ਪ੍ਰਯਾਗਰਾਜ - ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਸਿਵਲ ਲਾਈਨ 'ਚ ਸਥਿਤ ਭਾਰਤ ਸੰਚਾਰ ਨਿਗਮ (ਬੀ.ਐੱਸ.ਐੱਨ.ਐੱਲ.) ਦੇ ਬਿਲਡਿੰਗ ਕੰਪਲੈਕਸ 'ਚ ਟਰਾਂਸਫਾਰਮਰ 'ਚ ਅੱਗ ਲੱਗਣ ਕਾਰਨ ਸਾਰੀਆਂ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਗਈਆਂ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਭਾਰਤ ਸੰਚਾਰ ਨਿਗਮ (BSNL) ਦੇ ਟਰਾਂਸਫਾਰਮਰ 'ਚ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਪਹਿਲੀ, ਦੂਜੀ ਅਤੇ ਤੀਜੀ ਮੰਜ਼ਿਲ ਤੱਕ ਪਹੁੰਚ ਗਈਆਂ।
ਇਹ ਵੀ ਪੜ੍ਹੋ- ਕੇਰਲ 'ਚ ਬਰਡ ਫਲੂ ਫੈਲਣ ਦੀਆਂ ਰਿਪੋਰਟਾਂ ਵਿਚਕਾਰ ਦੱਖਣੀ ਕਰਨਾਟਕ 'ਚ ਹਾਈ ਅਲਰਟ
ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਕਰੀਬ ਪੰਜ ਘੰਟੇ ਦੀ ਅਣਥੱਕ ਮਿਹਨਤ ਤੋਂ ਬਾਅਦ ਸਵੇਰੇ 10 ਵਜੇ ਅੱਗ 'ਤੇ ਕਾਬੂ ਪਾਇਆ ਗਿਆ। ਦਫ਼ਤਰਾਂ ਦੇ ਬਰਾਡਬੈਂਡ ਕੁਨੈਕਸ਼ਨ ਵੀ ਟੁੱਟ ਗਏ। ਅੱਗ ਲੱਗਣ ਕਾਰਨ ਬੀਐਸਐਨਐਲ ਟਾਵਰ ਵਿੱਚ ਲਗਾਈਆਂ ਤਾਰਾਂ ਬੁਰੀ ਤਰ੍ਹਾਂ ਸੜ ਕੇ ਸਵਾਹ ਹੋ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਨਿਗਮ ਅਧਿਕਾਰੀਆਂ ਨੂੰ ਪਲਾਈ ਦੀਆਂ ਬੰਦ ਖਿੜਕੀਆਂ ਖੁੱਲ੍ਹੀਆਂ ਰੱਖਣ ਅਤੇ ਕੰਧ ਦੇ ਨੇੜੇ ਜਨਰੇਟਰ ਹੋਰ ਕਿਤੇ ਲਗਾਉਣ ਦੀ ਸਲਾਹ ਦਿੱਤੀ ਸੀ ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਨੇੜੇ ਹੀ ਇੱਕ ਟਰਾਂਸਫਾਰਮਰ ਲਗਾਇਆ ਹੋਇਆ ਸੀ ਜਿਸ ਕਾਰਨ ਅੱਗ ਇਮਾਰਤ ਵਿੱਚ ਫੈਲ ਗਈ। ਉਨ੍ਹਾਂ ਦੱਸਿਆ ਕਿ ਇਮਾਰਤ ਦੀਆਂ ਸਾਰੀਆਂ ਮੰਜ਼ਿਲਾਂ ਧੂੰਏਂ ਨਾਲ ਭਰ ਗਈਆਂ ਅਤੇ ਖਿੜਕੀਆਂ ਦੇ ਸ਼ੀਸ਼ੇ ਬੜੀ ਮੁਸ਼ਕਲ ਨਾਲ ਤੋੜੇ ਗਏ। ਨਿਗਮ ਵਿੱਚ ਅੱਗ ਬੁਝਾਊ ਪ੍ਰਬੰਧ ਨਹੀਂ ਹੈ।
ਇਹ ਵੀ ਪੜ੍ਹੋ- ਮਿਜ਼ੋਰਮ 'ਚ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ 450 ਤੋਂ ਵੱਧ ਘਰਾਂ ਨੂੰ ਪੁੱਜਾ ਨੁਕਸਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਰਾਮ-ਸੀਤਾ' ਦੇ ਰੋਡ ਸ਼ੋਅ 'ਚ ਜੇਬਕਤਰਿਆਂ ਦੀ ਲੱਗੀ ਲਾਟਰੀ, ਨਾਅਰੇ ਲਾਉਣ ਵਾਲਿਆਂ ਦੀਆਂ ਜੇਬਾਂ ਕੀਤੀਆਂ ਸਾਫ਼
NEXT STORY