ਮੁੰਬਈ : ਟੀ.ਵੀ. ਅਦਾਕਾਰਾ ਅਰਸ਼ਿਮਾ ਥਾਪਰ ਨਾਲ ਹਾਲ ਹੀ 'ਚ ਟੀਮ ਦੇ ਤਿੰਨ ਮੈਂਬਰਾਂ ਨੇ ਸੈੱਟ 'ਤੇ ਕੁੱਟਮਾਰ ਕੀਤੀ। ਹਾਲਾਂਕਿ ਆਪਣੇ ਨਾਲ ਹੋਈ ਘਟਨਾ ਬਾਰੇ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਮਨ੍ਹਾ ਕਰ ਦਿੱਤਾ ਹੈ। ਸੂਤਰਾਂ ਦੀ ਮੰਨੀਏ ਤਾਂ ਇਹ ਮਾਮਲਾ ਸਿਨੇ ਐਂਡ ਆਰਟਿਸਟ ਐਸੋਸੀਏਸ਼ਨ (CINTAA) ਅਤੇ ਫੈਡਰੇਸ਼ਨ ਆਫ ਇੰਡੀਆ ਸਿਨੇ ਇੰਪਲਾਇਜ਼ (FWICE) ਵਿਚ ਦਰਜ ਕੀਤਾ ਗਿਆ ਹੈ ਅਤੇ ਇਸ ਸੰਬੰਧੀ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਹੈ।
ਜਾਣਕਾਰੀ ਅਨੁਸਾਰ ਅਰਸ਼ਿਮਾ ਦੀ ਸਿਹਤ ਖਰਾਬ ਸੀ, ਇਸ ਦੇ ਬਾਵਜੂਦ ਉਨ੍ਹਾਂ ਨੂੰ ਅਗਲੇ ਦਿਨ ਸਵੇਰੇ ਛੇਤੀ ਰਿਪੋਰਟ ਕਰਨ ਲਈ ਕਿਹਾ ਗਿਆ। ਮਨ੍ਹਾ ਕਰਨ 'ਤੇ ਪ੍ਰੋਡਕਸ਼ਨ ਐਗਜ਼ੀਕਿਊਟਿਵ ਅਤੁਲ ਚੌਹਾਨ (ਪ੍ਰੋਡਕਸ਼ਨ ਅਸਿਸਟੈਂਟ), ਰਣਬੀਰ ਚੌਹਾਨ (ਪ੍ਰੋਡਕਸ਼ਨ ਹੈੱਡ) ਅਤੇ ਆਕਰਸ਼ ਸ਼ਰਮਾ (ਸੁਪਰਵਾਈਜ਼ਿੰਗ ਪ੍ਰੋਡਿਊਸਰ) ਨਾਲ ਬਹਿਸ ਹੋਈ। ਇਸ 'ਤੇ ਉਹ ਸੈੱਟ ਛੱਡ ਕੇ ਚਲੀ ਗਈ ਪਰ ਥੋੜ੍ਹੀ ਦੇਰ ਬਾਅਦ ਮਾਮਲਾ ਸੁਲਝਾਉਣ ਲਈ ਵਾਪਸ ਆ ਗਈ। ਉਦੋਂ ਅਤੁਲ ਨੇ ਪਹਿਲਾਂ ਉਨ੍ਹਾਂ ਦਾ ਹੱਥ ਫੜਿਆ ਤੇ ਫਿਰ ਕੁੱਟਮਾਰ ਕੀਤੀ। ਇੰਝ ਹੋਣ 'ਤੇ ਅਰਸ਼ਿਮਾ ਨੂੰ ਮਿਰਗੀ ਦਾ ਦੌਰਾ ਪੈ ਗਿਆ ਅਤੇ ਉਹ ਕੰਬਣ ਲੱਗੀ।''
(FWICE) ਦੇ ਸੀਨੀਅਰ ਉਪ ਪ੍ਰਧਾਨ, ਸੰਯੁਕਤ ਸਕੱਤਰ ਅਤੇ ਵਿਵਾਦ ਕਮੇਟੀ ਦੇ ਮੁਖੀ ਅਮਿਤ ਬਹਿਲ ਅਨੁਸਾਰ, ''ਜਦੋਂ ਤੱਕ ਇਨ੍ਹਾਂ 'ਤੇ ਪਾਬੰਦੀ ਨਹੀਂ ਲਗਾਈ ਜਾਵੇਗੀ, ਉਦੋਂ ਤੱਕ ਅਸੀਂ ਚੁੱਪ ਨਹੀਂ ਬੈਠਾਂਗੇ। ਇਹ ਸਿਰਫ ਸਰੀਰਕ, ਮਾਨਸਿਕ ਅਤੇ ਯੌਨ ਸ਼ੋਸ਼ਣ ਦੀ ਗੱਲ ਨਹੀਂ ਹੈ। ਅਸੀਂ ਔਰਤਾਂ ਖਿਲਾਫ ਹੋਣ ਵਾਲੇ ਅਪਰਾਧਾਂ ਦੀ ਨਿੰਦਿਆ ਕਰਦੇ ਹਾਂ।''
ਦੱਸ ਦੇਈਏ ਕਿ ਅਰਸ਼ਿਮਾ ਨੇ ਟੀ.ਵੀ. ਸੀਰੀਅਲ 'ਯੇ ਹੈਂ ਮੋਹੱਬਤੇਂ' ਵਿਚ ਸੰਜਨਾ ਅਰੋੜਾ ਦਾ ਕਿਰਦਾਰ ਨਿਭਾਇਆ ਹੈ। ਇਸ ਤੋਂ ਇਲਾਵਾ ਉਹ ਸੀਰੀਅਲ 'ਬੜੇ ਅੱਛੇ ਲਗਤੇ ਹੈਂ' ਵਿਚ ਕੈਂਡੀ ਦੇ ਕਿਰਦਾਰ 'ਚ ਨਜ਼ਰ ਆਈ ਸੀ।
ਸਲਮਾਨ ਖਾਨ ਲਈ 'ਫਿਤੂਰ' ਦੀ ਸਪੈਸ਼ਲ ਸਕ੍ਰੀਨਿੰਗ ਕਰੇਗੀ ਕੈਟਰੀਨਾ
NEXT STORY