ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)—ਇੱਥੋਂ ਦੇ ਸਥਾਨਕ ਵੱਖ-ਵੱਖ ਭਾਈਚਾਰਿਆਂ ਦੇ ਸਹਿਯੋਗ ਦੇ ਨਾਲ ਰੌਕੀ ਭੁੱਲਰ, ਕਮਰ ਬੱਲ, ਸੰਨੀ ਅਰੋੜਾ, ਐਂਡੀ ਤੇ ਰਾਜ ਨਰੂਲਾ ਵਲੋਂ ਸਾਝੇ ਤੌਰ 'ਤੇ ਪ੍ਰਸਿੱਧ ਬਾਲੀਵੁੱਡ ਗਾਇਕ ਤੇ ਰੈਪਰ ਬਾਦਸ਼ਾਹ, ਆਸਥਾ ਗਿੱਲ ਤੇ ਗੁਰਿੰਦਰ ਰਾਏ ਦਾ ਸ਼ੋਅ 26 ਨਵੰਬਰ ਦਿਨ ਐਤਵਾਰ ਸ਼ਾਮ ਨੂੰ ਸਾਊਥ ਬੈਂਕ ਪਿਆਜ਼ਾ ਵਿਖੇ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਰੌਕੀ ਭੁੱਲਰ, ਕਮਰ ਬੱਲ ਤੇ ਸੰਨੀ ਅਰੋੜਾ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਗਾਇਕ ਬਾਦਸ਼ਾਹ, ਆਸਥਾ ਗਿੱਲ ਤੇ ਗੁਰਿੰਦਰ ਰਾਏ ਵਲੋਂ ਸ਼ੋਅ ਦੌਰਾਨ ਪੰਜਾਬੀ, ਹਿੰਦੀ, ਅੰਗਰੇਜੀ, ਹਰਿਆਣਵੀ, ਬਾਲੀਵੁਡ ਗੀਤ-ਸੰਗੀਤ ਅਤੇ ਲਾਈਵ ਮਿਊਜ਼ਿਕ ਦੇ ਨਾਲ ਸਰੋਤਿਆਂ ਦਾ ਭਰਪੂਰ ਮੰਨੋਰੰਜਨ ਕਰਨਗੇ। ਇਥੇ ਜ਼ਿਕਰਯੋਗ ਹੈ ਕਿ ਸਾਲ 2006 ਤੋ ਬਾਲੀਵੁੱਡ ਵਿੱਚ ਗਾਇਕ, ਸੰਗੀਤਕਾਰ, ਰੈਪਰ ਦੇ ਤੌਰ 'ਤੇ ਨੌਜਵਾਨ ਵਰਗ ਦੇ ਚਹੇਤੇ ਬਾਦਸ਼ਾਹ ਨੇ ਵੱਖ-ਵੱਖ ਭਾਸ਼ਾਵਾਂ ਵਿੱਚ ਅਨੇਕਾਂ ਹਿੱਟ ਗੀਤ ਸੰਗੀਤ ਪ੍ਰੇਮੀਆਂ ਦੇ ਝੋਲੀ ਪਾਏ ਹਨ।ਇਸ ਸ਼ੋਅ ਪ੍ਰਤੀ ਸੰਗੀਤ ਪ੍ਰੇਮੀਆ 'ਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਆਸਟ੍ਰੇਲੀਆ ਕੈਂਪ ਤੋਂ ਸਾਰੇ ਸ਼ਰਨਾਰਥੀਆਂ ਨੂੰ ਕੱਢਿਆ ਗਿਆ: ਪੁਲਸ
NEXT STORY