ਹਾਪੁੜ— ਇੱਥੇ ਇੱਕ ਦਾਦੇ ਨੇ ਆਪਣੀ ਹੀ ਡੇਢ ਮਹੀਨੇ ਦੀ ਪੋਤੀ ਨੂੰ ਇਕ ਤਿੱਖੇ ਹਥਿਆਰ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਇਲਾਵਾ ਬੱਚੀ ਦੀ ਚੀਕਾਂ ਸੁਣ ਕੇ ਮੌਕੇ 'ਤੇ ਪਹੁੰਚੀ ਭਾਭੀ ਦਾ ਵੀ ਕਤਲ ਕਰ ਦਿੱਤਾ। ਮਹਿਲਾ ਦੀ ਚੀਕ ਸੁਣ ਕੇ ਮ੍ਰਿਤਕ ਬੱਚੀ ਦੀ ਮਾਂ ੱਤੇ ਦੋਸ਼ੀ ਦੀ ਪਤਨੀ (ਦਾਦੀ) ਮੌਕੇ 'ਤੇ ਪਹੁੰਚੀਆਂ ਪਰ ਦੋਸ਼ੀ ਦਾ ਗੁੱਸਾ ਦੇਖ ਕੇ ਉਹ ਉੱਥੋਂ ਭੱਜ ਗਈਆਂ। ਸੂਚਨਾ 'ਤੇ ਪਹੁੰਚੀ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੋਤੀ ਦੇ ਕੀਤੇ ਛੋਟੇ-ਛੋਟੇ ਟੁੱਕੜੇ
ਮਾਮਲਾ ਹਾਪੁੜ ਦੇ ਥਾਣਾ ਬਾਬੂਗੜ੍ਹ ਖੇਤਰ ਦਾ ਹੈ। ਇੱਥੇ ਵਿਪਿਨ ਕੁਮਾਰ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਹੈ। ਉਸ ਦਾ ਇਕਲੌਤਾ ਬੇਟਾ ਰਾਹੁਲ ਨੋਇਡਾ 'ਚ ਹੋਰਡਿੰਗ ਬਣਾਉਣ ਦਾ ਕੰਮ ਕਰਦਾ ਹੈ। ਮੰਗਲਵਾਰ ਨੂੰ ਉਹ ਆਪਣੇ ਖੇਤ ਤੋਂ ਘਰ ਵਾਪਸ ਆਇਆ। ਉਸ ਨੇ ਘਰ 'ਚ ਦਾਖਲ ਹੋ ਕੇ ਆਪਣੀ ਡੇਢ ਮਹੀਨੇ ਦੀ ਪੋਤੀ ਆਸਵੀ ਨੂੰ ਤਿੱਖੇ ਹਥਿਆਰ ਨਾਲ ਛੋਟੇ-ਛੋਟੇ ਟੁੱਕੜੇ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਬੱਚੀ ਦੀ ਚੀਕਾਂ ਸੁਣ ਕੇ ਨੂੰਹ ਸੁਹਾਨੀ ਅਤੇ ਵਿਪਿਨ ਦੀ ਪਤਨੀ ਗੀਤਾ ਮੌਕੇ 'ਤੇ ਪਹੁੰਚੀ। ਕਮਰੇ 'ਚ ਆਸਵੀ ਦੇ ਛੋਟੇ-ਛੋਟੇ ਟੁਕੜੇ ਦੇਖ ਕੇ ਰੌਲਾ ਮਚਾ ਦਿੱਤਾ, ਜਿਸ ਤੋਂ ਡਰ ਕੇ ਵਿਪਿਨ ਨੇ ਉਨ੍ਹਾਂ ਦੋਹਾਂ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਦੋਵੇਂ ਘਰੋਂ ਰੌਲਾ ਪਾਉਂਦੀਆਂ ਹੋਈਆਂ ਉੱਥੋਂ ਭੱਜ ਗਈਆਂ। ਰੌਲਾ ਸੁਣ ਕੇ ਵਿਪਿਨ ਦੀ ਭਾਭੀ ਸੀਮਾ ਮੌਕੇ 'ਤੇ ਪਹੁੰਚੀ, ਜਿਸ 'ਤੇ ਵਿਪਿਨ ਨੇ ਉਸ ਦੀ ਵੀ ਹਥਿਆਰ ਨਾਲ ਹਮਲਾ ਕਰ ਦਿੱਤਾ।
ਪਿੰਡ ਵਾਲਿਆਂ ਨੇ ਦੋਸ਼ੀ ਨੂੰ ਘਰ 'ਚ ਕੀਤਾ ਬੰਦ
ਪਿੰਡ 'ਚ ਦੋਹਰੇ ਕਤਲ ਦੀ ਖਬਰ ਅੱਗ ਵਾਂਗ ਫੈਲ ਗਈ। ਮੌਕੇ 'ਤੇ ਪਹੁੰਚੇ ਪਿੰਡ ਵਾਲਿਆਂ ਨੇ ਦੋਸ਼ੀ ਵਿਪਿਨ ਨੂੰ ਘਰ 'ਚ ਬੰਦ ਕਰ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਪ੍ਰਾਪਤ ਕਰ ਕੇ ਥਾਣਾ ਇੰਚਾਰਜ ਯਤਿੰਦਰ ਕੁਮਾਰ ਪੁਲਸ ਫੋਰਸ ਦੇ ਨਾਲ ਮੌਕੇ 'ਤੇ ਪਹੁੰਚੇ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੋਹਾਂ ਲਾਸ਼ਾਂ ਦਾ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਗੁਆਂਢੀ ਨੇ ਦੱਸਿਆ ਕਿ ਵਿਪਿਨ ਦੇ ਬੇਟੇ ਰਾਹੁਲ ਦੇ ਡੇਢ ਮਹੀਨੇ ਪਹਿਲਾਂ ਬੇਟੀ ਨੇ ਜਨਮ ਲਿਆ ਸੀ। ਉਦੋਂ ਤੋਂ ਹੀ ਵਿਪਿਨ ਪਰੇਸ਼ਾਨ ਰਹਿਣ ਲੱਗ ਪਿਆ ਸੀ। ਡਿਪ੍ਰੈਸ਼ਨ 'ਚ ਆ ਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
ਯੂ. ਪੀ : ਮੁਸਲਿਮ ਸੰਗਠਨਾਂ ਨੇ ਬਸਪਾ ਨੂੰ ਵੋਟ ਦੇਣ ਦਾ ਕੀਤਾ ਫੈਸਲਾ
NEXT STORY