ਭੁਲੱਥ (ਰਜਿੰਦਰ)-ਭੁਲੱਥ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਪਿਛਲੇ ਦਿਨੀਂ ਹੋਈ ਚੋਰੀ ਦਾ ਮਾਮਲਾ ਹਾਲੇ ਪੁਰਾਣਾ ਵੀ ਨਹੀਂ ਹੋਇਆ ਸੀ ਕਿ ਅੱਜ ਵੀਰਵਾਰ ਦਾ ਦਿਨ ਚੜ੍ਹਦੇ ਸਾਰ ਹੀ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਸਬਜ਼ੀ ਅਤੇ ਫਲਾਂ ਦੀ ਦੁਕਾਨ ਤੋਂ 2 ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਕਤ ਨੌਜਵਾਨ ਸਬਜ਼ੀ ਲੈਣ ਦੇ ਬਹਾਨੇ ਆਏ ਸਨ, ਜੋ ਸਬਜ਼ੀ ਦੇ ਨਾਲ ਇਕ ਮੋਬਾਇਲ ਫੋਨ ਦੀ ਖੋਹ ਕਰਦੇ ਹੋਏ, ਦੁਕਾਨ ਵਿਚ ਪਿਆ ਗੱਲਾ ਵੀ ਚੁੱਕ ਕੇ ਲੈ ਗਏ। ਇਕੱਤਰ ਜਾਣਕਾਰੀ ਅਨੁਸਾਰ ਭੁਲੱਥ ਦੇ ਮੇਨ ਬਾਜ਼ਾਰ ਵਿਚ ਇਥੋਂ ਦੇ ਵਸਨੀਕ ਪਵਨ ਸਹਿਗਲ ਦੀ ਸਬਜ਼ੀ ਅਤੇ ਫਲਾਂ ਦੀ ਦੁਕਾਨ ਹੈ, ਜਿੱਥੇ ਸਵੇਰ ਵੇਲੇ ਉਸ ਦੇ ਭਰਾ ਤਰਸੇਮ ਲਾਲ ਮੌਜੂਦ ਸੀ।
ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਇਕਲੌਤਾ ਪੁੱਤ
ਉਕਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਭਰਾ ਪਵਨ ਸਹਿਗਲ ਜਲੰਧਰ ਮੰਡੀ ਵਿਚ ਸਬਜ਼ੀ ਲੈਣ ਗਿਆ ਸੀ ਅਤੇ ਉਸ ਨੇ ਦਿਨ ਚੜ੍ਹਦਿਆਂ ਹੀ ਸਬਜ਼ੀ ਦੀ ਦੁਕਾਨ ਖੋਲ੍ਹ ਲਈ। ਸਮਾਂ ਸਵੇਰੇ ਕਰੀਬ 6 ਵਜੇ ਦਾ ਸੀ ਕਿ ਮੇਨ ਬਾਜ਼ਾਰ ਦੀਆਂ ਬਾਕੀ ਦੁਕਾਨਾਂ ਬੰਦ ਸਨ ਅਤੇ ਉਸ ਦੀ ਸਬਜ਼ੀ ਦੀ ਦੁਕਾਨ ਖੁੱਲ੍ਹੀ ਸੀ। ਇੰਨੇ ਨੂੰ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਏ, ਜੋ ਪਹਿਲਾਂ ਤਾਂ ਅੱਗੇ ਲੰਘ ਗਏ ਤੇ ਫਿਰ ਪਿੱਛੇ ਮੁੜ ਕੇ ਆਏ ਤਾਂ ਉਨ੍ਹਾਂ ਨੇ ਆਉਂਦੇ ਸਾਰ ਹੀ ਇਕ ਕਿਲੋ ਟਮਾਟਰ ਅਤੇ ਇਕ ਕਿਲੋ ਆਲੂ ਦੇਣ ਲਈ ਕਿਹਾ। ਜਦੋਂ ਇਹ ਸਬਜ਼ੀ ਤੋਲ ਦਿੱਤੀ ਗਈ ਤਾਂ ਇਨ੍ਹਾਂ ਨੌਜਵਾਨਾਂ ਨੇ ਦਰਾਟ ਦੀ ਨੋਕ ’ਤੇ ਮੇਰੇ ਕੋਲੋਂ 500 ਰੁਪਏ ਦੀ ਮੰਗ ਕੀਤੀ ਅਤੇ ਮੇਰੇ ਵੇਖਦੇ-ਵੇਖਦੇ ਇਹ ਦੁਕਾਨ ਵਿਚ ਪਿਆ ਨਕਦੀ ਵਾਲਾ ਗੱਲਾ ਚੁੱਕ ਕੇ ਫਰਾਰ ਹੋ ਗਏ। ਇੰਨਾ ਹੀ ਨਹੀਂ ਇਹ ਜਾਂਦੇ ਹੋਏ ਤੋਲੇ ਹੋਏ ਟਮਾਟਰ, ਆਲੂ ਤੇ ਮੇਰਾ ਮੋਬਾਈਲ ਫੋਨ ਵੀ ਖੋਹ ਕੇ ਲੈ ਗਏ। ਦੁਕਾਨਦਾਰ ਦਾ ਕਹਿਣਾ ਹੈ ਕਿ ਗੱਲੇ ਵਿਚ 13 ਹਜ਼ਾਰ ਤੋਂ 15 ਹਜ਼ਾਰ ਦੇ ਕਰੀਬ ਨਕਦੀ ਸੀ। ਦੂਜੇ ਪਾਸੇ ਵਾਰਦਾਤ ਦੀ ਸੂਚਨਾ ਮਿਲਣ 'ਤੇ ਥਾਣਾ ਭੁਲੱਥ ਦੀ ਪੁਲਸ ਮੌਕੇ ’ਤੇ ਪਹੁੰਚੀ ਪਰ ਇਸ ਸਬੰਧੀ ਦੁਕਾਨਦਾਰਾਂ ਵਿਚ ਰੋਸ ਹੈ ਕਿ ਇਕ ਪਾਸੇ ਤਾਂ ਲੋਕ ਸਭਾ ਚੋਣਾਂ ਲਈ ਲਗਾਤਾਰ ਪੈਟਰੋਲਿੰਗ ਹੋ ਰਹੀ ਹੈ ਪਰ ਇਸਦੇ ਬਾਵਜੂਦ ਵੀ ਚੋਰਾਂ ਲੁਟੇਰਿਆ ਵਿਚ ਕੋਈ ਖੌਫ ਨਜ਼ਰ ਨਹੀਂ ਆ ਰਿਹਾ।
ਇਹ ਵੀ ਪੜ੍ਹੋ: ਧੀ ਨਿਆਮਤ ਦੇ ਜਨਮ ’ਤੇ ਬੋਲੇ CM ਭਗਵੰਤ ਮਾਨ, ‘ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ਼ ਵੰਡਾਉਂਦੀਆਂ ਨੇ’
ਦਿਨ-ਦਿਹਾੜੇ ਦੁਕਾਨ ਦੇ ਬਾਹਰੋਂ ਸਾਈਕਲ ਚੋਰੀ
ਭੁਲੱਥ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਵੀਰਵਾਰ ਨੂੰ ਤੜਕਸਾਰ ਵਾਪਰੀ ਲੁੱਟ-ਖੋਹ ਦੀ ਵਾਰਦਾਤ ਤੋਂ ਬਾਅਦ ਇਕ ਚੋਰੀ ਦੀ ਘਟਨਾ ਵਾਪਰੀ, ਜਿਸ ਦੌਰਾਨ ਦਿਨ ਦਿਹਾੜੇ ਜਨਰਲ ਸਟੋਰ ਦੇ ਬਾਹਰੋਂ ਸਾਈਕਲ ਚੋਰੀ ਹੋ ਗਈ। ਜਾਣਕਾਰੀ ਦਿੰਦੇ ਹੋਏ ਰਿਸ਼ੂ ਖੁਰਾਣਾ ਨੇ ਦਸਿਆ ਕਿ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਸਾਡੀ ਖੁਰਾਣਾ ਜਨਰਲ ਸਟੋਰ ਦੀ ਦੁਕਾਨ ਹੈ। ਅੱਜ ਸਵੇਰੇ ਕਰੀਬ 9 ਵਜੇ ਉਹ ਸਾਈਕਲ ਰਾਹੀ ਦੁਕਾਨ ਨੂੰ ਆਇਆ ਸੀ। ਆਉਂਦੇ ਸਾਰ ਉਸਨੇ ਸਾਈਕਲ ਦੁਕਾਨ ਦੇ ਸਾਹਮਣੇ ਵਾਲੀ ਕੰਧ ਨਾਲ ਲਗਾ ਦਿੱਤਾ ਪਰ ਜਦੋਂ ਦੁਪਹਿਰ ਦੇ 12 ਵਜੇ ਉਹ ਘਰ ਜਾਣ ਲੱਗਾ ਤਾਂ ਦੁਕਾਨ ਦੇ ਬਾਹਰੋਂ ਸਾਈਕਲ ਗਾਇਬ ਸੀ। ਸੀ. ਸੀ. ਟੀ. ਵੀ. ਕੈਮਰੇ ਵੇਖਣ 'ਤੇ ਪਤਾ ਲੱਗਾ ਕਿ ਸਾਈਕਲ ਸਾਢੇ 11 ਦੇ ਕਰੀਬ ਕੋਈ ਚੋਰੀ ਕਰਕੇ ਲੈ ਗਿਆ। ਦੁਕਾਨਦਾਰ ਦਾ ਕਹਿਣਾ ਹੈ ਕਿ ਸਾਈਕਲ ਕਰਾਸ ਕੰਪਨੀ ਦਾ ਸੀ, ਜਿਸ ਦੀ ਕੀਮਤ ਕਰੀਬ 10 ਹਜ਼ਾਰ ਰੁਪਏ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਭੁਲੱਥ ਵਿਖੇ ਸੂਚਨਾ ਦੇ ਦਿੱਤੀ ਗਈ ਹੈ। ਦੂਜੇ ਪਾਸੇ ਪੁਲਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਤੇ ਭਾਰਤ ਤਣਾਅ ਦਰਮਿਆਨ ਤਿਆਰ ਕੀਤੀ ਜਾ ਰਹੀ ਉੱਚ ਪੱਧਰੀ ਯਾਤਰਾ ਦੀ ਯੋਜਨਾ
NEXT STORY