ਕੈਨਬਰਾ— ਅਮਰੀਕਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਦਰਮਿਆਨ ਆਸਟਰੇਲੀਆਈ ਤਟੀ ਖੇਤਰ ਵਿਚ ਜਾਰੀ ਫੌਜੀ ਅਭਿਆਸ 'ਤੇ ਇਕ ਚੀਨੀ ਖੁਫੀਆ ਜਹਾਜ਼ ਨਜ਼ਰ ਰੱਖ ਰਿਹਾ ਹੈ। ਆਸਟਰੇਲੀਆਈ ਰੱਖਿਆ ਫੌਜ (ਏ. ਡੀ. ਐੱਫ.) ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਏ. ਡੀ. ਐੱਫ. ਨੇ ਇਕ ਬਿਆਨ ਵਿਚ ਕਿਹਾ ਕਿ 'ਤਾਲਿਸਮੈਨ ਸਾਬਰੇ ਵਾਰ ਗੇਮਜ਼' ਨਾਮੀ ਇਸ ਫੌਜੀ ਅਭਿਆਸ 'ਤੇ ਚੀਨ ਦਾ ਇਕ ਖੁਫੀਆ ਜਹਾਜ਼ ਤਟੀ ਖੇਤਰ 'ਤੇ ਨਜ਼ਰ ਰੱਖ ਰਿਹਾ ਹੈ। ਇਹ ਜਹਾਜ਼ 815 ਡੋਂਗਡਿਆਓ ਸ਼੍ਰੇਣੀ ਦਾ ਹੈ। ਇਹ ਆਸਟਰੇਲੀਆਈ ਤਟੀ ਖੇਤਰ ਤੋਂ ਹਾਲਾਂਕਿ ਬਾਹਰ ਸੀ। ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਜਹਾਜ਼ ਦੀ ਮੌਜੂਦਗੀ ਨਾਲ ਫੌਜੀ ਅਭਿਆਸ 'ਤੇ ਕੋਈ ਅਸਰ ਨਹੀਂ ਪਿਆ ਹੈ।
ਇਹ ਫੌਜੀ ਅਭਿਆਸ ਸਾਲ ਵਿਚ ਦੋ ਵਾਰ ਆਯੋਜਿਤ ਕੀਤਾ ਜਾਂਦਾ ਹੈ ਅਤੇ ਇਸ ਅਭਿਆਸ ਵਿਚ ਤਿੰਨ ਦੇਸ਼ਾਂ ਦੇ 30 ਹਜ਼ਾਰ ਤੋਂ ਵਧ ਫੌਜੀ ਹਿੱਸਾ ਲੈ ਰਹੇ ਹਨ। ਚੀਨ ਦੀ ਵਧਦੀ ਫੌਜੀ ਮੌਜੂਦਗੀ ਖੇਤਰੀ ਗੁਆਂਢੀਆਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
ਕਦੇ ਸਿਰ ਢੱਕਣ ਨੂੰ ਵੀ ਨਹੀਂ ਸੀ ਛੱਤ, ਅੱਜ ਹੈ ਕੈਨੇਡਾ 'ਚ ਆਪਣਾ ਕਾਰੋਬਾਰ
NEXT STORY