ਓਟਾਵਾ (ਬਿਊਰੋ)— ਕੈਨੇਡਾ 'ਚ ਪੰਜਾਬੀ ਮੂਲ ਦੀ ਐੱਮ. ਪੀ. ਰੂਬੀ ਸਹੋਤਾ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਕ ਤਸਵੀਰ ਪੋਸਟ ਕੀਤੀ ਹੈ, ਇਸ ਤਸਵੀਰ 'ਚ ਉਹ ਸੰਸਦ ਮੈਂਬਰਾਂ ਨਾਲ ਨਜ਼ਰ ਆ ਰਹੀ ਹੈ। ਦਰਅਸਲ ਓਟਾਵਾ 'ਚ ਸੋਮਵਾਰ ਦੀ ਰਾਤ ਨੂੰ ਦੀਵਾਲੀ ਦਾ ਜਸ਼ਨ ਮਨਾਇਆ ਗਿਆ, ਉਨ੍ਹਾਂ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ''ਹੈੱਪੀ ਦੀਵਾਲੀ।''
ਰੂਬੀ ਸਹੋਤਾ ਕੈਨੇਡਾ ਦੀ ਲਿਬਰਲ ਪਾਰਟੀ ਨਾਲ ਜੁੜੀ ਹੋਈ ਹੈ। ਰੂਬੀ ਨੂੰ ਬਰੈਂਪਟਨ ਨੌਰਥ ਲਈ 2015 ਦੀਆਂ ਚੋਣਾਂ 'ਚ ਚੁਣਿਆ ਗਿਆ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਓਟਾਵਾ ਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਸਨ।
25 ਅਗਸਤ ਤੋਂ ਹੁਣ ਤੱਕ 5,82,000 ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ 'ਚ ਹੋਏ ਦਾਖਲ
NEXT STORY