ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਲੱਕ ’ਚ ਹੋਣ ਵਾਲੇ ਦਰਦ ਤੋਂ ਪਰੇਸ਼ਾਨ ਰਹਿੰਦੇ ਹਨ। ਲੱਕ ’ਚ ਦਰਦ ਹੋਣ ਦੇ ਬਹੁਤ ਸਾਰੇ ਕਾਰਨ ਹਨ, ਜਿਨ੍ਹਾਂ ਨੂੰ ਅਸੀਂ ਮਾਮੂਲੀ ਸਮਝ ਕੇ ਅਣਦੇਖਾ ਕਰ ਦਿੰਦੇ ਹਾਂ ਪਰ ਰੀੜ੍ਹ ਦੀ ਹੱਡੀ ’ਚ ਹੋਣ ਵਾਲੇ ਦਰਦ ਨੂੰ ਅਣਦੇਖਾ ਕਰਨਾ ਇਕ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ, ਜਿਸ ਨੂੰ ਸਲੀਪ ਡਿਸਕ ਵੀ ਕਹਿੰਦੇ ਹਨ। ਰੀੜ੍ਹ ਦੀ ਹੱਡੀ ’ਚ ਹੋਣ ਵਾਲਾ ਦਰਦ ਲੱਕ ਦੇ ਦਰਦ ਵਰਗਾ ਹੀ ਹੁੰਦਾ ਹੈ। ਜੇ ਸਹੀ ਸਮੇਂ ਰੀੜ੍ਹ ਦੀ ਹੱਡੀ ਦੇ ਦਰਦ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਸ ਨੂੰ ਜਲਦੀ ਠੀਕ ਕਰਨਾ ਮੁਸ਼ਕਲ ਹੋ ਜਾਂਦਾ ਹੈ। ਦੱਸ ਦੇਈਏ ਕਿ ਇਹ ਦਰਦ ਹੌਲੀ-ਹੌਲੀ ਵਧ ਕੇ ਪੈਰਾਂ ਤੱਕ ਪਹੁੰਚ ਜਾਂਦਾ ਹੈ, ਜਿਸ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆ ਹੋ ਜਾਂਦੀਆਂ ਹਨ।
ਰੀੜ੍ਹ ਦੀ ਹੱਡੀ ਦੇ ਦਰਦ ਨੂੰ ਦੂਰ ਕਰਨ ਦੇ ਉਪਾਅ
1 . ਨਾਰੀਅਲ ਤੇਲ ਨਾਲ ਮਸਾਜ
ਰੀੜ੍ਹ ਦੀ ਹੱਡੀ ਦੇ ਦਰਦ ਤੋਂ ਰਾਹਤ ਪਾਉਣ ਲਈ ਨਾਰੀਅਲ ਤੇਲ ਨਾਲ ਮਸਾਜ ਕਰੋ। ਇਸ 'ਚ ਮੌਜੂਦ ਵਿਟਾਮਿਨ-ਡੀ ਅਤੇ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ। ਨਾਰੀਅਲ ਦੇ ਤੇਲ 'ਚ ਸਰੋਂ ਦਾ ਤੇਲ ਮਿਲਾ ਕੇ ਇਸ 'ਚ 1-2 ਚਮਚ ਲਸਣ ਦੀਆਂ ਕਲੀਆਂ ਪਾ ਕੇ ਚੰਗੀ ਤਰ੍ਹਾਂ ਗਰਮ ਕਰ ਲਓ। ਇਸ ਦੇ ਕੋਸਾ ਹੋਣ ਦੇ ਬਾਅਦ ਇਸ ਨਾਲ ਮਸਾਜ ਕਰੋ।
2. ਦਾਲਚੀਨੀ ਪਾਊਡਰ
ਰੀੜ੍ਹ ਦੀ ਹੱਡੀ ਦੇ ਦਰਦ ਤੋਂ ਰਾਹਤ ਪਾਉਣ ਲਈ ਦਾਲਚੀਨੀ ਪਾਊਡਰ ਦਾ ਇਸਤੇਮਾਲ ਕਰੋ। ਦਰਦ ਨੂੰ ਦੂਰ ਕਰਨ ਲਈ ਦਾਲਚੀਨੀ ਪਾਊਡਰ ਨੂੰ ਸ਼ਹਿਦ ਨਾਲ ਦਿਨ 'ਚ 2 ਵਾਰ ਲਓ। ਅਜਿਹਾ ਕਰਨ ਨਾਲ ਹੌਲੀ-ਹੌਲੀ ਦਰਦ ਠੀਕ ਹੋਣ ਲੱਗੇਗਾ।
3. ਯੋਗ-ਆਸਣ ਕਰੋ
ਰੀੜ੍ਹ ਦੀ ਹੱਡੀ ’ਚ ਹੋਣ ਵਾਲੇ ਦਰਦ ਤੋਂ ਨਿਜ਼ਾਤ ਪਾਉਣ ਲਈ ਲੋਕ ਰੋਜ਼ਾਨਾ ਸੈਰ ਕਰਨ ਅਤੇ ਯੋਗ-ਆਸਣ ਵੀ ਕਰ ਸਕਦੇ ਹਨ। ਰੋਜ਼ਾਨਾ ਆਸਣ ਕਰਨ ਨਾਲ ਵੀ ਇਸ ਦਰਦ ਤੋਂ ਛੁੱਟਕਾਰਾ ਪਾਇਆ ਜਾ ਸਕਦਾ ਹੈ। ਰੋਜ਼ਾਨਾ ਚਕ੍ਰਾਸਨ, ਹਲਾਸਨ, ਮਕਰਾਸਨ, ਭੁਜੰਗਾਸਨ ਆਦਿ ਕਰਨ ਨਾਲ ਇਸ ਦਰਦ ਤੋਂ ਛੁਟਕਾਰਾ ਮਿਲਦਾ ਹੈ।
4. ਰੋਜ਼ਾਨਾ ਪੀਓ ਦੁੱਧ
ਦੁੱਧ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਰੋਜ਼ਾਨਾ ਦੁੱਧ ਪੀਣ ਨਾਲ ਨਾ ਸਿਰਫ਼ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਮਿਲਦੀ ਹੈ ਸਗੋਂ ਇਹ ਰੀੜ੍ਹ ਦੀ ਹੱਡੀ ਦੇ ਦਰਦ ਨੂੰ ਵੀ ਦੂਰ ਕਰਨ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਦੁੱਧ 'ਚ ਸ਼ਹਿਦ ਮਿਲਾ ਕੇ ਇਸ ਦਾ ਸੇਵਨ ਕਰਦਾ ਹੈ ਤਾਂ ਉਸ ਨੂੰ ਰੀੜ੍ਹ ਦੀ ਹੱਡੀ ਦੇ ਦਰਦ ਤੋਂ ਜਲਦੀ ਆਰਾਮ ਮਿਲਦਾ ਹੈ।
5. ਵਿਟਾਮਿਨ ਸੀ ਨਾਲ ਭਰਪੂਰ ਚੀਜ਼ਾਂ ਦਾ ਸੇਵਨ
ਕਈ ਵਾਰ ਵਿਟਾਮਿਨ-ਸੀ ਦੀ ਘਾਟ ਨਾਲ ਵੀ ਰੀੜ੍ਹ ਦੀ ਹੱਡੀ 'ਚ ਦਰਦ ਹੋ ਸਕਦਾ ਹੈ। ਅਜਿਹੇ 'ਚ ਪੀੜਤ ਵਿਅਕਤੀ ਆਪਣੀ ਖੁਰਾਕ 'ਚ ਉਹ ਚੀਜ਼ਾਂ ਸ਼ਾਮਲ ਕਰਨ, ਜਿਨ੍ਹਾਂ 'ਚ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਹੋਵੇ। ਰੀੜ੍ਹ ਦੀ ਹੱਡੀ ਦੇ ਦਰਦ ਨੂੰ ਦੂਰ ਕਰਨ ਲਈ ਆਪਣੀ ਖ਼ੁਰਾਕ 'ਚ ਆਂਵਲਾ, ਸੰਤਰਾ, ਨਿੰਬੂ, ਟਮਾਟਰ, ਅੰਗੂਰ, ਅਮਰੂਦ, ਸੇਬ, ਕੇਲਾ ਸ਼ਾਮਲ ਕਰੋ। ਇਸ ਤੋਂ ਇਲਾਵਾ ਦੁੱਧ, ਹਰਾ ਧਨੀਆ, ਪਾਲਕ, ਮੂਲੀ ਦੇ ਪੱਤੇ, ਸ਼ਲਗਮ, ਪੁਦੀਨਾ ਆਦਿ ਵਿੱਚ ਵੀ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ।
6. ਮੇਥੀ ਦੇ ਦਾਣੇ
ਰੀੜ੍ਹ ਦੀ ਹੱਡੀ ਦੇ ਦਰਦ ਨੂੰ ਦੂਰ ਕਰਨ ਲਈ ਮੇਥੀ ਦੇ ਦਾਣੇ ਦਾ ਸੇਵਨ ਕਰੋ, ਕਿਉਂਕਿ ਇਹ ਦਰਦ ਤੋਂ ਰਾਹਤ ਦਿਵਾਉਣ ਦਾ ਕੰਮ ਕਰਦੇ ਹਨ। ਮੇਥੀ ਵਿੱਚ ਵਿਟਾਮਿਨ-ਏ, ਵਿਟਾਮਿਨ-ਸੀ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਆਦਿ ਪੋਸ਼ਕ ਤੱਤ ਹੁੰਦੇ ਹਨ। ਮੇਥੀ ਫਾਈਬਰ ਦਾ ਮੁੱਖ ਸਰੋਤ ਹੈ।
ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
NEXT STORY