ਸਿਡਨੀ— ਉੱਤਰੀ-ਪੱਛਮੀ ਸਿਡਨੀ 'ਚ ਕੁਝ ਅਜਿਹਾ ਦੇਖਣ ਨੂੰ ਮਿਲਿਆ, ਜਿਸ ਨੂੰ ਦੇਖ ਕੇ ਹਰ ਕੋਈ ਹੱਕਾ-ਬੱਕਾ ਰਹਿ ਗਿਆ। ਦਰਅਸਲ ਸਿਡਨੀ 'ਚ ਸਥਿਤ ਇਕ ਮੈਕਡੋਨਲਡਸ ਰੈਸਟੋਰੈਂਟ ਦੀ ਪਾਰਕ 'ਚ ਇਕ ਹੈਲੀਕਾਪਟਰ ਉਤਰਿਆ, ਜਿਸ ਨੂੰ ਦੇਖ ਕੇ ਸਥਾਨਕ ਲੋਕ ਹੈਰਾਨ ਰਹਿ ਗਏ। ਹੈਲੀਕਾਪਟਰ ਦੇ ਪਾਇਲਟ ਨੇ ਮੈਕਡੋਨਲਡਜ਼ ਤੋਂ ਕੁਝ ਖਾਣ ਵਾਲੀਆਂ ਚੀਜ਼ਾਂ ਆਡਰ ਕੀਤੀਆਂ ਸਨ, ਜੋ ਕਿ ਉਹ ਲੈਣ ਲਈ ਆਇਆ ਸੀ।
ਸਥਾਨਕ ਲੋਕ ਉਸ ਵੇਲੇ ਹੈਰਾਨ ਰਹਿ ਗਏ, ਜਦੋਂ ਹਰੇ ਰੰਗ ਦਾ ਹੈਲੀਕਾਪਟਰ ਸ਼ਨੀਵਾਰ ਦੀ ਸ਼ਾਮ ਭਾਵ ਕੱਲ ਤਕਰੀਬਨ 4.20 ਵਜੇ ਮੈਕਡੋਨਲਡਜ਼ ਦੇ ਪਾਰਕ ਵਾਲੇ ਏਰੀਆ 'ਚ ਉਤਰਿਆ। ਪਾਇਲਟ ਨੂੰ ਹੈਲੀਕਾਪਟਰ 'ਚੋਂ ਬਾਹਰ ਨਿਕਲਦੇ ਦੇਖਿਆ ਗਿਆ ਸੀ ਅਤੇ ਉਸ ਨੇ ਆਪਣਾ ਆਰਡ ਕੀਤਾ ਸਾਮਾਨ ਇਕੱਠਾ ਕੀਤਾ ਅਤੇ ਮੁੜ ਹੈਲੀਕਾਪਟਰ 'ਚ ਵਾਪਸ ਚਲਾ ਗਿਆ।
ਨਾਗਰਿਕ ਹਵਾਬਾਜ਼ੀ ਸੁਰੱਖਿਆ ਅਥਾਰਟੀ (ਸੀ. ਏ. ਐੱਸ. ਏ.) ਨੇ ਕਿਹਾ ਕਿ ਹੈਲੀਕਾਪਟਰ ਦੀ ਇਸ ਤਰ੍ਹਾਂ ਲੈਂਡਿੰਗ ਕਰਨਾ ਗੈਰ-ਕਾਨੂੰਨੀ ਹੈ, ਜੇਕਰ ਪਾਇਲਟ ਨੂੰ ਜ਼ਮੀਨ ਦੇ ਮਾਲਕ ਤੋਂ ਆਗਿਆ ਦਿੱਤੀ ਗਈ ਸੀ। ਸੀ. ਏ. ਐੱਸ. ਏ. ਨੇ ਕਿਹਾ ਕਿ ਹੈਲੀਕਾਪਟਰ ਦੇ ਲੈਂਡਿੰਗ ਅਤੇ ਉਡਾਣ ਭਰਨ ਸਮੇਂ ਸੁਰੱਖਿਆ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਇਹ ਹੈ ਦੁਨੀਆ ਦੇ ਅਮੀਰ ਦੇਸ਼ਾਂ 'ਚੋਂ ਇਕ, ਲੋਕਾਂ ਕੋਲ ਨਹੀਂ ਹੈ ਰਹਿਣ ਦੀ ਥਾਂ (ਤਸਵੀਰਾਂ)
NEXT STORY