ਨਿਊਜਰਸੀ (ਰਾਜ ਗੋਗਨਾ)— ਨਿਊਜਰਸੀ ਦੇ ਸ਼ਹਿਰ ਹੋਬੋਕਨ ਵਿਖੇ ਉਥੇ ਦੇ ਸਿੱਖ ਮੇਅਰ ਰਵੀ ਭੱਲਾ ਵੱਲੋਂ ਜਰਸੀ ਸਿਟੀ ਦੇ ਗੁਰਦੁਆਰਾ ਨਾਨਕ ਨਾਮ ਜ਼ਹਾਜ ਦੀ ਪੂਰੀ ਕਮੇਟੀ ਨਾਲ ਹੋਬੋਕਨ ਸਿਟੀ ਹਾਲ ਵਿਚ ਨਿਸ਼ਾਨ ਸਾਹਿਬ ਚੜ੍ਹਾਇਆ, ਜਿਸ ਨਾਲ ਸਮੁੱਚੀ ਸਿੱਖ ਕੌਮ ਦੀ ਪਹਿਚਾਣ ਦੇ ਨਾਲ-ਨਾਲ ਇਕ ਵਾਰ ਫਿਰ ਸਿੱਖ ਕੌਮ ਦਾ ਮਾਣ ਨਾਲ ਸਿਰ ਉੱਚਾ ਹੋਇਆ ਹੈ। ਇਹ ਰਸਮ ਮੇਅਰ ਰਵੀ ਭੱਲਾ ਨੇ ਗੁਰੂ ਘਰ ਦੀ ਸਮੁੱਚੀ ਕਮੇਟੀ ਨਾਲ ਸਾਂਝੇ ਤੌਰ 'ਤੇ ਅਦਾ ਕੀਤੀ।
ਯਾਦ ਰਹੇ ਕਿ ਰਵੀ ਭੱਲਾ ਅਮਰੀਕਾ ਵਿਚ ਪਹਿਲੇ ਸਿੱਖ ਮੇਅਰ ਹਨ, ਜਿਨ੍ਹਾਂ ਨਾਲ ਮੇਅਰ ਦੀ ਚੌਣਾਂ ਸਮੇਂ ਨਸਲੀ ਵਿਤਕਰੇ ਦੇ ਨਾਲ ਉਨ੍ਹਾਂ ਨੂੰ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਵੀ ਮਿਲ ਚੁੱਕੀਆਂ ਸਨ। ਇਸ ਸਭ ਦੇ ਬਾਵਜੂਦ ਭੱਲਾ ਕਾਫੀ ਸਖਤ ਮੁਕਾਬਲੇ ਦੌਰਾਨ ਮੇਅਰ ਦੀ ਚੌਣ ਜਿੱਤ ਗਏ ਸਨ। ਨਿਊਜਰਸੀ ਦੇ ਸਮੂਹ ਭਾਈਚਾਰੇ ਵੱਲੋਂ ਉਨ੍ਹਾਂ ਨੂੰ ਬਹੁਤ ਅਦਬ ਅਤੇ ਸਤਿਕਾਰ ਦਿੱਤਾ ਜਾਂਦਾ ਹੈ, ਕਿਉਂਕਿ ਸਮੂਹ ਭਾਈਚਾਰੇ ਦਾ ਕੋਈ ਧਾਰਮਿਕ ਜਾਂ ਸਿਆਸੀ ਕੰਮ ਹੋਵੇ ਉਹ ਖੁਦ ਜਾ ਕੇ ਵਿਚਰਦੇ ਹਨ।
ਬੰਗਲਾਦੇਸ਼ : ਹਾਮਿਦ ਚੁੱਕਣਗੇ ਰਾਸ਼ਟਰਪਤੀ ਅਹੁਦੇ ਦੀ ਸਹੁੰ
NEXT STORY