ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ)-ਟਾਂਡਾ ਉੜਮੁੜ ਇਲਾਕੇ ਵਿਚ ਅੱਜ ਮੁਸਲਮਾਨ ਭਾਈਚਾਰੇ ਨੇ ਈਦ ਦਾ ਤਿਉਹਾਰ ਖ਼ੁਸ਼ੀਆਂ ਖੇੜਿਆਂ ਨਾਲ ਲਬਰੇਜ ਹੋ ਕੇ ਮਨਾਇਆ ਅਤੇ ਇਕ ਦੂਜੇ ਦੇ ਗਲੇ ਲੱਗ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਇਸ ਦੌਰਾਨ ਜਾਮਾ ਮਸਜਿਦ ਨੂਰਾਨੀ ਉੜਮੜ ਵਿਚ ਮਸਜਿਦ ਦੇ ਇਮਾਮ ਮੌਲਾਨਾ ਆਫ਼ਤਾਬ ਆਲਮ ਦੀ ਅਗਵਾਈ ਵਿਚ ਮੁਸਲਮਾਨ ਭਾਈਚਾਰੇ ਨੇ ਈਦ ਦੀ ਨਮਾਜ਼ ਅਦਾ ਕੀਤੀ ਅਤੇ ਸਭ ਨੇ ਮਿਲ ਕੇ ਸਰਬੱਤ ਦੇ ਭਲੇ ਲਈ ਦੁਆ ਕੀਤੀ।

ਇਸ ਮੌਕੇ ਨੂਰ ਆਲਮ, ਮੁਸ਼ਤਾਕ ਅਲੀ, ਅਹਿਮਦ, ਯਾਕੂਬ ਅਲੀ, ਅਬਦੁਲ ਗਨੀ, ਹਾਜ਼ੀ ਦਲਮੀਰ, ਬਾਬੂ ਦੀਨ, ਹਾਜ਼ੀ ਸਾਈ, ਹਾਜ਼ੀ ਇਬਰਾਹੀਮ, ਇਮਤਿਆਜ, ਸ਼ੇਰ ਅਲੀ, ਹਨੀਫ਼ ਮੁਹੰਮਦ, ਅਮਜਦ ਅਲੀ, ਹਾਜ਼ੀ ਅਨਾ ਮੁਹੰਮਦ, ਮਾਸੂਮ ਅਲੀ, ਸ਼ਬੀਰ ਅਲੀ, ਟਾਂਡਾ ਇਲਾਕੇ ਦੇ ਨਾਲ ਸਬੰਧਤ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੇ ਨਾਲ-ਨਾਲ ਹਿਜਰਤ ਕਰਕੇ ਇਥੇ ਰਹਿ ਰਹੇ ਵੱਖ-ਵੱਖ ਸੂਬਿਆਂ ਤੋਂ ਆਏ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਵੀ ਈਦ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ।

ਇਸੇ ਤਰ੍ਹਾਂ ਈਦਗਾਹ ਅਹੀਆਪੁਰ ਮਾਡਲ ਟਾਊਨ ਵਿਚ ਮੌਲਵੀ ਜ਼ਾਕਿਰ ਹੁਸੈਨ ਦੀ ਅਗਵਾਈ ਵਿਚ ਮੁਸਲਮਾਨ ਭਾਈਚਾਰੇ ਦੇ ਲੋਕ ਨੇ ਈਦ ਦੀ ਨਮਾਜ਼ ਪੜ੍ਹੀ। ਇਸ ਮੌਕੇ ਸੂਫ਼ੀਆਨ, ਨੁਮਾਨ, ਜਮਾਲਦੀਨ, ਗਫੂਰ ਅਲੀ, ਅਰਮਾਨ, ਸੁਲਤਾਨ ਮੁਹੰਮਦ, ਉਸਮਾਨ, ਅਸਲਮ, ਅਕਰਮ ਅਤੇ ਨੂਰ ਆਦਿ ਨੇ ਹਾਜ਼ਰੀ ਲੁਆਈ। ਪਿੰਡ ਝਾਵਾਂ ਦੀ ਮਸਜਿਦ ਵਿਚ ਮੁਸਲਮਾਨ ਭਾਈਚਾਰੇ ਨੇ ਈਦ ਦੀ ਨਮਾਜ ਪੜ੍ਹੀ ਅਤੇ ਈਦ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।

ਇਸ ਮੌਕੇ ਪਿੰਡ ਦੇ ਸਰਪੰਚ ਸੁਖਵਿੰਦਰਜੀਤ ਸਿੰਘ ਝਾਵਰ, ਰਵਿੰਦਰ ਸਿੰਘ ਝਾਵਰ, ਬਲਵਿੰਦਰ ਸਿੰਘ ਬੱਬੀ, ਅਮਰਜੀਤ ਸਿੰਘ, ਪਰਮਿੰਦਰ ਸਿੰਘ, ਗਿੰਦਾ ਅਤੇ ਰਿਸ਼ੀ ਪਾਲ ਰਿਸ਼ੀ ਨੇ ਮੁਸਲਮਾਨ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ | ਇਸ ਮੌਕੇ ਇਮਾਮ ਮੁਹੰਮਦ ਫਾਰੂਕ, ਰਸ਼ੀਦ ਮੁਹੰਮਦ, ਅਬਦੁਲ ਗਨੀ, ਸੁਖਰਮਜਾਨ ਸ਼ੋਂਕੀ, ਮੀਧਾ, ਮਨਦੀਪ ਮੁਹੰਮਦ, ਗੁਲਜ਼ਾਰ ਮੁਹੰਮਦ, ਅਵਤਾਰ ਮੁਹੰਮਦ, ਅਰਮਾਨ ਮੁਹੰਮਦ, ਅਮੀਰ ਖਾਨ ਨੇ ਹਾਜ਼ਰੀ ਲੁਆਈ। ਇਸੇ ਤਰ੍ਹਾਂ ਟਾਂਡਾ ਇਲਾਕੇ ਦੇ ਹੋਰਨਾਂ ਪਿੰਡਾਂ ਅਤੇ ਟਾਂਡਾ ਮਸਜਿਦ ਵਿਚ ਵੀ ਈਦ ਧੂਮਧਾਮ ਨਾਲ ਮਨਾਈ ਗਈ।

ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ, ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ, ਵਿਧਾਇਕ ਜਸਬੀਰ ਸਿੰਘ ਰਾਜਾ, ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਲਖਵਿੰਦਰ ਸਿੰਘ ਲੱਖੀ, ਮਨਜੀਤ ਸਿੰਘ ਦਸੂਹਾ, ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ, ਬੀਬੀ ਸੁਖਦੇਵ ਕੌਰ ਸੱਲਾ, ਬਸਪਾ ਆਗੂ ਜਸਵਿੰਦਰ ਦੁੱਗਲ ਅਤੇ ਨਗਰ ਕੌਂਸਲ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ ਨੇ ਮੁਸਲਮਾਨ ਭਾਈਚਾਰੇ ਨੂੰ ਈਦ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਦੌਰਾਨ ਦਲ-ਬਦਲੀ ਜਾਰੀ, ਅਕਾਲੀ ਤੇ ਕਾਂਗਰਸ ਨੂੰ ਮੁੜ ਝਟਕਾ ਦੇਵੇਗੀ ਭਾਜਪਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਲਾ ਸੰਘਿਆ ਡਰੇਨ ਵਿੱਚ ਜਲਦ ਵਗੇਗਾ 100 ਕਿਊਸਿਕ ਪਾਣੀ: ਸੰਤ ਬਲਬੀਰ ਸਿੰਘ ਸੀਚੇਵਾਲ
NEXT STORY