ਬੀਜਿੰਗ— ਨੂੰਹ-ਸੱਸ ਦਾ ਰਿਸ਼ਤਾ ਬਹੁਤ ਵੱਖਰਾ ਹੁੰਦਾ ਹੈ ਕਿਉਂਕਿ ਜੇਕਰ ਦੋਹਾਂ ਦੇ ਰਿਸ਼ਤੇ 'ਚ ਮਿਠਾਸ ਹੈ ਤਾਂ ਇਹ ਮਾਂ-ਧੀ ਦੇ ਰਿਸ਼ਤੇ ਵਾਂਗ ਬਣ ਜਾਂਦਾ ਹੈ ਪਰ ਜੇਕਰ ਇਸ 'ਚ ਨਫਰਤ ਤੇ ਕੁੜੱਤਣ ਹੋਵੇ ਤਾਂ ਜ਼ਿੰਦਗੀ ਮੁਸ਼ਕਲ ਹੋ ਜਾਂਦੀ ਹੈ। ਚੀਨ ਦੇ ਸ਼ੈਨਡਾਂਗ 'ਚ ਇਕ ਨੂੰਹ-ਸੱਸ ਦਾ ਅਜਿਹਾ ਰਿਸ਼ਤਾ ਦੇਖਣ ਨੂੰ ਮਿਲਿਆ ਕਿ ਜਿਸ ਨੂੰ ਦੇਖ ਸਭ ਖੁਸ਼ ਹੋ ਰਹੇ ਹਨ। ਇੱਥੇ ਇਕ ਨੂੰਹ ਨੇ ਆਪਣੀ ਸੱਸ ਦੇ ਜਨਮ ਦਿਨ 'ਤੇ ਉਸ ਲਈ ਅਜਿਹਾ ਕੇਕ ਬਣਾਇਆ ਕਿ ਜਿਸ ਦਾ ਬਟਨ ਦੱਬਦਿਆਂ ਹੀ ਇਸ 'ਚੋਂ ਨੋਟ ਨਿਕਲਣੇ ਸ਼ੁਰੂ ਹੋ ਜਾਂਦੇ ਹਨ।
ਕੇਕ ਅੰਦਰ 100 ਯੁਆਨ ਭਾਵ 950 ਰੁਪਏ ਦੇ ਨੋਟ ਨਿਕਲੇ। ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ 'ਚ ਦੇਖਿਆ ਗਿਆ ਕਿ ਕਿਸ ਤਰ੍ਹਾਂ ਕੇਕ ਦੀਆਂ ਦੋ ਪਰਤਾਂ 'ਚ ਨੋਟ ਰੱਖੇ ਗਏ ਅਤੇ ਇਸ ਦਾ ਬਟਨ ਦੱਬਦਿਆਂ ਹੀ ਨੋਟ ਨਿਕਲਣ ਲੱਗ ਜਾਂਦੇ ਹਨ।
85 ਸਾਲਾਂ ਬਾਅਦ 'ਜਲ ਦੈਂਤ' ਦਾ ਸੱਚ ਆਇਆ ਸਾਹਮਣੇ, ਲੋਕਾਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ
NEXT STORY