ਜਲੰਧਰ-Meizu ਆਉਣ ਵਾਲੇ ਕੁਝ ਮਹੀਨਿਆਂ 'ਚ ਆਪਣੇ Meizu 15 ਸਮਾਰਟਫੋਨ ਨਾਲ ਇਕ ਹੋਰ ਨਵੇਂ ਸਮਾਰਟਫੋਨ ਨੂੰ ਪੇਸ਼ ਕਰ ਸਕਦਾ ਹੈ, ਜੋ Meizu 15 Plus ਨਾਂ ਨਾਲ ਉਪਲੱਬਧ ਹੋਵੇਗਾ। ਇਨ੍ਹਾਂ ਦੋਵਾਂ ਹੀ ਸਮਾਰਟਫੋਨਜ਼ ਨੂੰ ਲੈ ਕੇ ਕਾਫੀ ਸਮੇਂ ਤੋਂ ਇੰਟਰਨੈੱਟ 'ਤੇ ਚਰਚਾ ਹੋ ਰਹੀਂ ਹੈ। ਲੀਕ ਅਨੁਸਾਰ Meizu 15 Plus ਸਮਾਰਟਫੋਨ ਦੇ Schematic ਸਾਹਮਣੇ ਆਏ ਹਨ। ਇਸ ਲੀਕ ਤੋਂ ਫੋਨ ਦੇ ਡਿਜ਼ਾਇਨ ਦੇ ਬਾਰੇ ਕਾਫੀ ਕੁਝ ਸਾਹਮਣੇ ਆਇਆ ਹੈ।
ਇਸ Schematic ਤੋਂ ਫੋਨ ਦੇ ਬਾਰੇ ਜੋ ਸਾਹਮਣੇ ਆਇਆ ਹੈ, ਉਸ 'ਚ ਸਮਾਰਟਫੋਨ ਦੇ ਡਿਜ਼ਾਇਨ ਤੋਂ ਪਰਦਾ ਚੁੱਕਿਆ ਗਿਆ ਹੈ। ਇਸ ਦਾ ਮਤਲਬ ਕਿ Meizu ਦੇ ਰਿਵਾਇਤੀ ਡਿਜ਼ਾਇਨ ਤੋਂ ਕੁਝ ਵੱਖਰਾ ਹੋਵੇਗਾ। ਇਸ ਰੇਂਡਰ 'ਚ ਸਾਹਮਣੇ ਆ ਰਿਹਾ ਹੈ ਕਿ Meizu15 Plus ਸਮਾਰਟਫੋਨ 'ਚ ਇਕ ਫੁੱਲ ਸਕਰੀਨ ਦਿੱਤੀ ਜਾ ਸਕਦੀ ਹੈ, ਜਿਸ ਨੂੰ ਸਾਈਡ ਤੋਂ ਕਰਵ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਾਟਮ 'ਚ ਤੁਹਾਨੂੰ ਇਕ ਸਰਕੂਲਰ ਬਟਨ ਵੀ ਦਿਖਾਈ ਦੇਵੇਗਾ, ਜੋ mBack ਬਟਨ ਹੋ ਸਕਦਾ ਹੈ, ਪਰ ਇਸ ਬਟਨ ਨੂੰ ਮੇਂਜੂ ਨੇ ਆਪਣੇ ਹਾਲ ਹੀ 'ਚ ਪੇਸ਼ ਕੀਤੇ ਗਏ ਸਮਾਰਟਫੋਨ Meizu M6S ਤੋਂ ਹਟਾ ਲਿਆ ਹੈ।
ਇਸ ਦੇ ਟਾਪ ਬੇਜ਼ਲ 'ਚ ਤੁਹਾਨੂੰ ਇਕ ਫ੍ਰੰਟ ਕੈਮਰਾ ਮਿਲ ਰਿਹਾ ਹੈ, ਇਸ ਤੋਂ ਇਲਾਵਾ ਤੁਸੀਂ ਇਸ ਦੇ ਲੈਫਟ ਸਾਈਡ 'ਚ ਦੇਖ ਸਕਦੇ ਹੈ ਕਿ ਇੱਥੇ ਇਸ ਦੇ ਵੋਲੀਅਮ ਕੰਟਰੋਲ ਬਟਨ ਮੌਜੂਦ ਹਨ। ਇਸ ਤੋਂ ਇਲਾਵਾ ਬਾਟਮ 'ਚ ਤੁਹਾਨੂੰ ਇਸ ਦੇ ਚਾਰਜਿੰਗ ਪੋਰਟ ਜੋ ਇਕ USB ਟਾਈਪ-ਸੀ ਪੋਰਟ ਹੋ ਸਕਦਾ ਹੈ। ਇਸ ਦੇ ਨਾਲ ਤੁਹਾਨੂੰ ਸਮਾਰਟਫੋਨ 'ਚ ਸਪੀਕਰ ਗ੍ਰਿਲਜ਼ ਨੂੰ ਵੀ ਬਾਟਮ 'ਚ ਰੱਖਿਆ ਗਿਆ ਹੈ। ਇੱਥੇ ਤੁਸੀਂ ਇਕ 3.5mm ਦੇ ਹੈੱਡਫੋਨ ਜੈਕ ਨੂੰ ਵੀ ਦੇਖ ਸਕਦੇ ਹੋ।
ਹੁਣ ਤੱਕ ਸਾਹਮਣੇ ਆਏ ਲੀਕ ਅਨੁਸਾਰ ਸਮਾਰਟਫੋਨ ਨੂੰ Essential PH-1 ਦੇ ਵਰਗੇ ਡਿਜ਼ਾਇਨ ਨਾਲ ਪੇਸ਼ ਕਰਨ ਵੱਲ ਇਸ਼ਾਰਾ ਕਰ ਰਿਹਾ ਹੈ। ਇਸ 'ਚ ਇਕ ਡਿਊਲ ਵਰਟੀਕਲ ਕੈਮਰਾ ਸੈੱਟਅਪ ਵੀ ਹੋ ਸਕਦਾ ਹੈ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ Meizu 15 ਅਤੇ Meizu 15 PLus ਸਮਾਰਟਫੋਨਜ਼ 'ਚ ਇਕ ਫੁੱਲ ਸਕਰੀਨ ਡਿਜ਼ਾਇਨ ਹੋਵੇਗਾ। ਇਨ੍ਹਾਂ ਦੋਵਾਂ ਫੋਨਜ਼ ਨੂੰ ਕੰਪਨੀ ਆਪਣੀ 15ਵੀਂ ਵਰ੍ਹੇਗੰਢ ਦੇ ਮੌਕੇ 'ਤੇ ਲਾਂਚ ਕਰ ਸਕਦੀ ਹੈ।
ਲਾਂਚਿੰਗ ਦੇ ਇਕ ਸਾਲ ਦੇ ਅੰਦਰ ਹੀ ਬੰਦ ਹੋ ਸਕਦਾ ਹੈ iPhone X: ਸਕਿਓਰਿਟੀ ਐਨਾਲਿਸਟ
NEXT STORY