Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 16, 2026

    7:05:09 PM

  • parvinder jhota case update

    ਪਰਵਿੰਦਰ ਝੋਟਾ ਮਾਮਲਾ: ਅਮਿਤ ਸ਼ਾਹ ਦੇ ਟਵੀਟ ਮਗਰੋਂ...

  • jalandhar cantt  aam aadmi party  resignations

    ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10...

  • parvinder jhota protesters

    ਪਰਵਿੰਦਰ ਝੋਟੇ ਦੇ ਕਤਲ ਮਗਰੋਂ ਅੱਗਜ਼ਨੀ, ਭੰਨਤੋੜ ਤੇ...

  • police officers transfers notification

    ਪੰਜਾਬ 'ਚ ਪੁਲਸ ਅਫਸਰਾਂ ਦੇ ਤਬਾਦਲੇ, ਨੋਟੀਫਿਕੇਸ਼ਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Top News News
  • Jalandhar
  • ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਵਿਸ਼ੇਸ਼ : ‘ਆਓ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਸਿਰਜੀਏ’

TOP News Punjabi(ਮੁੱਖ ਖ਼ਬਰਾਂ)

ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਵਿਸ਼ੇਸ਼ : ‘ਆਓ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਸਿਰਜੀਏ’

  • Edited By Rajwinder Kaur,
  • Updated: 28 Sep, 2020 11:38 AM
Jalandhar
shaheed bhagat singh birthdays dreams india
  • Share
    • Facebook
    • Tumblr
    • Linkedin
    • Twitter
  • Comment

ਲੇਖਕ :ਅੱਬਾਸ ਧਾਲੀਵਾਲ 
ਮਲੇਰਕੋਟਲਾ ।
ਸੰਪਰਕ ਨੰਬਰ :9855259650 

ਦੇਸ਼ ਦੀ ਆਜ਼ਾਦੀ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਜਦੋਂ ਯੋਧਿਆਂ ਦੀ ਗੱਲ ਤੁਰਦੀ ਹੈ ਤਾਂ ਭਗਤ ਸਿੰਘ ਦਾ ਨਾਂ ਆਪ ਮੁਹਾਰੇ ਸਾਹਮਣੇ ਆ ਜਾਂਦਾ ਹੈ । ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਬੰਗਾ (ਪੰਜਾਬ, ਮੌਜੂਦਾ ਪਾਕਿਸਤਾਨ) ਵਿਚ ਹੋਇਆ ਸੀ। ਉਨ੍ਹਾਂ ਦਾ ਜੱਦੀ ਘਰ ਅੱਜ ਵੀ ਭਾਰਤੀ ਪੰਜਾਬ ਦੇ ਨਵਾਂਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਜ਼ਿਲ੍ਹੇ ਦੇ ਪਿੰਡ ਖਟਕੜ ਕਲਾਂ ਵਿਖੇ ਮੌਜੂਦ ਹੈ।

ਸ. ਭਗਤ ਸਿੰਘ ਦੇ ਪਰਿਵਾਰ ਬਾਰੇ
ਭਗਤ ਸਿੰਘ ਦੇ ਦਾਦਾ ਸ:ਅਰਜਨ ਸਿੰਘ ਇੱਕ ਵਾਹੀਕਾਰ ਅਤੇ ਨਾਲ-ਨਾਲ ਯੂਨਾਨੀ ਹਿਕਮਤ ਦਾ ਵੀ ਗਿਆਨ ਰੱਖਦੇ ਸਨ। ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਸਮਾਜ ਸੇਵਕ ਸਨ। 1906 ਵਿੱਚ ਕਿਸ਼ਨ ਸਿੰਘ ਕਾਂਗਰਸ ਦੇ ਮੈਂਬਰ ਬਣੇ ਅਤੇ ਸਿਆਸਤ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ । ਇਸ ਦੇ ਨਾਲ ਨਾਲ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਵੀ ਇੱਕ ਸਿਰਕੱਢ ਸਵਤੰਤਰਤਾ ਸੰਗਰਾਮੀ ਅਤੇ ਪ੍ਰਭਾਵਸ਼ਾਲੀ ਬੁਲਾਰੇ ਸਨ। ਭਗਤ ਸਿੰਘ ਆਪਣੇ ਚਾਚਾ ਅਜੀਤ ਸਿੰਘ ਦੀ ਸ਼ਖਸ਼ੀਅਤ ਤੋਂ ਵਧੇਰੇ ਪ੍ਰਭਾਵਿਤ ਸਨ ਅਤੇ ਇਸ ਦੇ ਨਾਲ ਨਾਲ ਭਗਤ ਦੇ ਕੋਮਲ ਹਿਰਦੇ ਤੇ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਗਹਿਰਾ ਅਸਰ ਪਿਆ। ਇਹ ਵੀ ਕਿਹਾ ਜਾਂਦਾ ਹੈ ਕਿ ਭਗਤ ਸਿੰਘ ਸਰਾਭੇ ਦੀ ਫ਼ੋਟੋ ਹਮੇਸ਼ਾਂ ਆਪਣੀ ਜੇਬ ਵਿੱਚ ਰੱਖਿਆ ਕਰਦਾ ਸਨ। 

ਸਿੱਖਿਆ
ਭਗਤ ਸਿੰਘ ਦੀ ਸ਼ੁਰੂਆਤੀ ਤਾਲੀਮ ਲਾਇਲਪੁਰ ਦੇ ਜ਼ਿਲ੍ਹਾ ਬੋਰਡ ਪ੍ਰਾਇਮਰੀ ਸਕੂਲ ਵਿਖੇ ਹੋਈ। ਇਸ ਤੋਂ ਬਾਅਦ ਉਹ ਡੀਏਵੀ ਹਾਈ ਸਕੂਲ ਲਾਹੌਰ 'ਚ ਦਾਖ਼ਲ ਹੋਏ । 1923 ਵਿਚ ਉਨ੍ਹਾਂ ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਦਾਖ਼ਲਾ ਲੈ ਲਿਆ ਤੇ ਕਾਲਜ ਦੇ ਮਾਹੌਲ ਵਿਚ ਹੀ ਘੁਲਮਿਲ ਗਏ ਅਤੇ ਕਾਲਜ ਦੀ ਡਰਾਮਾ ਕਮੇਟੀ ਦੇ ਸਰਗਰਮ ਮੈਂਬਰ ਵਜੋਂ ਆਪਣੀ ਵੱਖਰੀ ਪਛਾਣ ਬਣਾਈ। ਇਸ ਦੌਰਾਨ ਪੰਜਾਬ ਹਿੰਦੀ ਸਾਹਿਤ ਸੰਮੇਲਨ ਵੱਲੋਂ ਕਰਵਾਏ ਇਕ ਲੇਖ ਮੁਕਾਬਲੇ 'ਚੋਂ ਉਨ੍ਹਾਂ ਪਹਿਲਾ ਸਥਾਨ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ ਭਗਤ ਸਿੰਘ ਨੂੰ ਉਰਦੂ, ਹਿੰਦੀ, ਪੰਜਾਬੀ, ਅੰਗਰੇਜ਼ੀ ਅਤੇ ਸੰਸਕ੍ਰਿਤ ਭਾਸ਼ਾਵਾਂ 'ਤੇ ਖਾਸੀ ਸੀ। ਉਨ੍ਹਾਂ ਨੂੰ ਬੰਗਲਾ ਭਾਸ਼ਾ ਦਾ ਵੀ ਗਿਆਨ ਸੀ ‘ਬੰਗਲਾ’, ਜੋ ਉਨ੍ਹਾਂ ਨੇ ਬੁਟਕੇਸ਼ਵਰ ਦੱਤ ਤੋਂ ਸਿੱਖੀ ਸੀ। ਭਗਤ ਸਿੰਘ ਲਾਹੌਰ ਦੇ ਨੈਸ਼ਨਲ ਕਾਲਜ ਦੀ ਪੜ੍ਹਾਈ ਛੱਡ ਕੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਹਿੱਸਾ ਬਣ ਕੇ ਕ੍ਰਾਂਤੀਕਾਰੀ ਸੰਗਠਨ ਨਾਲ ਜੁੜ ਗਏ।

13 ਅਪ੍ਰੈਲ 1919 ਜਲ੍ਹਿਆਂਵਾਲਾ ਬਾਗ ਕਾਂਡ
ਇਸੇ ਦੌਰਾਨ ਅੰਮ੍ਰਿਤਸਰ ’ਚ 13 ਅਪ੍ਰੈਲ 1919 ਨੂੰ ਹੋਏ ਜਲ੍ਹਿਆਂਵਾਲਾ ਬਾਗ ਕਾਂਡ ਨੇ, ਜਿੱਥੇ ਦੇਸ਼ ਦੇ ਆਮ ਲੋਕਾਂ ਅਤੇ ਵਿਸ਼ੇਸ਼ ਕਰ ਸੁਤੰਤਰਤਾ ਸੰਗਰਾਮੀਆਂ ਦੇ ਦਿਲਾਂ ਨੂੰ ਵਲੂੰਧਰ ਕੇ ਰੱਖ ਦਿੱਤਾ, ਉੱਥੇ ਇਸ ਕਤਲੇਆਮ ਨੇ ਭਗਤ ਸਿੰਘ ਦੀ ਸੋਚ ਉੱਤੇ ਵੀ ਡੂੰਘਾ ਅਸਰ ਛੱਡਿਆ। ਅਗਲੇ ਦਿਨਾਂ ਵਿੱਚ ਓਹ ਅਮ੍ਰਿਤਸਰ ਚਲੇ ਗਏ ਤੇ ਉਸ ਬਾਗ ਵਿਚੋਂ ਖੂਨ ਨਾਲ ਭਰੀ ਮਿਟੀ ਆਪਣੇ ਨਾਲ ਲੈਕੇ ਵਾਪਸ ਆਏ। ਇਸ ਘਟਨਾ ਨੇ ਉਨ੍ਹਾ ਦੇ ਦਿਲ ’ਚ ਅੰਗਰੇਜ਼ਾਂ ਖਿਲਾਫ਼ ਨਫਰਤ ਭਰ ਦਿੱਤੀ। 1921 ’ਚ ਨਨਕਾਣਾ ਸਾਹਿਬ ਗੁਰਦੁਆਰੇ ਦੇ ਮੋਰਚੇ ਨੇ ਵੀ ਉਨ੍ਹਾਂ ਦੇ ਮਨ ’ਤੇ ਡੂੰਘੀ ਛਾਪ ਛੱਡੀ। ਉਹ ਆਪਣੇ ਪਿੰਡ ਵਿੱਚੋਂ ਲੰਘੇ ਜਾਂਦੇ ਅੰਦੋਲਨ ਕਾਰੀਆਂ ਨੂੰ ਲੰਗਰ ਛਕਾਇਆ ਕਰਦੇ ਸਨ। ਫਿਰ ਗਾਂਧੀ ਦਾ ਅੰਦੋਲਨ ਸ਼ੁਰੂ ਹੋਇਆ ਤੇ ਕਿੰਨੇ ਨੌਜਵਾਨ ਸਕੂਲਾਂ ਤੇ ਕਾਲਜਾਂ ਨੂੰ ਛੱਡ ਆਜ਼ਾਦੀ ਦੀ ਲੜਾਈ ’ਚ ਕੁੱਦ ਪਏ, ਇਨ੍ਹਾਂ ’ਚੋਂ ਭਗਤ ਸਿੰਘ ਵੀ ਇਕ ਸੀ। 

ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ
ਭਗਤ ਸਿੰਘ ਜਦੋਂ ਕਾਨਪੁਰ ਪਹੁੰਚੇ ਤਾਂ ਉਹ ਉਥੇ ਸ਼ੰਕਰ ਵਿਦਿਆਰਥੀ, ਬੀ .ਕੇ .ਦਤ, ਚੰਦਰ ਸ਼ੇਖਰ ਅਜਾਦ ਤੇ ਕੁਝ ਹੋਰ ਬੰਗਾਲੀ ਕ੍ਰਾਂਤੀਕਾਰੀਆਂ ਦੇ ਸੰਪਰਕ ਵਿਚ ਆਏ ਅਤੇ ,”ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ” ਦੇ ਮੈਂਬਰ ਬਣ ਗਏ । ਉਨ੍ਹਾਂ ਦਿਨਾਂ ਵਿਚ ਗੁਰੁਦਵਾਰਿਆਂ ਦੀ ਆਜ਼ਾਦੀ ਲਈ ਜੈਤੋਂ ਦਾ ਮੋਰਚਾ ਲਗਾ ਹੋਇਆ ਸੀ ਜਿਸਦਾ ਉਨ੍ਹਾਂ ਪੂਰੇ ਇੱਕਠ ਨੂੰ ਲੰਗਰ ਛਕਾਇਆ ਜਿਸ ਦੇ ਫਲਸਰੂਪ ਉਨ੍ਹਾਂ ਦੀ ਗ੍ਰਿਫਤਾਰੀ ਦੇ ਵਰੰਟ ਜਾਰੀ ਹੋਏ । ਜਦੋਂ ਕਿ 1927 ਵਿਚ ਨੋਜਵਾਨ ਭਾਰਤ ਸਭਾ ਦੀ ਨੀਂਹ ਰਖੀ ਗਈ। ਜਿਸਦਾ ਬਾਅਦ ਵਿਚ ਨਾਂ ਬਦਲਕੇ “ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ” ਰੱਖ ਦਿੱਤਾ ਗਿਆ। ਚੰਦਰ ਸ਼ੇਖਰ ਅਜਾਦ ਤੇ ਭਗਤ ਸਿੰਘ ਇਸਦੇ ਸੰਚਾਲਕ ਸਨ। ਇਸੇ ਦੌਰਾਨ 1927 ਵਿੱਚ ਕਾਕੋਰੀ ਕਾਂਡ (ਰੇਲਗੱਡੀ ਡਾਕੇ) ਦੇ ਮਾਮਲੇ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਉੱਤੇ ਲਾਹੌਰ ਅਤੇ ਦੁਸਹਿਰੇ ਮੇਲੇ ਦੌਰਾਨ ਬੰਬ ਸੁਟਣ ਦਾ ਵੀ ਦੋਸ਼ ਮੜ੍ਹਿਆ ਗਿਆ। ਕੁਝ ਸਮੇਂ ਬਾਅਦ ਚੰਗੇ ਵਿਵਹਾਰ ਕਾਰਨ ਜ਼ਮਾਨਤ ਦੀ ਭਾਰੀ ਰਕਮ ਦੇ ਇਵਜ਼ 'ਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।ਭਗਤ ਸਿੰਘ ਨੇ ਸੰਘਰਸ਼ ਜਾਰੀ ਰੱਖਿਆ ਅਤੇ ਦੇਸ਼ ਦੀ ਆਜ਼ਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। 

ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ
ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ ਅਤੇ ਰਾਜਗੁਰੂ ਦੇ ਨਾਲ ਮਿਲ ਕੇ ਲਾਹੌਰ ਵਿਚ ਸਹਾਇਕ ਪੁਲਸ ਮੁਖੀ ਰਹੇ ਅੰਗਰੇਜ਼ ਅਧਿਕਾਰੀ ਜੇਪੀ ਸਾਂਡਰਸ ਨੂੰ ਮਾਰ-ਮੁਕਾਇਆ। ਇਸ ਕਾਰਨਾਮੇ ਨੂੰ ਅੰਜਾਮ ਦੇਣ ਲਈ ਚੰਦਰ ਸ਼ੇਖਰ ਆਜ਼ਾਦ ਨੇ ਵੀ ਆਪ ਦੀ ਸਹਾਇਤਾ ਕੀਤੀ। ਆਪਣੇ ਇਕ ਹੋਰ ਕ੍ਰਾਂਤੀਕਾਰੀ ਸਾਥੀ ਬੁਟਕੇਸ਼ਵਰ ਦੱਤ ਦੇ ਨਾਲ ਮਿਲ ਕੇ ਆਪ ਨੇ ਨਵੀਂ ਦਿੱਲੀ ਦੀ ਸੈਂਟਰਲ ਅਸੈਂਬਲੀ ਦੇ ਸਭਾ ਹਾਲ ਵਿਚ 8 ਅਪ੍ਰੈਲ 1928 ਨੂੰ ਅੰਗਰੇਜ਼ ਸਰਕਾਰ ਨੂੰ ਜਗਾਉਣ ਲਈ ਬੰਬ ਅਤੇ ਪਰਚੇ ਸੁੱਟੇ। ਬੰਬ ਸੁੱਟਣ ਉਪਰੰਤ ਦੋਵਾਂ ਨੇ ਉੱਥੇ ਗ੍ਰਿਫ਼ਤਾਰੀ ਦੇ ਦਿੱਤੀ।

ਆਰਟੀਕਲ 'ਮੈਂ ਨਾਸਤਕ ਕਿਉਂ ਹਾਂ' 
ਜੇਲ੍ਹ ਵਿਚ ਭਗਤ ਸਿੰਘ ਨੇ ਲਗਪਗ 2 ਸਾਲ ਗੁਜ਼ਾਰੇ। ਮੁਕੱਦਮੇ ਦੌਰਾਨ ਭਾਰਤ ਦੇ ਇਸ ਮਹਾਨ ਸਪੂਤ ਨੇ ਆਪਣੀ ਰਿਹਾਈ ਲਈ ਜ਼ਰਾ ਵੀ ਕੋਸ਼ਿਸ਼ ਨਹੀਂ ਕੀਤੀ ਪਰ ਦੇਸ਼ ਦੀ ਆਜ਼ਾਦੀ ਲਈ ਆਖ਼ਰੀ ਸਾਹ ਤਕ ਲੜਨ ਦਾ ਐਲਾਨ ਕੀਤਾ। ਮਜ਼ਦੂਰਾਂ ਦਾ ਸ਼ੋਸ਼ਣ ਕਰਨ ਵਾਲੇ ਪੂੰਜੀਪਤੀਆਂ ਨੂੰ ਉਨ੍ਹਾਂ ਆਪਣਾ ਦੁਸ਼ਮਣ ਐਲਾਨਿਆ। ਉਨ੍ਹੀਂ ਦਿਨੀਂ ਉਨ੍ਹਾਂ ਇਕ ਆਰਟੀਕਲ ਲਿਖਿਆ ਜਿਸ ਦਾ ਸਿਰਲੇਖ਼ ਸੀ 'ਮੈਂ ਨਾਸਤਕ ਕਿਉਂ ਹਾਂ।' ਜੇਲ੍ਹ ਵਿਚ ਭਗਤ ਸਿੰਘ ਅਤੇ ਉਸ ਦੇ ਬਾਕੀ ਸਾਥੀਆਂ ਨੇ 64 ਦਿਨਾਂ ਤਕ ਭੁੱਖ ਹੜਤਾਲ ਕੀਤੀ ਜੋ ਗਾਂਧੀਵਾਦੀ ਤਰੀਕਿਆਂ ਦੀ ਅਦੁੱਤੀ ਮਿਸਾਲ ਹੈ। ਭਗਤ ਸਿੰਘ ਅਤੇ ਉਸ ਦੇ ਸਾਥੀਆਂ 'ਤੇ ਲਾਹੌਰ ਵਿਚ ਸਾਂਡਰਸ ਦੇ ਕਤਲ, ਅਸੈਂਬਲੀ ਵਿਚ ਬੰਬ ਧਮਾਕਾ ਆਦਿ ਕੇਸ ਚੱਲੇ। 

ਕੈਦ ਅਤੇ ਫਾਂਸੀ ਦੀ ਸਜ਼ਾ
ਸੱਤ ਅਕਤੂਬਰ 1930 ਨੂੰ ਟ੍ਰਿਬਿਊਨਲ ਦਾ ਫ਼ੈਸਲਾ ਜੇਲ੍ਹ ਵਿਚ ਪਹੁੰਚਿਆ, ਜਿਸ ਅਨੁਸਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ, ਕਮਲਨਾਥ ਤਿਵਾੜੀ, ਵਿਜੈ ਕੁਮਾਰ ਸਿਨਹਾ, ਜੈਦੇਵ ਕਪੂਰ, ਸ਼ਿਵ ਵਰਮਾ, ਗਯਾ ਪ੍ਰਸਾਦ, ਕਿਸ਼ੋਰੀ ਲਾਲ ਅਤੇ ਮਹਾਵੀਰ ਸਿੰਘ ਨੂੰ ਉਮਰ ਕੈਦ, ਕੁੰਦਨ ਲਾਲ ਨੂੰ 7 ਅਤੇ ਪ੍ਰੇਮ ਦੱਤ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਬੁਟਕੇਸ਼ਵਰ ਦੱਤ ਅਤੇ ਭਗਤ ਸਿੰਘ ਨੂੰ ਅਸੈਂਬਲੀ ਬੰਬ ਕਾਂਡ ਲਈ ਉਮਰ ਕੈਦ ਦੀ ਸਜ਼ਾ ਦਾ ਫ਼ੈਸਲਾ ਸੁਣਾਇਆ ਗਿਆ ਅਤੇ 23 ਮਾਰਚ 1931 ਨੂੰ ਭਗਤ ਸਿੰਘ ਅਤੇ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ। ਇਹ ਵੀ ਕਿਹਾ ਜਾਂਦਾ ਹੈ ਕਿ ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਉਹ ਲੈਨਿਨ ਦੀ ਜੀਵਨੀ ਪੜ੍ਹ ਰਹੇ ਸਨ। ਫਾਂਸੀ ਉਪਰੰਤ ਅਵਾਮ ਦਾ ਕੋਈ ਅਹਿਤਜਾਜ ਜਾਂ ਅੰਦੋਲਨ ਨਾ ਭੜਕ ਜਾਵੇ, ਇਸ ਡਰੋਂ ਅੰਗਰੇਜ਼ਾਂ ਨੇ ਪਹਿਲਾਂ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜੇ ਕੀਤੇ ਅਤੇ ਫਿਰ ਬੋਰੀਆਂ ਵਿਚ ਭਰ ਕੇ ਫਿਰੋਜ਼ਪੁਰ ਵੱਲ ਲੈ ਗਏ। ਜਿੱਥੇ ਮਿੱਟੀ ਦਾ ਤੇਲ ਪਾ ਕੇ ਉਨ੍ਹਾਂ ਨੂੰ ਸਾੜਿਆ ਗਿਆ ਤੇ ਅੱਧ-ਸੜੀਆਂ ਲਾਸ਼ਾਂ ਸਤਲੁਜ ਦਰਿਆ 'ਚ ਸੁੱਟ ਦਿੱਤੀਆਂ।

ਫਾਂਸੀ ਮਗਰੋਂ ਦਿੱਲੀ ਵਿਖੇ ਹੋਏ ਜਲਸੇ
ਭਗਤ ਸਿੰਘ ਨੂੰ ਫਾਂਸੀ ਲਗਾਏ ਜਾਣ ਬਾਅਦ ਦਿਲੀ ਵਿਖੇ ਹੋਏ ਇਕ ਜਲਸੇ ’ਚ ਸੁਭਾਸ਼ ਚੰਦਰ ਬੋਸ ਨੇ ਕਿਹਾ ਸੀ ਕਿ ‘ਭਗਤ ਸਿੰਘ ਇੱਕ ਵਿਅਕਤੀ ਨਹੀਂ -ਉਹ ਇਕ ਨਿਸ਼ਾਨ ਹੈ , ਇਕ ਚਿੰਨ ਹੈ ਉਸ ਇਨਕਲਾਬ ਦਾ, ਜਿਹੜਾ ਉਸ ਦੀਆਂ ਕੁਰਬਾਨੀਆਂ ਸਦਕਾ ਹਰ ਦੇਸ਼ ਵਾਸੀ ਦੇ ਸੀਨੇ ਵਿਚ ਮਘਦੀ ਅੱਗ ਦੀ ਤਰਾਂ ਬਲ ਉਠਿਆ ਹੈ"। ਪੰਡਤ ਜਵਾਹਰ ਲਾਲ ਨੇ ਲਿਖਿਆ ਸੀ ਕਿ ” ਇਹ ਨੌਜਵਾਨ ਗੱਭਰੂ ਅਚਨਚੇਤ ਇਤਨਾ ਹਰਮਨ ਪਿਆਰਾ ਹੋ ਗਿਆ ਹੈ। ਸਾਨੂੰ ਉਸਦੀ ਸ਼ਹਾਦਤ ਤੋਂ ਸਬਕ ਸਿਖਣਾ ਚਾਹੀਦਾ ਹੈ ਕਿ ਦੇਸ਼ ਤੇ ਕੌਮ ਦੀ ਆਜ਼ਾਦੀ ਲਈ ਕਿਵੇਂ ਹੱਸ ਹੱਸ ਕੇ ਮਰਿਆ ਜਾਂਦਾ ਹੈ”

ਅੱਜ ਦੇਸ਼ ਨੂੰ ਆਜ਼ਾਦ ਹੋਇਆਂ 73 ਸਾਲ ਤੋਂ ਉੱਪਰ ਹੋ ਚੁੱਕੇ ਹਨ। ਪਰ ਅਫਸੋਸ ਕਿ ਹਾਲੇ ਤੱਕ ਦੇਸ਼ ਉਹੋ ਜਿਹਾ ਨਹੀਂ ਬਣ ਸਕਿਆ ਜਿਹੋ ਜਿਹੇ ਭਾਰਤ ਦੀ ਭਗਤ ਸਿੰਘ ਜਿਹੇ ਸ਼ਹੀਦਾਂ ਨੇ ਕਾਮਨਾ ਅਤੇ ਕਲਪਨਾ ਕੀਤੀ ਸੀ। ਦੇਸ਼ ’ਚ ਅੱਜ ਗ਼ਰੀਬੀ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਆਪਣੀ ਚਰਮ ਸੀਮਾ ਤੇ ਹੈ ਤੇ ਬੇਰੁਜ਼ਗਾਰੀ ਅਤੇ ਗਰੀਬੀ ਆਂਕੜਾ ਦਿਨ-ਬ-ਦਿਨ ਹੋਰ ਵਧੇਰੇ ਡਰਾਉਣਾ ਹੁੰਦਾ ਜਾ ਰਿਹਾ ਹੈ। 

ਅੱਜ ਲੱਗਦਾ ਹੈ ਕਿ ਮੌਜੂਦਾ ਸ਼ਾਸਕਾਂ ਨੂੰ ਦੇਸ਼ ਨੂੰ ਦਰਪੇਸ਼ ਮਸਲਿਆਂ ਦੀ ਭੋਰਾ ਚਿੰਤਾ ਨਹੀਂ। ਸ਼ਾਇਦ ਇਹੋ ਵਜ੍ਹਾ ਹੈ ਕਿ ਅਵਾਮ ਦਾ ਉਕਤ ਗੰਭੀਰ ਮਸਲਿਆਂ ਤੋਂ ਧਿਆਨ ਭਟਕਾਉਣ ਲਈ ਹੁਕਮਰਾਨ ਜਮਾਤ ਨੇ ਲਗਭਗ ਸਾਰੇ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਨੂੰ ਆਪਣੇ ਮਾ-ਤਹਿਤ ਕਰ ਰੱਖਿਆ ਹੈ ਤੇ ਨਤੀਜੇ ਵਜੋਂ ਉਕਤ ’ਚੋਂ ਬੇਸ਼ਤਰ ਮੀਡੀਆ ਸਰਕਾਰ ਨੂੰ ਉਨ੍ਹਾਂ ਦੀ ਨਾਕਾਮੀ ਤੇ ਸੁਆਲ ਕਰਨ ਦੀ ਥਾਂ ਉਸ ਦੀਆਂ ਹਰ ਜਾਇਜ਼ ਨਾਜਾਇਜ ਨੀਤੀਆਂ ਦਾ ਗੁਣਗਾਨ ਕਰਨ ਲੱਗੇ ਹਨ। 

ਜੇਕਰ ਪਿਛਲੇ ਕੁੱਝ ਸਾਲਾਂ ਮੀਡੀਆ ਦੇ ਰਵੱਈਏ ਦਾ ਵਿਸ਼ਲੇਸ਼ਣ ਕਰੀਏ ਤਾਂ ਇਹ ਜਾਪਦਾ ਹੈ ਅਤੇ ਅਕਸਰ ਮੌਜੂਦਾ ਮੀਡੀਆ ਕਿਸੇ ਦਿੱਤੀ ਹੋਈ ਸਕਰਿਪਟ ਤੇ ਕੰਮ ਕਰ ਰਹੇ ਹਨ ਅਤੇ ਲੋਕਾਂ ਦੇ ਜਰੂਰੀ ਅਤੇ ਸੰਵੇਦਨਸ਼ੀਲ ਮੁੱਦਿਆਂ ਨੂੰ ਜਾਣਬੁੱਝ ਕੇ ਨਜਰ ਅੰਦਾਜ ਕਰ ਰਹੇ ਹਨ। ਇਸ ਦੌਰਾਨ ਉਹ ਬੇਲੋੜੇ ਅਤੇ ਆਧਾਰਹੀਣ ਇਸ਼ੂ ਪੈਦਾ ਕਰ ਭੋਲੇ-ਭਾਲੇ ਲੋਕਾਂ ਦੀ ਬੁੱਧੀ ਦਾ ਸੋਸ਼ਣ ਕਰਦੇ ਜਾਪਦੇ ਹਨ । ਉਨ੍ਹਾਂ ਦੀਆਂ ਅਕਸਰ ਬਹਿਸਾਂ ਹਿੰਦੂ ਮੁਸਲਮ ਵਿਸ਼ਿਆਂ ਦੇ ਇਰਦ-ਗਿਰਦ ਘੁੰਮਦੀਆਂ ਹਨ ਜਾਂ ਕਿਸੇ ਹੀਰੋ ਦੇ ਖੁਦਕੁਸ਼ੀ ਮਾਮਲੇ ਜਾਂ ਫਿਰ ਕਿਸੇ ਹੈਰੋਇਨ ਦੇ ਡਰਗਜ ਕੇਸਾਂ ਦੀ ਤਫਤੀਸ਼ ਕਰਦੇ ਮਹਿਸੂਲ ਹੁੰਦੇ ਹਨ।  ਜਿਥੋਂ ਤਕ ਸਰਕਾਰ ਦੁਆਰਾ ਘੜੀਆਂ ਜਾਂਦੀਆਂ ਨੀਤੀਆਂ ਦਾ ਸੁਆਲ ਹੈ ਉਸ ਦੀਆਂ ਵਧੇਰੇ ਨੀਤੀਆਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਘੜੀਆਂ ਜਾ ਰਹੀਆਂ ਪ੍ਰਤੀਤ ਹੁੰਦੀਆਂ ਹਨ।

ਇਸ ਦੀਆਂ ਸੱਜਰੀਆਂ ਉਦਾਹਰਣਾਂ ਹਾਲ ਹੀ ਵਿਚ ਸਰਕਾਰ ਦੁਆਰਾ ਪਾਸ ਕੀਤੇ ਖੇਤੀ ਆਰਡੀਨੈਂਸਾਂ ਅਤੇ ਮਜਦੂਰਾਂ ਦੇ ਸੰਦਰਭ ਵਿੱਚ ਪ੍ਰਚਲਿਤ ਕਾਨੂੰਨ ਵਿਚ ਕੀਤੀਆਂ ਗਈਆਂ ਤਰਮੀਮਾਂ ਤੋਂ ਮਿਲਦੀਆਂ ਹਨ। ਇਹ ਸਰਕਾਰ ਦੁਆਰਾ ਇਨ੍ਹਾਂ ਬਿਲਾਂ ਦੇ ਲੱਖ ਲਾਭ ਘਿਨਾਉਣ ਦੇ ਬਾਵਜੂਦ ਵੀ ਜਿਸ ਤਰ੍ਹਾਂ ਅੱਜ ਕਿਸਾਨ ਅਤੇ ਮਜ਼ਦੂਰ ਵਰਗ ਉਕਤ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੜਕਾਂ ਤੇ ਉੱਤਰ ਆਇਆ ਹੈ ਉਹ ਯਕੀਨਨ ਦੇਸ਼ ਲਈ ਕੋਈ ਸ਼ੁਭ ਸੰਕੇਤ ਨਹੀਂ ਹਨ। 

ਅੱਜ ਸਾਡੇ ਦੇਸ਼ ਦੀ ਸਮੁੱਚੀ ਅਵਾਮ ਅਤੇ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਵਾਰਥਾਂ ਦਾ ਤਿਆਗ ਕਰਦਿਆਂ ਦੇਸ਼ ਅੰਦਰ ਅਮਨ-ਅਮਾਨ ਦਾ ਖ਼ੁਸ਼ਗਵਾਰ ਮਾਹੌਲ ਸਿਰਜਣ ਨੂੰ ਪਹਿਲ ਦੇਣ। ਵਿਸ਼ੇਸ਼ ਤੌਰ ਤੇ ਸਮੇਂ ਦੀਆਂ ਸਰਕਾਰਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਜੋ ਨੀਤੀਆਂ ਅਤੇ ਕਾਨੂੰਨ ਬਣਾਉਣ ਉਨ੍ਹਾਂ ਵਿਚ ਗਰੀਬ ਕਿਸਾਨ ਅਤੇ ਮਜ਼ਦੂਰ ਵਰਗ ਦੇ ਅਧਿਕਾਰਾਂ ਦੀ ਰਾਖੀ ਵੱਲ ਉਚੇਚਾ ਧਿਆਨ ਦੇਣ। ਅੱਜ ਦੇਸ਼ ਅੰਦਰ ਅਜਿਹਾ ਵਾਤਾਵਰਨ ਸਿਰਜਣ ਦੀ ਲੋੜ ਹੈ ਜਿਸ ਵਿਚ ਦੇਸ਼ ਦਾ ਹਰ ਨਾਗਰਿਕ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰੇ।

ਜੇਕਰ ਦੇਸ਼ ਦੇ ਲੋਕ ਆਪਣੇ ਹੀ ਦੇਸ਼ ’ਚ ਆਪਣੇ ਹੀ ਹੁਕਮਰਾਨਾਂ ਤੋਂ ਅਸੁਰੱਖਿਆ ਅਤੇ ਬੇ-ਯਕੀਨੀ ਮਹਿਸੂਸ ਕਰਦੇ ਹਨ ਤਾਂ ਅਜਿਹੀ ਫਿਕਰ ਕਿਸੇ ਵੀ ਦੇਸ਼ ਜਾਂ ਕੌਮ ਲਈ ਕਦਾਚਿਤ ਦਰੁਸਤ ਨਹੀਂ ਹੈ। ਇਸ ਸਮੇਂ ਦੇਸ਼ ਦੇ ਸਾਸ਼ਕਾਂ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੇ ਲੋਕਾਂ ਵਿੱਚ ਮੌਜੂਦਾ ਸਮੇਂ ਪਾਈ ਜਾਣ ਵਾਲੀ ਬੇ-ਯਕੀਨੀ ਨੂੰ ਖਤਮ ਕਰਦਿਆਂ ਵਿਸ਼ਵਾਸ ਦੀ ਭਾਵਨਾ ਪੈਦਾ ਕਰਨ। ਅਸੀਂ ਸਮਝਦੇ ਹਾਂ ਅਜੋਕੇ ਹਾਲਾਤ ਵਿਚ ਦੇਸ਼ ਦੇ ਆਗੂਆਂ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਇਹੋ ਸੱਚਾ ਨਮਨ ਹੋਵੇਗਾ ਅਤੇ ਇਹੋ ਸੱਚੀ ਸ਼ਰਧਾਂਜਲੀ..!

  • Shaheed Bhagat Singh
  • Birthdays
  • Dreams
  • India
  • ਸ਼ਹੀਦ ਭਗਤ ਸਿੰਘ
  • ਜਨਮ ਦਿਹਾੜੇ
  • ਸੁਪਨਿਆਂ
  • ਭਾਰਤ
  • ਅੱਬਾਸ ਧਾਲੀਵਾਲ

ਲੋਕਾਂ ਦੇ ਹਿੱਤਾਂ ਲਈ ਅਕਾਲੀ ਦਲ ਨੇ ਹਮੇਸ਼ਾ ਕੁਰਬਾਨੀਆਂ ਦਿੱਤੀਆਂ: ਬੀਬੀ ਜਗੀਰ ਕੌਰ

NEXT STORY

Stories You May Like

  • major mistake voter list photo shaheed bhagat singh appears against voter name
    ਵੋਟਰ ਲਿਸਟ 'ਚ ਵੱਡੀ ਗੜਬੜੀ! ਵੋਟਰ ਦੇ ਨਾਂ ਅੱਗੇ ਲਗਾਈ ਸ਼ਹੀਦ ਭਗਤ ਸਿੰਘ ਦੀ ਫੋਟੋ, ਸਾਬਕਾ MLA ਨੇ ਚੁੱਕੇ ਸਵਾਲ
  • birth anniversary
    ਜਨਮ ਦਿਹਾੜੇ 'ਤੇ ਵਿਸ਼ੇਸ਼ : ਸੇਵਾ ਅਤੇ ਸਿਮਰਨ ਦੇ ਪੁੰਜ ਮਹੰਤ ਮਨਜੀਤ ਸਿੰਘ ਜੀ
  • sukhpal singh dhanoa and varinder singh honoured
    ਐੱਨ.ਸੀ.ਏ.ਆਈ.ਏ. ਦੇ ਸਲਾਨਾ ਸਮਾਗਮ ’ਚ ਡਾ. ਸੁਖਪਾਲ ਸਿੰਘ ਧਨੋਆ ਤੇ ਵਰਿੰਦਰ ਸਿੰਘ ਸਨਮਾਨਿਤ
  • jammu  former minister  sardar harbans singh  passed away
    ਜੰਮੂ ਦੇ ਸਾਬਕਾ ਮੰਤਰੀ ਸਰਦਾਰ ਹਰਬੰਸ ਸਿੰਘ ਦਾ ਦਿਹਾਂਤ
  • advocate dhami inaugurates an auditorium named after giani ditt singh
    ਐਡਵੋਕੇਟ ਧਾਮੀ ਵੱਲੋਂ SGPC ਦੇ ਪ੍ਰਬੰਧਕੀ ਬਲਾਕ ’ਚ ਗਿਆਨੀ ਦਿੱਤ ਸਿੰਘ ਦੇ ਨਾਂ ’ਤੇ ਆਡੀਟੋਰੀਅਮ ਦਾ ਉਦਘਾਟਨ
  • new punjab congress president pargat singh met dr manmohan singh s family
    ਡਾ. ਮਨਮੋਹਨ ਸਿੰਘ ਦੇ ਪਰਿਵਾਰ ਨੂੰ ਮਿਲੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ, ਪਤਨੀ ਨਾਲ ਕੀਤੀ ਮੁਲਾਕਾਤ
  • congress will be strengthened by pargat singh becoming president  malkpur
    ਪਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਹੋਵੇਗੀ ਮਜ਼ਬੂਤ : ਮਲਕਪੁਰ
  • parvinder singh jhota tarun chugh investigation
    ਪਰਵਿੰਦਰ ਸਿੰਘ ਝੋਟਾ ਦੇ ਕਤਲ 'ਤੇ ਤਰੁਣ ਚੁੱਘ ਦਾ ਬਿਆਨ, ਨਿਰਪੱਖ ਜਾਂਚ ਦੀ ਕੀਤੀ ਮੰਗ
  • jalandhar cantt  aam aadmi party  resignations
    ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਵੱਲੋਂ ਅਸਤੀਫ਼ੇ...
  • lpu violence case two more boys arrested
    LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ...
  • road accident on national highway phillaur  one boy injured
    ਫਿਲੌਰ-ਨੈਸ਼ਨਲ ਹਾਈਵੇਅ 'ਤੇ ਵਾਪਰਿਆ ਸੜਕ ਹਾਦਸਾ, ਇਕ ਨੌਜਵਾਨ ਜ਼ਖ਼ਮੀ
  • robbery at a lottery shop  arrested with heroin
    ਲਾਟਰੀ ਦੀ ਦੁਕਾਨ ’ਤੇ ਲੁੱਟਖੋਹ ਕਰਨ ਵਾਲਾ ਪਹਾੜੀਆ ਹੈਰੋਇਨ ਸਮੇਤ ਗ੍ਰਿਫ਼ਤਾਰ
  • out of control school bus collided with the gate of a house
    ਜਲੰਧਰ 'ਚ ਬੇਕਾਬੂ ਸਕੂਲ ਬੱਸ ਘਰ ਦੇ ਗੇਟ ਨਾਲ ਟਕਰਾਈ, 10 ਬੱਚੇ ਸਨ ਸਵਾਰ
  • sachin pilot will visit punjab starting today
    ਅੱਜ ਤੋਂ ਪੰਜਾਬ ਦੌਰੇ 'ਤੇ ਸਚਿਨ ਪਾਇਲਟ, ਕੈਪਟਨ ਦੀ ਕਾਂਗਰਸ 'ਚ ਵਾਪਸੀ ਦੀਆਂ...
  • manjit bedi featured on the fbi s most wanted list deported from the us
    ਵੱਡੀ ਖ਼ਬਰ: FBI ਦੀ 'ਮੋਸਟ ਵਾਂਟੇਡ' ਸੂਚੀ 'ਚ ਸ਼ਾਮਲ ਭਗੌੜਾ ਮਨਜੀਤ ਬੇਦੀ ਅਮਰੀਕਾ...
  • us mp writes letter regarding parvinder jhota case
    'ਝੋਟਾ' ਕਤਲ ਮਾਮਲੇ 'ਚ ਅਮਰੀਕੀ MP ਨੇ ਭਾਰਤੀ ਰਾਜਦੂਤ ਨੂੰ ਲਿਖਿਆ ਪੱਤਰ ! ਡੂੰਘਾਈ...
Trending
Ek Nazar
reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

school incident

ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

bus and truck collide

ਅਫਗਾਨਿਸਤਾਨ:  ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮੁੱਖ ਖ਼ਬਰਾਂ ਦੀਆਂ ਖਬਰਾਂ
    • sahjadra village youth abroad
      ਪਿੰਡ ਸਹਿਜੜਾ ਦੇ ਹਰਦੇਵ ਦੀ ਵਿਦੇਸ਼ 'ਚ ਮੌਤ, ਅੱਤ ਗ਼ਰੀਬ ਪਰਿਵਾਰ 'ਤੇ ਟੁੱਟਿਆ...
    • fssai issues notices to gemini edibles  bigbasket and flipkart
      FSSAI ਨੇ Gemini Edibles , Bigbasket ਤੇ FlipKart ਨੂੰ ਜਾਰੀ ਕੀਤੇ ਨੋਟਿਸ
    • brick prices in punjab broken records
      ਪੰਜਾਬ 'ਚ ਇੱਟਾਂ ਦੇ ਭਾਅ ਨੇ ਤੋੜੇ ਰਿਕਾਰਡ, ਪ੍ਰਤੀ ਹਜ਼ਾਰ ਇੱਟ ਦਾ ਮੁੱਲ ਸੁਣ...
    • ban imposed on the preaching kirtan of preacher jeevan singh bagichi wale
      ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਕ ਹੋਰ ਵੱਡਾ ਫ਼ੈਸਲਾ, ਪ੍ਰਚਾਰਕ ਜੀਵਨ ਸਿੰਘ ਬਗੀਚੀ...
    • banner of parvinder jhota was put up at shop of the accused ashwani
      ਮੁਲਜ਼ਮ ਅਸ਼ਵਨੀ ਦੀ ਢੱਠੀ ਦੁਕਾਨ 'ਤੇ ਲਾਇਆ ਪਰਵਿੰਦਰ ਝੋਟਾ ਦਾ ਬੈਨਰ, ਕਿਹਾ-ਮੇਰੀ...
    • husband  wife  lover  snake  court  punishment
      ਗਲ਼ਾ ਘੁੱਟ ਕੀਤਾ ਪਤੀ ਦਾ ਕਤਲ, ਮਗਰੋਂ ਘੜੀ ਸੱਪ ਦੇ 'ਡੰਗ' ਦੀ ਕਹਾਣੀ ! ਹੁਣ...
    • abhijit dipke taken into custody delhi police takes action
      'ਲਹਿਰਾ ਦੋ ਤਿਰੰਗਾ' ਮਾਰਚ ਤੋਂ ਪਹਿਲਾਂ ਦਿੱਲੀ ਪੁਲਸ ਦੀ ਵੱਡੀ ਕਰਵਾਈ ! ਅਭਿਜੀਤ...
    • lpu violence case two more boys arrested
      LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ...
    • nana patekar s son makes a major statement regarding tanushree s allegations
      "ਸੱਚ ਹਮੇਸ਼ਾ ਸੱਚ ਰਹੇਗਾ..!" ਤਨੁਸ਼੍ਰੀ ਦੱਤਾ ਦੇ ਇਲਜ਼ਾਮਾਂ 'ਤੇ ਨਾਨਾ ਪਾਟੇਕਰ...
    • cancer researcher rachna shroff dies
      ਜਿਸ ਕੈਂਸਰ ਦਾ ਇਲਾਜ ਲੱਭ ਰਹੀ ਸੀ ਰਚਨਾ ਸ਼੍ਰੌਫ, ਉਸੇ ਬੀਮਾਰੀ ਨਾਲ ਹੋਈ ਮੌਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +