ਮੁੰਬਈ (ਬਿਊਰੋ) - ਬੀਤੇ ਕਈ ਦਿਨਾਂ ਤੋਂ ਦਿੱਲੀ ਦੇ ਤਿਲਕ ਨਗਰ ਇਲਾਕੇ ‘ਚ ਰਹਿਣ ਵਾਲੇ ਜਸਪ੍ਰੀਤ ਸਿੰਘ ਦੀ ਮਦਦ ਲਈ ਕਈ ਲੋਕ ਅੱਗੇ ਆਏ ਹਨ। ਬੀਤੇ ਦਿਨ ਅਨੰਦ ਮਹਿੰਦਰਾ ਤੇ ਸੋਨੂੰ ਸੂਦ ਨੇ ਵੀ ਮਦਦ ਦਾ ਭਰੋਸਾ ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਅਦਾਕਾਰ ਅਰਜੁਨ ਕਪੂਰ ਵੀ ਉਸ ਦੀ ਮਦਦ ਦੇ ਲਈ ਅੱਗੇ ਆਏ ਹਨ। ਅਦਾਕਾਰ ਨੇ ਬੁੱਧਵਾਰ ਨੂੰ 10 ਸਾਲਾ ਜਸਪ੍ਰੀਤ ਨੂੰ ਮਦਦ ਦਾ ਭਰੋਸਾ ਦਿਵਾਇਆ ਹੈ। ਅਰਜੁਨ ਕਪੂਰ ਨੇ ਆਪਣੀ ਇੰਸਟਾ ਸਟੋਰੀ ‘ਚ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਜਸਪ੍ਰੀਤ ਤੇ ਉਸ ਦੀ ਭੈਣ ਦੀ ਪੜ੍ਹਾਈ ਦਾ ਸਾਰਾ ਖ਼ਰਚਾ ਚੁੱਕਣ ਦੀ ਗੱਲ ਆਖੀ ਹੈ।

ਦੱਸ ਦਈਏ ਕਿ ਜਸਪ੍ਰੀਤ 10 ਸਾਲ ਦਾ ਹੈ ਅਤੇ ਉਹ ਰੇਹੜੀ ਲਗਾ ਕੇ ਰੋਲਸ ਵੇਚਦਾ ਹੈ। ਉਹ ਸਕੂਲ ਜਾਂਦਾ ਹੈ ਅਤੇ ਸ਼ਾਮ ਵੇਲੇ ਰੇਹੜੀ ਲਗਾਉਂਦਾ ਹੈ। ਉਸ ਦੇ ਪਿਤਾ ਦੀ ਕੁਝ ਦਿਨ ਪਹਿਲਾਂ ਤਪਦਿਕ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੀ ਮਾਂ ਵੀ ਉਸ ਨੂੰ ਇੱਕਲਿਆਂ ਛੱਡ ਕੇ ਚਲੀ ਗਈ। ਪਿਤਾ ਦੇ ਦਿਹਾਂਤ ਤੋਂ ਬਾਅਦ ਉਹ ਰੇਹੜੀ ਲਗਾ ਕੇ ਆਪਣਾ ਅਤੇ ਆਪਣੀ ਭੈਣ ਦਾ ਗੁਜ਼ਾਰਾ ਕਰਦਾ ਹੈ। ਇਸ ਤੋਂ ਪਹਿਲਾਂ ਵਿਧਾਇਕ ਜਰਨੈਲ ਸਿੰਘ ਅਤੇ ਭਾਜਪਾ ਆਗੂ ਰਾਜੀਵ ਬੱਬਰ ਤੋਂ ਇਲਾਵਾ ਕਈ ਲੋਕ ਦੋਵਾਂ ਭੈਣ ਭਰਾਵਾਂ ਦੀ ਮਦਦ ਲਈ ਅੱਗੇ ਆਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
'ਜੇ ਜੱਟ ਵਿਗੜ ਗਿਆ' ਦੀ ਰਿਲੀਜ਼ਿੰਗ ਤੋਂ ਪਹਿਲਾ ਜੈ ਰੰਧਾਵਾ ਦਾ ਨੇਕ ਕੰਮ, ਜਸਪ੍ਰੀਤ ਨੂੰ ਮਿਲ ਕਿਹਾ- ਨਾਲ ਹੈ ਪੂਰਾ ਪੰਜ
NEXT STORY