ਬਠਿੰਡਾ(ਬਲਵਿੰਦਰ)-ਪਿੰਡ ਮਹਿਤਾ 'ਚ ਹੁੰਦੀਆਂ ਚੋਰੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਚੋਰ ਤਾਂ ਚੁਸਤ ਹਨ ਪਰ ਥਾਣਾ ਸੰਗਤ ਦੀ ਪੁਲਸ ਕਾਫੀ ਸੁਸਤ ਹੈ। ਹੋਰ ਤਾਂ ਹੋਰ ਇਕੋ ਘਰ 'ਚੋਂ ਤਿੰਨ ਵਾਰ ਚੋਰੀ ਕਰਨ ਵਾਲਾ ਚੋਰ ਪੁਲਸ ਦੇ ਹੱਥ ਨਹੀਂ ਆਇਆ ਪਰ ਅੱਜ ਲੋਕਾਂ ਦੇ ਹੱਥੇ ਚੜ੍ਹ ਗਿਆ।
ਕੀ ਹੈ ਮਾਮਲਾ : ਹੋਇਆ ਇੰਝ ਕਿ ਅੱਜ ਗੁਰਜੰਟ ਸਿੰਘ ਵਾਸੀ ਮਹਿਤਾ ਪਰਿਵਾਰ ਸਮੇਤ ਕਿਧਰੇ ਬਾਹਰ ਗਿਆ ਹੋਇਆ ਸੀ। ਦੁਪਹਿਰ ਸਮੇਂ ਜਦੋਂ ਉਹ ਪਰਤਿਆਂ ਤਾਂ ਉਸਨੇ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ ਤੇ ਅੰਦਰ ਕੁਝ ਚੋਰ ਮੌਜੂਦ ਸਨ। ਇਸ ਮੌਕੇ ਚੋਰ ਪਰਿਵਾਰ ਨੂੰ ਦੇਖ ਕੇ ਫਰਾਰ ਹੋ ਗਏ ਪਰ ਗੁਰਜੰਟ ਸਿੰਘ ਨੇ ਇਕ ਚੋਰ ਨੂੰ ਕਾਬੂ ਕਰ ਲਿਆ। ਰੌਲਾ ਪੈਣ 'ਤੇ ਇਕੱਠੇ ਹੋਏ ਲੋਕਾਂ ਨੇ ਚੋਰ ਦੀ ਚੰਗੀ ਛਿੱਤਰ-ਪਰੇਡ ਕੀਤੀ। ਉਕਤ ਚੋਰ ਦੀ ਪਛਾਣ ਅਮਨਦੀਪ ਸਿੰਘ ਵਜੋਂ ਹੋਈ ਹੈ, ਜੋ ਇਸੇ ਪਿੰਡ ਦਾ ਦੱਸਿਆ ਜਾ ਰਿਹਾ ਹੈ। ਇਸ ਮੌਕੇ ਚੋਰ ਨੇ ਮੰਨਿਆ ਕਿ ਉਸਦੇ ਨਾਲ ਪਿੰਡ ਭੁੱਖਿਆਂ ਵਾਲੀ ਦਾ ਇਕ ਤੇ ਪਿੰਡ ਮਹਿਤਾ ਦੇ ਹੀ ਚਾਰ ਨੌਜਵਾਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਗੁਰਜੰਟ ਸਿੰਘ ਦੇ ਘਰ ਵਿਚ ਹੀ ਉਹ ਪਹਿਲਾਂ ਵੀ ਤਿੰਨ ਵਾਰ ਚੋਰੀ ਕਰ ਚੁੱਕਾ ਹੈ। ਇਸ ਉਪਰੰਤ ਚੋਰ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ।
ਕੀ ਕਹਿਣਾ ਹੈ ਥਾਣਾ ਮੁਖੀ ਦਾ
ਥਾਣਾ ਸੰਗਤ ਮੰਡੀ ਦੇ ਮੁਖੀ ਦਾ ਕਹਿਣਾ ਹੈ ਕਿ ਸ਼ਹਿਰ ਦੇ ਚੋਰਾਂ ਨੂੰ ਫੜਣਾ ਸੌਖਾ ਹੁੰਦਾ ਹੈ, ਜਦਕਿ ਪਿੰਡਾਂ ਦੇ ਚੋਰ ਜਲਦੀ ਨਹੀਂ ਫੜੇ ਜਾਂਦੇ ਕਿਉਂਕਿ ਪਿੰਡਾਂ 'ਚ ਸੀ. ਸੀ. ਟੀ. ਵੀ. ਕੈਮਰਿਆਂ ਦਾ ਨਾ ਹੋਣਾ ਹੈ। ਫਿਰ ਵੀ ਉਹ ਫੜ੍ਹੇ ਗਏ ਚੋਰ ਤੋਂ ਪੁੱਛਗਿੱਛ ਕਰ ਰਹੇ ਹਨ ਤਾਂ ਕਿ ਇਸਦੇ ਸਾਥੀਆਂ ਨੂੰ ਵੀ ਜਲਦੀ ਕਾਬੂ ਕੀਤਾ ਜਾ ਸਕੇ।
ਹੈਰੋਇਨ ਤਸਕਰੀ ਮਾਮਲੇ 'ਚ 2 ਵਿਅਕਤੀ ਗ੍ਰਿਫਤਾਰ
NEXT STORY