Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 23, 2026

    12:17:50 PM

  • pm modi space startup ceos seva teerth

    ਦੁਨੀਆ ਦੀਆਂ ਨਜ਼ਰਾਂ ਹੁਣ ਭਾਰਤ 'ਤੇ ! PM ਮੋਦੀ ਨੇ...

  • terrible accident on jalandhar nakodar road two boys died

    ਜਲੰਧਰ-ਨਕੋਦਰ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ! ਦੋ...

  • punjabi in canada

    ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਦੀ ਜੇਬ 'ਤੇ...

  • shameful incident in patiala

    ਪਟਿਆਲਾ 'ਚ ਸ਼ਰਮਸਾਰ ਕਰਦੀ ਘਟਨਾ! ਨੂੰਹ ਦੇ ਕਾਰੇ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸੋਸ਼ਲ ਮੀਡੀਆ : ਜੋ ਇਨਸਾਨੀਅਤ ਤੋਂ ਬਿਨਾਂ ਸਰਾਪ ਬਣ ਸਕਦਾ ਹੈ

BLOG News Punjabi(ਬਲਾਗ)

ਸੋਸ਼ਲ ਮੀਡੀਆ : ਜੋ ਇਨਸਾਨੀਅਤ ਤੋਂ ਬਿਨਾਂ ਸਰਾਪ ਬਣ ਸਕਦਾ ਹੈ

  • Edited By Anmol Tagra,
  • Updated: 20 Jul, 2026 06:29 PM
Blog
social media
  • Share
    • Facebook
    • Tumblr
    • Linkedin
    • Twitter
  • Comment

ਮਨੁੱਖੀ ਇਤਿਹਾਸ ’ਚ ਇਸ ਤੋਂ ਪਹਿਲਾਂ ਕਦੇ ਵੀ ਦੁਨੀਆ ਆਪਸ ’ਚ ਇੰਨੀ ਜੁੜੀ ਹੋਈ ਨਹੀਂ ਸੀ। ਇਕ ਛੋਟੇ ਜਿਹੇ ਪਿੰਡ ਦਾ ਬੱਚਾ ਹਜ਼ਾਰਾਂ ਮੀਲ ਦੂਰ ਬੈਠੇ ਕਿਸੇ ਪ੍ਰੋਫ਼ੈਸਰ ਦਾ ਲੈਕਚਰ ਦੇਖ ਸਕਦਾ ਹੈ। ਮਹਾਸਾਗਰਾਂ ਨਾਲ ਵੱਖ ਹੋਇਆ ਪਰਿਵਾਰ ਹਰ ਰੋਜ਼ ਇਕ-ਦੂਜੇ ਦੀ ਮੁਸਕਾਨ ਦੇਖ ਸਕਦਾ ਹੈ। ਇਕ ਸੰਘਰਸ਼ਸ਼ੀਲ ਉੱਦਮੀ ਆਪਣੇ ਮੋਬਾਈਲ ਫ਼ੋਨ ਨਾਲ ਇਕ ਸਫ਼ਲ ਕਾਰੋਬਾਰ ਖੜ੍ਹਾ ਕਰ ਸਕਦਾ ਹੈ। ਸੋਸ਼ਲ ਮੀਡੀਆ ਨੇ ਦੁਨੀਆ ਨੂੰ ਸਾਡੀ ਹਥੇਲੀ ’ਚ ਲਿਆ ਕੇ ਰੱਖ ਦਿੱਤਾ ਹੈ।

ਫਿਰ ਵੀ, ਉਹੀ ਮੰਚ, ਜੋ ਆਸ ਫੈਲਾਉਂਦਾ ਹੈ, ਡਰ ਵੀ ਫੈਲਾਅ ਸਕਦਾ ਹੈ। ਉਹੀ ਤਕਨਾਲੋਜੀ ਜੋ ਪਰਿਵਾਰਾਂ ਨੂੰ ਇਕ ਕਰਦੀ ਹੈ, ਭਾਈਚਾਰਿਆਂ ਨੂੰ ਤੋੜ ਵੀ ਸਕਦੀ ਹੈ। ਉਹੀ ਸਕ੍ਰੀਨ ਜੋ ਸਾਨੂੰ ਦੂਜੇ ਵਿਅਕਤੀ ਦੀ ਸਫ਼ਲਤਾ ਦਾ ਜਸ਼ਨ ਮਨਾਉਣ ਦਾ ਮੌਕਾ ਦਿੰਦੀ ਹੈ, ਇਕ ਅਜਿਹਾ ਹਥਿਆਰ ਵੀ ਬਣ ਸਕਦੀ ਹੈ, ਜੋ ਸਾਖ ਨੂੰ ਨਸ਼ਟ ਕਰਦੀ ਹੈ, ਝੂਠ ਫੈਲਾਉਂਦੀ ਹੈ ਅਤੇ ਸਦੀਵੀ ਭਾਵਨਾਤਮਕ ਜ਼ਖ਼ਮ ਛੱਡ ਜਾਂਦੀ ਹੈ। ਸੋਸ਼ਲ ਮੀਡੀਆ ਸਾਡੇ ਸਮੇਂ ਦੀਆਂ ਸਭ ਤੋਂ ਮਹਾਨ ਖੋਜਾਂ ’ਚੋਂ ਇਕ ਹੈ ਪਰ ਸ਼ਾਇਦ ਇਹ ਸਾਡੇ ਚਰਿੱਤਰ ਦੀਆਂ ਸਭ ਤੋਂ ਵੱਡੀਆਂ ਪ੍ਰੀਖਿਆਵਾਂ ’ਚੋਂ ਇਕ ਵੀ ਹੈ।

ਇਸ ਦੀ ਅਸਾਧਾਰਨ ਸ਼ਕਤੀ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਕੁਦਰਤੀ ਆਫ਼ਤਾਂ, ਹੜ੍ਹ, ਭੂਚਾਲ ਅਤੇ ਹਾਦਸਿਆਂ ਦੌਰਾਨ, ਸੋਸ਼ਲ ਮੀਡੀਆ ਨੇ ਲੋਕਾਂ ਨੂੰ ਆਪਣੇ ਲਾਪਤਾ ਹੋਏ ਪਿਆਰਿਆਂ ਨੂੰ ਲੱਭਣ, ਖ਼ੂਨਦਾਨ ਦਾ ਪ੍ਰਬੰਧ ਕਰਨ, ਰਾਹਤ ਫੰਡ ਇਕੱਠਾ ਕਰਨ ਅਤੇ ਬਚਾਅ ਟੀਮਾਂ ਨੂੰ ਸੁਚੇਤ ਕਰਨ ’ਚ ਮਦਦ ਕੀਤੀ ਹੈ। ਇਸ ਨੇ ਆਮ ਨਾਗਰਿਕਾਂ ਨੂੰ ਇਕ ਆਵਾਜ਼ ਦਿੱਤੀ ਹੈ ਅਤੇ ਮਹੱਤਵਪੂਰਨ ਕਹਾਣੀਆਂ ਨੂੰ ਦੁਨੀਆ ਤੱਕ ਪਹੁੰਚਣ ਦਾ ਮੌਕਾ ਦਿੱਤਾ ਹੈ। ਵਿਦਿਆਰਥੀਆਂ ਨੇ ਨਵੇਂ ਹੁਨਰ ਸਿੱਖੇ ਹਨ, ਕਲਾਕਾਰਾਂ ਨੂੰ ਦਰਸ਼ਕ ਮਿਲੇ ਹਨ, ਛੋਟੇ ਕਾਰੋਬਾਰ ਸਫ਼ਲ ਉੱਦਮਾਂ ’ਚ ਬਦਲ ਗਏ ਹਨ ਅਤੇ ਲੋਕਾਂ ਨੇ ਅਜਿਹੇ ਕਰੀਅਰ ਖੋਜੇ ਹਨ ਜਿਨ੍ਹਾਂ ਦੀ ਉਨ੍ਹਾਂ ਨੇ ਕਦੇ ਕਲਪਨਾ ਵੀ ਨਹੀਂ ਸੀ ਕੀਤੀ।

ਪਰ ਹਰ ਮਹਾਨ ਖੋਜ ਦੇ ਨਾਲ ਜ਼ਿੰਮੇਵਾਰੀ ਵੀ ਆਉਂਦੀ ਹੈ। ਅੱਜ, ਇਕ ਲਾਪਰਵਾਹੀ ਭਰਿਆ ਸੰਦੇਸ਼ ਮਿੰਟਾਂ ’ਚ ਪੂਰੇ ਦੇਸ਼ ’ਚ ਯਾਤਰਾ ਕਰ ਸਕਦਾ ਹੈ। ਇਕ ਐਡਿਟ ਕੀਤੀ ਹੋਈ ਵੀਡੀਓ ਸੱਚ ਨੂੰ ਬੋਲਣ ਦਾ ਮੌਕਾ ਮਿਲਣ ਤੋਂ ਪਹਿਲਾਂ ਹੀ ਗੁੱਸਾ ਪੈਦਾ ਕਰ ਸਕਦੀ ਹੈ। ਇਕ ਝੂਠੀ ਅਫ਼ਵਾਹ ਕਿਸੇ ਬੇਗੁਨਾਹ ਵਿਅਕਤੀ ਦੀ ਸਾਖ ਨੂੰ ਨਸ਼ਟ ਕਰ ਸਕਦੀ ਹੈ। ਹਰ ਫ਼ਰਜ਼ੀ ਕਹਾਣੀ ਦੇ ਪਿੱਛੇ ਅਕਸਰ ਇਕ ਅਸਲੀ ਇਨਸਾਨ ਹੁੰਦਾ ਹੈ, ਜਿਸ ਦੀ ਜ਼ਿੰਦਗੀ ਸ਼ਾਇਦ ਫਿਰ ਕਦੇ ਪਹਿਲਾਂ ਵਰਗੀ ਨਾ ਰਹੇ।

ਸ਼ਾਇਦ ਸੋਸ਼ਲ ਮੀਡੀਆ ਦੀ ਸਭ ਤੋਂ ਵੱਡੀ ਤ੍ਰਾਸਦੀ ਇਸ ਦੀ ਬੇਮਿਸਾਲ ਰਫ਼ਤਾਰ ਹੈ, ਜਿਸ ਨਾਲ ਇਹ ਯਾਤਰਾ ਕਰਦਾ ਹੈ। ਲੋਕ ਇਹ ਜਾਂਚੇ ਬਿਨਾਂ ਹੀ ਸੰਦੇਸ਼ਾਂ ਨੂੰ ਫਾਰਵਰਡ ਕਰ ਦਿੰਦੇ ਹਨ ਕਿ ਉਹ ਸੱਚ ਹਨ ਜਾਂ ਨਹੀਂ। ਉਹ ਇਕ ਤਸਵੀਰ ’ਤੇ ਭਰੋਸਾ ਕਰ ਲੈਂਦੇ ਹਨ ਕਿਉਂਕਿ ਉਹ ਅਸਲੀ ਦਿਖਾਈ ਦਿੰਦੀ ਹੈ। ਉਹ ਇਕ ਵੀਡੀਓ ’ਤੇ ਵਿਸ਼ਵਾਸ ਕਰ ਲੈਂਦੇ ਹਨ ਕਿਉਂਕਿ ਉਨ੍ਹਾਂ ਦੇ ਕਿਸੇ ਜਾਣਕਾਰ ਨੇ ਇਸ ਨੂੰ ਸਾਂਝਾ ਕੀਤਾ ਹੈ। ‘ਫਾਰਵਰਡ’ ਬਟਨ ’ਤੇ ਉਹ ਇਕ ਕਲਿੱਕ ਭਾਵੇਂ ਨੁਕਸਾਨ ਰਹਿਤ ਲੱਗੇ, ਫਿਰ ਵੀ ਇਹ ਦਹਿਸ਼ਤ ਪੈਦਾ ਕਰ ਸਕਦਾ ਹੈ, ਨਫ਼ਰਤ ਫੈਲਾਅ ਸਕਦਾ ਹੈ, ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਭਾਈਚਾਰਿਆਂ ਨੂੰ ਵੰਡ ਸਕਦਾ ਹੈ ਅਤੇ ਬੇਗੁਨਾਹ ਪਰਿਵਾਰਾਂ ਨੂੰ ਡਰ ਅਤੇ ਸ਼ਰਮ ਦੇ ਪਰਛਾਵੇਂ ’ਚ ਜਿਊਣ ਲਈ ਮਜਬੂਰ ਕਰ ਸਕਦਾ ਹੈ।

ਇਕ ਝੂਠ ਆਨਲਾਈਨ ਭਾਵੇਂ ਕੁਝ ਹੀ ਦਿਨਾਂ ਤੱਕ ਚੱਲੇ ਪਰ ਉਸ ਦੇ ਭਾਵਨਾਤਮਕ ਜ਼ਖ਼ਮ ਸਾਲਾਂ ਤੱਕ ਰਹਿ ਸਕਦੇ ਹਨ। ਸੋਸ਼ਲ ਮੀਡੀਆ ਨੇ ਕਈ ਲੋਕਾਂ ਦੇ ਖੁਦ ਨੂੰ ਪਰਖਣ ਦੇ ਤਰੀਕੇ ਨੂੰ ਵੀ ਬਦਲ ਦਿੱਤਾ ਹੈ। ਹਰ ਦਿਨ, ਲੱਖਾਂ ਲੋਕ ਪਰਫੈਕਟ ਛੁੱਟੀਆਂ, ਪਰਫੈਕਟ ਬੌਡੀ, ਪਰਫੈਕਟ ਘਰਾਂ ਅਤੇ ਪਰਫੈਕਟ ਜ਼ਿੰਦਗੀਆਂ ਦੀਆਂ ਧਿਆਨ ਨਾਲ ਐਡਿਟ ਕੀਤੀਆਂ ਤਸਵੀਰਾਂ ਨੂੰ ਸਕ੍ਰੋਲ ਕਰਦੇ ਹਨ। ਉਹ ਅਕਸਰ ਇਹ ਭੁੱਲ ਜਾਂਦੇ ਹਨ ਕਿ ਇਹ ਤਸਵੀਰਾਂ ਸਿਰਫ਼ ਖ਼ਾਸ ਪਲਾਂ ਨੂੰ ਦਿਖਾਉਂਦੀਆਂ ਹਨ, ਉਨ੍ਹਾਂ ਦੇ ਪਿੱਛੇ ਦੇ ਸੰਘਰਸ਼ਾਂ ਨੂੰ ਨਹੀਂ।

ਨਤੀਜੇ ਵਜੋਂ, ਕਈ ਨੌਜਵਾਨ ਮਹਿਸੂਸ ਕਰਦੇ ਹਨ ਕਿ ਉਹ ਓਨੇ ਚੰਗੇ ਨਹੀਂ ਹਨ। ਉਹ ਆਪਣੀ ਅਸਲੀ ਜ਼ਿੰਦਗੀ ਦੀ ਤੁਲਨਾ ਕਿਸੇ ਹੋਰ ਦੀ ਧਿਆਨ ਨਾਲ ਫਿਲਟਰ ਕੀਤੀ ਗਈ ਅਸਲੀਅਤ ਨਾਲ ਕਰਦੇ ਹਨ। ਆਤਮ-ਵਿਸ਼ਵਾਸ ਹੌਲੀ-ਹੌਲੀ ਆਤਮ-ਖਦਸ਼ੇ ’ਚ ਬਦਲ ਜਾਂਦਾ ਹੈ। ਖ਼ੁਸ਼ੀ ਦੀ ਜਗ੍ਹਾ ਚਿੰਤਾ ਲੈ ਲੈਂਦੀ ਹੈ। ਬੇਰਹਿਮ ਟਿੱਪਣੀਆਂ, ਜਨਤਕ ਅਪਮਾਨ, ਅਣਪਛਾਤੀ ਬਦਸਲੂਕੀ ਅਤੇ ਆਨਲਾਈਨ ਤਸ਼ੱਦਦ ਨੇ ਕਈ ਨੌਜਵਾਨਾਂ ਨੂੰ ਇਕੱਲਤਾ ’ਚ ਧੱਕ ਦਿੱਤਾ ਹੈ। ਕੁਝ ਆਪਣਾ ਆਤਮ-ਵਿਸ਼ਵਾਸ ਗੁਆ ਬੈਠਦੇ ਹਨ। ਕੁਝ ਸਮਾਜ ਤੋਂ ਪਿੱਛੇ ਹਟ ਜਾਂਦੇ ਹਨ। ਦੁਖਦਾਈ ਰੂਪ ’ਚ, ਕੁਝ ਤਾਂ ਪੂਰੀ ਤਰ੍ਹਾਂ ਉਮੀਦ ਹੀ ਗੁਆ ਦਿੰਦੇ ਹਨ। ‘ਲਾਈਕਸ’ ਦੀ ਕੋਈ ਵੀ ਗਿਣਤੀ ਅਸਲੀ ਦਿਆਲਤਾ ਦੀ ਜਗ੍ਹਾ ਨਹੀਂ ਲੈ ਸਕਦੀ।

ਨਿੱਜਤਾ ਇਕ ਹੋਰ ਸ਼ਿਕਾਰ ਬਣ ਗਈ ਹੈ। ਹਰ ਤਸਵੀਰ, ਹਰ ਲੋਕੇਸ਼ਨ, ਹਰ ਨਿੱਜੀ ਵੇਰਵਾ, ਜਿਸ ਨੂੰ ਅਸੀਂ ਸਾਂਝਾ ਕਰਦੇ ਹਾਂ, ਇਕ ਡਿਜੀਟਲ ਫੁੱਟਪ੍ਰਿੰਟ ਛੱਡ ਜਾਂਦਾ ਹੈ। ਜਾਅਲਸਾਜ਼ ਅਤੇ ਸਾਈਬਰ ਅਪਰਾਧੀ ਇਸ ਜਾਣਕਾਰੀ ਦੀ ਦੁਰਵਰਤੋਂ ਕਰਨ ਦੇ ਮੌਕਿਆਂ ਦੀ ਭਾਲ ’ਚ ਰਹਿੰਦੇ ਹਨ। ਹਰ ਦਿਨ, ਲੋਕ ਆਪਣੀ ਬੱਚਤ, ਆਪਣੀ ਪਛਾਣ ਅਤੇ ਆਪਣੇ ਮਨ ਦੀ ਸ਼ਾਂਤੀ ਗੁਆ ਦਿੰਦੇ ਹਨ ਕਿਉਂਕਿ ਕਿਸੇ ਨੇ ਉਸ ਚੀਜ਼ ਦਾ ਫਾਇਦਾ ਉਠਾਇਆ, ਜੋ ਉਨ੍ਹਾਂ ਨੇ ਅਣਜਾਣੇ ’ਚ ਆਨਲਾਈਨ ਉਜਾਗਰ ਕਰ ਦਿੱਤੀ ਸੀ।

ਇਕ ਹੋਰ ਸ਼ਾਂਤ ਖ਼ਤਰਾ ਅਸਲੀ ਮਨੁੱਖੀ ਸਾਂਝ ਦਾ ਗੁਆਚ ਜਾਣਾ ਹੈ। ਪਰਿਵਾਰ ਅਕਸਰ ਇਕੱਠੇ ਬੈਠਦੇ ਹਨ ਜਦੋਂ ਕਿ ਹਰ ਕੋਈ ਵੱਖ-ਵੱਖ ਸਕ੍ਰੀਨਾਂ ਵੱਲ ਝਾਕ ਰਿਹਾ ਹੁੰਦਾ ਹੈ। ਦੋਸਤ ਮਿਲਦੇ ਹਨ ਪਰ ਗੱਲਬਾਤ ਕਰਨ ਨਾਲੋਂ ਜ਼ਿਆਦਾ ਸਮਾਂ ਤਸਵੀਰਾਂ ਖਿੱਚਣ ’ਚ ਬਿਤਾਉਂਦੇ ਹਨ। ਮਾਪੇ ਸਕ੍ਰੋਲ ਕਰਨ ’ਚ ਇੰਨੇ ਰੁੱਝ ਜਾਂਦੇ ਹਨ ਕਿ ਉਹ ਇਹ ਨੋਟਿਸ ਹੀ ਨਹੀਂ ਕਰ ਪਾਉਂਦੇ ਕਿ ਉਨ੍ਹਾਂ ਦੇ ਬੱਚੇ ਬਸ ਇੰਨਾ ਚਾਹੁੰਦੇ ਹਨ ਕਿ ਕੋਈ ਉਨ੍ਹਾਂ ਦੀ ਗੱਲ ਸੁਣੇ। ਤਕਨਾਲੋਜੀ ਨੇ ਸਾਡੇ ਉਪਕਰਨਾਂ ਨੂੰ ਤਾਂ ਜੋੜ ਦਿੱਤਾ ਹੈ ਪਰ ਕਈ ਘਰਾਂ ’ਚ, ਇਸ ਨੇ ਦਿਲਾਂ ਨੂੰ ਚੁੱਪ-ਚੁਪੀਤੇ ਵੱਖ ਕਰ ਦਿੱਤਾ ਹੈ।

ਫੇਕ ਅਕਾਊਂਟਸ, ਡੀਪਫੇਕ ਅਤੇ ਸੰਗਠਿਤ ਗ਼ਲਤ ਸੂਚਨਾਵਾਂ ਦਾ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪਤਾ ਲਗਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਹਟਾਇਆ ਜਾਣਾ ਚਾਹੀਦਾ ਹੈ। ਸਰਕਾਰਾਂ ਨੂੰ ਅਜਿਹੇ ਸਮਝਦਾਰੀ ਭਰੇ ਕਾਨੂੰਨ ਬਣਾਉਣੇ ਚਾਹੀਦੇ ਹਨ, ਜੋ ਪ੍ਰਗਟਾਵੇ ਦੀ ਆਜ਼ਾਦੀ ਦੀ ਰੱਖਿਆ ਕਰਦੇ ਹੋਏ ਜਾਣ-ਬੁੱਝ ਕੇ ਫੈਲਾਈਆਂ ਜਾਣ ਵਾਲੀਆਂ ਗ਼ਲਤ ਸੂਚਨਾਵਾਂ ਨੂੰ ਨਿਰਉਤਸ਼ਾਹਿਤ ਕਰਨ। ਜ਼ਿੰਮੇਵਾਰ ਪੱਤਰਕਾਰੀ ਅਤੇ ਸੁਤੰਤਰ ਫੈਕਟ-ਚੈਕਿੰਗ ਅੱਜ ਤੋਂ ਪਹਿਲਾਂ ਕਦੇ ਇੰਨੀ ਮਹੱਤਵਪੂਰਨ ਨਹੀਂ ਰਹੀ।

ਪਰ ਇਕੱਲੇ ਕਾਨੂੰਨ ਅਤੇ ਤਕਨਾਲੋਜੀ ਇਸ ਸਮੱਸਿਆ ਦਾ ਹੱਲ ਨਹੀਂ ਕਰ ਸਕਦੇ। ਫ਼ਰਜ਼ੀ ਖ਼ਬਰਾਂ ਦੇ ਖ਼ਿਲਾਫ਼ ਸਭ ਤੋਂ ਵੱਡੀ ਸੁਰੱਖਿਆ ਇਕ ਜਾਗਰੂਕ ਅਤੇ ਜ਼ਿੰਮੇਵਾਰ ਨਾਗਰਿਕ ਹੈ। ਕਿਸੇ ਵੀ ਸੰਦੇਸ਼ ਨੂੰ ਫਾਰਵਰਡ ਕਰਨ ਤੋਂ ਪਹਿਲਾਂ, ਸਾਨੂੰ ਬਸ ਕੁਝ ਸੈਕਿੰਡਾਂ ਲਈ ਰੁਕਣਾ ਚਾਹੀਦਾ ਹੈ। ਖੁਦ ਨੂੰ ਪੁੱਛੋ-ਕੀ ਇਹ ਜਾਣਕਾਰੀ ਪ੍ਰਮਾਣਿਤ ਹੈ? ਕੀ ਇਹ ਕਿਸੇ ਭਰੋਸੇਯੋਗ ਸਰੋਤ ਤੋਂ ਹੈ? ਕੀ ਇਸ ਨੂੰ ਸਾਂਝਾ ਕਰਨ ਨਾਲ ਬੇਲੋੜਾ ਡਰ ਜਾਂ ਨੁਕਸਾਨ ਹੋ ਸਕਦਾ ਹੈ? ਸਾਵਧਾਨੀ ਦੇ ਉਹ ਕੁਝ ਪਲ ਟਕਰਾਅ ਨੂੰ ਰੋਕ ਸਕਦੇ ਹਨ, ਕਿਸੇ ਬੇਗੁਨਾਹ ਵਿਅਕਤੀ ਦੀ ਰੱਖਿਆ ਕਰ ਸਕਦੇ ਹਨ, ਜਾਂ ਕਿਸੇ ਦੀ ਜਾਨ ਵੀ ਬਚਾ ਸਕਦੇ ਹਨ।

ਆਪਣੇ ਮੂਲ ਰੂਪ ’ਚ, ਸੋਸ਼ਲ ਮੀਡੀਆ ਦੁਸ਼ਮਣ ਨਹੀਂ ਹੈ। ਇਸ ’ਚ ਕੋਈ ਭਾਵਨਾਵਾਂ ਨਹੀਂ ਹਨ, ਕੋਈ ਜ਼ਮੀਰ ਨਹੀਂ ਹੈ ਅਤੇ ਕੋਈ ਇਰਾਦਾ ਨਹੀਂ ਹੈ। ਇਹ ਸਿਰਫ ਉਨ੍ਹਾਂ ਲੋਕਾਂ ਦੀਆਂ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ ਜੋ ਇਸ ਦੀ ਵਰਤੋਂ ਕਰਦੇ ਹਨ। ਜੇਕਰ ਅਸੀਂ ਦਿਆਲਤਾ ਚੁਣਦੇ ਹਾਂ, ਤਾਂ ਇਹ ਦਿਆਲਤਾ ਫੈਲਾਉਂਦਾ ਹੈ। ਜੇਕਰ ਅਸੀਂ ਸੱਚ ਚੁਣਦੇ ਹਾਂ, ਤਾਂ ਇਹ ਸੱਚ ਫੈਲਾਉਂਦਾ ਹੈ। ਜੇਕਰ ਅਸੀਂ ਨਫ਼ਰਤ, ਅਫ਼ਵਾਹਾਂ ਅਤੇ ਵੰਡੀਆਂ ਚੁਣਦੇ ਹਾਂ, ਤਾਂ ਇਹ ਉਨ੍ਹਾਂ ਨੂੰ ਭਿਆਨਕ ਰਫ਼ਤਾਰ ਨਾਲ ਵਧਾ ਦਿੰਦਾ ਹੈ।

ਕੀ ਅਸੀਂ ਇਕ ਅਜਿਹੀ ਡਿਜੀਟਲ ਦੁਨੀਆ ਦਾ ਨਿਰਮਾਣ ਕਰ ਸਕਦੇ ਹਾਂ, ਜਿੱਥੇ ਸਨਸਨੀਖੇਜ਼ ਨਾਲੋਂ ਸੱਚ ਨੂੰ ਵੱਧ ਮਹੱਤਵ ਦਿੱਤਾ ਜਾਵੇ, ਜਿੱਥੇ ਬੇਰਹਿਮੀ ਨਾਲੋਂ ਹਮਦਰਦੀ ਮਜ਼ਬੂਤ ਹੋਵੇ ਅਤੇ ਜਿੱਥੇ ਹਰ ਯੂਜ਼ਰ ਯਾਦ ਰੱਖੇ ਕਿ ਹਰ ਪ੍ਰੋਫਾਈਲ ਪਿਕਚਰ ਦੇ ਪਿੱਛੇ ਇਕ ਅਸਲੀ ਇਨਸਾਨ ਹੈ, ਜਿਸ ਦਾ ਇਕ ਪਰਿਵਾਰ ਹੈ, ਭਾਵਨਾਵਾਂ ਹਨ, ਸੁਪਨੇ ਹਨ ਅਤੇ ਮਾਣ-ਸਨਮਾਨ ਹੈ। ਸੋਸ਼ਲ ਮੀਡੀਆ ’ਚ ਦੁਨੀਆ ਨੂੰ ਬਦਲਣ ਦੀ ਤਾਕਤ ਹੈ। ਸਵਾਲ ਇਹ ਨਹੀਂ ਹੈ ਕਿ ਕੀ ਇਹ ਇਸ ਨੂੰ ਬਦਲੇਗਾ, ਸਗੋਂ ਇਹ ਹੈ ਕਿ ਕੀ ਇਹ ਇਸ ਨੂੰ ਬਿਹਤਰੀ ਲਈ ਬਦਲੇਗਾ ਜਾਂ ਬਦਤਰ ਲਈ। ਉਹ ਫ਼ੈਸਲਾ ਸਾਡੇ ਹੱਥਾਂ ’ਚ ਹੈ।

—ਦੇਵੀ ਚੇਰੀਅਨ

  • Social Media
  • Internet

ਅੱਜ ਕੌਮਾਂਤਰੀ ਚੰਦਰਮਾ ਦਿਵਸ ’ਤੇ ਵਿਸ਼ੇਸ਼: ਕਲਪਨਾਵਾਂ ਦਾ ਨਹੀਂ, ਵਿਗਿਆਨ ਦੀ ਜਿੱਤ ਦਾ ਪ੍ਰਤੀਕ ਹੈ ਚੰਦਰਮਾ

NEXT STORY

Stories You May Like

  • drugs  two youths  social media  viral video
    ਨਸ਼ੇ 'ਚ ਲੜਖੜਾਉਂਦੇ ਤੇ ਡਿੱਗਦੇ ਹੋਏ ਦਿਖਾਈ ਦਿੱਤੇ ਦੋ ਨੌਜਵਾਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ
  • the marriage of a famous punjabi singer is about to break up
    ਟੁੱਟਣ ਵਾਲਾ ਹੈ ਮਸ਼ਹੂਰ ਪੰਜਾਬੀ ਗਾਇਕ ਦਾ ਵਿਆਹ ! ਸੋਸ਼ਲ ਮੀਡੀਆ ਹਲਚਲ ਨੇ ਖੜ੍ਹੇ ਕੀਤੇ ਸਵਾਲ
  • youth turns into a dog after spending 220 crore
    220 ਕਰੋੜ ਰੁਪਏ ਖਰਚ ਕਰ ਨੌਜਵਾਨ ਬਣਿਆ 'ਕੁੱਤਾ'! ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
  • the right way to sleep can change your health
    ਸੌਣ ਦ ਸਹੀ ਤਰੀਕਾ ਬਦਲ ਸਕਦਾ ਹੈ ਤੁਹਾਡੀ ਸਿਹਤ! ਜਾਣੋ ਕਿਹੜੀ ਪੋਜ਼ੀਸ਼ਨ ਹੈ ਸਭ ਤੋਂ ਬਿਹਤਰ
  • credit card users can make a small mistake can damage credit record
    Credit Card ਯੂਜ਼ਰਸ ਨੂੰ ਇੱਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ, ਵਿਗੜ ਸਕਦਾ ਹੈ ਕ੍ਰੈਡਿਟ ਰਿਕਾਰਡ
  • ind vs sl  who will be sai sudarshan  s replacement
    IND vs SL: ਕੌਣ ਬਣੇਗਾ ਸਾਈ ਸੁਦਰਸ਼ਨ ਦਾ  ਰਿਪਲੇਸਮੈਂਟ? ਇਸ ਖਿਡਾਰੀ ਨੂੰ ਮਿਲ ਸਕਦਾ ਹੈ ਮੌਕਾ
  • pakistan restricts international media reporting
    ਪਾਕਿਸਤਾਨ ਨੇ ਅੰਤਰਰਾਸ਼ਟਰੀ ਮੀਡੀਆ ਰਿਪੋਰਟਿੰਗ 'ਤੇ ਲਾਈ ਪਾਬੰਦੀ
  • iranian supreme leader
    ਕਿਵੇਂ ਹੈ ਇਰਾਨੀ ਸੁਪਰੀਮ ਲੀਡਰ ਦੀ ਸਿਹਤ ? ਨਵੀਂ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਛੇੜੀ ਚਰਚਾ
  • terrible accident on jalandhar nakodar road two boys died
    ਜਲੰਧਰ-ਨਕੋਦਰ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ! ਦੋ ਨੌਜਵਾਨਾਂ ਦੀ ਦਰਦਨਾਕ ਮੌਤ
  • punjabi in canada
    ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਦੀ ਜੇਬ 'ਤੇ ਵਧਿਆ ਬੋਝ !  1 ਸਤੰਬਰ ਤੋਂ ਨਵਾਂ...
  • cp satinder singh big revelation in jalandhar businessman robbery case
    ਜਲੰਧਰ: ਕਾਰੋਬਾਰੀ ਨਾਲ ਹੋਈ ਲੁੱਟ ਦੇ ਮਾਮਲੇ 'ਚ CP ਦਾ ਵੱਡਾ ਖ਼ੁਲਾਸਾ! 72 ਲੱਖ...
  • sensation in malsian
    ਮਲਸੀਆਂ 'ਚ ਸਨਸਨੀ: ਮੇਨ ਚੌਕ ਨੇੜਿਓਂ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਚੋਰੀ,...
  • jalandhar roads dumped garbage
    ਜਲੰਧਰ ਸ਼ਹਿਰ ਦੀ ਸੁੰਦਰਤਾ ਨੂੰ ਲੱਗਾ ਗ੍ਰਹਿਣ; ਸੜਕਾਂ ’ਤੇ ਸੁੱਟਿਆ ਜਾ ਰਿਹਾ ਕੂੜਾ,...
  • robbers who were running away after snatching mobile phones
    ਗਦਈਪੁਰ ਮਾਰਕੀਟ ’ਚ ਮੋਬਾਈਲ ਖੋਹ ਕੇ ਭੱਜ ਰਹੇ ਲੁਟੇਰੇ ਜਾਮ ’ਚ ਫਸੇ, ਲੋਕਾਂ ਨੇ...
  • heartbreaking incident in kartarpur
    ਕਰਤਾਰਪੁਰ 'ਚ ਰੂਹ ਕੰਬਾਊ ਵਾਰਦਾਤ: ਪਤਨੀ ਨੂੰ ਹਾਰਪਿਕ ਪਿਲਾ ਕੇ ਜਾਨੋਂ ਮਾਰਨ ਦੀ...
  • parking attendant of looks unisex salon attacked with sharp weapons
    ਜਲੰਧਰ: Looks Unisex Salon ਦੇ ਪਾਰਕਿੰਗ ਅਟੈਂਡੈਂਟ 'ਤੇ ਤੇਜ਼ਧਾਰ ਹਥਿਆਰਾਂ ਨਾਲ...
Trending
Ek Nazar
thieves target 4 shops in one night

ਗੁਰਦਾਸਪੁਰ: ਚੋਰਾਂ ਨੇ ਇਕੋ ਰਾਤ 4 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, 8 ਲੱਖ ਦੇ...

migrant boat capsizes

ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, ਦੋ ਲੋਕਾਂ ਦੀ ਮੌਤ, ਟਿਊਨੀਸ਼ੀਆ 'ਚ...

love father opposition lover daughter

ਪਿਆਰ 'ਚ ਰੋੜਾ ਬਣ ਰਿਹਾ ਸੀ ਪਿਓ, ਪ੍ਰੇਮੀ ਨਾਲ ਮਿਲ ਧੀ ਨੇ ਕਰ 'ਤਾ ਕਤਲ, ਫਿਰ...

electricity meters meter application power corporation

ਬਿਜਲੀ ਦੇ ਮੀਟਰ ਅਪਲਾਈ ਕਰਨ ਵਾਲਿਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਹੁਣ ਪਿਆ ਵੱਡਾ...

continuous rains have increased the concerns of the people of border villages

ਪੰਜਾਬ ਦੇ ਸਰਹੱਦੀ ਪਿੰਡਾਂ ਲਈ ਬਰਸਾਤ ਬਣੀ ਕਹਿਰ: ਕਿਸਾਨਾਂ ਨੂੰ ਸਤਾਉਣ ਲੱਗਾ ਡਰ,...

legendary actress of punjabi industry  jatinder kaur

ਜਦੋਂ ਸਹੁਰਿਆਂ ਨੇ ਵਾਪਸ ਤੋਰ'ਤੀ ਸੀ ਪੰਜਾਬੀ ਇੰਡਸਟਰੀ ਦੀ ਦਿੱਗਜ ਅਦਾਕਾਰਾ...

boy crossing ravi river

ਰਾਵੀ ਦਰਿਆ ਪਾਰ ਕਰਦਿਆਂ ਮੁੰਡਾ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹਿਆ, ਰੈਸਕਿਊ...

pukhraj bhalla paid obeisance at sri harmandir sahib

ਜਸਵਿੰਦਰ ਭੱਲਾ ਦੀ ਪਹਿਲੀ ਬਰਸੀ 'ਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਪੁੱਤਰ...

emraan hashmi

ਇਮਰਾਨ ਹਾਸ਼ਮੀ ਨੇ 'ਆਵਾਰਾਪਨ 2' 'ਚ ਕਿਉਂ ਨਹੀਂ ਕੀਤਾ ਇਕ ਵੀ Kissing Scene !...

bollywood veteran actress  s health deteriorates

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਦੀ ਵਿਗੜ ਗਈ ਸਿਹਤ ! ਹਸਪਤਾਲ 'ਚ ਕਰਾਇਆ ਗਿਆ ਦਾਖਲ

major robbery on highway

ਪੰਜਾਬ ਦੇ ਇਸ ਹਾਈਵੇਅ 'ਤੇ ਵੱਡੀ ਲੁੱਟ, ਹਥਿਆਰਾਂ ਦੀ ਨੋਕ 'ਤੇ ਟਰੱਕ ਡਰਾਈਵਰ...

bollywood  s veteran actress is going to become a mother for the third time

45 ਸਾਲ ਦੀ ਉਮਰ 'ਚ ਤੀਜੀ ਵਾਰ ਮਾਂ ਬਣਨ ਜਾ ਰਹੀ ਬਾਲੀਵੁੱਡ ਦੀ ਦਿੱਗਜ ਅਦਾਕਾਰਾ !...

sunita ahuja on why she withdrew divorce petition from govinda

ਦੂਜੇ ਵਿਆਹ ਦੀ ਤਿਆਰੀ 'ਚ ਗੋਵਿੰਦਾ ! ਪਤਨੀ ਸੁਨੀਤਾ ਨੇ ਕੀਤਾ ਵੱਡਾ ਦਾਅਵਾ

veteran actress passes away

ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ, ਅੱਜ ਹੋਵੇਗਾ ਸਸਕਾਰ

veteran actor sowcar janaki passes away at 94

ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ

yogi adityanath  india  japan  students  selfie

CM ਯੋਗੀ ਨਾਲ ਸੈਲਫੀ ਲਈ ਕ੍ਰੇਜ਼ੀ ਹੋਏ ਜਾਪਾਨੀ ਵਿਦਿਆਰਥੀ, ਰਿਹਾਇਸ਼ 'ਤੇ ਪਹੁੰਚ...

iran us conflict

ਈਰਾਨ ਨੇ ਅਮਰੀਕਾ ਦੀਆਂ ਧਮਕੀਆਂ ਨੂੰ ਕਰ'ਤਾ ਖਾਰਿਜ

army chief asim munir statement

ਬਲੋਚਿਸਤਾਨ 'ਚ ਸਰਗਰਮ ਅੱਤਵਾਦੀਆਂ ਨੂੰ ਮਿਲ ਰਹੀ ਵਿਦੇਸ਼ੀ ਸਹਾਇਤਾ: ਪਾਕਿਸਤਾਨੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • redevelopment policy
      ਰੀਡਿਵੈੱਲਪਮੈਂਟ ਨੀਤੀ : ਪੁਰਾਣੇ ਘਰਾਂ ਦਾ ਕਾਇਆਕਲਪ ਜਾਂ ਸ਼ਹਿਰ ਦੀ ਆਤਮਾ ਦਾ...
    • farmers protest
      ਕਿਸਾਨ ਅੰਦੋਲਨ : ਪੰਜਾਬੀਆਂ ਨੇ ਕੀ ਪਾਇਆ ਤੇ ਕੀ ਗਵਾਇਆ
    • poisonous substances in food and drinks
      ‘ਖਾਣ-ਪੀਣ ਦੀਆਂ ਵਸਤਾਂ ’ਚ ਜ਼ਹਿਰੀਲੇ ਪਦਾਰਥ’ ਬਣ ਰਹੇ ਜ਼ਿੰਦਗੀ ਲਈ ਖ਼ਤਰਾ!
    • mind naxalite is the truth so bitter
      ‘ਦਿਮਾਗੀ ਨਕਸਲੀ’ : ਕੀ ਸੱਚ ਇੰਨਾ ਕੌੜਾ ਹੁੰਦਾ ਹੈ?
    • seeds of truth are continuously sprouting
      ਇਸ ਅਤਿਅੰਤ ਮੁਸ਼ਕਲ ਦੌਰ ’ਚ ਵੀ ਸੱਚ ਦੇ ਬੀਜ ਲਗਾਤਾਰ ਫੁੱਟ ਰਹੇ ਹਨ
    • adultrated food
      ਖਾਣੇ ’ਚ ਮਿਲਾਵਟ ਭ੍ਰਿਸ਼ਟਾਚਾਰ ਜਾਂ ਧੋਖਾ
    • protests lesson
      ਸਰਕਾਰ ਨੂੰ ਜੰਤਰ-ਮੰਤਰ ਵਿਦਿਆਰਥੀ ਅੰਦੋਲਨ ਤੋਂ ਸਬਕ ਲੈਣਾ ਚਾਹੀਦਾ ਹੈ
    • some young women are ruining their lives by
      ‘ਸੋਸ਼ਲ ਮੀਡੀਆ ’ਤੇ ਨੌਜਵਾਨਾਂ ਨਾਲ ਦੋਸਤੀ ਕਰ ਕੇ’ ਜ਼ਿੰਦਗੀ ਤਬਾਹ ਕਰ ਰਹੀਆਂ ਕੁਝ...
    • gen z a generation connected to its roots reaching for the sky
      ਜੈੱਨ-ਜ਼ੀ : ਜੜ੍ਹਾਂ ਨਾਲ ਜੁੜੀ, ਆਸਮਾਨ ਨੂੰ ਛੂੰਹਦੀ ਪੀੜ੍ਹੀ
    • parliament  monsoon session  adjournment  government  opposition
      ਧੋਤਾ ਗਿਆ ਸੰਸਦ ਦਾ ਮਾਨਸੂਨ ਇਜਲਾਸ : ਜਵਾਬਦੇਹ ਕੌਣ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +