ਸਿਡਨੀ (ਬਿਊਰੋ)— ਮੈਲਬੌਰਨ ਦੇ ਉੱਤਰ ਵਿਚ ਬੀਤੀ ਸ਼ਾਮ ਇਕ ਘਰ ਨੂੰ ਅੱਗ ਲੱਗ ਲਈ। ਜਲਦੀ ਹੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਦੇ ਅਧਿਕਾਰੀ ਪਾਸਕੋ ਵੇਲ ਰੋਡ, ਜੈਕਾਨਾ ਵਿਖੇ ਲੱਗਭਗ 6:40 'ਤੇ ਪੁੱਜ ਗਏ। ਇਸ ਇੰਕ ਮੰਜ਼ਿਲਾ ਘਰ ਪੂਰੀ ਤਰ੍ਹਾਂ ਅੱਗ ਦੀ ਚਪੇਟ ਵਿਚ ਸੀ। ਇਸ ਕਾਰਨ ਫਾਇਰਫਾਈਟਰਜ਼ ਅਧਿਕਾਰੀ ਘਰ ਨੂੰ ਖਾਲੀ ਕਰਾਉਣ ਲਈ ਗੁਆਂਢੀਆਂ ਦੇ ਘਰੋਂ ਅੰਦਰ ਦਾਖਲ ਹੋਏ। ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਲੱਗਭਗ 28 ਫਾਇਰਫਾਈਟਰਜ਼ ਅਧਿਕਾਰੀਆਂ ਨੇ 40 ਮਿੰਟਾਂ ਵਿਚ ਅੱਗ 'ਤੇ ਕਾਬੂ ਪਾ ਲਿਆ। ਪੁਲਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਟੀ.ਬੀ. ਦਾ ਟੀਕਾ ਵਿਕਸਿਤ ਕਰਨ ਦੀ ਦਿਸ਼ਾ 'ਚ ਵਿਗਿਆਨੀਆਂ ਨੇ ਦਿੱਤੀ ਅਹਿਮ ਖੋਜ
NEXT STORY