ਐਡੀਲੇਡ (ਪਵਨ ਗਰੋਵਰ)— ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ 'ਚ ਐਤਵਾਰ ਨੂੰ ਇਕ ਖਾਲੀ ਥਾਂ 'ਤੇ ਝਾੜੀਆਂ ਨੂੰ ਅੱਗ ਲੱਗ ਗਈ। ਇਸ ਅੱਗ ਕਾਰਨ ਨੇੜੇ ਦੇ ਕੁਝ ਘਰਾਂ ਨੂੰ ਨੁਕਸਾਨ ਪੁੱਜਾ ਹੈ, ਜਿਸ ਕਾਰਨ ਲੋਕ ਘਰਾਂ 'ਚੋਂ ਬਾਹਰ ਆ ਗਏ। ਮੌਕੇ 'ਤੇ ਐਮਰਜੈਂਸੀ ਅਧਿਕਾਰੀ ਅਤੇ ਫਾਇਰ ਫਾਈਟਰਜ਼ ਪੁੱਜੇ ਹਨ, ਜੋ ਕਿ ਅੱਗ ਬੁਝਾਉਣ 'ਚ ਜੁੱਟੇ ਹੋਏ ਹਨ।
ਐਮਰਜੈਂਸੀ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਇਸ ਦੇ ਤੁਰੰਤ ਬਾਅਦ ਉਹ ਘਟਨਾ ਵਾਲੀ ਥਾਂ 'ਤੇ ਪੁੱਜੇ। ਅੱਗ ਲੱਗਣ ਕਾਰਨ ਧੂੰਆਂ ਫੈਲ ਗਿਆ ਹੈ। ਅਧਿਕਾਰੀਆਂ ਮੁਤਾਬਕ ਮੌਕੇ 'ਤੇ ਪੁਲਸ ਮੌਜੂਦ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇੱਥੇ ਦੱਸ ਦੇਈਏ ਕਿ ਆਸਟ੍ਰੇਲੀਆ 'ਚ ਇਸ ਸਮੇਂ ਬਹੁਤ ਗਰਮੀ ਪੈ ਰਹੀ ਹੈ। ਤਾਪਮਾਨ 24 ਡਿਗਰੀ ਸੈਲਸੀਅਸ ਬਣਿਆ ਹੋਇਆ ਹੈ। ਭਿਆਨਕ ਗਰਮੀ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਾਂਟਰੀਆਲ 'ਚ ਬਰਫਬਾਰੀ ਕਾਰਨ ਜੰਮੀਆਂ ਸੜਕਾਂ
NEXT STORY