ਸਿਡਨੀ— ਵਿਆਹ ਦਾ ਦਿਨ ਹਰ ਕਪਲ ਲਈ ਜ਼ਿੰਦਗੀ ਦਾ ਸਭ ਤੋਂ ਸਪੈਸ਼ਲ ਦਿਨ ਹੁੰਦਾ ਹੈ। ਇਸ ਦੇ ਚਲਦੇ ਕਪਲ ਇਸ ਨੂੰ ਯਾਦਗਾਰ ਬਣਾਉਣ ਵਿਚ ਕੋਈ ਕਸਰ ਨਹੀਂ ਛੱਡਦੇ। ਕੁਝ ਅਜਿਹਾ ਹੀ ਆਸਟਰੇਲੀਆ ਦੇ ਮੈਟ ਅਤੇ ਟ੍ਰਿਸ਼ ਇਰਵਿਨ ਨੇ ਆਪਣੇ ਵਿਆਹ ਦੇ ਦਿਨ ਨੂੰ ਯਾਦਗਾਰ ਬਣਾਉਣ ਲਈ ਕੀਤਾ। ਉਨ੍ਹਾਂ ਨੇ ਵਿਆਹ ਦਾ ਦਿਨ ਯਾਦਗਾਰ ਬਣਾਉਣ ਲਈ ਇਕ ਮਸ਼ਹੂਰ ਵੈਡਿੰਗ ਫੋਟੋਗ੍ਰਾਫਰ 'ਜੇਮਰ ਡੇ' ਨੂੰ ਚੁਣਿਆ। ਜੇਮਸ ਨੇ ਇਸ ਕਪਲ ਦੀਆਂ ਕੁਝ ਅਜਿਹੀਆਂ ਤਸਵੀਰਾਂ ਖਿੱਚੀਆਂ, ਜਿਸ ਨੂੰ ਲੋਕ ਦੇਖਦੇ ਹੀ ਰਹਿ ਗਏ।
ਇੰਡੀਅਨ ਹੈ ਟ੍ਰਿਸ਼ ਇਰਵਿਨ
ਦਰਅਸਲ ਟ੍ਰਿਸ਼ ਦਾ ਜਨਮ ਤਾਂ ਆਸਟਰੇਲੀਆ ਵਿਚ ਹੀ ਹੋਇਆ ਪਰ ਮੂਲ ਰੂਪ ਤੋਂ ਉਹ ਇੰਡੀਅਨ ਹੈ। ਇਨ੍ਹਾਂ ਦੇ ਮਾਤਾ-ਪਿਤਾ ਵਿਆਹ ਤੋਂ ਬਾਅਦ ਹੀ ਆਸਟਰੇਲੀਆ ਸ਼ਿਫਟ ਹੋ ਗਏ ਸਨ। ਇਸ ਦੇ ਚਲਦੇ ਟ੍ਰਿਸ਼ ਦਾ ਪਰਿਵਾਰ ਚਾਹੁੰਦਾ ਸੀ ਕਿ ਉਨ੍ਹਾਂ ਦੀ ਧੀ ਦਾ ਵਿਆਹ ਭਾਰਤੀ ਰੀਤੀ-ਰਿਵਾਜ਼ਾਂ ਅਨੁਸਾਰ ਹੋਵੇ। ਉਥੇ ਹੀ ਮੈਟ ਵੀ ਇੰਡੀਅਨ ਕਲਚਰ ਤੋਂ ਕਾਫੀ ਪ੍ਰਭਾਵਿਤ ਹਨ। ਉਹ ਵੀ ਚਾਹੁੰਦੇ ਸਨ ਕਿ ਵਿਆਹ ਭਾਰਤੀ ਰੀਤੀ-ਰਿਵਾਜ਼ਾਂ ਮੁਤਾਬਕ ਹੀ ਹੋਵੇ। ਇਸ ਦੇ ਚਲਦੇ ਦੋਵਾਂ ਦਾ ਵਿਆਹ ਸੁਰਖੀਆਂ ਵਿਚ ਆ ਗਿਆ। ਮੈਟ ਇਰਵਿਨ ਨੇ ਆਪਣੇ ਵਿਆਹ ਦੀ ਐਲਬਮ ਵਿਚੋਂ ਕੁਝ ਖਾਸ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਮੈਟ ਅਤੇ ਟ੍ਰਿਸ਼ ਦੀ ਇਕ ਖਾਸ ਤਸਵੀਰ ਪੂਰੇ ਆਸਟਰੇਲੀਆ ਵਿਚ ਕਾਫੀ ਪਸੰਦ ਕੀਤੀ ਜਾ ਰਹੀ ਹੈ। ਕਿਉਂਕਿ ਉਸ ਤਸਵੀਰ ਵਿਚ ਮੈਟ ਇਮੋਸ਼ਨਲ ਨਜ਼ਰ ਆ ਰਹੇ ਹਨ। ਮੈਟ ਮੁਤਾਬਕ ਇਸ ਸਮੇਂ ਉਹ ਆਪਣੀ ਦਾਦੀ ਨੂੰ ਯਾਦ ਕਰ ਰਹੇ ਸਨ, ਕਿਉਂਕਿ ਦਾਦੀ ਨੇ ਬਚਪਨ ਤੋਂ ਹੀ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ ਸੀ।
ਸੁਸ਼ਮਾ ਸਵਰਾਜ ਨੇ ਪਾਕਿਸਤਾਨੀ ਔਰਤ ਨੂੰ ਡਾਕਟਰੀ ਵੀਜ਼ਾ ਦੇਣ ਦਾ ਦਿੱਤਾ ਭਰੋਸਾ
NEXT STORY