ਨਵੀਂ ਦਿੱਲੀ—ਟੋਇਟਾ ਯਾਰਿਸ ਨੂੰ ਭਾਰਤੀ ਬਾਜ਼ਾਰ 'ਚ ਹਾਲ 'ਚ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਇਸ ਦੇ ਬੇਸ ਪੈਰਟੋਲ ਮਾਡਲ ਦੀ ਕੀਮਤ 8.75 ਲੱਖ ਰੁਪਏ ਰੱਖੀ ਹੈ ਜੋ ਕਿ ਪੈਟਰੋਲ ਆਟੋਮੈਟਿਕ ਵੇਰੀਐਂਟ 14.07 ਲੱਖ ਰੁਪਏ ਤਕ ਜਾਂਦੀ ਹੈ। ਕੰਪਨੀ ਨੇ ਅਜੇ ਇਸ ਨੂੰ ਡੀਜ਼ਲ ਇੰਜਣ ਨਾਲ ਲਾਂਚ ਨਹੀਂ ਕੀਤਾ ਹੈ ਪਰ ਟੋਇਟਾ ਨੇ ਪਹਿਲੇ ਹੀ ਐਲਾਨ ਕੀਤਾ ਹੈ ਕਿ ਉਹ ਇਸ ਦਾ ਡੀਜ਼ਲ ਵੇਰੀਐਂਟ ਵੀ ਲਾਂਚ ਕਰੇਗੀ। ਕੰਪਨੀ ਨੂੰ ਉਮੀਦ ਹੈ ਕਿ ਟੋਇਟਾ ਯਾਰਿਸ ਦੇ ਚੱਲਦੇ ਉਸ ਦੀ ਸਾਲ 2018 ਦੀ ਕੁਲ ਵਿਕਰੀ 10 ਫੀਸਦੀ 'ਚ ਵਾਧਾ ਦੇਖਣ ਨੂੰ ਮਿਲੇਗਾ।
ਟੋਇਟਾ ਕਿਰਲੋਸਕਰ ਮੋਟਰ ਇੰਡੀਆ ਦੇ ਸੀਨੀਅਰ ਵਾਇਸ ਪ੍ਰੈਸੀਡੈਂਟ ਅਤੇ ਡਾਇਰੈਕਟਰ ਰਾਜੂ ਕੇਟਕਲੇ ਨੇ ਕਿਹਾ ਕਿ ਅਸੀਂ ਇਸ ਸਾਲ ਕੰਪਨੀ ਦੀ ਕੁਲ ਵਿਕਰੀ 'ਚ 10 ਫੀਸਦੀ ਦਾ ਵਾਧਾ ਦੇਖਣ ਦੀ ਉਮੀਦ ਕਰ ਰਹੇ ਹਾਂ। ਟੋਇਟਾ ਦੇ ਯੂਟੀਲਿਟੀ ਵ੍ਹੀਕਲਸ ਦੀ ਵਿਕਰੀ ਹਮੇਸ਼ਾ ਸੇਡਾਨ ਅਤੇ ਹੈਚਬੈਕ ਕਾਰਾਂ ਤੋਂ ਜ਼ਿਆਦਾ ਰਹੀ ਹੈ। ਸਾਲ 2017 ਦੌਰਾਨ ਟੋਇਟਾ ਨੇ ਭਾਰਤ 'ਚ 1.4 ਲੱਖ ਕਾਰਾਂ ਅਤੇ ਯੂਟੀਲਿਟੀ ਵ੍ਹੀਕਲਸ ਦੀ ਵਿਕਰੀ ਕੀਤੀ ਹੈ ਅਤੇ ਕੰਪਨੀ ਨੂੰ ਉਮੀਦ ਹੈ ਕਿ ਉਸ ਦੀ ਯਾਰਿਸ ਦੀ ਵਧਦੀ ਡਿਮਾਂਡ ਦੇ ਚੱਲਦੇ ਡਬਲ-ਡਿਜਿਟ ਦਾ ਵਾਧਾ ਦੇਖਣ ਨੂੰ ਮਿਲੇਗਾ। ਯਾਰਿਸ ਟੋਇਟਾ ਦੀ ਪਹਿਲੀ ਅਜਿਹੀ ਸੇਡਾਨ ਕਾਰ ਹੈ ਜੋ ਭਾਰਤ 'ਚ ਲਾਂਚ ਹੋਣ ਦੇ ਪਹਿਲੇ ਦਿਨ ਹੀ ਦੇਸ਼ਭਰ 'ਚ ਗਾਹਕਾਂ ਨੂੰ 10,000 ਯੂਨਿਟਸ ਡਲਿਵਰੀ ਕੀਤੀ ਗਈ।
ਘਰ 'ਚ ਚੋਰੀ ਕਰਦਾ ਫੜਿਆ ਚੋਰ, ਸਾਥੀ ਫਰਾਰ
NEXT STORY