ਢਾਕਾ (ਵਾਰਤਾ)- ਬੰਗਲਾਦੇਸ਼ ਦੇ ਵਰਤਮਾਨ ਰਾਸ਼ਟਰਪਤੀ ਐੱਮ. ਅਬਦੁੱਲ ਹਾਮਿਦ ਲਗਾਤਾਰ ਦੂਜੀ ਵਾਰੀ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ। ਬੰਗਲਾਦੇਸ਼ ਦੇ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ ਮੰਗਲਵਾਰ ਨੂੰ ਰਾਜਧਾਨੀ ਢਾਕਾ ਸਥਿਤ ਬੰਗਭਵਨ ਦੇ ਦਰਬਾਰ ਹਾਲ ਵਿਚ ਹੋਵੇਗਾ। ਬੰਗਲਾਦੇਸ਼ ਸੰਸਦ ਦੀ ਸਪੀਕਰ ਡਾਕਟਰ ਸ਼ਿਰੀਨ ਸ਼ਰਮਿਨ ਚੌਧਰੀ ਹਾਮਿਦ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਦਵਾਏਗੀ। ਰਾਸ਼ਟਰਪਤੀ ਦੇ ਮੀਡੀਆ ਸਕੱਤਰ ਜੋਯਨਲ ਅਬੇਦੀਨ ਨੇ ਕਿਹਾ ਕਿ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਰੋਹ ਵਿਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਸਾਬਕਾ ਰਾਸ਼ਟਰਪਤੀ, ਕੈਬਨਿਟ ਮੰਤਰੀ, ਸੰਸਦ ਮੈਂਬਰ, ਸੀਨੀਅਰ ਸਿਆਸਦਤਾਨ, ਡਿਪਲੋਮੈਟ ਅਤੇ ਹੋਰ ਪਤਵੰਤੇ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਹਾਮਿਦ ਨੇ 24 ਅਪ੍ਰੈਲ 2013 ਨੂੰ ਬੰਗਲਾਦੇਸ਼ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ ਸੀ।
ਬੈਗ 'ਚੋਂ ਸੇਬ ਮਿਲਣ ਕਾਰਨ ਔਰਤ 'ਤੇ ਲੱਗਾ 500 ਡਾਲਰ ਦਾ ਜੁਰਮਾਨਾ
NEXT STORY