾਰਜ ਨਹੀਂ ਕਰਨਾ ਅਤੇ ਪੈਰਾਂ ਨਾਲ ਕਿਸੇ ਮਾੜੀ ਥਾਂ ਚੱਲ ਕੇ ਨਹੀਂ ਜਾਣਾ, ਜਿੱਥੇ ਕਿ ਪਾਪ ਹੁੰਦੇ ਹੋਣ। ਕਿਸੇ ਨਾਲ ਬੇਈਮਾਨੀ ਜਾਂ ਠੱਗੀ ਨਹੀਂ ਮਾਰਨੀ। ਕਿਸੇ ਨਾਲ ਲੜਨਾ ਨਹੀਂ, ਜੇ ਕੋਈ ਲੜੇ ਤਾਂ ਉਸ ਨੂੰ ਇਹੋ ਕਹਿਣਾ ਹੈ ਕਿ ਮੈਂ ਤਾਂ ਰੋਜ਼ੇ ਨਾਲ ਹਾਂ।

ਰੋਜ਼ੇ ਦੇ ਜਿਸਮਾਨੀ ਫ਼ਾਇਦੇ:- ਰੋਜ਼ੇ ਰੱਖਣ ਦੇ ਜਿੱਥੇ ਬਹੁਤ ਸਾਰੇ ਰੂਹਾਨੀ ਫ਼ਾਇਦੇ ਹਨ ਉੱਥੇ ਹੀ ਇਨ੍ਹਾਂ ਤੋਂ ਇਕ ਮੁਸਲਮਾਨ ਨੂੰ ਸੱਚੇ-ਸੁੱਚੇ ਰਹਿਣ, ਨੇਕ ਕੰਮ ਕਰਨ ਤੇ ਬੁਰੇ ਕੰਮਾਂ ਤੋਂ ਬਚਣ ਦੀ ਪ੍ਰੇਰਣਾ ਮਿਲਦੀ ਹੈ। ਇਸ ਦੇ ਨਾਲ-ਨਾਲ ਰੋਜ਼ਿਆਂ ਦੇ ਬਹੁਤ ਸਾਰੇ ਜਿਸਮਾਨੀ ਫ਼ਾਇਦੇ ਹਨ। ਅਸੀਂ ਜਾਣਦੇ ਹਾਂ ਕਿ ਸਾਡਾ ਸਰੀਰ ਇਕ ਮਸ਼ੀਨ ਵਾਂਗ ਹੈ। ਜਿਵੇਂ ਮਸ਼ੀਨਾਂ ਅਕਸਰ ਲਗਾਤਾਰ ਕੰਮ ਕਰਦਿਆਂ ਗਰਮ ਹੋ ਜਾਂਦੀਆਂ ਹੈ ਤਾਂ ਅਜਿਹੇ ਚ ਮਸ਼ੀਨਾਂ ਨੂੰ ਕੁਝ ਸਮੇਂ ਲਈ ਰੋਕ ਦਿੰਦੇ ਹਾਂ ਤਾਂ ਕਿ ਉਹ ਮੁੜ ਵਧੀਆ ਢੰਗ ਨਾਲ ਕੰਮ ਕਰਨ ਦੇ ਸਮਰੱਥ ਹੋ ਸਕਣ। ਮਸ਼ੀਨ ਵਾਂਗ ਹੀ ਸਾਡਾ ਸਰੀਰ ਵੀ ਬਾਰਾਂ ਮਹੀਨੇ ਤੀਹ ਦਿਨ ਭਾਵ ਚੌਵੀ ਘੰਟੇ ਨਿਰੰਤਰ ਕੰਮ ਕਰਦਾ ਰਹਿੰਦਾ ਹੈ, ਜਿਸ ਦੇ ਚਲਦਿਆਂ ਇਸ ਵਿਚ ਕਈ ਤਰ੍ਹਾਂ ਦੇ ਵਿਕਾਰ ਪੈਦਾ ਹੋਣ ਜਾਂ ਸਿਹਤ ਦੇ ਖ਼ਰਾਬ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜਦੋਂ ਅਸੀਂ ਰਮਜ਼ਾਨ ਦੇ ਮਹੀਨੇ ਵਿਚ ਰੋਜ਼ੇ ਰੱਖਦੇ ਹਾਂ ਤਾਂ ਸਾਡੇ ਮਿਹਦੇ ਸਮੇਤ ਜਿਸਮ ਦੇ ਸਮੁੱਚੇ ਅੰਗਾਂ ਨੂੰ ਬਹੁਤ ਆਰਾਮ ਮਿਲਦਾ ਹੈ। ਜਿਸ ਦੇ ਫਲਸਰੂਪ ਸਾਡੇ ਸਰੀਰ ਦੇ ਵੱਖ-ਵੱਖ ਅੰਗ ਸਕੂਨ ਅਤੇ ਤਰੋ-ਤਾਜ਼ਗੀ ਮਹਿਸੂਸ ਕਰਦੇ ਹਨ। ਇਸ ਦੇ ਨਾਲ ਨਾਲ ਰੋਜ਼ਾ ਰੱਖਣ ਨਾਲ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਕਾਫ਼ੀ ਰਾਹਤ ਮਿਲਦੀ ਹੈ। ਕਿਉਂਕਿ ਰੋਜ਼ੇ ਦੌਰਾਨ ਖ਼ੂਨ ਦਾ ਵਹਾਅ ਅਤੇ ਰਫ਼ਤਾਰ ਮੁਨਾਸਿਬ ਹੋ ਜਾਂਦੀ ਹੈ। ਰੋਜ਼ਾ ਰੱਖਣ ਨਾਲ ਹੱਡੀਆਂ ਦੇ ਗੁੱਦੇ ਵਿਚ ਸਰੀਰ ਦੀ ਲੋੜ ਅਨੁਸਾਰ ਖ਼ੂਨ ਦੇ ਨਵੇਂ ਖੁਲੀਏ ਬਣਦੇ ਹਨ। ਰੋਜ਼ੇ ਵੱਧਦੇ ਹੋਏ ਵਜ਼ਨ ਨੂੰ ਵੀ ਸਹੀ ਕਰਨ ਚ ਸਹਾਈ ਹੁੰਦੇ ਹਨ। ਰੋਜ਼ਾ ਬਲੱਡ ਪ੍ਰੈਸ਼ਰ ਦੇ ਨਾਲ ਨਾਲ ਵੱਧਰੇ ਕੋਲੈਸਟ੍ਰੋਲ ਨਾਲ ਪੀੜਤ ਮਰੀਜ਼ਾਂ ਨੂੰ ਵੀ ਰਾਹਤ ਦਿੰਦਾ ਹੈ।ਕੁੱਲ ਮਿਲਾ ਕੇ ਰੋਜ਼ਾ ਇਕ ਅਜਿਹਾ ਅਭਿਆਸ ਹੈ, ਜੋ ਮਨੁੱਖ ਨੂੰ ਸਬਰ, ਸੰਤੋਖ ਸੁਹਿਰਦਤਾ, ਦਿਆਲਤਾ , ਸਹਿਜਤਾ, ਸੰਜਮਤਾ ਅਤੇ ਨੇਕੀ ਆਦਿ ਵਡਮੁੱਲੇ ਗੁਣਾਂ ਦਾ ਧਾਰਨੀ ਬਣਾਉਂਦਾ ਹੈ। ਯਕੀਨਨ ਰੋਜ਼ਾ ਇਕ ਅਜਿਹੀ ਇਬਾਦਤ, ਅਰਾਧਨਾ ਜਾਂ ਭਗਤੀ ਹੈ, ਜੋ ਮਨੁੱਖ ਨੂੰ ਹਕੀਕੀ ਅਰਥਾਂ ਵਿਚ ਇਨਸਾਨੀਅਤ ਦਾ ਦਰਸ ਦਿੰਦਿਆਂ ਉਸ ਨੂੰ ਰੱਬ ਦੇ ਨੇੜੇ ਲੈ ਜਾਂਦੀ ਹੈ।

ਮੁਹੰਮਦ ਅੱਬਾਸ ਧਾਲੀਵਾਲ
ਮਾਲੇਰਕੋਟਲਾ।

ਸੰਪਰਕ :98552-59650
Abbasdhaliwal72@gmail.com

  • roza
  • Islam
  • Muslims
  • ਰੋਜ਼ਾ
  • ਇਸਲਾਮ
  • ਮੁਸਲਮਾਨ

ਚੋਣ ਟਿਕਟ ਵੰਡ ’ਚ ਪ੍ਰਸ਼ਾਂਤ ਕਿਸ਼ੋਰ ਦੀ ਭੂਮਿਕਾ ’ਤੇ ਉੱਠੇ ਸਵਾਲਾਂ ’ਤੇ ਕੈਪਟਨ ਨੇ ਤੋੜੀ ਚੁੱਪ

NEXT STORY

Stories You May Like

  • tmc  s name  symbol erased from bengal  suvendu
    ਤ੍ਰਿਣਮੂਲ ਕਾਂਗਰਸ ਦਾ ਨਾਂ ਅਤੇ ਨਿਸ਼ਾਨ ਹੁਣ ਪੱਛਮੀ ਬੰਗਾਲ ਤੋਂ ਸਾਫ਼ : ਸ਼ੁਭੇਂਦੂ
  • sample of nestle  s dairy product failed  fssai ordered to stop the sale
    Nestle ਦੇ ਇਕ ਹੋਰ ਡੇਅਰੀ ਉਤਪਾਦ ਦਾ ਸੈਂਪਲ ਹੋ ਗਿਆ ਫੇਲ੍ਹ, FSSAI ਨੇ ਵਿਕਰੀ ਰੋਕਣ ਦਾ ਦਿੱਤਾ ਨਿਰਦੇਸ਼
  • man arrested case
    2 ਨਾਜਾਇਜ਼ ਪਿਸਤੌਲਾਂ ਅਤੇ ਮੋਟਰਸਾਈਕਲ ਸਮੇਤ ਇਕ ਕਾਬੂ, ਮਾਮਲਾ ਦਰਜ
  • pilot and passengers safety
    ਪਾਇਲਟ ਅਤੇ ਯਾਤਰੀ ਦੀ ਸੁਰੱਖਿਆ ਇਕ-ਦੂਜੇ ਤੋਂ ਵੱਖ ਨਹੀਂ
  • trump statement on canada
    ਅਮਰੀਕਾ ਦਾ 51ਵਾਂ ਸੂਬਾ ਹੈ ਕੈਨੇਡਾ ! Trump ਨੇ ਇਕ ਵਾਰ ਫਿਰ ਕਰ'ਤਾ ਐਲਾਨ
  • cashless treatment is causing pockets to become empty
    Cashless ਇਲਾਜ ਦੇ ਨਾਂ ਤੇ ਹੋ ਰਹੀ ਜੇਬ ਢਿੱਲੀ, ਸ਼ਿਕਾਇਤ ਕਰਨ ਤੋਂ ਡਰ ਰਹੇ ਮੁਲਾਜ਼ਮ
  • medicine worth rs 200 being sold for rs 4 500 a big game in mrp
    ਹੈਂ! 4,500 ਰੁਪਏ 'ਚ ਵਿਕ ਰਹੀ 200 ਰੁਪਏ ਦੀ ਦਵਾਈ, MRP ਦੇ ਨਾਂ 'ਤੇ ਖੇਡੀ ਜਾ ਰਹੀ ਵੱਡੀ ਗੇਮ
  • one person arrested for betting  case registered
    ਦੜਾ ਸੱਟਾ ਲਗਾਉਂਦੇ ਇਕ ਕਾਬੂ, ਕੇਸ ਦਰਜ
  • drug control officer raids jholachap doctor  s clinic
    ਝੋਲਾਛਾਪ ਡਾਕਟਰ ਦੇ ਕਲੀਨਿਕ 'ਤੇ ਡਰੱਗ ਕੰਟਰੋਲ ਅਫ਼ਸਰ ਨੇ ਮਾਰਿਆ ਛਾਪਾ, 12...
  • gang stealing oil from transformers active in lohian
    ਲੋਹੀਆਂ ’ਚ ਟਰਾਂਸਫਾਰਮਰਾਂ ਦਾ ਤੇਲ ਚੋਰੀ ਕਰਨ ਵਾਲਾ ਗਿਰੋਹ ਸਰਗਰਮ, CCTV ’ਚ ਕੈਦ...
  • traffic police asi saves money through his presence of mind
    ਸਾਈਬਰ ਠੱਗਾਂ ਦੀ ਚਾਲ ਪਈ ਫੇਲ੍ਹ, ਟ੍ਰੈਫਿਕ ਪੁਲਸ ਦੇ ASI ਨੇ ਆਪਣੀ ਸੂਝ-ਬੂਝ ਨਾਲ...
  • sachin pilot  pargat singh  vijay chopra
    ਸਚਿਨ ਪਾਇਲਟ ਤੇ ਪਰਗਟ ਸਿੰਘ ਨੇ ਵਿਜੇ ਚੋਪੜਾ ਨਾਲ ਕੀਤੀ ਮੁਲਾਕਾਤ, ਕਈ ਮੁੱਦਿਆਂ...
  • power cut to spoil your sunday break
    ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ...
  • osap case allegations of fraud false
    ਕਾਰੋਬਾਰੀ ਗੁਰਿੰਦਰ ਭੱਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚਣ ਵਾਲਿਆਂ ਖ਼ਿਲਾਫ਼...
  • cold hits punjab weather department bulletin
    ਪੰਜਾਬ 'ਚ ਠੰਡ ਦੀ ਦਸਤਕ! 22 ਅਕਤੂਬਰ ਤੱਕ ਮੌਸਮ ਵਿਭਾਗ ਦੀ ਨਵੀਂ ਅਪਡੇਟ ਜਾਰੀ
  • farmer robbed in jalandhar
    ਜਲੰਧਰ 'ਚ ਕਿਸਾਨ ਨਾਲ ਲੁੱਟ, ਹਥਿਆਰਾਂ ਦੇ ਜ਼ੋਰ 'ਤੇ ਇਲੈਕਟ੍ਰਿਕ ਸਕੂਟਰੀ ਤੇ...
Trending
Ek Nazar
illicit affair of a married man leads to this situation

ਪੰਜਾਬ: ਵਿਆਹੁਤਾ ਨੌਜਵਾਨ ਦੇ ਨਾਜਾਇਜ਼ ਸੰਬੰਧਾਂ ਨੇ ਬਣਾਏ ਭਿਆਨਕ ਹਾਲਾਤ,...

famous actress wants to become a mother without getting married

ਕੁਆਰੀ ਮਾਂ ਬਣਨਾ ਚਾਹੁੰਦੀ ਹੈ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ ਕਿਸੇ 'ਤੇ ਭਰੋਸਾ...

heavy rain alert

18, 19, 20, 21, 22, 23 ਅਕਤੂਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ...

drug department raids the largest medicine market in punjab

ਪੰਜਾਬ 'ਚ ਸਭ ਤੋਂ ਵੱਡੀ ਦਵਾਈਆਂ ਵਾਲੀ ਮਾਰਕੀਟ 'ਚ ਡਰੱਗ ਵਿਭਾਗ ਦਾ ਛਾਪਾ,...

legendary music director who composed music for over 400 films has passed away

400 ਤੋਂ ਵੱਧ ਫ਼ਿਲਮਾਂ ਨੂੰ ਮਿਊਜ਼ਿਕ ਦੇਣ ਵਾਲੇ ਦਿੱਗਜ ਡਾਇਰੈਕਟਰ ਦਾ ਹੋਇਆ...

srh owner kavya maran will become the bride of the famous music director

It's Official..! ਮਸ਼ਹੂਰ ਮਿਊਜ਼ਿਕ ਡਾਇਰੈਕਟਰ ਦੀ ਲਾੜੀ ਬਣੇਗੀ SRH ਦੀ ਮਾਲਕਣ...

bollywood superstar rents out their super luxury apartment

4.63 ਲੱਖ ਰੁਪਏ ਮਹੀਨਾ ਕਿਰਾਇਆ ! ਬਾਲੀਵੁੱਡ ਸੁਪਰਸਟਾਰ ਨੇ Rent 'ਤੇ ਦਿੱਤਾ...

fast bowler suddenly announces retirement from cricket

ਤੇਜ਼ ਗੇਂਦਬਾਜ਼ ਨੇ ਅਚਾਨਕ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ ! ਇਸ ਵਜ੍ਹਾ...

reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮੁੱਖ ਖ਼ਬਰਾਂ ਦੀਆਂ ਖਬਰਾਂ
    • pandal collapses during durga puja in kolkata
      ਵੱਡਾ ਹਾਦਸਾ: ਕੋਲਕਾਤਾ 'ਚ ਦੁਰਗਾ ਪੂਜਾ ਦੌਰਾਨ ਡਿੱਗਾ ਪੰਡਾਲ, 17 ਲੋਕਾਂ ਦੀ ਮੌਤ...
    • ind vs wi 5th t20i updatestoss
      Team India 'ਚ 2 ਧਾਕੜ ਖਿਡਾਰੀਆਂ ਦੀ ਵਾਪਸੀ ! ਪਹਿਲਾਂ ਬੱਲੇਬਾਜ਼ੀ ਕਰੇਗਾ...
    • accident in patiala
      ਪਟਿਆਲਾ 'ਚ ਦੋ ਵੱਖ-ਵੱਖ ਹਾਦਸਿਆਂ 'ਚ 3 ਲੋਕਾਂ ਦੀ ਦਰਦਨਾਕ ਮੌਤ
    • assembly elections bjp punjab
      ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਕਦਮ, ਲਿਆ ਗਿਆ ਇਹ ਅਹਿਮ ਫ਼ੈਸਲਾ
    • parvinder singh jhota father prime minister narendra modi
      ਪਰਵਿੰਦਰ ਸਿੰਘ ਝੋਟਾ ਦੇ ਪਿਤਾ ਦੀ ਪ੍ਰਧਾਨ ਮੰਤਰੀ ਮੋਦੀ ਨੂੰ ਭਾਵੁਕ ਅਪੀਲ
    • assembly elections punjab election commission
      ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ, ਇਨ੍ਹਾਂ ਤਾਰੀਖਾਂ ਨੂੰ ਪੰਜਾਬ...
    • parvinder singh jhota shiromani committee sikh museum
      ਪਰਵਿੰਦਰ ਸਿੰਘ ਝੋਟਾ ਨੂੰ ਲੈ ਕੇ ਐੱਸਜੀਪੀਸੀ ਦਾ ਵੱਡਾ ਫ਼ੈਸਲਾ
    • anmolpreet s murder case in nangal solved two accused arrested
      ਨੰਗਲ 'ਚ ਹੋਏ ਅਨਮੋਲਪ੍ਰੀਤ ਦੇ ਕਤਲ ਦਾ ਮਾਮਲਾ ਸੁਲਝਿਆ, 24 ਘੰਟਿਆਂ 'ਚ ਦੋ ਮੁਲਜ਼ਮ...
    • fir registered against director of reliance consumer products
      Reliance consumer products ਦੇ ਡਾਇਰੈਕਟਰ ਸਮੇਤ 10 ਲੋਕਾਂ ਖ਼ਿਲਾਫ਼ FIR ਦਰਜ
    • osap case allegations of fraud false
      ਕਾਰੋਬਾਰੀ ਗੁਰਿੰਦਰ ਭੱਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚਣ ਵਾਲਿਆਂ ਖ਼ਿਲਾਫ਼...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +