ਪਟਨਾ (ਵਾਰਤਾ)- ਬਿਹਾਰ 'ਚ ਰਾਜਧਾਨੀ ਪਟਨਾ ਦੇ ਕੰਕੜਬਾਗ ਥਾਣਾ ਖੇਤਰ 'ਚ ਮੰਗਲਵਾਰ ਨੂੰ ਆਟੋ ਰਿਕਸ਼ਾ ਅਤੇ ਕਰੇਨ ਵਿਚਾਲੇ ਹੋਈ ਟੱਕਰ 'ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਆਟੋ ਰਿਕਸ਼ਾ 'ਤੇ ਸਵਾਰ ਲੋਕ ਜਾ ਰਹੇ ਸਨ, ਉਦੋਂ ਰਾਮ ਲਖਨ ਰਸਤੇ 'ਤੇ ਆਟੋ ਰਿਕਸ਼ਾ ਪਟਨਾ ਮੈਟਰੋ ਦੇ ਨਿਰਮਾਣ ਕੰਮ 'ਚ ਲੱਗੇ ਕਰੇਨ ਨਾਲ ਟਕਰਾ ਗਈ। ਇਸ ਹਾਦਸੇ 'ਚ ਆਟੋ ਰਿਕਸ਼ੇ 'ਤੇ ਸਵਾਰ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਮ੍ਰਿਤਕਾਂ 'ਚ ਤਿੰਨ ਪੁਰਸ਼, ਤਿੰਨ ਔਰਤਾਂ ਅਤੇ ਇਕ ਬੱਚਾ ਸ਼ਾਮਲ ਹਨ। ਮ੍ਰਿਤਕ ਰੋਹਤਾਸ, ਮਧੁਬਨੀ, ਮੁਜ਼ੱਫਰਪੁਰ ਅਤੇ ਵੈਸ਼ਾਲੀ ਦੇ ਰਹਿਣ ਵਾਲੇ ਹਨ। ਮ੍ਰਿਤਕਾਂ ਦੀ ਤੁਰੰਤ ਪਛਾਣ ਨਹੀਂ ਹੋ ਸਕੀ ਹੈ। ਇਸ ਵਿਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਹਾਦਸੇ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ ਅਤੇ ਪਰਮਾਤਮਾ ਤੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਹ ਦੁੱਖ ਸਹਿਣ ਕਰਨ ਦੀ ਸ਼ਕਤੀ ਦੇਣ ਦੀ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਹਾਦਸੇ 'ਚ ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਵੀ ਪ੍ਰਾਰਥਨਾ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਮਾਚਲ ਦੀਆਂ ਚੋਟੀਆਂ ’ਤੇ ਮੁੜ ਬਰਫਬਾਰੀ, ਸ਼੍ਰੀਨਗਰ 'ਚ ਮੀਂਹ
NEXT STORY