ਮੁੰਬਈ— ਕਾਮੇਡੀਅਨ ਕਪਿਲ ਸ਼ਰਮਾ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸੁਨੀਲ ਗਰੋਵਰ ਨਾਲ ਹੋਏ ਉਸ ਦੇ ਵਿਵਾਦ ਤੋਂ ਬਾਅਦ ਸ਼ੋਅ ਦੇ ਕਈ ਟੀਮ ਮੈਂਬਰਜ਼ ਉਸ ਦਾ ਸਾਥ ਛੱਡ ਗਏ ਹਨ। ਹੁਣ ਇਸ ਸੂਚੀ 'ਚ ਇਕ ਹੋਰ ਨਾਂ ਜੁੜ ਗਿਆ ਹੈ। ਖਬਰਾਂ ਮੁਤਾਬਕ ਉਸ ਦੇ ਸ਼ੋਅ 'ਚ ਨਜ਼ਰ ਆਉਣ ਵਾਲੀ ਅਦਾਕਾਰਾ ਅਤੇ ਕਾਮੇਡੀਅਨ ਸੁਗੰਧਾ ਮਿਸ਼ਰਾ (ਵਿਦਿਆਵਤੀ) ਨੇ ਵੀ ਸ਼ੋਅ ਨੂੰ ਅਲਵਿਦਾ ਕਹਿ ਦਿੱਤੀ ਹੈ। ਇਸ ਤੋਂ ਪਹਿਲਾਂ ਅਲੀ ਅਸਗਰ ਅਤੇ ਚੰਦਨ ਪ੍ਰਭਾਕਰ ਵੀ ਸ਼ੋਅ ਛੱਡ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਬਾਲੀਵੁੱਡ ਸੈਲੀਬ੍ਰਿਟੀਜ਼ ਨੇ ਵੀ ਸ਼ੋਅ 'ਚ ਆਉਣ ਤੋਂ ਨਾਂ ਕਰ ਦਿੱਤੀ ਹੈ। ਹੁਣ ਕਪਿਲ ਦਾ ਬੁਰਾ ਹਾਲ ਹੈ ਕਿ ਉਸ ਦੇ ਕੋਲ ਨਾ ਤਾਂ ਕੋਈ ਟੀਮ ਹੈ ਅਤੇ ਨਾ ਹੀ ਕੋਈ ਬਾਲੀਵੁੱਡ ਸੈਲੀਬ੍ਰਿਟੀਜ਼ ਸ਼ੋਅ 'ਚ ਆਉਣ ਨੂੰ ਤਿਆਰ ਹੈ। ਸਿਰਫ ਕੀਕੂ ਸ਼ਾਰਦਾ ਅਤੇ ਰੋਸ਼ੇਲ ਰਾਵ ਨਾਲ ਕਪਿਲ ਇਸ ਸ਼ੋਅ ਨੂੰ ਚਲਾ ਨਹੀਂ ਸਕਦੇ।
ਆਪਣੇ ਜੁੜਵਾ ਬੱਚਿਆਂ ਦੀ ਤਸਵੀਰ ਜਲਦੀ ਸਾਂਝੀ ਕਰਾਂਗਾ : ਕਰਨ ਜੌਹਰ
NEXT STORY