ਸਿਡਨੀ (ਬਿਊਰੋ)— 'ਖਾਂਦੀਆਂ ਖੁਰਾਕਾਂ ਕੰਮ ਆਉਣੀਆਂ' ਇਹ ਕਹਾਵਤ ਇਸ ਪੜਦਾਦੇ 'ਤੇ ਬਿਲਕੁੱਲ ਸਟੀਕ ਬੈਠਦੀ ਹੈ। ਜੀ ਹਾਂ, 105 ਸਾਲ ਦੇ ਸ਼ੰਕਰਲ ਤ੍ਰਿਵੇਦੀ ਉਮਰ ਦੇ ਇਸ ਪੜਾਅ 'ਚ ਸਿਡਨੀ ਤੋਂ ਭਾਰਤ ਆਉਣਗੇ। ਤ੍ਰਿਵੇਦੀ ਦੇ ਘਰ ਸ਼ਹਿਨਾਈਆਂ ਵੱਜਣਗੀਆਂ। ਖੁਸ਼ੀ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੇ ਪੜਪੋਤੇ ਦਾ ਵਿਆਹ ਹੈ ਅਤੇ ਤ੍ਰਿਵੇਦੀ ਆਪਣੇ ਪੜਪੋਤੇ ਦੇ ਵਿਆਹ 'ਚ ਭੰਗੜੇ ਪਾਉਣਗੇ। ਤ੍ਰਿਵੇਦੀ 16 ਸਾਲ ਪਹਿਲਾਂ ਗੁਜਰਾਤ ਤੋਂ ਆਸਟ੍ਰੇਲੀਆ ਆਏ ਸਨ।
ਤ੍ਰਿਵੇਦੀ ਦੱਸਦੇ ਹਨ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਹ ਆਪਣੇ ਪੜਪੋਤੇ ਦੇ ਵਿਆਹ 'ਚ ਸ਼ਾਮਲ ਹੋਣਗੇ ਅਤੇ ਭੰਗੜੇ ਪਾਉਣਗੇ। ਉਹ ਭਾਰਤ ਆ ਕੇ ਆਪਣੇ ਸੰਗੀ ਸਾਥੀਆਂ ਨੂੰ ਮਿਲਣਗੇ। ਤ੍ਰਿਵੇਦੀ ਦੇ ਬੇਟੇ ਨੇ ਦੱਸਿਆ ਕਿ ਪਿਤਾ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ ਅਤੇ ਇਸ ਮਹੀਨੇ ਭਾਰਤ ਆਉਣਗੇ। ਇਸ ਤੋਂ ਪਹਿਲਾਂ ਉਹ ਆਪਣੇ 100ਵੇਂ ਜਨਮ ਦਿਨ 'ਤੇ ਭਾਰਤ ਆਏ ਸਨ।
ਤ੍ਰਿਵੇਦੀ ਭਾਰਤ ਆਉਣ ਲਈ ਬਹੁਤ ਹੀ ਉਤਸੁਕ ਹਨ। ਆਸਟ੍ਰੇਲੀਆ ਦੇ ਸਿਡਨੀ 'ਚ ਵੱਸੇ ਤ੍ਰਿਵੇਦੀ ਇੰਨੀ ਲੰਬੀ ਉਮਰ ਵਾਲੇ ਗਿਣਵੇਂ ਲੋਕਾਂ 'ਚੋਂ ਇਕ ਹਨ। ਤ੍ਰਿਵੇਦੀ ਦੇ 2 ਬੱਚੇ ਹਨ ਅਤੇ 5 ਪੋਤੇ ਤੇ 9 ਪੜਪੋਤੇ ਹਨ। ਤ੍ਰਿਵੇਦੀ ਦਾ ਜਨਮ 28 ਦਸੰਬਰ 1911 'ਚ ਹੋਇਆ।
ਕੈਨੇਡਾ ਦੇ ਇਸ ਸੂਬੇ 'ਚ ਨਸ਼ੇ ਨੇ ਪਸਾਰੇ ਪੈਰ, ਦਲਦਲ 'ਚ ਗਈਆਂ 1100 ਨੌਜਵਾਨਾਂ ਦੀਆਂ ਜਾਨਾਂ
NEXT STORY