ਜਲੰਧਰ-ਆਸਟਰੇਲੀਆ ਦੇ ਰਿਸਰਚਰ ਨੇ ਇਕ ਅਜਿਹਾ ਡ੍ਰੋਨ ਤਿਆਰ ਕੀਤਾ ਹੈ, ਜੋ ਕਿਸੇ ਵਿਅਕਤੀ ਦੇ ਸਾਹਾਂ ਅਤੇ ਹਾਰਟ ਰੇਟ ਨੂੰ 60 ਮੀਟਰ ਦੀ ਦੂਰੀ ਤੋਂ ਮੋਨੀਟਰ ਕਰ ਸਕਦਾ ਹੈ। ਇਸ ਤਰ੍ਹਾਂ ਦੇ ਡ੍ਰੋਨ ਵੱਡੀਆਂ ਦੁਰਘਟਨਾਵਾਂ ਦੇ ਸਮੇਂ ਕਾਫੀ ਕੰਮ ਆ ਸਕਦੇ ਹਨ। ਯੂਨੀਵਰਸਿਟੀ ਆਫ ਸਾਊਥ ਆਸਟਰੇਲੀਆ ਦੇ Javaan Chahl ਦੀ ਮੌਜੂਦਗੀ ਦੌਰਾਨ ਕੀਤੇ ਗਏ
ਰਿਸਰਚਸ 'ਚ ਦਿਖਾਇਆ ਗਿਆ ਹੈ ਕਿ ਡ੍ਰੋਨ ਵਿਅਕਤੀ ਦੀ ਹਾਰਟ ਰੇਟ ਅਤੇ ਪਲੱਸ ਨੂੰ ਕਾਊਂਟ ਕਰ ਸਕਦਾ ਹੈ।
ਉਨ੍ਹਾਂ ਨੇ ਆਸਟ੍ਰੇਲੀਅਨ ਬ੍ਰਾਂਡਕਾਸਟਿੰਗ ਕਾਰਪੋਰਏਸ਼ਨ ਨੂੰ ਦੱਸਿਆ, '' ਆਫਤ ਦੀ ਸਥਿਤੀ 'ਚ ਤੁਹਾਨੂੰ ਦੇਖਣਾ ਹੁੰਦਾ ਹੈ ਕਿ ਜੋ ਵਿਅਕਤੀ ਜਿੰਦਾ ਹੈ, ਉਸ ਨੂੰ ਪਹਿਲਾਂ ਬਚਾਇਆ ਜਾਵੇ। ਇਸ ਡ੍ਰੋਨ ਦੀ ਮਦਦ ਨਾਲ ਜੀਵਿਤ ਵਿਅਕਤੀ ਦੀ ਪਹਿਚਾਣ ਕਰ ਕੇ ਉਸ ਨੂੰ ਤਰੁੰਤ ਮਦਦ ਪਹੁੰਚਾਈ ਜਾ ਸਕਦੀ ਹੈ। ਇਸ ਡ੍ਰੋਨ ਨਾਲ ਕੁਝ ਸਾਫਟਵੇਅਰ Facial Recognition ਕਰ ਕੇ ਸਾਰਿਆਂ 'ਚ ਕੁਝ ਪੌੜੀਆ ਚੜਨ ਤੋਂ ਬਾਅਦ ਵਿਅਕਤੀਆਂ ਦੀ ਹਾਰਟ ਰੇਟ ਗਿਣ ਸਕਦੇ ਹਨ।'' ਇਨ੍ਹਾਂ ਡੋਨਜ਼ ਨੂੰ ਆਸਟਰੇਲੀਅਨ ਡਿਫੈਂਸ ਫੋਰਸ ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ ਤਾਂ ਕਿ ਇਸ ਨੂੰ ਆਫਤ ਜਾਂ ਸਮੱਸਿਆ ਦੀ ਸਥਿਤੀ 'ਚ ਵਰਤੋਂ ਕੀਤੀ ਜਾ ਸਕੇ।
ਪਰ Javaan Chahl ਨੇ ਇਹ ਵੀ ਕਿਹਾ ਹੈ ਕਿ ਇਨ੍ਹਾਂ ਡਿਵਾਈਸ ਦੀ ਵਰਤੋਂ ਲੋਕਾਂ ਦੀ ਜਾਸੂਸੀ ਅਤੇ ਹਥਿਆਰਾਂ ਦੀ ਵਰਤੋਂ 'ਚ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਹੈ, '' ਜੇਕਰ ਅਸੀਂ ਅੱਜ ਇਸ ਦੀ ਵਰਤੋਂ ਚੰਗੇ ਕੰਮ ਦੇ ਲਈ ਕਰ ਸਕਦੇ ਹਾਂ ਤਾਂ ਕੋਈ ਵਿਅਕਤੀ ਕਿਸੇ ਦਿਨ ਇਸਦੀ ਵਰਤੋਂ ਗਲਤ ਕੰਮ ਲਈ ਵੀ ਕਰ ਸਕਦਾ ਹੈ। ਇਸ ਦੇ ਰਾਹੀਂ ਕਿਸੇ ਵਿਅਕਤੀ ਦੇ ਡਾਟੇ ਦੀ ਵਰਤੋਂ ਕੁਝ ਵੇਚਣ ਦੇ ਲਈ ਕੀਤੀ ਜਾ ਸਕਦੀ ਹੈ। ਉਨ੍ਹਾਂ ਬੀਮਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਸਿਹਤ ਦੇ ਬਾਰੇ 'ਚ ਉਨ੍ਹਾਂ ਦੇ Employer ਨੂੰ ਵੀ ਦੱਸਿਆ ਦਾ ਸਕਦਾ ਹੈ।''
ਇਕ ਵਾਰ ਫਿਰ ਤੁਹਾਡੇ ਆਈਫੋਨ ਦਾ ਚਾਰਜਰ ਬਦਲ ਸਕਦੀ ਹੈ ਐਪਲ
NEXT STORY