ਸਫਰ 'ਚ ਆਉਂਦੀ ਹੈ ਉਲਟੀ ਤਾਂ ਅਪਣਾਓ ਇਹ ਆਸਾਨ ਤਰੀਕੇ

You Are HereHealth
Friday, April 21, 2017-12:48 PM

ਮੁੰਬਈ — ਅਕਸਰ ਲੋਕਾਂ ਨੂੰ ਯਾਤਰਾ ਦੇ ਦੌਰਾਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਕਿ ਜੀ ਮਚਲਣਾ, ਉਲਟੀ ਆਉਣਾ। ਇਸ ਲਈ ਕਈ ਲੋਕ ਸਫਰ ਕਰਨ ਤੋਂ ਕਤਰਾਉਂਦੇ ਹਨ। ਹੁਣ ਤੁਸੀਂ ਇਸ ਸਮੱਸਿਆ ਤੋਂ ਵੇ-ਫਿਕਰ ਹੋ ਜਾਓ ਕਿਉਂਕਿ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹੇ ਨੁਸਖੇ ਜਿਨ੍ਹਾਂ ਨੂੰ ਆਪਣਾ ਕੇ ਤੁਸੀਂ ਆਪਣੀ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਨੁਸਖਿਆ ਬਾਰੇ।
1. ਤੁਸੀਂ ਜਦੋਂ ਵੀ ਕਿਤੇ ਸਫਰ ਦੇ ਲਈ ਨਿਕਲੋ ਤਾਂ ਨਿੰਬੂ ਨੂੰ ਸੁੰਘੋ ਘਰ ਤੋਂ ਨਿਕਲਣ ਤੋਂ ਪਹਿਲਾਂ ਆਪਣੇ ਨਾਲ ਇਕ ਪੱਕਿਆ ਹੋਇਆ ਨਿੰਬੂ ਵੀ ਜ਼ਰੂਰ ਰੱਖੋ। ਜਦੋਂ ਵੀ ਮੰਨ ਅਜੀਬ ਹੋਵੇ, ਤਾਂ ਇਸ ਨਿੰਬੂ ਨੂੰ ਛਿੱਲ ਕੇ ਸੂੰਘ ਲਓ। ਅਜਿਹਾ ਕਰਨ ਨਾਲ ਉਲਟੀ ਨਹੀਂ ਆਵੇਗੀ।
2. ਯਾਤਰਾ 'ਚ ਜਾਂਦੇ ਸਮੇਂ ਨਿੰਬੂ ਅਤੇ ਪੁਦੀਨੇ ਦੇ ਜੂਸ 'ਚ ਕਾਲਾ ਨਮਕ ਪਾ ਕੇ ਰੱਖੋ ਅਤੇ ਸਫਰ 'ਚ ਥੋੜ੍ਹਾ-ਥੋੜ੍ਹਾ ਪੀਂਦੇ ਰਹੋ।
3. ਸਫਰ 'ਚ ਨਿਕਲਣ ਤੋਂ ਪਹਿਲਾਂ ਇਲਾਇਚੀ ਵਾਲੀ ਚਾਹ ਪੀ ਕੇ ਹੀ ਘਰੋਂ ਨਿਕਲੋ।
4. ਨਿੰਬੂ ਨੂੰ ਕੱਟ ਕੇ ਉਸ ਉੱਪਰ ਕਾਲੀ ਮਿਰਚ ਅਤੇ ਕਾਲਾ ਨਮਕ ਪਾ ਕੇ ਚਟਦੇ ਰਵੋ। ਇਸ ਨਾਲ ਵੀ ਉਲਟੀ ਨਹੀਂ ਆਵੇਗੀ।

Popular News

!-- -->