ਸਿਡਨੀ— ਆਸਟਰੇਲੀਆ ਦੇ ਉੱਤਰੀ ਸਿਡਨੀ 'ਚ ਇਕ ਇਮਾਰਤ ਦਾ ਕੰਮ ਚੱਲ ਰਿਹਾ ਸੀ ਕਿ ਅਚਾਨਕ ਇਸ ਇਮਾਰਤ ਤੋਂ ਹੇਠਾਂ ਵੱਲ ਡਿੱਗ ਗਈ, ਜਿਸ ਕਾਰਨ ਬਹੁਤ ਨੁਕਸਾਨ ਹੋਇਆ। ਕਰਮਚਾਰੀਆਂ ਨੇ ਕਿਹਾ ਕਿ ਆਰਥਰ ਗਲੀ ਵਿਚ ਕੰਮ ਚੱਲ ਰਿਹਾ ਸੀ ਅਤੇ ਇਮਾਰਤ ਦੀ ਸਭ ਤੋਂ ਉੱਪਰਲੀ ਮੰਜ਼ਲ ਤੋਂ ਇਹ ਹੇਠਾਂ ਵੱਲ ਆ ਡਿੱਗੀ। ਇਸ ਕਾਰਨ 3 ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਇਨ੍ਹਾਂ ਦਾ ਇਲਾਜ ਰਾਇਲ ਹਸਪਤਾਲ 'ਚ ਕਰਵਾਇਆ ਜਾ ਰਿਹਾ ਹੈ। ਇਸ ਭਿਆਨਕ ਦ੍ਰਿਸ਼ ਨੂੰ ਦੇਖਣ ਵਾਲਾ ਹਰ ਇਕ ਵਿਅਕਤੀ ਡਰ ਚੁੱਕਾ ਹੈ। ਇੱਥੇ ਸਾਰੇ ਪਾਸੇ ਐਮਰਜੈਂਸੀ ਕਰਮਚਾਰੀ ਦਿਖਾਈ ਦੇ ਰਹੇ ਸਨ। ਫਿਲਹਾਲ ਇਸ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਮੋਟਰਸਾਈਕਲ ਵਾਲਿਆਂ ਨੂੰ ਵੀ ਇੱਥੋਂ ਲੰਘਣ ਤੋਂ ਰੋਕ ਦਿੱਤਾ ਗਿਆ ਹੈ। ਡਾਕਟਰਾਂ ਨੇ ਦੱਸਿਆ ਕਿ ਇਕ ਵਿਅਕਤੀ ਦੀ ਬਾਂਹ, ਦੂਜੇ ਦੇ ਸਿਰ ਅਤੇ ਤੀਜੇ ਦੇ ਮੋਢੇ 'ਤੇ ਬੁਰੀ ਤਰ੍ਹਾਂ ਸੱਟਾਂ ਲੱਗੀਆਂ ਹਨ। ਇਸ ਕਾਰਨ ਗਲੀ 'ਚ ਖੜੀਆਂ ਕਾਰਾਂ ਵੀ ਟੁੱਟ ਗਈਆਂ।
ਉੜੀ 'ਚ ਸ਼ਹੀਦ ਫੌਜੀਆਂ ਦੀ ਸ਼ਹਾਦਤ ਨੂੰ ਸਲਾਮ : ਬੌਬੀ ਅਟਵਾਲ ਤੇ ਬਲਰਾਜ ਰਾਜੀ
NEXT STORY