ਮਨੀਲਾ/ਆਸਟਰੇਲੀਆ— ਫਿਲਪੀਨਜ਼ 'ਚ ਜਾਰੀ ਸੰਘਰਸ਼ ਦਰਮਿਆਨ ਇਕ ਆਸਟਰੇਲੀਆਈ ਪੱਤਰਕਾਰ ਐਡਮ ਹਾਰਵੀ ਗਰਦਨ 'ਚ ਗੋਲੀ ਲੱਗਣ ਕਾਰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਖੁਸ਼ਕਿਸਮਤੀ ਨਾਲ ਉਹ ਬਚ ਗਏ। ਹਾਰਵੀ ਨੇ ਫਿਲਪੀਨਜ਼ ਦੇ ਸ਼ਹਿਰ ਮਰਾਵੀ ਦੇ ਹਸਪਤਾਲ 'ਚ ਆਪਣਾ ਇਲਾਜ ਕਰਵਾਇਆ ਅਤੇ ਹੁਣ ਉਹ ਬਿਲਕੁੱਲ ਠੀਕ ਹਨ। ਡਾਕਟਰ ਨੇ ਉਨ੍ਹਾਂ ਦੀ ਗਰਦਨ 'ਚੋਂ ਗੋਲੀ ਕੱਢੀ। ਐਡਮ ਮੀਡੀਆ ਸਮੂਹ ਏਬੀਸੀ 'ਚ ਪੱਤਰਕਾਰ ਹਨ।
ਉਨ੍ਹਾਂ ਨੇ ਟਵੀਟ ਜ਼ਰੀਏ ਆਪਣੀ ਗਰਦਨ ਦੇ ਐਕਸ-ਰੇਅ ਦੀ ਤਸਵੀਰ ਜਾਰੀ ਕੀਤੀ ਹੈ, ਜਿਸ 'ਚ ਇਕ ਗੋਲੀ ਉਨ੍ਹਾਂ ਦੀ ਗਰਦਨ 'ਚ ਫਸੀ ਹੋਈ ਨਜ਼ਰ ਆ ਰਹੀ ਹੈ। ਆਪਣੇ ਨਾਲ ਵਾਪਰੀ ਘਟਨਾ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹੈਲਮੇਟ ਅਤੇ ਜੈਕਟ ਪਹਿਨੀ ਹੋਈ ਸੀ। ਉਹ ਕਾਰ 'ਚੋਂ ਖਾਣਾ ਅਤੇ ਪਾਣੀ ਕੱਢ ਰਹੇ ਸਨ ਕਿ ਇਕ ਕ੍ਰਿਕਟ ਗੇਂਦ ਉਨ੍ਹਾਂ ਦੀ ਗਰਦਨ 'ਚ ਆ ਕੇ ਲੱਗੀ।
ਉਨ੍ਹਾਂ ਦੱਸਿਆ ਕਿ ਜ਼ਖਮੀ ਹੋਣ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨੂੰ ਮੁੱਢਲੀ ਡਾਕਟਰੀ ਮਦਦ ਦਿੱਤੀ। ਜਦੋਂ ਉਨ੍ਹਾਂ ਨੇ ਐਕਸ-ਰੇਅ ਕਰਵਾਇਆ ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਗੋਲੀ ਲੱਗੀ ਹੈ। ਐਡਮ ਨੇ ਦੱਸਿਆ ਕਿ ਖੁਸ਼ਕਿਸਮਤੀ ਨਾਲ ਗੋਲੀ ਉਨ੍ਹਾਂ ਦੇ ਨਾਜ਼ੁਕ ਹਿੱਸੇ 'ਚ ਲੱਗਣ ਦੀ ਥਾਂ ਉਨ੍ਹਾਂ ਦੇ ਜਬਾੜੇ ਦੇ ਠੀਕ ਪਿੱਛੇ ਲੱਗੀ। ਐਡਮ ਨੇ ਦੱਸਿਆ ਕਿ ਫਿਲਪੀਨਜ਼ ਦੇ ਸ਼ਹਿਰ ਮਰਾਵੀ 'ਚ ਆਈ. ਐੱਸ. ਨੇ ਕਬਜ਼ਾ ਕੀਤਾ ਹੋਇਆ ਹੈ, ਜਿੱਥੇ ਜਾਰੀ ਸੰਘਰਸ਼ ਕਾਰਨ ਉਹ ਗੋਲੀਬਾਰੀ ਦੇ ਸ਼ਿਕਾਰ ਹੋ ਗਏ। 23 ਮਈ ਨੂੰ ਆਈ. ਐੱਸ. ਦੇ ਅੱਤਵਾਦੀਆਂ ਨੇ ਮਰਾਵੀ 'ਤੇ ਕਬਜ਼ਾ ਕਰ ਲਿਆ ਸੀ। ਐਡਮ ਨੇ ਡਾਕਟਰ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸ ਦੀ ਗਰਦਨ 'ਚੋਂ ਗੋਲੀ ਕੱਢੀ। ਐਡਮ ਨੇ ਅੱਜ ਸਵੇਰੇ ਟਵਿੱਟਰ 'ਤੇ ਲਿਖਿਆ ਅਤੇ ਹਸਪਤਾਲ ਦੇ ਬੈੱਡ 'ਤੇ ਮੁਸਕਰਾਉਂਦੇ ਹੋਏ ਡਾਕਟਰ ਨਾਲ ਆਪਣੀ ਤਸਵੀਰ ਸਾਂਝੀ ਕੀਤੀ।
ਲੰਡਨ ਅਗਨੀਕਾਂਡ ਪੀੜਤਾਂ ਦੀ ਮਦਦ ਲਈ ਇਹ ਸਿੱਖ ਸੰਸਥਾਵਾਂ ਆਈਆਂ ਅੱਗੇ
NEXT STORY